ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥
O mind, do not even associate with those who have turned their backs on the Lord.
ਹੇ (ਮੇਰੇ) ਮਨ! ਉਹਨਾਂ ਬੰਦਿਆਂ ਦਾ ਸਾਥ ਛੱਡ ਦੇਹ, ਜੋ ਪਰਮਾਤਮਾ ਵਲੋਂ ਬੇ-ਮੁਖ ਹਨ। ਮਨ = ਹੇ ਮਨ! ਕੋ = ਦਾ। ਸੰਗੁ = ਸਾਥ। ਹਰਿ ਬਿਮੁਖਨ ਕੋ ਸੰਗੁ = ਉਹਨਾਂ ਦਾ ਸਾਥ ਜੋ ਪਰਮਾਤਮਾ ਵਲੋਂ ਬੇਮੁਖ ਹਨ।