ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਸਿਮਰਉ ਅਪੁਨਾ ਸਾਂਈ ॥
I meditate in remembrance on my Lord.
ਹੇ ਭਾਈ! ਮੈਂ (ਉਸ) ਖਸਮ-ਪ੍ਰਭੂ (ਦਾ ਨਾਮ) ਸਿਮਰਦਾ ਹਾਂ, ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸਾਂਈ = ਖਸਮ-ਪ੍ਰਭੂ।
ਦਿਨਸੁ ਰੈਨਿ ਸਦ ਧਿਆਈ ॥
Day and night, I ever meditate on Him.
ਦਿਨ ਰਾਤ ਸਦਾ (ਉਸ ਦਾ) ਧਿਆਨ ਧਰਦਾ ਹਾਂ, ਰੈਨਿ = ਰਾਤ। ਸਦ = ਸਦਾ। ਧਿਆਈ = ਧਿਆਈਂ, ਮੈਂ ਧਿਆਨ ਧਰਦਾ ਹਾਂ।
ਹਾਥ ਦੇਇ ਜਿਨਿ ਰਾਖੇ ॥
He gave me His hand, and protected me.
ਜਿਸ ਨੇ ਆਪਣੇ ਹੱਥ ਦੇ ਕੇ (ਉਹਨਾਂ ਮਨੁੱਖਾਂ ਨੂੰ ਦੁੱਖਾਂ ਵਿਕਾਰਾਂ ਤੋਂ) ਬਚਾ ਲਿਆ, ਦੇਇ = ਦੇ ਕੇ। ਜਿਨਿ = ਜਿਸ (ਖਸਮ-ਪ੍ਰਭੂ) ਨੇ।
ਹਰਿ ਨਾਮ ਮਹਾ ਰਸ ਚਾਖੇ ॥੧॥
I drink in the most sublime essence of the Lord's Name. ||1||
ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖਿਆ ॥੧॥
ਅਪਨੇ ਗੁਰ ਊਪਰਿ ਕੁਰਬਾਨੁ ॥
I am a sacrifice to my Guru.
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਗੁਰ ਊਪਰਿ = ਗੁਰੂ ਤੋਂ। ਕੁਰਬਾਨੁ = ਸਦਕੇ।
ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥
God, the Great Giver, the Perfect One, has become merciful to me, and now, all are kind to me. ||Pause||
(ਜਿਸ ਦੀ ਮੇਹਰ ਨਾਲ) ਸਰਬ-ਵਿਆਪਕ ਦਾਤਾਰ ਪ੍ਰਭੂ ਜੀ (ਸੇਵਕਾਂ ਉਤੇ) ਕਿਰਪਾਲ ਹੁੰਦੇ ਹਨ, ਸਾਰੇ ਜੀਵਾਂ ਉੱਤੇ ਮਿਹਰਬਾਨ ਹੁੰਦੇ ਹਨ ਰਹਾਉ॥ ਜੀਅ = ਸਾਰੇ ਜੀਵਾਂ ਉੱਤੇ ॥ਰਹਾਉ॥
ਨਾਨਕ ਜਨ ਸਰਨਾਈ ॥
Servant Nanak has entered His Sanctuary.
ਹੇ ਦਾਸ ਨਾਨਕ! (ਆਖ-) ਉਸ ਪਰਮਾਤਮਾ ਦੀ ਸ਼ਰਨ ਪਏ ਰਹੋ, ਨਾਨਕ ਜਨ = ਹੇ ਦਾਸ ਨਾਨਕ!
ਜਿਨਿ ਪੂਰਨ ਪੈਜ ਰਖਾਈ ॥
He has perfectly preserved his honor.
ਜਿਸ ਨੇ (ਸ਼ਰਨ ਪਏ ਮਨੁੱਖਾਂ ਦੀ) ਇੱਜ਼ਤ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਚੰਗੀ ਤਰ੍ਹਾਂ ਰੱਖ ਲਈ, ਜਿਨਿ = ਜਿਸ (ਪਰਮਾਤਮਾ) ਨੇ। ਪੂਰਨ = ਚੰਗੀ ਤਰ੍ਹਾਂ। ਪੈਜ = ਇੱਜ਼ਤ।
ਸਗਲੇ ਦੂਖ ਮਿਟਾਈ ॥
All suffering has been dispelled.
ਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ। ਸਗਲੇ = ਸਾਰੇ।
ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥
So enjoy peace, O my Siblings of Destiny! ||2||28||92||
ਹੇ ਮੇਰੇ ਭਰਾਵੋ! (ਤੁਸੀ ਭੀ ਉਸ ਦੀ ਸ਼ਰਨ ਪੈ ਕੇ) ਆਤਮਕ ਆਨੰਦ ਮਾਣੋ ॥੨॥੨੮॥੯੨॥ ਭੁੰਚਹੁ = ਖਾਵੋ, ਮਾਣੋ। ਭਾਈ = ਹੇ ਭਾਈ! ॥੨॥੨੮॥੯੨॥