ਰਾਮਕਲੀ ਮਹਲਾ ੪ ॥
Raamkalee, Fourth Mehl:
ਰਾਮਕਲੀ ਚੌਥੀ ਪਾਤਿਸ਼ਾਹੀ।
ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ ਵਤਾਵੈ ॥
The friends of the Lord, the humble, Holy Saints are sublime; the Lord spreads out His protecting hands above them.
ਹੇ ਭਾਈ! ਪ੍ਰਭੂ ਦੇ ਚਰਨਾਂ ਵਿਚ ਸਦਾ ਰਹਿਣ ਵਾਲੇ ਸਾਧੂ ਜਨ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ ਆਪ ਉਹਨਾਂ ਉਤੇ ਕਿਰਪਾ ਦਾ ਹੱਥ ਰੱਖਦਾ ਹੈ। ਸਖਾ = ਮਿੱਤਰ। ਨੀਕੇ = ਚੰਗੇ। ਵਤਾਵੈ = ਫੇਰਦਾ ਹੈ।
ਗੁਰਮੁਖਿ ਸਾਧ ਸੇਈ ਪ੍ਰਭ ਭਾਏ ਕਰਿ ਕਿਰਪਾ ਆਪਿ ਮਿਲਾਵੈ ॥੧॥
The Gurmukhs are the Holy Saints, pleasing to God; in His mercy, He blends them with Himself. ||1||
ਗੁਰੂ ਦੀ ਸਰਨ ਰਹਿਣ ਵਾਲੇ ਉਹੀ ਸਾਧੂ-ਜਨ ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਪ੍ਰਭੂ ਆਪਣੀ ਮੇਹਰ ਕਰ ਕੇ ਆਪ (ਉਹਨਾਂ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੧॥ ਸੇਈ = ਉਹੀ। ਪ੍ਰਭ ਭਾਏ = (ਜੇਹੜੇ) ਪ੍ਰਭੂ ਨੂੰ ਪਿਆਰੇ ਲੱਗਦੇ ਹਨ ॥੧॥
ਰਾਮ ਮੋ ਕਉ ਹਰਿ ਜਨ ਮੇਲਿ ਮਨਿ ਭਾਵੈ ॥
O Lord, my mind longs to meet with the humble servants of the Lord.
ਹੇ ਮੇਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ, (ਮੇਰੇ) ਮਨ ਵਿਚ ਇਹੀ ਤਾਂਘ ਹੈ। ਰਾਮ = ਹੇ ਰਾਮ! ਮੋ ਕਉ = ਮੈਨੂੰ। ਮੇਲਿ = ਮਿਲਾ। ਮਨਿ ਭਾਵੈ = (ਮੇਰੇ) ਮਨ ਵਿਚ (ਇਹੀ) ਚੰਗਾ ਲੱਗਦਾ ਹੈ।
ਅਮਿਉ ਅਮਿਉ ਹਰਿ ਰਸੁ ਹੈ ਮੀਠਾ ਮਿਲਿ ਸੰਤ ਜਨਾ ਮੁਖਿ ਪਾਵੈ ॥੧॥ ਰਹਾਉ ॥
The sweet, subtle essence of the Lord is immortalizing ambrosia. Meeting the Saints, I drink it in. ||1||Pause||
ਹੇ ਰਾਮ! ਤੇਰਾ ਨਾਮ-ਰਸ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ। (ਤੇਰਾ ਇਹ ਦਾਸ ਤੇਰੇ) ਸੰਤ ਜਨਾਂ ਨੂੰ ਮਿਲ ਕੇ (ਇਹੀ ਅੰਮ੍ਰਿਤ) ਮੂੰਹ ਵਿਚ ਪਾਣਾ ਚਾਹੁੰਦਾ ਹੈ ॥੧॥ ਰਹਾਉ ॥ ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਮੁਖਿ ਪਾਵੈ = (ਤੇਰਾ ਇਹ ਦਾਸ) ਮੂੰਹ ਵਿਚ ਪਾਏ ॥੧॥ ਰਹਾਉ ॥
ਹਰਿ ਕੇ ਲੋਗ ਰਾਮ ਜਨ ਊਤਮ ਮਿਲਿ ਊਤਮ ਪਦਵੀ ਪਾਵੈ ॥
The Lord's people are the most lofty and exalted. Meeting with them, the most exalted status is obtained.
ਹੇ ਭਾਈ! ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਨੂੰ ਮਿਲ ਕੇ ਮਨੁੱਖ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ। ਮਿਲਿ = ਮਿਲ ਕੇ। ਪਦਵੀ = ਆਤਮਕ ਦਰਜਾ।
ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰੁ ਖੁਸੀ ਕਰਾਵੈ ॥੨॥
I am the slave of the slave of the Lord's slaves; my Lord and Master is pleased with me. ||2||
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਮੇਰਾ ਮਾਲਕ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ॥੨॥ ਚੇਰੀ = ਦਾਸੀ। ਖੁਸੀ ਕਰਾਵੈ = ਮੇਹਰ ਕਰਦਾ ਹੈ ॥੨॥
ਸੇਵਕ ਜਨ ਸੇਵਹਿ ਸੇ ਵਡਭਾਗੀ ਰਿਦ ਮਨਿ ਤਨਿ ਪ੍ਰੀਤਿ ਲਗਾਵੈ ॥
The humble servant serves; one who enshrines love for the Lord in his heart, mind and body is very fortunate.
