ਸਲੋਕ ਮਃ ੧ ॥
Salok, Third Mehl:
ਸਲੋਕ ਪਹਿਲੀ ਪਾਤਿਸ਼ਾਹੀ!
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥
Those who give out ceremonial hats of recognition are fools; those who receive them have no shame.
ਉਹ ਲੋਕ ਮੂਰਖ ਕਮਲੇ ਹਨ ਜੋ (ਚੇਲਿਆਂ ਨੂੰ) (ਸੇਹਲੀ-) ਟੋਪੀ ਦੇਂਦੇ ਹਨ (ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ਇਹ ਸੇਹਲੀ-ਟੋਪੀ) ਲੈਣ ਵਾਲੇ ਭੀ ਬਦੀਦ ਹਨ (ਜੋ ਨਿਰੀ ਸੇਹਲੀ-ਟੋਪੀ ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ) ਕੁਲਹ = ਟੋਪੀ (ਭਾਵ, ਉਹ ਸਹੇਲੀ-ਟੋਪੀ ਜੋ ਇਕ ਮੁਰਸ਼ਿਦ ਆਪਣੇ ਕਿਸੇ ਚੇਲੇ ਨੂੰ ਆਪਣੇ ਪਿੱਛੋਂ ਆਪਣੀ ਗੱਦੀ ਤੇ ਬਿਠਾਣ ਵੇਲੇ ਦੇਂਦਾ ਹੈ) (ਨੋਟ: ਇਸ ਸ਼ਲੋਕ ਦੇ ਹੁੰਦਿਆਂ ਗੁਰੂ-ਘਰ ਵਿਚ 'ਸਹੇਲੀ-ਟੋਪੀ' ਦਾ ਰਿਵਾਜ ਦੱਸਣਾ ਨਿਰੀ ਬਣੌਟ ਹੈ)। ਬਾਵਲੇ = ਮੂਰਖ। ਨਿਲਜ = ਬੇ-ਸ਼ਰਮ।
ਚੂਹਾ ਖਡ ਨ ਮਾਵਈ ਤਿਕਲਿ ਬੰਨੑੈ ਛਜ ॥
The mouse cannot enter its hole with a basket tied around its waist.
(ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ) ਚੂਹਾ (ਆਪ ਹੀ) ਖੁੱਡ ਵਿਚ ਸਮਾ (ਵੜ) ਨਹੀਂ ਸਕਦਾ, (ਤੇ ਉਤੋਂ) ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ। ਤਿਕਲਿ = ਲੱਕ ਨਾਲ। ਨ ਮਾਵਈ = ਵੜ ਨਹੀਂ ਸਕਦਾ, ਨ ਮਾਵਏ, ਨ ਮਾਵੈ।
ਦੇਨੑਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥
Those who give out blessings shall die, and those that they bless shall also depart.
(ਇਹੋ ਜਿਹੀਆਂ ਗੱਦੀਆਂ ਥਾਪ ਕੇ) ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਮਰ ਜਾਂਦੇ ਹਨ, ਦੁਆਈ = ਅਸੀਸਾਂ। ਦੇਨ੍ਹ੍ਹਿ = ਦੇਂਦੇ ਹਨ। ਸਿ = ਸੇ, ਉਹ ਬੰਦੇ ਭੀ।
ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥
O Nanak, no one knows the Lord's Command, by which all must depart.
ਪਰ ਹੇ ਨਾਨਕ! ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ ਕਿ ਉਹ (ਮਰ ਕੇ) ਕਿਥੇ ਜਾ ਪੈਂਦੇ ਹਨ (ਭਾਵ, ਨਿਰੀਆਂ ਸੇਹਲੀ-ਟੋਪੀ ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਣ ਲਈ ਕਾਫ਼ੀ ਨਹੀਂ ਹਨ; ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ-ਟੋਪੀ ਜੀਵਨ ਦਾ ਸਹੀ ਰਸਤਾ ਨਹੀਂ ਹੈ)। ਸਮਾਹਿ = (ਇਥੇ ਪਾਠ 'ਸਮਾਇ' ਨਹੀਂ ਹੈ, 'ਸਮਾਇ' ਅਤੇ 'ਸਮਾਹਿ' ਵਿਚ ਫ਼ਰਕ ਸਮਝਣ-ਯੋਗ ਹੈ) ਪੈਂਦੇ ਹਨ। ਨ ਜਾਪਈ = ਨ ਜਾਪਏ, ਨ ਜਾਪੇ; ਸਮਝਿਆ ਨਹੀਂ ਜਾ ਸਕਦਾ।
ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥
The spring harvest is the Name of the One Lord; the harvest of autumn is the True Name.
ਮੈਂ ਤਾਂ ਸਿਰਫ਼ 'ਨਾਮ' ਹੀ ਹਾੜੀ ਦੀ ਫ਼ਸਲ ਬਣਾਇਆ ਹੈ ਤੇ ਸੱਚਾ ਨਾਮ ਹੀ ਸਾਉਣੀ ਦੀ ਫ਼ਸਲ, (ਭਾਵ, 'ਨਾਮ' ਹੀ ਮੇਰੇ ਜੀਵਨ-ਸਫ਼ਰ ਦੀ ਪੂੰਜੀ ਹੈ),
ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥
I receive a letter of pardon from my Lord and Master, when I reach His Court.
ਇਹ ਮੈਂ ਇਕ ਐਸਾ ਪਟਾ ਲਿਖਾਇਆ ਹੈ ਜੋ ਖਸਮ-ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦਾ ਹੈ (ਨੋਟ: ਪੀਰ ਆਪਣੇ ਚੇਲਿਆਂ ਤੋਂ ਹਾੜੀ ਤੇ ਸਾਵਣੀ ਦੇ ਫ਼ਸਲ ਸਮੇ ਜਾ ਕੇ ਕਾਰ-ਭੇਟ ਲੈਂਦੇ ਹਨ)। ਮਹਦੂਦੁ = ਹੱਦ ਵਿਚ ਲਿਆਂਦੀ ਹੋਈ ਚੀਜ਼, ਇਕ ਮੰਨਿਆ-ਪ੍ਰਮੰਨਿਆ ਪਰਵਾਨਾ। ਜਾਇ = ਜਾ ਕੇ। ਕੈ ਦਰਿ = ਦੇ ਦਰ ਤੇ
ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥
There are so many courts of the world, and so many who come and go there.
ਦੁਨੀਆ ਦੇ (ਪੀਰਾਂ ਮੁਰਸ਼ਿਦਾਂ ਦੇ ਤਾਂ) ਬੜੇ ਅੱਡੇ ਹਨ, ਕਈ ਇਥੇ ਆਉਂਦੇ ਤੇ ਜਾਂਦੇ ਹਨ; ਦਰ = (ਪੀਰਾਂ ਮੁਰਸ਼ਿਦਾਂ ਦੇ) ਦਰਵਾਜ਼ੇ।
ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥
There are so many beggars begging; so many beg and beg until death. ||1||
ਕਈ ਮੰਗਤੇ ਇਹਨਾਂ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਕੇ ਤੁਰ ਜਾਂਦੇ ਹਨ (ਪਰ ਪ੍ਰਭੂ ਦਾ 'ਨਾਮ'-ਰੂਪ ਪਟਾ ਇਹਨਾਂ ਤੋਂ ਨਹੀਂ ਮਿਲ ਸਕਦਾ) ॥੧॥