ਸੂਹੀ ਮਹਲਾ

Soohee, Fifth Mehl:

ਸੂਹੀ ਪੰਜਵੀਂ ਪਾਤਿਸ਼ਾਹੀ।

ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ

The Giver has put this household of my being under my own control. I am now the mistress of the Lord's Home.

(ਹੇ ਸਖੀ!) ਉਸ ਖਸਮ-ਪ੍ਰਭੂ ਨੇ ਗੁਰੂ ਦੀ ਰਾਹੀਂ (ਮੇਰਾ) ਸਰੀਰ-ਘਰ (ਮੇਰੇ) ਵੱਸ ਵਿਚ ਕਰ ਦਿੱਤਾ ਹੈ (ਹੁਣ) ਮੈਂ (ਉਸ ਦੀ ਕਿਰਪਾ ਨਾਲ ਇਸ) ਘਰ ਦੀ ਮਾਲਕਾ ਬਣ ਗਈ ਹਾਂ। ਗ੍ਰਿਹੁ = (ਸਰੀਰ-) ਘਰ। ਵਸਿ = ਵੱਸ ਵਿਚ। ਗੁਰਿ = ਗੁਰੂ ਦੀ ਰਾਹੀਂ। ਹਉ = ਹਉਂ, ਮੈਂ। ਨਾਰਿ = ਇਸਤ੍ਰੀ, ਮਾਲਕਾ।

ਦਸ ਦਾਸੀ ਕਰਿ ਦੀਨੀ ਭਤਾਰਿ

My Husband Lord has made the ten senses and organs of actions my slaves.

ਉਸ ਖਸਮ ਨੇ ਦਸਾਂ ਹੀ ਇੰਦ੍ਰਿਆਂ ਨੂੰ ਮੇਰੀਆਂ ਦਾਸੀਆਂ ਬਣਾ ਦਿੱਤਾ ਹੈ। ਦਸ = ਦਸ ਇੰਦ੍ਰੀਆਂ। ਦਾਸੀ = ਦਾਸੀਆਂ, ਨੌਕਰਿਆਣੀਆਂ। ਭਤਾਰਿ = ਖਸਮ-ਪ੍ਰਭੂ ਨੇ।

ਸਗਲ ਸਮਗ੍ਰੀ ਮੈ ਘਰ ਕੀ ਜੋੜੀ

I have gathered together all the faculties and facilities of this house.

(ਉੱਚੇ ਆਤਮਕ ਗੁਣਾਂ ਦਾ) ਮੈਂ ਆਪਣੇ ਸਰੀਰ-ਘਰ ਦਾ ਸਾਰਾ ਸਾਮਾਨ ਜੋੜ ਕੇ (ਸਜਾ ਕੇ) ਰੱਖ ਦਿੱਤਾ ਹੈ। ਸਗਲ = ਸਾਰੀ। ਸਮਗ੍ਰੀ = ਰਾਸਿ-ਪੂੰਜੀ, ਉੱਚੇ ਆਤਮਕ ਗੁਣ।

ਆਸ ਪਿਆਸੀ ਪਿਰ ਕਉ ਲੋੜੀ ॥੧॥

I am thirsty with desire and longing for my Husband Lord. ||1||

ਹੁਣ ਮੈਂ ਪ੍ਰਭੂ-ਪਤੀ ਦੇ ਦਰਸਨ ਦੀ ਆਸ ਤੇ ਤਾਂਘ ਵਿਚ ਉਸ ਦੀ ਉਡੀਕ ਕਰ ਰਹੀ ਹਾਂ ॥੧॥ ਕਉ = ਨੂੰ। ਲੋੜੀ = ਲੋੜੀਂ, ਮੈਂ ਲੱਭਦੀ ਹਾਂ ॥੧॥

ਕਵਨ ਕਹਾ ਗੁਨ ਕੰਤ ਪਿਆਰੇ

What Glorious Virtues of my Beloved Husband Lord should I describe?

