ਮਲਾਰ ਮਹਲਾ ੧ ॥
Malaar, First Mehl:
ਮਲਾਰ ਪਹਿਲੀ ਪਾਤਿਸ਼ਾਹੀ।
ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ ॥
The soul-bride who has not known delight with her Husband Lord, shall weep and wail with a wretched face.
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਸਮਝਿਆ (ਭਾਵ, ਆਨੰਦ ਨਹੀਂ ਮਾਣਿਆ) ਉਹ ਸਦਾ (ਦੁਨੀਆ ਦੇ ਝੰਬੇਲਿਆਂ ਵਿਚ ਹੀ) ਵਿਆਕੁਲ ਰਹਿੰਦੀ ਹੈ, ਉਸ ਦਾ ਚੇਹਰਾ ਕੁਮਲਾਇਆ ਰਹਿੰਦਾ ਹੈ; ਜਿਨਿ = ਜਿਸ ਨੇ। ਧਨ = ਇਸਤ੍ਰੀ। ਜਿਨਿ ਧਨ = ਜਿਸ ਜੀਵ-ਇਸਤ੍ਰੀ ਨੇ। ਸਾਦੁ = ਸੁਆਦ, ਮਿਲਾਪ ਦਾ ਆਨੰਦ। ਬਿਲਖ = (विलक्ष embarrassed) ਵਿਆਕੁਲ। ਬਦਨ = ਮੂੰਹ।
ਭਈ ਨਿਰਾਸੀ ਕਰਮ ਕੀ ਫਾਸੀ ਬਿਨੁ ਗੁਰ ਭਰਮਿ ਭੁਲਾਨੀ ॥੧॥
She becomes hopeless, caught in the noose of her own karma; without the Guru, she wanders deluded by doubt. ||1||
(ਦੁਨੀਆ ਵਾਲੀਆਂ ਆਸਾਂ ਪੂਰੀਆਂ ਨਾਹ ਹੋਣ ਕਰ ਕੇ) ਉਸ ਦਾ ਦਿਲ ਟੁੱਟਾ ਜਿਹਾ ਰਹਿੰਦਾ ਹੈ, ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਫਾਹੀ ਉਸ ਦੇ ਗਲ ਵਿਚ ਪਈ ਰਹਿੰਦੀ ਹੈ; ਗੁਰੂ ਦੀ ਸਰਨ ਨਾਹ ਆਉਣ ਕਰ ਕੇ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਰਹਿੰਦੀ ਹੈ ॥੧॥ ਨਿਰਾਸੀ = ਜਿਸ ਦੀਆਂ ਆਸਾਂ ਪੂਰੀਆਂ ਨਾਹ ਹੋਣ, ਟੁੱਟੇ ਦਿਲ ਵਾਲੀ। ਭਰਮਿ = ਭਟਕਣਾ ਵਿਚ ॥੧॥
ਬਰਸੁ ਘਨਾ ਮੇਰਾ ਪਿਰੁ ਘਰਿ ਆਇਆ ॥
So rain down, O clouds. My Husband Lord has come home.
ਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤੇਰੀ ਨਾਮ-ਵਰਖਾ ਦੀ ਬਰਕਤਿ ਨਾਲ) ਮੇਰਾ ਪਤੀ-ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ। ਬਰਸੁ = ਵਰਖਾ ਕਰ। ਘਨਾ = ਹੇ ਘਨ! ਹੇ ਬੱਦਲ! ਘਰਿ = (ਮੇਰੇ) ਹਿਰਦੇ ਵਿਚ।
ਬਲਿ ਜਾਵਾਂ ਗੁਰ ਅਪਨੇ ਪ੍ਰੀਤਮ ਜਿਨਿ ਹਰਿ ਪ੍ਰਭੁ ਆਣਿ ਮਿਲਾਇਆ ॥੧॥ ਰਹਾਉ ॥
I am a sacrifice to my Guru, who has led me to meet my Lord God. ||1||Pause||
ਮੈਂ ਆਪਣੇ ਪ੍ਰੀਤਮ ਗੁਰੂ ਤੋਂ ਕੁਰਬਾਨ ਹਾਂ, ਜਿਸ ਨੇ ਹਰੀ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦਿੱਤਾ ਹੈ ॥੧॥ ਰਹਾਉ ॥ ਆਣਿ = ਲਿਆ ਕੇ। ਜਿਨਿ = ਜਿਸ (ਗੁਰੂ) ਨੇ ॥੧॥ ਰਹਾਉ ॥
ਨਉਤਨ ਪ੍ਰੀਤਿ ਸਦਾ ਠਾਕੁਰ ਸਿਉ ਅਨਦਿਨੁ ਭਗਤਿ ਸੁਹਾਵੀ ॥
My love, my Lord and Master is forever fresh; I am embellished with devotional worship night and day.
