ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ

Goojaree, Padhay Of Trilochan Jee, First House:

ਰਾਗ ਗੂਜਰੀ, ਘਰ ੧ ਵਿੱਚ ਭਗਤ ਤ੍ਰਿਲੋਚਨ ਜੀ ਦੀ ਬੰਦਾਂ ਵਾਲੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ

You have not cleansed the filth from within yourself, although outwardly, you wear the dress of a renunciate.

ਜੇ (ਕਿਸੇ ਮਨੁੱਖ ਨੇ) ਅੰਦਰਲਾ ਮਲੀਨ (ਮਨ) ਸਾਫ਼ ਨਹੀਂ ਕੀਤਾ, ਪਰ ਬਾਹਰ (ਸਰੀਰ ਉਤੇ) ਸਾਧੂਆਂ ਵਾਲਾ ਬਾਣਾ ਪਾਇਆ ਹੋਇਆ ਹੈ, ਅੰਤਰੁ = ਅੰਦਰਲਾ (ਮਨ) {ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ'}। ਮਲਿ = ਮਲ ਵਾਲਾ, ਮਲੀਨ {ਨੋਟ: ਲਫ਼ਜ਼ 'ਮਲੁ' ਵਿਆਕਰਣ ਅਨੁਸਾਰ 'ਨਾਂਵ' ਹੈ, ਇਸ ਤੋਂ ਲਫ਼ਜ਼ 'ਮਲਿ' ਵਿਸ਼ੇਸ਼ਣ} ਹੈ। ਕੀਨਾ = ਕੀਤਾ। ਭੇਖ = ਧਾਰਮਿਕ ਲਿਬਾਸ। ਉਦਾਸੀ = ਵਿਰਕਤ, ਜਗਤ ਵਲੋਂ ਉਪਰਾਮ।

ਹਿਰਦੈ ਕਮਲੁ ਘਟਿ ਬ੍ਰਹਮੁ ਚੀਨੑਾ ਕਾਹੇ ਭਇਆ ਸੰਨਿਆਸੀ ॥੧॥

In the heart-lotus of your self, you have not recognized God - why have you become a Sannyaasee? ||1||

ਜੇ ਉਸ ਨੇ ਆਪਣੇ ਹਿਰਦੇ-ਰੂਪ ਕਉਲ ਨੂੰ ਨਹੀਂ ਪਰਖਿਆ, ਜੇ ਉਸ ਨੇ ਆਪਣੇ ਅੰਦਰ ਪਰਮਾਤਮਾ ਨਹੀਂ ਵੇਖਿਆ, ਤਾਂ ਸੰਨਿਆਸ ਧਾਰਨ ਕਰਨ ਦਾ ਕੋਈ ਲਾਭ ਨਹੀਂ ॥੧॥ ਹਿਰਦੈ ਕਮਲੁ ਨ ਚੀਨ੍ਹ੍ਹਾ = ਹਿਰਦੇ ਦਾ ਕਉਲ-ਫੁੱਲ ਨਹੀਂ ਪਛਾਣਿਆ। ਘਟਿ = ਘਟ ਵਿਚ, ਹਿਰਦੇ ਵਿਚ ॥੧॥

ਭਰਮੇ ਭੂਲੀ ਰੇ ਜੈ ਚੰਦਾ

Deluded by doubt, O Jai Chand,

ਹੇ ਜੈ ਚੰਦ! ਸਾਰੀ ਲੋਕਾਈ (ਇਸੇ ਭੁਲੇਖੇ ਵਿਚ) ਭੁੱਲੀ ਪਈ ਹੈ (ਕਿ ਨਿਰਾ ਫ਼ਕੀਰੀ ਭੇਖ ਧਾਰਿਆਂ ਪਰਮਾਤਮਾ ਮਿਲ ਪੈਂਦਾ ਹੈ), ਰੇ = ਹੇ ਭਾਈ!