(ਹੇ ਸਖੀ!) ਪਿਆਰੇ ਕੰਤ ਪ੍ਰਭੂ ਦੇ ਮੈਂ ਕੇਹੜੇ ਕੇਹੜੇ ਗੁਣ ਦੱਸਾਂ? ਕਹਾ = ਕਹਾਂ, ਮੈਂ ਆਖਾਂ। ਕੰਤ = ਕੰਤ ਦੇ।

ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ

He is All-knowing, totally beautiful and merciful; He is the Destroyer of ego. ||1||Pause||

ਸੁਚੱਜੇ, ਦਇਆਵਾਨ, ਪ੍ਰਭੂ ਦੇ- ॥੧॥ ਰਹਾਉ ॥ ਸੁਘੜ = ਸੁਚੱਜਾ। ਸਰੂਪ = ਸੋਹਣਾ। ਮੁਰਾਰੇ = {ਮੁਰ-ਅਰਿ} ਪਰਮਾਤਮਾ (ਦੇ) ॥੧॥ ਰਹਾਉ ॥

ਸਤੁ ਸੀਗਾਰੁ ਭਉ ਅੰਜਨੁ ਪਾਇਆ

I am adorned with Truth, and I have applied the mascara of the Fear of God to my eyes.

(ਹੇ ਸਖੀ! ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਸੁੱਚੇ ਆਚਰਨ ਨੂੰ ਮੈਂ (ਆਪਣੇ ਜੀਵਨ ਦਾ) ਸਿੰਗਾਰ ਬਣਾ ਲਿਆ ਹੈ, ਉਸ ਦੇ ਡਰ-ਅਦਬ (ਦਾ) ਮੈਂ (ਅੱਖਾਂ ਵਿਚ) ਸੁਰਮਾ ਪਾ ਲਿਆ ਹੈ। ਸਤੁ = ਸੁੱਚਾ ਆਚਰਨ। ਅੰਜਨੁ = ਸੁਰਮਾ।

ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ

I have chewed the betel-leaf of the Ambrosial Naam, the Name of the Lord.

(ਉਸ ਦੀ ਮੇਹਰ ਨਾਲ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਪਾਨ ਮੈਂ ਮੂੰਹ ਨਾਲ ਖਾਧਾ ਹੈ। ਤੰਬੋਲੁ = ਪਾਨ। ਮੁਖਿ = ਮੂੰਹ ਨਾਲ।

ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ

My bracelets, robes and ornaments beautifully adorn me.

ਹੇ ਸਖੀ! ਉਸ ਦੇ ਕੰਗਣ, ਕੱਪੜੇ, ਗਹਿਣੇ ਸੋਹਣੇ ਲੱਗਣ ਲੱਗ ਪੈਂਦੇ ਹਨ (ਸਾਰੇ ਧਾਰਮਿਕ ਉੱਦਮ ਸਫਲ ਹੋ ਜਾਂਦੇ ਹਨ) ਸੁਹਾਵੇ = ਸੋਹਣੇ।

ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥

The soul-bride becomes totally happy, when her Husband Lord comes to her home. ||2||

ਜਦੋਂ ਪ੍ਰਭੂ-ਪਤੀ ਹਿਰਦੇ-ਘਰ ਵਿਚ ਆ ਵੱਸਦਾ ਹੈ, ਤਦੋਂ ਜੀਵ-ਇਸਤ੍ਰੀ ਸਾਰੇ ਸੁਖ ਹਾਸਲ ਕਰ ਲੈਂਦੀ ਹੈ ॥੨॥ ਧਨ = ਜੀਵ-ਇਸਤ੍ਰੀ। ਜਾਂ = ਜਦੋਂ। ਘਰਿ = ਹਿਰਦੇ-ਘਰ ਵਿਚ ॥੨॥

ਗੁਣ ਕਾਮਣ ਕਰਿ ਕੰਤੁ ਰੀਝਾਇਆ

By the charms of virtue, I have enticed and fascinated my Husband Lord.

ਹੇ ਸਖੀ! ਗੁਣਾਂ ਦੇ ਟੂਣੇ ਬਣਾ ਕੇ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਖ਼ੁਸ਼ ਕਰ ਲਿਆ, ਕਾਮਣ = ਟੂਣੇ। ਕਰਿ = ਬਣਾ ਕੇ। ਰੀਝਾਇਆ = ਖ਼ੁਸ਼ ਕੀਤਾ।

ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ

He is under my power - the Guru has dispelled my doubts.

