ਸਵੈਯਾ ॥
SWAYYA
ਸਵੈਯਾ:
ਦੈਤ ਅਨੇਕ ਭਏ ਤਿਹ ਤੇ ਬਲਵੰਡ ਕੁਰੂਪ ਭਯਾਨਕ ਕੀਨੇ ॥
That arrow created dreadful demons, who had discs, axes,
ਉਸ (ਤੀਰ) ਤੋਂ ਅਨੇਕ ਦੈਂਤ ਪੈਦਾ ਹੋ ਗਏ ਜੋ ਬਹੁਤ ਹੀ ਭਿਆਨਕ, ਕੁਰੂਪ ਅਤੇ ਬਲਵਾਨ ਰੂਪ ਵਾਲੇ ਸਨ।
ਚਕ੍ਰ ਧਰੇ ਜਮਦਾਰ ਛੁਰੀ ਅਸਿ ਢਾਲ ਗਦਾ ਬਰਛੀ ਕਰਿ ਲੀਨੇ ॥
Knives, swords, shields, maces, and lances in their hands
(ਉਨ੍ਹਾਂ ਨੇ) ਹੱਥਾਂ ਵਿਚ ਚੱਕਰ, ਜਮਧਾੜ, ਛੁਰੀ, ਤਲਵਾਰ, ਢਾਲ, ਗਦਾ ਅਤੇ ਬਰਛੀ (ਆਦਿਕ ਸ਼ਸਤ੍ਰ) ਪਕੜੇ ਹੋਏ ਸਨ।
ਮੂਸਲ ਔਰ ਪਹਾਰ ਉਖਾਰਿ ਲੀਏ ਕਰ ਮੈ ਦ੍ਰੁਮ ਪਾਤਿ ਬਿਹੀਨੇ ॥
They had big maces in their hands for striking blows, they even uprooted the leafless trees
(ਉਨ੍ਹਾਂ ਨੇ) ਮੂਸਲ, ਪਰਬਤ ਅਤੇ ਪੱਤਰਾਂ ਤੋਂ ਸਖਣੇ ਬ੍ਰਿਛ ਹੱਥਾਂ ਵਿਚ ਚੁਕੇ ਹੋਏ ਸਨ।
ਦਾਤਿ ਬਢਾਇ ਕੈ ਨੈਨ ਤਚਾਇ ਕੈ ਆਇ ਕੈ ਭੂਪਤਿ ਕੋ ਭਯ ਦੀਨੇ ॥੧੪੬੩॥
They began to frighten the king, protruding their teeth and extending their eyes.1463.
(ਉਹ ਸਾਰੇ) ਦੰਦਾਂ ਨੂੰ ਕਢ ਕੇ ਅਤੇ ਅੱਖਾਂ ਤ੍ਰੇੜ ਕੇ ਰਾਜੇ ਪਾਸ ਆ ਕੇ ਉਸ ਨੂੰ ਭੈਭੀਤ ਕਰਦੇ ਹਨ ॥੧੪੬੩॥
ਕੇਸ ਬਡੇ ਸਿਰਿ ਬੇਸ ਬੁਰੇ ਅਰੁ ਦੇਹ ਮੈ ਰੋਮ ਬਡੇ ਜਿਨ ਕੇ ॥
They had long hair on their heads, wore dreadful garbs and had large hair on their bodies
(ਜਿਨ੍ਹਾਂ ਦੇ) ਸਿਰਾਂ ਉਤੇ ਬਹੁਤ ਵਾਲ ਹਨ, ਮਾੜੇ ਭੇਸ ਹਨ ਅਤੇ ਦੇਹ ਉਤੇ ਵੱਡੇ ਵੱਡੇ ਰੋਮ ਹਨ।
ਮੁਖ ਸੋ ਨਰ ਹਾਡਨ ਚਾਬਤ ਹੈ ਪੁਨਿ ਦਾਤ ਸੇ ਦਾਤ ਬਜੇ ਤਿਨ ਕੇ ॥
They were crushing the human bones in their mouths and their teeth were clattering
(ਜੋ) ਮੁਖ ਨਾਲ ਮਨੁੱਖਾਂ ਦੀਆਂ ਹਡੀਆਂ ਚਬਦੇ ਸਨ ਅਤੇ ਉਨ੍ਹਾਂ ਦੇ ਦੰਦਾਂ ਨਾਲ ਦੰਦ ਵਜ ਰਹੇ ਸਨ।
ਸਰ ਸ੍ਰਉਨਤ ਕੇ ਅਖੀਆਂ ਜਿਨ ਕੀ ਸੰਗ ਕੌਨ ਭਿਰੈ ਬਲ ਕੈ ਇਨ ਕੇ ॥
Their eyes were like the sea of blood
ਜਿਨ੍ਹਾਂ ਦੀਆਂ ਅੱਖਾਂ ਲਹੂ ਵਾਂਗ ਲਾਲ ਹਨ, ਇਨ੍ਹਾਂ ਨਾਲ ਬਲ ਪੂਰਵਕ ਕੌਣ ਲੜ ਸਕਦਾ ਹੈ।
ਸਰ ਚਾਪ ਚਢਾਇ ਕੈ ਰੈਨ ਫਿਰੈ ਸਬ ਕਾਮ ਕਰੈ ਨਿਤ ਪਾਪਨ ਕੇ ॥੧੪੬੪॥
Who could fight with them? They were the wielders of bows and arrows, roaming throughout the nights and always absorbed in vicious acts.1464.