ਨਹੀ ਨਹੀ ਚੀਨੑਿਆ ਪਰਮਾਨੰਦਾ ॥੧॥ ਰਹਾਉ

you have not realized the Lord, the embodiment of supreme bliss. ||1||Pause||

ਇਸ ਤਰ੍ਹਾਂ ਪਰਮਾਨੰਦ ਨੂੰ ਪ੍ਰਭੂ ਦੀ ਸੋਝੀ ਕਦੇ ਭੀ ਨਹੀਂ ਪੈਂਦੀ ॥੧॥ ਰਹਾਉ ॥ ਨਹੀ ਨਹੀ = ਬਿਲਕੁਲ ਨਹੀਂ। ਚੀਨ੍ਹ੍ਹਿਆ = ਪਛਾਣਿਆ। ਪਰਮਾਨੰਦ = ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਨੂੰ ॥੧॥ ਰਹਾਉ ॥

ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ

You eat in each and every house, fattening your body; you wear the patched coat and the ear-rings of the beggar, for the sake of wealth.

(ਜਿਸ ਮਨੁੱਖ ਨੇ) ਘਰ ਘਰ ਤੋਂ (ਮੰਗ ਕੇ ਟੁੱਕਰ) ਖਾ ਲਿਆ, (ਆਪਣੇ) ਸਰੀਰ ਨੂੰ ਚੰਗਾ ਪਾਲ ਲਿਆ, ਗੋਦੜੀ ਪਹਿਨ ਲਈ, ਮੁੰਦ੍ਰਾਂ ਭੀ ਪਾ ਲਈਆਂ, (ਪਰ ਸਭ ਕੁਝ) ਮਾਇਆ ਦੀ ਖ਼ਾਤਰ ਹੀ (ਕੀਤਾ), ਘਰਿ ਘਰਿ = ਹਰੇਕ ਘਰ ਵਿਚ, ਹਰੇਕ ਘਰ ਤੋਂ, ਘਰ ਘਰ ਤੋਂ। ਪਿੰਡੁ = ਸਰੀਰ। ਬਧਾਇਆ = ਮੋਟਾ ਕਰ ਲਿਆ। ਖਿੰਥਾ = ਗੋਦੜੀ।

ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਪਾਇਆ ॥੨॥

You apply the ashes of cremation to your body, but without a Guru, you have not found the essence of reality. ||2||

ਮਸਾਣਾਂ ਦੀ ਧਰਤੀ ਦੀ ਸੁਆਹ ਭੀ (ਪਿੰਡੇ) ਮਲ ਲਈ, ਪਰ ਜੇ ਉਹ ਗੁਰੂ ਦੇ ਰਾਹ ਤੇ ਨਹੀਂ ਤੁਰਿਆ ਤਾਂ ਇਸ ਤਰ੍ਹਾਂ ਤੱਤ ਦੀ ਪ੍ਰਾਪਤੀ ਨਹੀਂ ਹੁੰਦੀ ॥੨॥ ਮਸਾਣ ਭੂਮਿ = ਉਹ ਧਰਤੀ ਜਿਥੇ ਮੁਰਦੇ ਸਾੜੀਦੇ ਹਨ। ਭਸਮ = ਸੁਆਹ। ਤਤੁ = ਅਸਲੀਅਤ ॥੨॥

ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ

Why bother to chant your spells? Why bother to practice austerities? Why bother to churn water?