ਗੁਰੂ ਨੇ (ਜਿਸ ਦੀ) ਭਟਕਣਾ ਦੂਰ ਕਰ ਦਿੱਤੀ। ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਵੱਸ ਵਿਚ ਕਰ ਲਿਆ। ਗੁਰਿ = ਗੁਰੂ ਨੇ। ਭਰਮੁ = ਭਟਕਣਾ। ਤੇ = ਤੋਂ।

ਸਭ ਤੇ ਊਚਾ ਮੰਦਰੁ ਮੇਰਾ

My mansion is lofty and elevated.

(ਹੇ ਸਖੀ! ਉਸ ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਮੇਰਾ ਹਿਰਦਾ-ਘਰ ਸਭ (ਵਾਸਨਾਵਾਂ) ਤੋਂ ਉੱਚਾ ਹੋ ਗਿਆ ਹੈ। ਮੰਦਰੁ = ਹਿਰਦਾ-ਘਰ।

ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥

Renouncing all other brides, my Beloved has become my lover. ||3||

ਹੋਰ ਸਾਰੀਆਂ ਇਸਤ੍ਰੀਆਂ ਨੂੰ ਛੱਡ ਕੇ ਉਹ ਪ੍ਰੀਤਮ ਮੇਰਾ ਪਿਆਰਾ ਬਣ ਗਿਆ ਹੈ ॥੩॥ ਕਾਮਣਿ = ਇਸਤ੍ਰੀ ॥੩॥

ਪ੍ਰਗਟਿਆ ਸੂਰੁ ਜੋਤਿ ਉਜੀਆਰਾ

The sun has risen, and its light shines brightly.

ਹੇ ਸਖੀ! (ਉਸ ਕੰਤ ਦੀ ਕਿਰਪਾ ਨਾਲ ਮੇਰੇ ਅੰਦਰ ਆਤਮਕ ਜੀਵਨ ਦਾ) ਸੂਰਜ ਚੜ੍ਹ ਪਿਆ ਹੈ, (ਆਤਮਕ ਜੀਵਨ ਦੀ) ਜੋਤਿ ਜਗ ਪਈ ਹੈ। ਸੂਰੁ = ਸੂਰਜ। ਉਜੀਆਰਾ = ਚਾਨਣ।

ਸੇਜ ਵਿਛਾਈ ਸਰਧ ਅਪਾਰਾ

I have prepared my bed with infinite care and faith.

ਬੇਅੰਤ ਪ੍ਰਭੂ ਦੀ ਸਰਧਾ ਦੀ ਸੇਜ ਮੈਂ ਵਿਛਾ ਦਿੱਤੀ ਹੈ (ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਪੂਰੀ ਸਰਧਾ ਬਣ ਗਈ ਹੈ), ਸਰਧ = ਸਰਧਾ।

ਨਵ ਰੰਗ ਲਾਲੁ ਸੇਜ ਰਾਵਣ ਆਇਆ

My Darling Beloved is new and fresh; He has come to my bed to enjoy me.

(ਹੁਣ ਆਪਣੀ ਮੇਹਰ ਨਾਲ ਹੀ) ਉਹ ਨਿੱਤ ਨਵੇਂ ਪਿਆਰ ਵਾਲਾ ਪ੍ਰੀਤਮ ਮੇਰੇ ਹਿਰਦੇ ਦੀ ਸੇਜ ਉਤੇ ਆ ਬੈਠਾ ਹੈ। ਨਵ ਰੰਗ ਲਾਲੁ = ਨਿੱਤ ਨਵੇਂ ਪਿਆਰ ਵਾਲਾ ਪ੍ਰੀਤਮ। ਸੇਜ = ਹਿਰਦਾ-ਸੇਜ।

ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥

O Servant Nanak, my Husband Lord has come; the soul-bride has found peace. ||4||4||

ਹੇ ਦਾਸ ਨਾਨਕ! (ਆਖ-) ਪ੍ਰਭੂ-ਪਤੀ ਨੂੰ ਮਿਲ ਕੇ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ ॥੪॥੪॥ ਪਿਰ ਮਿਲਿ = ਪਤੀ ਨੂੰ ਮਿਲ ਕੇ। ਧਨ = ਇਸਤ੍ਰੀ (ਨੇ) ॥੪॥੪॥