(ਜੋ) ਸਾਰੀ ਰਾਤ ਧਨੁਸ਼ ਉਤੇ ਤੀਰ ਚੜ੍ਹਾ ਕੇ ਫਿਰਦੇ ਹਨ ਅਤੇ ਨਿੱਤ ਪਾਪਾਂ ਵਾਲੇ ਕਰਮ ਕਰਦੇ ਹਨ ॥੧੪੬੪॥
ਧਾਇ ਪਰੇ ਮਿਲ ਕੈ ਉਤ ਰਾਛਸ ਭੂਪ ਇਤੇ ਥਿਰ ਠਾਢੋ ਰਹਿਓ ਹੈ ॥
From that side the demons fell upon him and from this side the king stood firmly peacefully
ਉਧਰੋਂ ਰਾਖਸ਼ ਮਿਲ ਕੇ ਰਾਜੇ ਉਤੇ ਟੁਟ ਪਏ ਹਨ ਅਤੇ ਇਧਰੋਂ ਰਾਜਾ ਅਚਲ ਅਵਸਥਾ ਵਿਚ ਖੜੋਤਾ ਹੈ।
ਡਾਢ ਸੁ ਕੈ ਅਪਨੇ ਮਨ ਕੋ ਰਿਸਿ ਸਤ੍ਰਨ ਕੋ ਇਹ ਭਾਤਿ ਕਹਿਓ ਹੈ ॥
Then, strengthening his mind and in rage, he said this to the enemies:
ਆਪਣੇ ਮਨ ਨੂੰ ਤਕੜਾ ਕਰ ਕੇ (ਅਤੇ ਫਿਰ) ਕ੍ਰੋਧਵਾਨ ਹੋ ਕੇ ਵੈਰੀਆਂ ਨੂੰ ਇਸ ਤਰ੍ਹਾਂ ਕਹਿੰਦਾ ਹੈ।
ਆਜ ਸਬੈ ਹਨਿ ਹੋ ਰਨ ਮੈ ਕਹਿ ਯੌ ਬਤੀਯਾ ਧਨੁ ਬਾਨ ਗਹਿਓ ਹੈ ॥
“Today I shall knock down all of you,” saying this, he held up his bow and arrows
ਅਜ ਸਾਰਿਆਂ ਨੂੰ ਰਣ ਵਿਚ ਮਾਰਦਾ ਹਾਂਇਹ ਗੱਲ ਕਹਿ ਕੇ ਧਨੁਸ਼ ਅਤੇ ਬਾਣ ਗ੍ਰਹਿਣ ਕਰਦਾ ਹੈ।
ਯੌ ਨ੍ਰਿਪ ਕੋ ਅਤਿ ਧੀਰਜ ਪੇਖ ਕੈ ਦਾਨਵ ਕੋ ਦਲ ਰੀਝਿ ਰਹਿਓ ਹੈ ॥੧੪੬੫॥
Seeing the endurance of the king Kharag Singh, the army of demons felt pleased.1465.
