ਕਬੀਰ ਸੋੁਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ

Kabeer, blessed is that mouth, which utters the Lord's Name.

(ਇਸ ਵਾਸਤੇ) ਹੇ ਕਬੀਰ! ਉਹੀ ਮੂੰਹ ਭਾਗਾਂ ਵਾਲਾ ਹੈ ਜਿਸ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ। ਸਈ = (ਅੱਖਰ 'ਸ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲੀ ਲਫ਼ਜ਼ 'ਸੋਈ' ਹੈ, ਇਥੇ ਸ਼ਲੋਕ ਦੀ ਚਾਲ ਪੂਰੀ ਰੱਖਣ ਲਈ ਇਸ ਨੂੰ 'ਸੁਈ' ਪੜ੍ਹਨਾ ਹੈ। (ੋ) ਦੀਆਂ ਦੋ ਮਾਤ੍ਰਾਂ ਹੁੰਦੀਆਂ ਹਨ, ਇਥੇ ਇਕ ਮਾਤ੍ਰਾ ਘਟਾ ਕੇ ਇਸ ਨੂੰ (ੁ) ਪੜ੍ਹਨਾ ਹੈ)। ਧੰਨਿ = ਭਾਗਾਂ ਵਾਲਾ।

ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥

It purifies the body, and the whole village as well. ||110||

ਉਸ ਸਰੀਰ ਵਿਚਾਰੇ ਦੀ ਕੀਹ ਗੱਲ ਹੈ? (ਉਸ ਸਰੀਰ ਦਾ ਪਵਿੱਤ੍ਰ ਹੋਣਾ ਤਾਂ ਇਕ ਨਿੱਕੀ ਜਿਹੀ ਗੱਲ ਹੈ, ਨਿਰਾ ਉਹ ਸਰੀਰ ਤਾਂ ਕਿਤੇ ਰਿਹਾ,) ਉਹ ਸਾਰਾ ਪਿੰਡ ਹੀ ਪਵਿੱਤ੍ਰ ਹੋ ਜਾਂਦਾ ਹੈ ਜਿਥੇ ਰਹਿੰਦਾ ਹੋਇਆ ਮਨੁੱਖ ਨਾਮ ਸਿਮਰਦਾ ਹੈ ॥੧੧੦॥ ਦੇਹੀ = ਸਰੀਰ। ਬਾਪੁਰੀ = ਵਿਚਾਰੀ। ਗ੍ਰਾਮੁ = ਪਿੰਡ ॥੧੧੦॥