ਸੂਹੀ ਮਹਲਾ ੫ ॥
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥
Eternal and immovable is the City of God and Guru; chanting His Name, I have found peace.
ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਸਭ ਤੋਂ ਵੱਡੇ ਗੋਬਿੰਦ ਦਾ ਨਾਮ ਜਪਦਿਆਂ ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਹਨਾਂ ਦਾ ਸਰੀਰ) ਅਬਿਨਾਸੀ ਪਰਮਾਤਮਾ ਦੇ ਰਹਿਣ ਲਈ ਸ਼ਹਰ ਬਣ ਗਿਆ। ਅਬਿਚਲ = ਕਦੇ ਨਾਸ ਨਾਹ ਹੋਣ ਵਾਲੇ ਪਰਮਾਤਮਾ ਦਾ। ਜਪਤ = ਜਪਦਿਆਂ। ਸੁਖੁ = ਆਤਮਕ ਆਨੰਦ।
ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥
I have obtained the fruits of my mind's desires; the Creator Himself established it.
ਕਰਤਾਰ ਨੇ (ਉਸ ਸਰੀਰ-ਸ਼ਹਰ ਨੂੰ) ਆਪ ਵਸਾ ਦਿੱਤਾ (ਆਪਣੇ ਵੱਸਣ ਲਈ ਤਿਆਰ ਕਰ ਲਿਆ) ਉਹਨਾਂ ਮਨੁੱਖਾਂ ਨੇ ਮਨ-ਮੰਗੀਆਂ ਮੁਰਾਦਾਂ ਸਦਾ ਹਾਸਲ ਕੀਤੀਆਂ। ਮਨ ਇਛੇ = ਮਨ-ਮੰਗੇ, ਜਿਨ੍ਹਾਂ ਦੀ ਇੱਛਾ ਮਨ ਵਿਚ ਕੀਤੀ। ਸੇਈ = ਉਹ (ਸਾਰੇ) ਹੀ।
ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥
The Creator Himself established it. I have found total peace; my children, siblings and Sikhs have all blossomed forth in bliss.
ਹੇ ਭਾਈ! ਕਰਤਾਰ ਨੇ (ਜਿਨ੍ਹਾਂ ਮਨੁੱਖਾਂ ਦੇ ਸਰੀਰ ਨੂੰ) ਆਪਣੇ ਵੱਸਣ ਲਈ ਤਿਆਰ ਕਰ ਲਿਆ, ਉਹਨਾਂ ਨੇ ਸਾਰੇ ਸੁਖ-ਆਨੰਦ ਮਾਣੇ, (ਗੁਰੂ ਕੇ ਉਹ) ਸਿੱਖ (ਗੁਰੂ ਕੇ ਉਹ) ਪੁੱਤਰ (ਗੁਰੂ ਕੇ ਉਹ) ਭਰਾ ਸਦਾ ਖਿੜੇ-ਮੱਥੇ ਰਹਿੰਦੇ ਹਨ। ਕਰਤੈ = ਕਰਤਾਰ ਨੇ। ਨਗਰੁ = (ਸਰੀਰ-) ਸ਼ਹਰ। ਸਰਬ ਸੁਖ = ਸਾਰੇ ਸੁਖ। ਸਿਖ = ਗੁਰੂ ਦੇ ਸਿੱਖ। ਬਿਗਾਸੇ = ਖਿੜ ਗਏ, ਪ੍ਰਸੰਨ-ਚਿੱਤ।
ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥
Singing the Glorious Praises of the Perfect Transcendent Lord, my affairs have come to be resolved.
(ਉਹ ਵਡ-ਭਾਗੀ ਮਨੁੱਖ) ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, (ਉਹਨਾਂ ਮਨੁੱਖਾਂ ਦਾ) ਜੀਵਨ ਮਨੋਰਥ ਸਿਰੇ ਚੜ੍ਹ ਜਾਂਦਾ ਹੈ। ਗਾਵਹਿ = ਗਾਂਦੇ ਹਨ। ਕਾਰਜੁ = ਮਨੁੱਖਾ ਜੀਵਨ ਦਾ ਮਨੋਰਥ। ਆਇਆ ਰਾਸੇ = ਸਿਰੇ ਚੜ੍ਹ ਜਾਂਦਾ ਹੈ।
ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥
God Himself is my Lord and Master. He Himself is my Saving Grace; He Himself is my father and mother.
