ਡਖਣੇ ਮਃ ੫ ॥
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥
Focus on that which will not pass away.
ਜੋ (ਮਾਲਕ-ਪ੍ਰਭੂ) ਸਾਥ ਛੱਡ ਜਾਣ ਵਾਲਾ ਨਹੀਂ ਹੈ ਉਸ ਤੋੜ ਨਿਬਾਹੁਣ ਵਾਲੇ ਨੂੰ (ਹਿਰਦੇ ਵਿਚ) ਪੱਕਾ ਕਰ ਕੇ ਰੱਖ। ਨਿਵਾਹੂ = ਤੋੜ ਨਿਬਾਹੁਣ ਵਾਲਾ, ਪੂਰਾ ਸਾਥ ਨਿਬਾਹੁਣ ਵਾਲਾ। ਗਡਿ = (ਹਿਰਦੇ ਵਿਚ) ਪੱਕਾ ਕਰ ਕੇ ਰੱਖ। ਚਲਾਊ = ਚਲਾ ਜਾਣ ਵਾਲਾ, ਸਾਥ ਛੱਡ ਜਾਣ ਵਾਲਾ। ਥੀਐ = ਹੋਵੇ।
ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥੧॥
Abandon your false actions, and meditate on the True Master. ||1||
ਸਦਾ-ਥਿਰ ਰਹਿਣ ਵਾਲੇ ਮਾਲਕ ਨੂੰ (ਮਨ ਵਿਚ) ਸੰਭਾਲ ਕੇ ਰੱਖ, (ਜੇਹੜੀ ਕਾਰ ਉਸ ਦੀ ਯਾਦ ਨੂੰ ਭੁਲਾਵੇ, ਉਸ) ਕੂੜੀ ਕਾਰ ਨੂੰ ਛੱਡ ਦੇਹ (ਮਾਇਆ ਸੰਬੰਧੀ ਕਾਰ ਵਿਚ ਚਿੱਤ ਨੂੰ ਨਾਹ ਗੱਡ) ॥੧॥ ਸੰਮਲੁ = ਸੰਭਾਲ ਕੇ (ਮਨ ਵਿਚ) ਰੱਖ। ਧਣੀ = ਮਾਲਕ ॥੧॥