ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ

The God-conscious being knows God.

ਬ੍ਰਹਮਗਿਆਨੀ (ਮਨੁੱਖ) ਅਕਾਲ ਪੁਰਖ ਦਾ ਮਹਰਮ ਬਣ ਜਾਂਦਾ ਹੈ, ਬੇਤਾ = {Skt. विद् to know वेत्ता one who knows} ਜਾਣਨ ਵਾਲਾ, ਮਹਿਰਮ, ਵਾਕਿਫ਼।

ਬ੍ਰਹਮ ਗਿਆਨੀ ਏਕ ਸੰਗਿ ਹੇਤਾ

The God-conscious being is in love with the One alone.

ਅਤੇ ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ। ਏਕ ਸੰਗਿ = ਇਕ ਪ੍ਰਭੂ ਨਾਲ। ਹੇਤਾ = ਪਿਆਰ।

ਬ੍ਰਹਮ ਗਿਆਨੀ ਕੈ ਹੋਇ ਅਚਿੰਤ

The God-conscious being is carefree.

ਬ੍ਰਹਮਗਿਆਨੀ ਦੇ ਮਨ ਵਿਚ (ਸਦਾ) ਬੇਫ਼ਿਕਰੀ ਰਹਿੰਦੀ ਹੈ, ਅਚਿੰਤ = ਅਚਿੰਤਤਾ, ਬੇਫ਼ਿਕਰੀ।

ਬ੍ਰਹਮ ਗਿਆਨੀ ਕਾ ਨਿਰਮਲ ਮੰਤ

Pure are the Teachings of the God-conscious being.

ਉਸ ਦਾ ਉਪਦੇਸ਼ (ਭੀ ਹੋਰਨਾਂ ਨੂੰ) ਪਵਿਤ੍ਰ ਕਰਨ ਵਾਲਾ ਹੁੰਦਾ ਹੈ। ਨਿਰਮਲ = ਮਲ-ਹੀਣ, ਪਵਿਤ੍ਰ ਕਰਨ ਵਾਲਾ। ਮੰਤ = ਮੰਤਰ, ਉਪਦੇਸ਼।

ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ

The God-conscious being is made so by God Himself.

(ਉਹੀ ਮਨੁੱਖ ਬ੍ਰਹਮਗਿਆਨੀ ਬਣਦਾ ਹੈ) ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ,

ਬ੍ਰਹਮ ਗਿਆਨੀ ਕਾ ਬਡ ਪਰਤਾਪ

The God-conscious being is gloriously great.

ਬ੍ਰਹਮਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ। ਬਡ = ਵੱਡਾ।

ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ

The Darshan, the Blessed Vision of the God-conscious being, is obtained by great good fortune.

ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ; ਦਰਸੁ = ਦਰਸਨ। ਪਾਈਐ = ਪਾਈਦਾ ਹੈ।

ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ

To the God-conscious being, I make my life a sacrifice.

ਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਈਏ। ਬਲਿ ਬਲਿ = ਸਦਕੇ। ਖੋਜਹਿ = ਖੋਜਦੇ ਹਨ, ਭਾਲਦੇ ਹਨ।

ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ

The God-conscious being is sought by the great god Shiva.

ਸ਼ਿਵ (ਆਦਿਕ ਦੇਵਤੇ ਭੀ) ਬ੍ਰਹਮਗਿਆਨੀ ਨੂੰ ਭਾਲਦੇ ਫਿਰਦੇ ਹਨ; ਮਹੇਸੁਰ = ਮਹਾ ਈਸੁਰ, ਸ਼ਿਵ ਜੀ (ਆਦਿਕ ਦੇਵਤੇ)।

ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥

O Nanak, the God-conscious being is Himself the Supreme Lord God. ||6||

ਹੇ ਨਾਨਕ! ਅਕਾਲ ਪੁਰਖ ਆਪ ਬ੍ਰਹਮਗਿਆਨੀ (ਦਾ ਰੂਪ) ਹੈ ॥੬॥ ਪਰਮੇਸੁਰ = ਪਰਮਾਤਮਾ, ਅਕਾਲ ਪੁਰਖ ॥੬॥