ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਪਾਰਬ੍ਰਹਮਿ ਨਿਬਾਹੀ ਪੂਰੀ ॥
The Supreme Lord God has stood by me and fulfilled me,
(ਹੇ ਭਾਈ! ਸਦਾ ਤੋਂ ਹੀ) ਪਰਮਾਤਮਾ ਨੇ ਆਪਣੇ ਸੇਵਕ ਨਾਲ ਪ੍ਰੀਤਿ ਤੋੜ ਤਕ ਨਿਬਾਹੀ ਹੈ। ਪਾਰਬ੍ਰਹਮਿ = ਪਾਰਬ੍ਰਹਮ ਨੇ।
ਕਾਈ ਬਾਤ ਨ ਰਹੀਆ ਊਰੀ ॥
and nothing is left unfinished.
ਸੇਵਕ ਨੂੰ ਕਿਸੇ ਗੱਲੇ ਕੋਈ ਕਮੀ ਨਹੀਂ ਰਹਿੰਦੀ। ਊਰੀ = ਊਣੀ, ਘੱਟ।
ਗੁਰਿ ਚਰਨ ਲਾਇ ਨਿਸਤਾਰੇ ॥
Attached to the Guru's feet, I am saved;
ਸੇਵਕ ਸਦਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲ ਰੱਖਦਾ ਹੈ। ਗੁਰਿ = ਗੁਰੂ ਨੇ। ਨਿਸਤਾਰੇ = (ਸੰਸਾਰ ਸਾਗਰ ਤੋਂ) ਪਾਰ ਲੰਘਾ ਦਿੱਤੇ।
ਹਰਿ ਹਰਿ ਨਾਮੁ ਸਮੑਾਰੇ ॥੧॥
I contemplate and cherish the Name of the Lord, Har, Har. ||1||
ਗੁਰੂ ਨੇ (ਸੇਵਕਾਂ ਨੂੰ ਸਦਾ ਹੀ) ਚਰਨੀਂ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਇਆ ਹੈ ॥੧॥ ਸਮ੍ਹ੍ਹਾਰੇ = ਸੰਭਾਲਦਾ ਹੈ, ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥
ਅਪਨੇ ਦਾਸ ਕਾ ਸਦਾ ਰਖਵਾਲਾ ॥
He is forever the Savior of His slaves.
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਸਦਾ ਰਾਖਾ ਬਣਿਆ ਰਹਿੰਦਾ ਹੈ।
ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥
Bestowing His Mercy, He made me His own and preserved me; like a mother or father, He cherishes me. ||1||Pause||
ਜਿਵੇਂ ਮਾਪੇ (ਬੱਚਿਆਂ ਨੂੰ) ਪਾਲਦੇ ਹਨ, ਤਿਵੇਂ ਪ੍ਰਭੂ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਆਪਣੇ ਬਣਾਈ ਰੱਖਦਾ ਹੈ ॥੧॥ ਰਹਾਉ ॥ ਕਰਿ = ਬਣਾ ਕੇ। ਜਿਉ = ਜਿਉਂ, ਵਾਂਗ ॥੧॥ ਰਹਾਉ ॥
ਵਡਭਾਗੀ ਸਤਿਗੁਰੁ ਪਾਇਆ ॥
By great good fortune, I found the True Guru,
ਹੇ ਭਾਈ! ਵੱਡੇ ਭਾਗਾਂ ਵਾਲੇ ਮਨੁੱਖਾਂ ਨੇ (ਉਹ) ਗੁਰੂ ਲੱਭ ਲਿਆ, ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ।
ਜਿਨਿ ਜਮ ਕਾ ਪੰਥੁ ਮਿਟਾਇਆ ॥
who obliterated the path of the Messenger of Death.
ਜਿਸ (ਗੁਰੂ) ਨੇ (ਉਹਨਾਂ ਵਾਸਤੇ) ਜਮ ਦੇ ਦੇਸ ਨੂੰ ਲੈ ਜਾਣ ਵਾਲਾ ਰਸਤਾ ਮਿਟਾ ਦਿੱਤਾ, ਜਿਨਿ = ਜਿਸ (ਗੁਰੂ) ਨੇ। ਪੰਥੁ = ਰਸਤਾ।
ਹਰਿ ਭਗਤਿ ਭਾਇ ਚਿਤੁ ਲਾਗਾ ॥
My consciousness is focused on loving, devotional worship of the Lord.
(ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦਾ ਮਨ ਪਰਮਾਤਮਾ ਦੀ ਭਗਤੀ ਵਿਚ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ। ਭਾਇ = ਪਿਆਰ ਵਿਚ।
ਜਪਿ ਜੀਵਹਿ ਸੇ ਵਡਭਾਗਾ ॥੨॥
One who lives in this meditation is very fortunate indeed. ||2||
ਉਹ ਵਡ-ਭਾਗੀ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ ॥੨॥ ਜੀਵਹਿ = ਜੀਊਂਦੇ ਹਨ, ਆਤਮਕ ਜੀਵਨ ਪ੍ਰਾਪਤ ਕਰਦੇ ਹਨ ॥੨॥
ਹਰਿ ਅੰਮ੍ਰਿਤ ਬਾਣੀ ਗਾਵੈ ॥
He sings the Ambrosial Word of the Guru's Bani,
(ਹੇ ਭਾਈ! ਪਰਮਾਤਮਾ ਦਾ ਸੇਵਕ) ਪਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਗਾਂਦਾ ਰਹਿੰਦਾ ਹੈ, ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
ਸਾਧਾ ਕੀ ਧੂਰੀ ਨਾਵੈ ॥
and bathes in the dust of the feet of the Holy.
ਸੇਵਕ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ (ਆਪਾ-ਭਾਵ ਮਿਟਾ ਕੇ ਸੰਤ ਜਨਾਂ ਦੀ ਸ਼ਰਨ ਪਿਆ ਰਹਿੰਦਾ ਹੈ)। ਨਾਵੈ = ਨ੍ਹਾਵੈ।
ਅਪੁਨਾ ਨਾਮੁ ਆਪੇ ਦੀਆ ॥
He Himself bestows His Name.
ਪਰਮਾਤਮਾ ਨੇ ਆਪ ਹੀ (ਆਪਣੇ ਸੇਵਕ ਨੂੰ) ਆਪਣਾ ਨਾਮ ਬਖ਼ਸ਼ਿਆ ਹੈ, ਆਪੇ = ਆਪ ਹੀ।
ਪ੍ਰਭ ਕਰਣਹਾਰ ਰਖਿ ਲੀਆ ॥੩॥
God, the Creator, saves us. ||3||
ਸਿਰਜਣਹਾਰ ਪ੍ਰਭੂ ਨੇ ਆਪ ਹੀ (ਸਦਾ ਤੋਂ ਆਪਣੇ ਸੇਵਕ ਨੂੰ ਵਿਕਾਰਾਂ ਤੋਂ) ਬਚਾਇਆ ਹੈ ॥੩॥
ਹਰਿ ਦਰਸਨ ਪ੍ਰਾਨ ਅਧਾਰਾ ॥
The Blessed Vision of the Lord's Darshan is the support of the breath of life.
ਹੇ ਭਾਈ! ਪਰਮਾਤਮਾ ਦਾ ਦਰਸ਼ਨ ਹੀ (ਸੇਵਕ ਦੀ) ਜ਼ਿੰਦਗੀ ਦਾ ਆਸਰਾ ਹੈ। ਅਧਾਰਾ = ਆਸਰਾ।
ਇਹੁ ਪੂਰਨ ਬਿਮਲ ਬੀਚਾਰਾ ॥
This is the perfect, pure wisdom.
(ਪ੍ਰਭੂ ਦੇ ਸੇਵਕ ਦਾ) ਇਹ ਪਵਿਤ੍ਰ ਤੇ ਪੂਰਨ ਵਿਚਾਰ ਬਣਿਆ ਰਹਿੰਦਾ ਹੈ। ਬਿਮਲ = ਸੁੱਧ, ਪਵਿਤ੍ਰ।
ਕਰਿ ਕਿਰਪਾ ਅੰਤਰਜਾਮੀ ॥
The Inner-knower, the Searcher of hearts, has granted His Mercy;
ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ!
ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥
slave Nanak seeks the Sanctuary of his Lord and Master. ||4||8||58||
ਹੇ ਦਾਸ ਨਾਨਕ! (ਤੂੰ ਭੀ ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਮੈਂ ਤੇਰੀ ਸ਼ਰਨ ਆਇਆ ਹਾਂ ॥੪॥੮॥੫੮॥