ਹੇ ਭਾਈ! (ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੇ ਸਰੀਰ ਨੂੰ ਪਰਮਾਤਮਾ ਨੇ ਆਪਣੇ ਵੱਸਣ ਲਈ ਸ਼ਹਰ ਬਣਾ ਲਿਆ) ਮਾਲਕ-ਪ੍ਰਭੂ (ਉਹਨਾਂ ਦੇ ਸਿਰ ਉੱਤੇ) ਸਦਾ ਆਪ ਹੀ ਰਾਖਾ ਬਣਿਆ ਰਹਿੰਦਾ ਹੈ (ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਉਹਨਾਂ ਮਨੁੱਖਾਂ ਲਈ) ਆਪ ਹੀ ਪਿਉ ਆਪ ਹੀ ਮਾਂ ਬਣਿਆ ਰਹਿੰਦਾ ਹੈ। ਰਖਾ = ਰਾਖਾ। ਮਾਇਆ = ਮਾਂ।
ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧॥
Says Nanak, I am a sacrifice to the True Guru, who has embellished and adorned this place. ||1||
ਨਾਨਕ ਆਖਦਾ ਹੈ- (ਹੇ ਭਾਈ!) ਉਸ ਗੁਰੂ ਤੋਂ ਸਦਾ ਕੁਰਬਾਨ ਹੁੰਦਾ ਰਹੁ, ਜਿਸ ਨੇ (ਹਰਿ-ਨਾਮ-ਸਿਮਰਨ ਦੀ ਦਾਤ ਦੇ ਕੇ ਕਿਸੇ ਵਡ-ਭਾਗੀ ਦੇ) ਇਸ ਸਰੀਰ-ਥਾਂ ਨੂੰ ਸੁੰਦਰ ਬਣਾ ਦਿੱਤਾ ॥੧॥ ਸਤਿਗੁਰ ਬਲਿਹਾਰੀ = ਗੁਰੂ ਤੋਂ ਸਦਕੇ। ਜਿਨਿ = ਜਿਸ (ਗੁਰੂ) ਨੇ। ਥਾਨੁ = (ਸਰੀਰ-) ਥਾਂ ॥੧॥
ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥
Homes, mansions, stores and markets are beautiful, when the Lord's Name abides within.
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ (ਸਰੀਰ-ਨਗਰ) ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, (ਉਸ ਸਰੀਰ ਦੇ) ਸਾਰੇ ਹੀ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਜਿਸੁ ਵਿਚਿ = ਜਿਸ (ਸਰੀਰ-ਨਗਰ) ਵਿਚ। ਘਰ ਮੰਦਰ ਹਟਨਾਲੇ = (ਉਸ ਸਰੀਰ-ਨਗਰ ਦੇ) ਘਰ ਮੰਦਰ ਦੇ ਬਾਜ਼ਾਰ, ਉਸ ਸਰੀਰ ਦੇ ਸਾਰੇ ਗਿਆਨ-ਇੰਦ੍ਰੇ। ਸੋਹੇ = ਸੋਹਣੇ ਬਣ ਜਾਂਦੇ ਹਨ, ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।
ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ ॥
The Saints and devotees worship the Lord's Name in adoration, and the noose of Death is cut away.
(ਉਸ ਸਰੀਰ-ਨਗਰ ਵਿਚ ਬੈਠੇ) ਸੰਤ-ਜਨ ਭਗਤ-ਜਨ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ। (ਨਾਮ-ਸਿਮਰਨ ਦੀ ਬਰਕਤਿ ਨਾਲ) ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਅਰਾਧਹਿ = ਆਰਾਧਦੇ ਹਨ, ਸਿਮਰਦੇ ਹਨ। ਕਟੀਐ = ਕੱਟੀ ਜਾਂਦੀ ਹੈ।
ਕਾਟੀ ਜਮ ਫਾਸੀ ਪ੍ਰਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏ ॥
The noose of Death is cut away, meditating on the Name of the Eternal, Unchanging Lord, Har, Har.
ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਅਬਿਨਾਸੀ ਪ੍ਰਭੂ ਨੇ ਉਹਨਾਂ ਦੀ ਆਤਮਕ ਮੌਤ ਦੀ ਫਾਹੀ ਕੱਟ ਦਿੱਤੀ। ਪ੍ਰਭਿ = ਪ੍ਰਭੂ ਨੇ।
ਸਗਲ ਸਮਗ੍ਰੀ ਪੂਰਨ ਹੋਈ ਮਨ ਇਛੇ ਫਲ ਪਾਏ ॥
Everything is perfect for them, and they obtain the fruits of their mind's desires.
