ਸਵੈਯਾ

Savaiyya

ਸਵੈਯਾ:

ਰਾਜ ਤਜੋ ਸਜਿ ਸਾਜ ਤਪੋ ਧਨ ਕਾਜ ਬਾਸਵ ਕੀ ਠਕੁਰਾਈ

‘I am relinquishing the governance and by leaving all this I do not even fancy the god Indra’s domain.

ਰਾਜ ਸਾਜ ਛਡ ਕੇ ਤਪਸਿਆ ਰੂਪ ਧਨ ਪ੍ਰਾਪਤ ਕਰਨ ਲਈ ਇੰਦਰ ਦਾ ਰਾਜ ਵੀ ਮੇਰੇ ਕਿਸੇ ਕੰਮ ਦਾ ਨਹੀਂ।

ਅਸ੍ਵ ਪਦਾਤੁ ਬਨੈ ਬਨ ਬਾਰੁਣ ਚਾਹਤ ਹੌ ਕਛੂ ਪ੍ਰਭਤਾਈ

‘The horses, elephants, and foot soldiers, which are trustworthy, I do not conceive.

ਘੋੜੇ, ਪੈਦਲ ਅਤੇ ਹਾਥੀ ਆਦਿ ਦੀ (ਜੋ ਸ਼ਾਹੀ) ਸਾਜ ਸਜਾਵਟ ਬਣੀ ਹੋਈ ਹੈ, (ਇਸ ਪ੍ਰਕਾਰ ਦੀ) ਕੋਈ ਪ੍ਰਭੁਤਾ ਨਹੀਂ ਚਾਹੀਦੀ।

ਬਾਲਕ ਬਾਰ ਤਜੇ ਬਰ ਨਾਰਿ ਤਜੋ ਅਸੁਰਾਰਿ ਯਹੈ ਠਹਰਾਈ

‘I am leaving the boys, the girls and the wife along with all their skirmishes.

(ਮੈਂ) ਬਾਲ, ਬਾਲਿਕਾ ਅਤੇ ਸੁੰਦਰ ਨਾਰੀ ਛਡਦਾ ਹਾਂ ਅਤੇ ਦੇਵਤਿਆਂ ਨੂੰ ਵੀ ਛਡਦਾ ਹਾਂ, ਇਹੀ (ਮੇਰੇ ਮਨ ਵਿਚ) ਨਿਸਚਾ ਹੋ ਗਿਆ ਹੈ।

ਜਾਇ ਬਸੋ ਬਨ ਮੈ ਸੁਖੁ ਸੋ ਸੁਨੁ ਸੁੰਦਰਿ ਆਜੁ ਇਹੈ ਮਨ ਭਾਈ ॥੬੭॥

‘Listen, the pretty lady, I will go and dwell in the jungle, and attain the bliss, and this I like it very much.’(67)

ਹੇ ਸੁੰਦਰੀ! ਮੈਂ ਬਨ ਵਿਚ ਜਾ ਕੇ ਸੁਖ ਪੂਰਵਕ ਵਸਾਂਗਾ। ਅਜ ਮੇਰੇ ਮਨ ਨੂੰ ਇਹੀ ਗੱਲ ਚੰਗੀ ਲਗੀ ਹੈ ॥੬੭॥