ਉਹਨਾਂ ਦੀ ਪ੍ਰਭੂ ਨਾਲ ਸਦਾ ਨਵੀਂ ਪ੍ਰੀਤ ਬਣੀ ਰਹਿੰਦੀ ਹੈ। (ਪਿਆਰ ਵਾਲਾ ਚਾਉ ਕਦੇ ਮੱਠਾ ਨਹੀਂ ਹੁੰਦਾ) ਉਹ ਹਰ ਰੋਜ਼ ਪ੍ਰਭੂ ਦੀ ਭਗਤੀ ਕਰਦੇ ਹਨ ਜੋ ਉਹਨਾਂ ਨੂੰ ਆਤਮਕ ਸੁਖ ਦੇਈ ਰੱਖਦੀ ਹੈ। ਨਉਤਨ = ਨਵੀਂ। ਸਿਉ = ਨਾਲ। ਅਨਦਿਨੁ = ਹਰ ਰੋਜ਼। ਸੁਹਾਵੀ = ਸੁਖਦਾਈ।
ਮੁਕਤਿ ਭਏ ਗੁਰਿ ਦਰਸੁ ਦਿਖਾਇਆ ਜੁਗਿ ਜੁਗਿ ਭਗਤਿ ਸੁਭਾਵੀ ॥੨॥
I am liberated, gazing on the Blessed Vision of the Guru's Darshan. Devotional worship has made me glorious and exalted throughout the ages. ||2||
ਜਿਨ੍ਹਾਂ ਜੀਵਾਂ ਨੂੰ ਗੁਰੂ ਨੇ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਉਹ ਸਦਾ ਪਰਮਾਤਮਾ ਦੀ ਭਗਤੀ ਕਰਦੇ ਤੇ ਸੋਭਾ ਖੱਟਦੇ ਹਨ ॥੨॥ ਗੁਰਿ = ਗੁਰੂ ਨੇ। ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਸੁਭਾਵੀ = ਸੋਭਾ ਵਾਲੀ ॥੨॥
ਹਮ ਥਾਰੇ ਤ੍ਰਿਭਵਣ ਜਗੁ ਤੁਮਰਾ ਤੂ ਮੇਰਾ ਹਉ ਤੇਰਾ ॥
I am Yours; the three worlds are Yours as well. You are mine, and I am Yours.
ਹੇ ਪ੍ਰਭੂ! ਅਸੀਂ ਤੇਰੇ ਪੈਦਾ ਕੀਤੇ ਹੋਏ ਹਾਂ, ਤਿੰਨਾਂ ਭਵਨਾਂ ਵਾਲਾ ਸਾਰਾ ਹੀ ਸੰਸਾਰ ਤੇਰਾ ਰਚਿਆ ਹੋਇਆ ਹੈ (ਆਪਣੀ ਰਚੀ ਮਾਇਆ ਦੇ ਮੋਹ ਤੋਂ ਤੂੰ ਆਪ ਹੀ ਸਭ ਜੀਵਾਂ ਨੂੰ ਬਚਾਂਦਾ ਹੈਂ)। ਹੇ ਪ੍ਰਭੂ! ਤੂੰ ਮੇਰਾ (ਮਾਲਕ) ਹੈਂ, ਮੈਂ ਤੇਰਾ (ਦਾਸ) ਹਾਂ (ਮੈਨੂੰ ਭੀ ਕਰਮਾਂ ਦੀ ਫਾਹੀ ਤੋਂ ਬਚਾਈ ਰੱਖ)। ਥਾਰੇ = ਤੇਰੇ। ਤ੍ਰਿਭਵਣ ਜਗੁ = ਤਿੰਨਾਂ ਭਵਨਾਂ ਵਾਲਾ ਜਗਤ। ਹਉ = ਮੈਂ।
ਸਤਿਗੁਰਿ ਮਿਲਿਐ ਨਿਰੰਜਨੁ ਪਾਇਆ ਬਹੁਰਿ ਨ ਭਵਜਲਿ ਫੇਰਾ ॥੩॥
Meeting with the True Guru, I have found the Immaculate Lord; I shall not be consigned to this terrifying world-ocean ever again. ||3||
ਜੇ ਗੁਰੂ ਮਿਲ ਪਏ, ਤਾਂ ਮਾਇਆ ਤੋਂ ਰਹਿਤ ਪ੍ਰਭੂ ਮਿਲ ਪੈਂਦਾ ਹੈ, ਤੇ ਮੁੜ ਸੰਸਾਰ-ਸਮੁੰਦਰ (ਦੇ ਗੇੜ) ਵਿਚ ਨਹੀਂ ਆਉਣਾ ਪੈਂਦਾ ॥੩॥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਨਿਰੰਜਨੁ = (ਨਿਰ-ਅੰਜਨੁ) ਮਾਇਆ ਦੀ ਕਾਲਖ ਤੋਂ ਰਹਿਤ। ਬਹੁਰਿ = ਮੁੜ। ਭਵਜਲਿ = ਭਵਜਲ ਵਿਚ, ਸੰਸਾਰ-ਸਮੁੰਦਰ ਵਿਚ ॥੩॥
ਅਪੁਨੇ ਪਿਰ ਹਰਿ ਦੇਖਿ ਵਿਗਾਸੀ ਤਉ ਧਨ ਸਾਚੁ ਸੀਗਾਰੋ ॥
If the soul-bride is filled with delight on seeing her Husband Lord, then her decorations are true.