(ਆਤਮਕ ਮੌਤ ਦੀ ਫਾਹੀ ਕੱਟਣ ਲਈ ਉਹਨਾਂ ਦੇ ਅੰਦਰ) ਸਾਰੇ ਲੋੜੀਂਦੇ ਆਤਮਕ ਗੁਣ ਮੁਕੰਮਲ ਹੋ ਗਏ, ਉਹਨਾਂ ਦੀਆਂ ਮਨ-ਬਾਂਛਤ ਮੁਰਾਦਾਂ ਪੂਰੀਆਂ ਹੋ ਗਈਆਂ। ਸਗਲ ਸਮਗ੍ਰੀ = {सामग्री} ਜਮ ਦੀ ਫਾਹੀ ਕੱਟਣ ਲਈ ਸਾਰੇ ਲੋੜੀਂਦੇ ਆਤਮਕ ਗੁਣ {ਨੋਟ: ਕੜਾਹ ਪ੍ਰਸ਼ਾਦ ਤਿਆਰ ਕਰਨ ਲਈ ਘਿਉ, ਖੰਡ, ਆਟਾ, ਪਾਣੀ, ਅੱਗ = ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ। ਘਿਉ ਖੰਡ ਆਟਾ ਸਮਗ੍ਰੀ ਹੈ। ਜਮ ਦੀ ਫਾਹੀ ਆਤਮਕ ਮੌਤ ਮੁਕਾਣ ਲਈ ਇਹ ਜ਼ਰੂਰੀ ਹੈ ਕਿ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਮੂੰਹ ਮੋੜ ਚੁਕੇ ਹੋਣ। ਸਾਰੇ ਆਤਮਕ ਗੁਣਾਂ ਦਾ ਇਕੱਠ ਸਮਗ੍ਰੀ ਹੈ}। ਪੂਰਨ = ਮੁਕੰਮਲ।
ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ ॥
The Saints and friends enjoy peace and pleasure; their pain, suffering and doubts are dispelled.
ਹੇ ਭਾਈ! (ਗੁਰੂ ਦੀ ਰਾਹੀਂ ਨਾਮ ਸਿਮਰ ਕੇ) ਸੰਤ-ਜਨ ਭਗਤ-ਜਨ ਸੁਖ ਵਿਚ (ਟਿਕ ਕੇ) ਆਤਮਕ ਆਨੰਦ ਮਾਣਦੇ ਹਨ। (ਉਹਨਾਂ ਦੇ ਅੰਦਰੋਂ) ਸਾਰੇ ਦੁੱਖ ਦਰਦ ਤੇ ਭਰਮ ਨਾਸ ਹੋ ਜਾਂਦੇ ਹਨ। ਸੁਖਿ = ਆਨੰਦ ਵਿਚ (ਟਿਕ ਕੇ)। ਰਲੀਆ = ਆਤਮਕ ਆਨੰਦ।
ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥੨॥
The Perfect True Guru has embellished them with the Word of the Shabad; Nanak is forever a sacrifice to them. ||2||
ਹੇ ਨਾਨਕ! (ਆਖ-ਮੈਂ) ਉਸ ਪੂਰੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਆਪਣੇ) ਸ਼ਬਦ ਦੀ ਰਾਹੀਂ (ਸਰਨ-ਪਏ ਮਨੁੱਖ ਦੇ) ਜੀਵਨ ਸੋਹਣੇ ਬਣਾ ਦਿੱਤੇ ॥੨॥ ਸਬਦਿ = ਸ਼ਬਦ ਦੀ ਰਾਹੀਂ। ਸਤਿਗੁਰਿ ਪੂਰੇ = ਪੂਰੇ ਗੁਰੂ ਨੇ। ਸਦ = ਸਦਾ। ਬਲਿ ਜਾਸੀ = ਸਦਕੇ ਜਾਂਦਾ ਹਾਂ ॥੨॥
ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥
The gift of our Lord and Master is perfect; it increases day by day.
