ਖੇਮ ਕੁਸਲ ਸਹਜ ਆਨੰਦ ॥

Happiness, intuitive peace, poise and bliss

(ਹੇ ਭਾਈ!) ਤੈਨੂੰ ਅਟੱਲ ਸੁਖ, ਸੌਖਾ ਜੀਵਨ ਤੇ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ; ਖੇਮ = {Skt.क्षेम} ਅਟੱਲ ਸੁਖ। ਕੁਸਲ = {Skt. कुशल} ਸੁਖਸਾਂਦ, ਸੌਖਾ ਜੀਵਨ। ਸਹਜ = ਆਤਮਕ ਅਡੋਲਤਾ।

ਸਾਧਸੰਗਿ ਭਜੁ ਪਰਮਾਨੰਦ ॥

in the Company of the Holy, meditate on the Lord of supreme bliss.

ਤੂੰ ਸਾਧ ਸੰਗਤਿ ਵਿਚ ਪਰਮ-ਸੁਖ ਪ੍ਰਭੂ ਨੂੰ ਸਿਮਰ।

ਨਰਕ ਨਿਵਾਰਿ ਉਧਾਰਹੁ ਜੀਉ ॥

You shall be spared from hell - save your soul!

ਨਰਕਾਂ ਨੂੰ ਦੂਰ ਕਰ ਕੇ ਜਿੰਦ ਬਚਾ ਲੈ- ਨਿਵਾਰਿ = ਹਟਾ ਕੇ। ਉਧਾਰਹੁ = ਬਚਾ ਲੈ। ਜੀਉ = ਜਿੰਦ।

ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥

Drink in the ambrosial essence of the Glorious Praises of the Lord of the Universe.

ਗੋਬਿੰਦ ਦੇ ਗੁਣ ਗਾ (ਨਾਮ-) ਅੰਮ੍ਰਿਤ ਦਾ ਰਸ ਪੀ।

ਚਿਤਿ ਚਿਤਵਹੁ ਨਾਰਾਇਣ ਏਕ ॥

Focus your consciousness on the One, the All-pervading Lord

ਉਸ ਇੱਕ ਪੁਭੂ ਦਾ ਧਿਆਨ ਚਿੱਤ ਵਿਚ ਧਰਹੁ, ਚਿਤਿ = ਚਿਤ ਵਿਚ। ਚਿਤਵਹੁ = ਸੋਚੋ।

ਏਕ ਰੂਪ ਜਾ ਕੇ ਰੰਗ ਅਨੇਕ ॥

He has One Form, but He has many manifestations.

ਜਿਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ।

ਗੋਪਾਲ ਦਾਮੋਦਰ ਦੀਨ ਦਇਆਲ ॥

Sustainer of the Universe, Lord of the world, Kind to the poor,

ਦੀਨਾਂ ਉਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ-

ਦੁਖ ਭੰਜਨ ਪੂਰਨ ਕਿਰਪਾਲ ॥

Destroyer of sorrow, perfectly Merciful.

ਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਮੇਹਰ ਦਾ ਜੋ ਘਰ ਹੈ; ਦੁਖ ਭੰਜਨ = ਦੁਖਾਂ ਦਾ ਨਾਸ ਕਰਨ ਵਾਲਾ।

ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥

Meditate, meditate in remembrance on the Naam, again and again.

ਉਸ ਦਾ ਨਾਮ ਮੁੜ ਮੁੜ ਯਾਦ ਕਰ।

ਨਾਨਕ ਜੀਅ ਕਾ ਇਹੈ ਅਧਾਰ ॥੨॥

O Nanak, it is the Support of the soul. ||2||

ਹੇ ਨਾਨਕ! ਜਿੰਦ ਦਾ ਆਸਰਾ ਇਹ ਨਾਮ ਹੀ ਹੈ ॥੨॥ ਜੀਅ ਕਾ = ਜਿੰਦ ਦਾ। ਅਧਾਰ = ਆਸਰਾ ॥੨॥