ਇਸ ਤਰ੍ਹਾਂ ਰਾਜੇ ਨੂੰ ਅਤਿ ਧੀਰਜਵਾਨ ਵੇਖ ਕੇ ਦੈਂਤਾਂ ਦਾ ਦਲ ਪ੍ਰਸੰਨ ਹੋ ਰਿਹਾ ਹੈ ॥੧੪੬੫॥
ਤਾਨਿ ਕਮਾਨ ਮਹਾ ਬਲਵਾਨ ਸੁ ਸਤ੍ਰਨ ਕੋ ਬਹੁ ਬਾਨ ਚਲਾਏ ॥
Pulling his bow, that mighty warrior showered his arrows on the enemies
ਮਹਾਨ ਬਲਵਾਨ (ਖੜਗ ਸਿੰਘ) ਨੇ ਕਮਾਨ ਖਿਚ ਕੇ ਵੈਰੀਆਂ ਉਤੇ ਬਹੁਤ ਬਾਣ ਚਲਾਏ ਹਨ।
ਏਕਨ ਕੀ ਭੁਜ ਕਾਟਿ ਦਈ ਰਿਸਿ ਏਕਨ ਕੇ ਉਰ ਮੈ ਸਰ ਲਾਏ ॥
He chopped someone’s arm and in his rage, he discharged his arrow on someone’s chest
ਇਕਨਾਂ ਦੀਆਂ ਭੁਜਾਵਾਂ ਕਟ ਦਿੱਤੀਆਂ ਹਨ ਅਤੇ ਇਕਨਾਂ ਦੀਆਂ ਹਿੱਕਾਂ ਵਿਚ ਬਾਣ ਮਾਰੇ ਹਨ।
ਘਾਇਲ ਏਕ ਗਿਰੇ ਰਨ ਮੋ ਲਖਿ ਕਾਇਰ ਛਾਡਿ ਕੈ ਖੇਤ ਪਰਾਏ ॥
Someone, having been wounded fell down in the battlefield and some coward seeing the dreadful war ran away
ਕਈ ਇਕ ਘਾਇਲ ਹੋ ਕੇ ਰਣ-ਭੂਮੀ ਵਿਚ ਡਿਗੇ ਪਏ ਹਨ (ਜਿਨ੍ਹਾਂ ਨੂੰ) ਵੇਖ ਕੇ ਕਾਇਰ ਲੋਕ ਯੁੱਧ-ਭੂਮੀ ਛਡ ਕੇ ਖਿਸਕ ਗਏ ਹਨ।
ਏਕ ਮਹਾ ਬਲਵੰਤ ਦਯੰਤ ਰਹੇ ਥਿਰ ਹ੍ਵੈ ਤਿਨ ਬੈਨ ਸੁਨਾਏ ॥੧੪੬੬॥
Only one powerful demon survived there, who stabilising himself said to the king,1466
ਕਈ ਇਕ ਮਹਾਨ ਬਲਵਾਨ ਦੈਂਤ ਅਚਲ ਹੋ ਕੇ ਖੜੋਤੇ ਹਨ ਅਤੇ ਉਨ੍ਹਾਂ ਨੇ (ਇਸ ਤਰ੍ਹਾਂ ਦੇ) ਬੋਲ ਕਹੇ ਹਨ ॥੧੪੬੬॥
ਕਾਹੇ ਕੋ ਜੂਝ ਕਰੇ ਸੁਨ ਰੇ ਨ੍ਰਿਪ ਤੋਹੂ ਕੋ ਜੀਵਤ ਜਾਨ ਨ ਦੈ ਹੈ ॥
“O king! why are you fighting? We will not let you go alive
ਹੇ ਰਾਜੇ! ਸੁਣ, (ਤੂੰ) ਕਿਸ ਵਾਸਤੇ ਯੁੱਧ ਕਰਦਾ ਹੈਂ, ਤੈਨੂੰ (ਅਸੀਂ) ਜੀਉਂਦੇ ਜਾਣ ਨਹੀਂ ਦਿਆਂਗੇ।
ਦੀਰਘ ਦੇਹ ਸਲੋਨੀ ਸੀ ਮੂਰਤਿ ਤੋ ਸਮ ਭਛ ਕਹਾ ਹਮ ਪੈ ਹੈ ॥
Your body is long and elegant, where shall we get such food?
(ਤੇਰੀ) ਲੰਬੀ ਦੇਹ ਅਤੇ ਸਲੋਣੀ ਸੂਰਤ ਹੈ, ਤੇਰੇ ਵਰਗਾ ਭੋਜਨ ਅਸੀਂ ਕਿਥੋਂ ਪ੍ਰਾਪਤ ਕਰਾਂਗੇ।
ਤੂ ਨਹੀ ਜਾਨਤ ਹੈ ਸੁਨ ਰੇ ਸਠ ਤੋ ਕਹੁ ਦਾਤਨ ਸਾਥ ਚਬੈ ਹੈ ॥
“O fool! you do now know that we shall chew you with our teeth
ਹੇ ਮੂਰਖ! ਸੁਣ, ਤੂੰ ਨਹੀਂ ਜਾਣਦਾ, (ਅਸੀਂ) ਤੈਨੂੰ ਦੰਦਾਂ ਨਾਲ ਚਬ ਜਾਵਾਂਗੇ।
ਤੋਹੀ ਕੇ ਮਾਸ ਕੇ ਖੰਡਨ ਖੰਡ ਕੈ ਪਾਵਕ ਬਾਨ ਮੈ ਭੁੰਜ ਕੈ ਖੈ ਹੈ ॥੧੪੬੭॥
We shall roast the bits of your flesh with the fire of our arrows and devour them.”1467.
ਤੇਰੇ ਹੀ ਮਾਸ ਦੀਆਂ ਬੋਟੀਆਂ ਕਰ ਕੇ ਬਾਣਾਂ ਰੂਪ ਅਗ ਵਿਚ ਭੁੰਨ ਕੇ ਖਾਵਾਂਗੇ ॥੧੪੬੭॥