ਹੇ ਭਾਈ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਨਾਮ ਸਿਮਰਨ ਦੀ) ਪੂਰਨ ਬਖ਼ਸ਼ਸ਼ ਪਰਮਾਤਮਾ ਵਲੋਂ ਹੁੰਦੀ ਹੈ (ਉਸ ਦੇ ਅੰਦਰ ਇਹ ਬਖ਼ਸ਼ਸ਼) ਸਦਾ ਵਧਦੀ ਰਹਿੰਦੀ ਹੈ, ਦਾਤਿ = (ਨਾਮ ਸਿਮਰਨ ਦੀ) ਬਖ਼ਸ਼ਸ਼। ਦਾਤਿ ਪੂਰੀ = ਮੁਕੰਮਲ ਬਖ਼ਸ਼ਸ਼। ਚੜੈ ਸਵਾਈ = ਵਧਦੀ ਰਹਿੰਦੀ ਹੈ।
ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥
The Supreme Lord God has made me His own; His Glorious Greatness is so great!
ਕਿਉਂਕਿ ਜਿਸ ਪਰਮਾਤਮਾ ਦੀ ਬੇਅੰਤ ਸਮਰਥਾ ਹੈ ਉਸ ਨੇ ਆਪ ਉਸ ਮਨੁੱਖ ਦੇ ਸਿਰ ਉੱਤੇ ਆਪਣਾ ਹੱਥ ਰੱਖਿਆ ਹੁੰਦਾ ਹੈ। ਪਾਰਬ੍ਰਹਮਿ = ਪਰਮਾਤਮਾ ਨੇ। ਖਸਮਾਨਾ = ਖਸਮ ਵਾਲਾ ਫ਼ਰਜ਼, ਸਹਾਇਤਾ। ਜਿਸ ਦੀ = {ਸੰਬੰਧਕ 'ਦੀ' ਦੇ ਕਾਰਨ ਲਫ਼ਜ਼ ਜਿਸੁ' ਦਾ (ੁ) ਉਡ ਗਿਆ ਹੈ} ਜਿਸ (ਪਰਮਾਤਮਾ) ਦੀ। ਵਡਿਆਈ = ਸਮਰਥਾ, ਨਾਮਣਾ।
ਆਦਿ ਜੁਗਾਦਿ ਭਗਤਨ ਕਾ ਰਾਖਾ ਸੋ ਪ੍ਰਭੁ ਭਇਆ ਦਇਆਲਾ ॥
From the very beginning, and throughout the ages, He is the Protector of His devotees; God has become merciful to me.
ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਰਾਖਾ ਬਣਿਆ ਆ ਰਿਹਾ ਹੈ, ਭਗਤਾਂ ਉਤੇ ਦਇਆਵਾਨ ਹੁੰਦਾ ਆ ਰਿਹਾ ਹੈ। ਆਦਿ ਜੁਗਾਦਿ = ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ, ਸਦਾ ਤੋਂ ਹੀ। ਦਇਆਲਾ = ਦਇਆਵਾਨ।
ਜੀਅ ਜੰਤ ਸਭਿ ਸੁਖੀ ਵਸਾਏ ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥
All beings and creatures now dwell in peace; God Himself cherishes and cares for them.
ਉਸ ਪ੍ਰਭੂ ਨੇ ਆਪ ਹੀ ਸਭ ਜੀਵਾਂ ਦੀ ਪਾਲਣਾ ਕੀਤੀ, ਉਸ ਨੇ ਆਪ ਹੀ ਸਾਰੇ ਜੀਵਾਂ ਨੂੰ ਸੁਖੀ ਵਸਾਇਆ ਹੋਇਆ ਹੈ। ਸਭਿ = ਸਾਰੇ। ਪ੍ਰਭਿ = ਪ੍ਰਭੂ ਨੇ! ਪ੍ਰਤਿਪਾਲਾ = ਪਾਲਣਾ।
ਦਹ ਦਿਸ ਪੂਰਿ ਰਹਿਆ ਜਸੁ ਸੁਆਮੀ ਕੀਮਤਿ ਕਹਣੁ ਨ ਜਾਈ ॥
The Praises of the Lord and Master are totally pervading in the ten directions; I cannot express His worth.