ਕਿਉਂ (ਗਿਣੇ ਮਿਥੇ) ਜਪ ਕਰਦੇ ਹੋ? ਕਿਉਂ ਤਪ ਸਾਧਦੇ ਹੋ? ਕਾਹਦੇ ਲਈ ਪਾਣੀ ਰਿੜਕਦੇ ਹੋ? (ਹਠ ਨਾਲ ਕੀਤੇ ਹੋਏ ਇਹ ਸਾਧਨ ਤਾਂ ਪਾਣੀ ਰਿੜਕਣ ਸਮਾਨ ਹਨ); ਕਾਇ = ਕਾਹਦੇ ਲਈ? ਜਪਹੁ = ਜਪ ਕਰਦੇ ਹੋ। ਰੇ = ਹੇ ਭਾਈ! ਬਿਲੋਵਹੁ = ਰਿੜਕਦੇ ਹੋ।

ਲਖ ਚਉਰਾਸੀਹ ਜਿਨੑਿ ਉਪਾਈ ਸੋ ਸਿਮਰਹੁ ਨਿਰਬਾਣੀ ॥੩॥

Meditate on the Lord of Nirvaanaa, who has created the 8.4 million species of beings. ||3||

ਉਸ ਵਾਸ਼ਨਾ-ਰਹਿਤ ਪ੍ਰਭੂ ਨੂੰ (ਹਰ ਵੇਲੇ) ਯਾਦ ਕਰੋ, ਜਿਸ ਨੇ ਚੌਰਾਸੀ ਲੱਖ (ਜੋਨਿ ਵਾਲੀ ਸ੍ਰਿਸ਼ਟੀ) ਪੈਦਾ ਕੀਤੀ ਹੈ ॥੩॥ ਜਿਨਿ = ਜਿਸ (ਪ੍ਰਭੂ) ਨੇ। ਨਿਰਬਾਣੀ = ਵਾਸ਼ਨਾ-ਰਹਿਤ ਪ੍ਰਭੂ ॥੩॥

ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ

Why bother to carry the water-pot, O saffron-robed Yogi? Why bother to visit the sixty-eight holy places of pilgrimage?

ਹੇ ਕਾਪੜੀਏ! (ਹੱਥ ਵਿਚ) ਖੱਪਰ ਕਾਹਦੇ ਲਈ ਪਕੜਦਾ ਹੈਂ ਤੇ ਅਠਾਹਠ ਤੀਰਥਾਂ ਤੇ ਭਟਕਣ ਫਿਰਦਾ ਹੈਂ (ਇੰਜ ਕਰਨ ਦਾ ਕੋਈ ਲਾਭ ਨਹੀਂ)? ਕਮੰਡਲੁ = {ਸੰ: कमण्डल} ਮਿੱਟੀ ਜਾਂ ਲੱਕੜ ਦਾ ਪਿਆਲਾ ਆਦਿਕ ਜੋ ਸਾਧੂ ਲੋਕ ਪਾਣੀ ਪੀਣ ਲਈ ਪਾਸ ਰੱਖਦੇ ਹਨ, ਖੱਪਰ। ਕਾਪੜੀਆ = ਟਾਕੀਆਂ ਦੀ ਬਣੀ ਹੋਈ ਗੋਦੜੀ ਪਹਿਨਣ ਵਾਲਾ। ਰੇ = ਹੇ! ਹੇ ਭਾਈ! ਹੇ ਜੈ ਚੰਦ! ਅਠਸਠਿ = ਅਠਾਹਠ ਤੀਰਥ।

ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥੪॥੧॥

Says Trilochan, listen, mortal: you have no corn - what are you trying to thresh? ||4||1||

ਤ੍ਰਿਲੋਚਨ ਆਖਦਾ ਹੈ: ਹੇ ਬੰਦੇ! ਸੁਣ! ਜੇ (ਭਰੀਆਂ ਵਿਚ) ਅੰਨ ਦੇ ਦਾਣੇ ਨਹੀਂ, ਤਾਂ ਗਾਹ ਪਾਣ ਦਾ ਕੋਈ ਲਾਭ ਨਹੀਂ ॥੪॥੧॥ ਬਦਤਿ = ਆਖਦਾ ਹੈ। ਕਣ = ਦਾਣੇ। ਕਿ = ਕਾਹਦੇ ਲਈ? ॥੪॥੧॥