ਹੇ ਭਾਈ! ਜੇਹੜੇ ਸੇਵਕ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ! ਪ੍ਰਭੂ ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਆਪਣੇ ਚਰਨਾਂ ਦੀ ਪ੍ਰੀਤ ਪੈਦਾ ਕਰਦਾ ਹੈ। ਸੇਵਹਿ = ਸੇਵਾ-ਭਗਤੀ ਕਰਦੇ ਹਨ। ਸੇ = ਉਹ {ਬਹੁ-ਵਚਨ}। ਰਿਦ = ਹਿਰਦੇ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ।
ਬਿਨੁ ਪ੍ਰੀਤੀ ਕਰਹਿ ਬਹੁ ਬਾਤਾ ਕੂੜੁ ਬੋਲਿ ਕੂੜੋ ਫਲੁ ਪਾਵੈ ॥੩॥
One who talks too much without love, speaks falsely, and obtains only false rewards. ||3||
ਪਰ ਕਈ ਮਨੁੱਖ ਇਸ ਪ੍ਰੀਤ (ਦੀ ਦਾਤਿ) ਤੋਂ ਬਿਨਾ ਹੀ ਬਹੁਤ ਗੱਲਾਂ ਕਰਦੇ ਹਨ। (ਕਿ ਸਾਡੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਵੱਸ ਰਹੀ ਹੈ) ਅਜੇਹਾ ਮਨੁੱਖ ਝੂਠ ਬੋਲ ਕੇ ਝੂਠ ਹੀ (ਉਸ ਦਾ) ਫਲ ਪ੍ਰਾਪਤ ਕਰਦਾ ਹੈ (ਉਸ ਦੇ ਹਿਰਦੇ ਵਿਚ ਪ੍ਰੀਤ ਦੇ ਥਾਂ ਝੂਠ ਹੀ ਸਦਾ ਵੱਸਿਆ ਰਹਿੰਦਾ ਹੈ) ॥੩॥ ਕੂੜੋ ਫਲੁ = ਕੂੜ ਹੀ ਫਲ (ਵਜੋਂ) ॥੩॥
ਮੋ ਕਉ ਧਾਰਿ ਕ੍ਰਿਪਾ ਜਗਜੀਵਨ ਦਾਤੇ ਹਰਿ ਸੰਤ ਪਗੀ ਲੇ ਪਾਵੈ ॥
Take pity on me, O Lord of the World, O Great Giver; let me fall at the feet of the Saints.
ਹੇ ਜਗਤ ਨੂੰ ਜ਼ਿੰਦਗੀ ਦੇਣ ਵਾਲੇ ਹਰੀ! ਮੇਰੇ ਉਤੇ ਮੇਹਰ ਕਰ, (ਤਾ ਕਿ ਕੋਈ ਗੁਰਮੁਖ ਮਨੁੱਖ ਮੈਨੂੰ ਤੇਰੇ) ਸੰਤ ਜਨਾਂ ਦੀ ਚਰਨੀਂ ਲਾ ਦੇਵੇ। ਜਗ ਜੀਵਨ = ਹੇ ਜਗਤ ਦੇ ਜੀਵਨ! ਦਾਤੇ = ਹੇ ਦਾਤਾਰ! ਸੰਤ ਪਗੀ = ਸੰਤਾਂ ਦੇ ਚਰਨਾਂ ਵਿਚ।
ਹਉ ਕਾਟਉ ਕਾਟਿ ਬਾਢਿ ਸਿਰੁ ਰਾਖਉ ਜਿਤੁ ਨਾਨਕ ਸੰਤੁ ਚੜਿ ਆਵੈ ॥੪॥੩॥
I would cut off my head, and cut it into pieces, O Nanak, and set it down for the Saints to walk upon. ||4||3||
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਆਪਣਾ ਸਿਰ ਕੱਟ ਦਿਆਂ, ਕੱਟ ਵੱਢ ਕੇ ਰੱਖ ਦਿਆਂ, ਜਿਸ ਉਤੇ ਚੜ੍ਹ ਕੇ ਕੋਈ ਸੰਤ ਜਨ ਮੈਨੂੰ ਆ ਮਿਲੇ (ਭਾਵ, ਮੈਂ ਸਦਕੇ ਕੁਰਬਾਨ ਜਾਂਵਾਂ ਉਸ ਰਸਤੇ ਤੋਂ ਜਿਸ ਰਸਤੇ ਕੋਈ ਸੰਤ ਆ ਕੇ ਮੈਨੂੰ ਮਿਲੇ ॥੪॥੩॥ ਹਉ = ਮੈਂ। ਕਾਟਉ = ਕਾਟਉਂ, ਮੈਂ ਕੱਟ ਦਿਆਂ। ਕਾਟਿ ਬਾਢਿ = ਕੱਟ ਵੱਢ ਕੇ। ਰਾਖਉ = ਮੈਂ ਰੱਖ ਦਿਆਂ। ਜਿਤੁ ਚੜਿ = ਜਿਸ ਉੱਤੇ ਚੜ੍ਹ ਕੇ ॥੪॥੩॥