ਅੜਿਲ

ARIL

ਅੜਿਲ:

ਅਤਿ ਪ੍ਰਚੰਡ ਬਲਵੰਡ ਬਹੁਰ ਮਿਲ ਕੈ ਭਟ ਧਾਏ

Many powerful warriors went forward for fighting

ਬਹੁਤ ਪ੍ਰਚੰਡ ਅਤੇ ਬਲਵਾਨ ਸੂਰਮੇ ਫਿਰ ਇਕੱਠੇ ਹੋ ਕੇ ਹਮਲਾਵਰ ਹੋਏ ਹਨ।

ਅਪਨੇ ਸਸਤ੍ਰ ਸੰਭਾਰਿ ਲੀਏ ਕਰਿ ਸੰਖ ਬਜਾਏ

Holding their weapons they blew their conches

(ਉਨ੍ਹਾਂ ਨੇ) ਹੱਥਾਂ ਵਿਚ ਆਪਣੇ ਸ਼ਸਤ੍ਰ ਧਾਰਨ ਕਰ ਲਏ ਹਨ ਅਤੇ ਸੰਖ ਵਜਾਉਂਦੇ ਹਨ।

ਦ੍ਵਾਦਸ ਭਾਨਨ ਤਾਨਿ ਕਮਾਨਨਿ ਬਾਨ ਚਲਾਏ

ਬਾਰ੍ਹਾਂ ਸੂਰਜਾਂ ਨੇ ਧਨੁਸ਼ਾਂ ਉਤੇ ਬਾਣ ਕਸ ਕੇ ਚਲਾਏ ਹਨ।

ਯੌ ਬਰਖੈ ਸਰ ਜਾਲ ਮਨੋ ਪਰਲੇ ਘਨ ਆਏ ॥੧੬੬੪॥

The twelve Suryas pulled their bows and discharged their arrows like the raining clouds of doomsday.1664.

ਬਾਣਾਂ ਦੀ ਇਸ ਤਰ੍ਹਾਂ ਝੜੀ ਲਗੀ ਹੈ ਮਾਨੋ ਪਰਲੋ ਦੇ ਬਦਲ ਆ ਗਏ ਹੋਣ ॥੧੬੬੪॥