ਅੜਿਲ ॥

ਅੜਿਲ:

ਕਾਮ ਦੇਵ ਤਿਹ ਚਹੈ ਸੁ ਕ︀ਯੋਹੂੰ ਪਾਇਯੈ ॥

ਕਾਮ ਦੇਵ ਵੀ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਉਸ ਨੂੰ ਪ੍ਰਾਪਤ ਕਰ ਲਵਾਂ।

ਇੰਦ੍ਰ ਚੰਦ੍ਰ ਕਹੈ ਤਾਹਿ ਬ︀ਯਾਹਿ ਲੈ ਆਇਯੈ ॥

ਇੰਦਰ ਅਤੇ ਚੰਦ੍ਰਮਾ ਵੀ ਕਹਿੰਦੇ ਸਨ ਕਿ ਉਸ ਨੂੰ ਵਿਆਹ ਲਿਆਈਏ।

ਕਾਰਤਕੇਅ ਤਿਹ ਬ︀ਯਾਹਨ ਕਿਯੋ ਨਿਹਾਰਿ ਕਰਿ ॥

ਕਾਰਤਿਕੇਯ ਨੇ ਵੀ ਉਸ ਨੂੰ ਵੇਖ ਕੇ ਵਿਆਹ ਕਰਨਾ ਚਾਹਿਆ।

ਹੋ ਮਹਾ ਰੁਦ੍ਰ ਬਨ ਬਸੇ ਨ ਆਏ ਪਲਟਿ ਘਰਿ ॥੩॥

(ਅਤੇ ਉਸ ਨੂੰ ਵੇਖ ਕੇ) ਮਹਾ ਰੁਦ੍ਰ ਬਨ ਵਿਚ ਜਾ ਵਸਿਆ ਅਤੇ (ਫਿਰ ਕਦੇ) ਘਰ ਨਾ ਪਰਤਿਆ ॥੩॥

ਨੈਨ ਹਰਨ ਕੇ ਹਰੇ ਬੈਨ ਪਿਕ ਕੇ ਹਰਿ ਲੀਨੇ ॥

(ਉਸ ਨੇ) ਅੱਖਾਂ ਹਿਰਨ ਦੀਆਂ ਚੁਰਾਈਆਂ ਹਨ ਅਤੇ ਬੋਲ ਕੋਇਲ ਤੋਂ ਖੋਹ ਲਏ ਹਨ।

ਹਰਿ ਦਾਮਨਿ ਕੀ ਦਿਪਤਿ ਦਸਨ ਦਾਰਿਮ ਬਸ ਕੀਨੇ ॥

ਬਿਜਲੀ ਤੋਂ ਚਮਕ ਹਰ ਲਈ ਹੈ ਅਤੇ ਦੰਦਾਂ ਲਈ ਅਨਾਰ ਦੇ ਦਾਣਿਆਂ ਨੂੰ ਵਸ ਵਿਚ ਕਰ ਲਿਆ ਹੈ।

ਕੀਰ ਨਾਸਿਕਾ ਹਰੀ ਕਦਲਿ ਜੰਘਨ ਤੇ ਹਾਰੇ ॥

ਨਕ ਤੋਤੇ ਤੋਂ ਖੋਹੀ ਹੈ ਅਤੇ ਜੰਘਾਂ ਨੂੰ (ਵੇਖ ਕੇ) ਕੇਲੇ ਦਾ ਬ੍ਰਿਛ ਹਾਰ ਮੰਨ ਰਿਹਾ ਹੈ।

ਹੋ ਛਪੇ ਜਲਜ ਜਲ ਮਾਹਿ ਆਂਖਿ ਲਖਿ ਲਜਤ ਤਿਹਾਰੇ ॥੪॥

ਉਸ ਦੀਆਂ ਅੱਖਾਂ ਨੂੰ ਵੇਖ ਕੇ ਸ਼ਰਮਿੰਦੇ ਹੋਏ ਕਮਲ ਜਲ ਵਿਚ ਜਾ ਲੁਕੇ ਹਨ ॥੪॥