ਸਾਰੇ ਹੀ ਜਗਤ ਵਿਚ ਉਸ ਦੀ ਸੋਭਾ ਖਿਲਰੀ ਹੋਈ ਹੈ, (ਉਸ ਦੀ ਵਡਿਆਈ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ। ਦਹ ਦਿਸ = ਦਸੀਂ-ਪਾਸੀਂ {ਚਾਰ ਪਾਸੇ, ਚਾਰ ਨੁੱਕਰਾਂ, ਉੱਪਰ, ਹੇਠ} ਸਾਰੇ ਜਗਤ ਵਿਚ। ਪੂਰਿ ਰਹਿਆ = ਖਿਲਰਿਆ ਹੋਇਆ ਹੈ। ਜਸੁ = ਸੋਭਾ, ਵਡਿਆਈ।
ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ ॥੩॥
Says Nanak, I am a sacrifice to the True Guru, who has laid this eternal foundation. ||3||
ਨਾਨਕ ਆਖਦਾ ਹੈ- ਹੇ ਭਾਈ! ਉਸ ਗੁਰੂ ਤੋਂ ਸਦਾ ਕੁਰਬਾਨ ਹੋ, ਜਿਸ ਨੇ ਕਦੇ ਨਾਹ ਹਿੱਲਣ ਵਾਲੀ (ਹਰਿ-ਨਾਮ ਸਿਮਰਨ ਦੀ) ਨੀਂਹ ਰੱਖੀ ਹੈ (ਜਿਹੜਾ ਗੁਰੂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਦੀ ਅਹਿੱਲ ਨੀਂਹ ਰੱਖ ਦੇਂਦਾ ਹੈ) ॥੩॥ ਜਿਨਿ = ਜਿਸ ਗੁਰੂ ਨੇ। ਅਬਿਚਲ = ਕਦੇ ਨਾਹ ਹਿੱਲਣ ਵਾਲੀ। ਨੀਵ = ਨੀਂਹ, ਨਾਮ ਸਿਮਰਨ ਦੀ ਨੀਂਹ ॥੩॥
ਗਿਆਨ ਧਿਆਨ ਪੂਰਨ ਪਰਮੇਸੁਰ ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥
The spiritual wisdom and meditation of the Perfect Transcendent Lord, and the Sermon of the Lord, Har, Har, are continually heard there.
ਹੇ ਭਾਈ! (ਉਸ 'ਅਬਿਚਲ ਨਗਰ' ਵਿਚ) ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ, ਪਰਮਾਤਮਾ ਵਿਚ ਸੁਰਤ ਜੋੜਨ ਦੀ ਕਥਾ-ਵਿਚਾਰ ਹੁੰਦੀ ਸੁਣੀਦੀ ਰਹਿੰਦੀ ਹੈ। ਗਿਆਨ = ਡੂੰਘੀ ਸਾਂਝ। ਧਿਆਨ = ਸੁਰਤ ਜੋੜਨੀ, ਸਮਾਧੀ। ਕਥਾ = ਸਿਫ਼ਤਿ-ਸਾਲਾਹ। ਨਿਤ = ਸਦਾ। ਸੁਣੀਐ = ਸੁਣੀ ਜਾਂਦੀ ਹੈ।
ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥
The devotees of the Lord, the Destroyer of fear, play endlessly there, and the unstruck melody resounds and vibrates there.
(ਸੰਤ ਜਨਾਂ ਦੇ ਉਸ ਸਰੀਰ ਨਗਰ ਵਿਚ) ਭਗਤਾਂ ਦੇ ਜਨਮ ਮਰਨ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਦੇ ਚੋਜ-ਤਮਾਸ਼ਿਆਂ ਅਤੇ ਸਿਫ਼ਤਿ-ਸਾਲਾਹ ਦੀ ਇਕ-ਰਸ ਪ੍ਰਬਲ ਧੁਨੀ ਉਠਦੀ ਰਹਿੰਦੀ ਹੈ। ਭਵ ਭੰਜਨ = ਜਨਮ-ਮਰਨ ਦਾ ਗੇੜ ਨਾਸ ਕਰਨ ਵਾਲਾ। ਭਗਤ ਭਵਭੰਜਨ = ਭਗਤਾਂ ਦੇ ਜਨਮਾਂ ਦੇ ਗੇੜ ਨਾਸ ਕਰਨ ਵਾਲਾ। ਚੋਜ ਭਗਤ ਭਵ ਭੰਜਨ = ਭਗਤਾਂ ਦੇ ਜਨਮਾਂ ਦੇ ਗੇੜ ਨਾਸ ਕਰਨ ਵਾਲੇ ਪਰਮਾਤਮਾ ਦੇ ਚੋਜ = ਤਮਾਸ਼ੇ।
ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥
The unstruck melody resounds and resonates, and the Saints contemplate the essence of reality; this discourse is their daily routine.
