ਸਵੈਯਾ ॥
SWAYYA
ਸਵੈਯਾ:
ਆਇਸ ਪਾਇ ਪਿਤਾ ਕੋ ਜਬੈ ਚਲਿ ਕੈ ਬਲਿਭਦ੍ਰ ਗਜਾਪੁਰ ਆਯੋ ॥
ਪਿਤਾ ਦੀ ਆਗਿਆ ਪ੍ਰਾਪਤ ਕਰਦਿਆਂ ਹੀ ਬਲਰਾਮ ਚਲ ਕੇ ਗਜਾਪੁਰ ਆ ਗਿਆ
ਆਇਸ ਐਸੇ ਦਯੋ ਹਮਰੇ ਨ੍ਰਿਪ ਛੋਰਿ ਇਨੈ ਸੁਤ ਅੰਧ ਸੁਨਾਯੋ ॥
Obeying the orders of his father, when Balram reached Gajpur, he told Duryodhana about the objective of his coming and asked him to release Samb
(ਅਤੇ ਇਸ ਤਰ੍ਹਾਂ ਕਿਹਾ) ਸਾਡੇ ਰਾਜੇ ਨੇ ਇਸ ਤਰ੍ਹਾਂ ਆਗਿਆ ਦਿੱਤੀ ਹੈ 'ਹੇ ਅੰਨ੍ਹੇ ਦੇ ਪੁੱਤਰ (ਦੁਰਯੋਧਨ)! ਇਸ ਨੂੰ ਛਡ ਦੇ', ਇਸ ਤਰ੍ਹਾਂ (ਕਹਿ ਕੇ) ਸੁਣਾਇਆ।
ਸੋ ਸੁਨਿ ਬਾਤ ਰਿਸਾਇ ਗਯੋ ਗ੍ਰਿਹ ਤੇ ਅਪਨੇ ਇਹ ਓਜ ਜਨਾਯੋ ॥
Hearing these words Duryodhana got angry, thinking that he ws being intimidated in his own home
ਇਹ ਗੱਲ ਸੁਣ ਕੇ ਰਾਜਾ (ਦੁਰਯੋਧਨ) ਗੁੱਸੇ ਨਾਲ ਭਰ ਗਿਆ (ਅਤੇ ਕਹਿਣ ਲਗਾ ਕਿ) (ਬਸੁਦੇਵ) ਨੇ ਆਪਣੇ ਘਰ ਬੈਠ ਕੇ ਇਹ ਤੇਜ ਜਣਾਇਆ ਹੈ।
ਐਂਚ ਲਯੋ ਪੁਰ ਤ੍ਰਾਸ ਭਰਿਯੋ ਸੋਊ ਲੈ ਦੁਹਿਤਾ ਇਹ ਪੂਜਨ ਆਯੋ ॥੨੩੦੦॥
But the feat of Balram frightened the whole city and Duryodhan came to adore him (Balram) alongwith his daughter.2300.
(ਬਲਰਾਮ ਨੇ ਹਲ ਨਾਲ) ਸਾਰਾ ਨਗਰ ਖਿਚ ਲਿਆ, (ਜਿਸ ਕਰਕੇ) ਉਹ ਬਹੁਤ ਭੈਭੀਤ ਹੋ ਗਿਆ ਅਤੇ (ਪੁੱਤਰੀ) ਲੈ ਕੇ ਪੂਜਣ ਲਈ ਆਇਆ (ਅਰਥਾਤ ਲੜਕੀ ਪੇਸ਼ ਕਰਨ ਆਇਆ) ॥੨੩੦੦॥
ਸਾਬ ਸੋ ਬ︀ਯਾਹ ਸੁਤਾ ਕੋ ਕੀਯੋ ਦੁਰਜੋਧਨ ਚਿਤਿ ਘਨੋ ਸੁਖ ਪਾਯੋ ॥
Duryodhana became pleased by marrying the daughter with Samb
ਸਾਂਬ ਨਾਲ (ਉਸ ਨੇ ਰਾਜ) ਕੰਨਿਆਂ ਦਾ ਵਿਆਹ ਕਰ ਦਿੱਤਾ ਅਤੇ ਦੁਰਯੋਧਨ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
ਦਾਨ ਦਯੋ ਜਿਹ ਅੰਤ ਕਛੂ ਨਹਿ ਬਿਪ੍ਰਨ ਕੋ ਕਹਿ ਸ︀ਯਾਮ ਸੁਨਾਯੋ ॥
He gave innumerable gifts to the Brahmins
(ਕਵੀ) ਸ਼ਿਆਮ (ਕਹਿ ਕੇ) ਸੁਣਾਉਂਦੇ ਹਨ, (ਉਸ ਨੇ) ਬ੍ਰਾਹਮਣਾਂ ਨੂੰ ਬੇਅੰਤ ਦਾਨ ਦਿੱਤਾ।
ਭ੍ਰਾਤ ਕੇ ਪੁਤ੍ਰ ਕੋ ਸੰਗਿ ਹਲਾਯੁਧ ਲੈ ਕਰਿ ਦੁਆਰਵਤੀ ਕੋ ਸਿਧਾਯੋ ॥
ਭਰਾ ਦੇ ਪੁੱਤਰ ਨੂੰ ਨਾਲ ਲੈ ਕੇ ਬਲਰਾਮ ਦੁਆਰਿਕਾ ਨੂੰ ਚਲ ਪਿਆ।
ਸ︀ਯਾਮ ਚਰਿਤ੍ਰ ਉਤੈ ਪਿਖਬੇ ਕਹੁ ਸ︀ਯਾਮ ਭਨੈ ਚਲਿ ਨਾਰਦ ਆਯੋ ॥੨੩੦੧॥
Now Balram started for Dwarka, taking his nephew alongwith him and on that side Narada reached there in order to see the whole spectacle.2301.
(ਕਵੀ) ਸ਼ਿਆਮ ਕਹਿੰਦੇ ਹਨ, ਉਧਰ (ਦੁਆਰਿਕਾ ਵਿਚ) ਸ਼ਿਆਮ ਦੇ ਚਰਿਤ੍ਰਾਂ ਨੂੰ ਵੇਖਣ ਲਈ ਨਾਰਦ ਚਲ ਕੇ ਆ ਗਿਆ ॥੨੩੦੧॥
ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦ੍ਰੁਜੋਧਨ ਕੀ ਬੇਟੀ ਸਾਬ ਕੋ ਬ︀ਯਾਹ ਲਿਆਵਤ ਭਏ ਧਿਆਇ ਸਮਾਪਤਮ ॥
End of the description of bringing the daughter of Duryodhana after marrying her with Samb in Krishnavatara (based on Dasham Skandh Purana) in Bachittar Natak.
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਦੁਰਯੋਧਨ ਦੀ ਬੇਟੀ ਸਾਂਬ ਨੂੰ ਵਿਆਹ ਲਿਆਉਣ ਦੇ ਪ੍ਰਸੰਗ ਦੀ ਸਮਾਪਤੀ।