ਸਲੋਕੁ ਮਃ ੧ ॥
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥
See the imperishable Lord everywhere; attachment to wealth brings only great pain.
(ਜੋ ਮਨੁੱਖ) ਸਾਰੀ ਸ੍ਰਿਸ਼ਟੀ ਨੂੰ ਨਾਹ ਨਾਸ ਹੋਣ ਵਾਲੀ ਵੇਖਦਾ ਹੈ ਉਸ ਨੂੰ ਬੜਾ ਦੁੱਖ ਵਿਆਪਦਾ ਹੈ, ਸਰਬੇ = ਸਾਰੀ ਸ੍ਰਿਸ਼ਟੀ। ਜੋਇ = ਤੱਕਦਾ ਹੈ {ਪਉੜੀ ਨੰ: ੧੨ ਤੇ ੧੪ ਵਿਚ ਭੀ ਇਹ ਲਫ਼ਜ਼ 'ਜੋਇ' ਆਉਂਦਾ ਹੈ, ਬਾਣੀ ਭੀ ਗੁਰੂ ਨਾਨਕ ਦੇਵ ਜੀ ਦੀ ਹੈ, ਇਸ ਦਾ ਅਰਥ ਹੈ 'ਤੱਕਦਾ ਹੈ'}। ਅਗਛਮੀ = ਨਾਹ ਨਾਸ ਹੋਣ ਵਾਲੀ। ਆਥਿ = ਹੈ।
ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥
Loaded with dust, you have to cross over the world-ocean; you are not carrying the profit and capital of the Name with you. ||1||
ਉਹ (ਮਾਨੋ) ਕੱਲਰ ਲੱਦ ਰਿਹਾ ਹੈ (ਪਰ ਉਸ ਨੇ) ਸਮੁੰਦਰ ਲੰਘਣਾ ਹੈ, ਉਸ ਦੇ ਪੱਲੇ ਨਾਹ ਮੂਲ ਹੈ ਤੇ ਨਾਹ ਖੱਟੀ ॥੧॥ ਸਰੁ = ਸਰੋਵਰ, ਸਾਗਰ। ਲਾਭੁ = ਖੱਟੀ। ਪੂੰਜੀ = ਰਾਸਿ, ਮੂਲ ॥੧॥