ਹੇ ਭਾਈ! (ਉਸ 'ਅਬਿਚਲ ਨਗਰ' ਵਿਚ, ਸੰਤ ਜਨਾਂ ਦੇ ਉਸ ਸਰੀਰ-ਨਗਰ ਵਿਚ) ਪਰਮਾਤਮਾ ਦੀ ਇਕ-ਰਸ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ, ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੁੰਦੀ ਰਹਿੰਦੀ ਹੈ, ਸੰਤ-ਜਨਾਂ ਦੀ ਪਰਸਪਰ ਰੱਬੀ ਵਿਚਾਰ ਹੁੰਦੀ ਰਹਿੰਦੀ ਹੈ। ਅਨਹਦ = ਇਕ-ਰਸ, ਲਗਾਤਾਰ। ਵਾਜੇ ਧੁਨੀਐ = ਸਿਫ਼ਤਿ-ਸਾਲਾਹ ਦੀ ਪ੍ਰਬਲ ਧੁਨੀ। ਝੁਣਕਾਰੇ = ਕੀਰਤਨ। ਗੋਸਟਿ = ਚਰਚਾ, ਪਰਸਪਰ ਵਿਚਾਰ।
ਹਰਿ ਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥
They worship the Lord's Name, and all their filth is washed away; they rid themselves of all sins.
(ਸੰਤ-ਜਨ ਉਸ 'ਅਬਿਚਲ ਨਗਰ' ਵਿਚ) ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, (ਇਸ ਤਰ੍ਹਾਂ ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਮੈਲ ਦੂਰ ਕਰਦੇ ਰਹਿੰਦੇ ਹਨ, (ਪਰਮਾਤਮਾ ਦਾ ਨਾਮ ਉਹਨਾਂ ਦੇ) ਸਾਰੇ ਪਾਪ ਦੂਰ ਕਰਦਾ ਰਹਿੰਦਾ ਹੈ। ਅਰਾਧਹਿ = ਅਰਾਧਦੇ ਹਨ। ਸਭ = ਸਾਰੀ। ਕਿਲਵਿਖ = ਪਾਪ। ਖੋਵੈ = ਦੂਰ ਕਰ ਦੇਂਦਾ ਹੈ {ਇਕ-ਵਚਨ}।
ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੋੁਨੀਐ ॥
There is no birth or death there, no coming or going, and no entering into the womb of reincarnation again.
ਹੇ ਭਾਈ! ਉਸ ('ਅਬਿਚਲ ਨਗਰ') ਵਿਚ ਟਿਕਿਆਂ ਜਨਮ-ਮਰਨ ਦਾ ਗੇੜ ਨਹੀਂ ਰਹਿ ਜਾਂਦਾ, ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ। ਤਹ = ਉਸ ('ਅਬਿਚਲ ਨਗਰ') ਵਿਚ, ਸੰਤ ਜਨਾਂ ਦੇ ਸਰੀਰ-ਨਗਰ ਵਿਚ। ਬਹੁੜਿ = ਮੁੜ ਮੁੜ। ਨ ਪਾਈਐ ਜਨੀਐ = ਜੂਨ ਵਿਚ ਨਹੀਂ ਪਾਇਆ ਜਾਂਦਾ। ਜਨੀਐ = {ਅੱਖਰ 'ਜ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਜੋਨੀਐ' ਹੈ, ਇਥੇ 'ਜੁਨੀਐ' ਪੜ੍ਹਨਾ ਹੈ}।
ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥
Nanak has found the Guru, the Transcendent Lord; by His Grace, desires are fulfilled. ||4||6||9||
ਹੇ ਨਾਨਕ, (ਆਖ-ਹੇ) ਭਾਈ!) ਜਿਸ ਗੁਰੂ ਦੀ ਕਿਰਪਾ ਨਾਲ ਜਿਸ ਪ੍ਰਭੂ ਦੀ ਮਿਹਰ ਨਾਲ (ਮਨੁੱਖ ਦੀ) ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ, ਉਹ ਗੁਰੂ ਉਹ ਪਰਮੇਸਰ (ਉਸ 'ਅਬਿਚਲ ਨਗਰ' ਵਿਚ ਟਿਕਿਆਂ) ਮਿਲ ਪੈਂਦਾ ਹੈ ॥੪॥੬॥੯॥ ਜਿਸੁ ਪ੍ਰਸਾਦਿ = ਜਿਸ ਦੀ ਕਿਰਪਾ ਨਾਲ। ਪੁਨੀਐ = ਪੂਰੀ ਹੋ ਜਾਂਦੀ ਹੈ ॥੪॥੬॥੯॥