(ਜੀਵ-ਇਸਤ੍ਰੀ ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਈ ਤਰ੍ਹਾਂ ਦੇ ਧਾਰਮਿਕ ਉੱਦਮ-ਰੂਪ ਸਿੰਗਾਰ ਕਰਦੀ ਹੈ, ਪਰ) ਜੀਵ-ਇਸਤ੍ਰੀ ਦਾ ਸਿੰਗਾਰ ਤਦੋਂ ਹੀ ਅਟੱਲ ਸਮਝੋ (ਤਦੋਂ ਹੀ ਸਫਲ ਜਾਣੋ) ਜਦੋਂ ਉਹ ਆਪਣੇ ਪਤੀ-ਪ੍ਰਭੂ ਨੂੰ ਵੇਖ ਕੇ ਹੁਲਾਰੇ ਵਿਚ ਆਉਂਦੀ ਹੈ, ਵਿਗਾਸੀ = ਖਿੜ ਪਈ। ਤਉ = ਤਦੋਂ। ਸਾਚੁ = ਸਦਾ ਕਾਇਮ ਰਹਿਣ ਵਾਲਾ, ਅਟੱਲ।
ਅਕੁਲ ਨਿਰੰਜਨ ਸਿਉ ਸਚਿ ਸਾਚੀ ਗੁਰਮਤਿ ਨਾਮੁ ਅਧਾਰੋ ॥੪॥
With the Immaculate Celestial Lord, she becomes the truest of the true. Following the Guru's Teachings, she leans on the Support of the Naam. ||4||
ਜਦੋਂ ਸੱਚੇ ਦੇ ਸਿਮਰਨ ਦੀ ਰਾਹੀਂ ਕੁਲ-ਰਹਿਤ ਮਾਇਆ-ਰਹਿਤ ਪ੍ਰਭੂ ਨਾਲ ਇਕ-ਰੂਪ ਹੋ ਜਾਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰਭੂ ਦਾ ਨਾਮ ਉਸ ਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ ॥੪॥ ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਸਚਿ = ਸੱਚੇ ਹਰੀ ਵਿਚ (ਜੁੜ ਕੇ) ॥੪॥
ਮੁਕਤਿ ਭਈ ਬੰਧਨ ਗੁਰਿ ਖੋਲੑੇ ਸਬਦਿ ਸੁਰਤਿ ਪਤਿ ਪਾਈ ॥
She is liberated; the Guru has untied her bonds. Focusing her awareness on the Shabad, she attains honor.
ਜੋ ਜੀਵ-ਇਸਤ੍ਰੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਈ, ਜਿਸ ਦੇ ਮਾਇਆ ਦੇ ਬੰਧਨ ਗੁਰੂ ਨੇ ਖੋਹਲ ਦਿੱਤੇ, ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਸੁਰਤ ਜੋੜ ਕੇ (ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਹਾਸਲ ਕਰਦੀ ਹੈ; ਗੁਰਿ = ਗੁਰੂ ਨੇ। ਸਬਦਿ = ਸ਼ਬਦ ਵਿਚ। ਪਤਿ = ਇੱਜ਼ਤ।
ਨਾਨਕ ਰਾਮ ਨਾਮੁ ਰਿਦ ਅੰਤਰਿ ਗੁਰਮੁਖਿ ਮੇਲਿ ਮਿਲਾਈ ॥੫॥੪॥
O Nanak, the Lord's Name is deep within her heart; as Gurmukh, she is united in His Union. ||5||4||
ਹੇ ਨਾਨਕ! ਪ੍ਰਭੂ ਦਾ ਨਾਮ ਸਦਾ ਉਸ ਦੇ ਹਿਰਦੇ ਵਿਚ ਵੱਸਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਪ੍ਰਭੂ-ਪਤੀ ਦੇ ਮਿਲਾਪ ਵਿਚ ਮਿਲ ਜਾਂਦੀ ਹੈ (ਅਭੇਦ ਹੋ ਜਾਂਦੀ ਹੈ) ॥੫॥੪॥ ਰਿਦ = ਹਿਰਦਾ। ਮੇਲਿ = ਮੇਲ ਵਿਚ, ਸੰਗਤ ਵਿਚ ॥੫॥੪॥