ਸਲੋਕ

Salok:

ਸਲੋਕ।

ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ

The fire of desire is cooled and quenched; my mind and body are filled with peace and tranquility.

(ਜਿਨ੍ਹਾਂ ਮਨੁੱਖਾਂ ਨੂੰ) ਪੂਰਨ ਪ੍ਰਭੂ ਜੀ ਮਿਲ ਪਏ (ਉਹਨਾਂ ਦੇ ਅੰਦਰੋਂ) ਹੋਰ ਹੋਰ ਪਾਸੇ ਦੀ ਭਟਕਣਾ ਦੂਰ ਹੋ ਗਈ; (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਗਈ, ਜਲਣਿ = ਸੜਨ, ਤ੍ਰਿਸ਼ਨਾ ਦੀ ਅੱਗ। ਮਨਿ = ਮਨ ਵਿਚ। ਤਨਿ = ਤਨ ਵਿਚ। ਸਾਂਤਿ = ਠੰਢ।

ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤਿ ॥੧॥

O Nanak, I have met my Perfect God; the illusion of duality is dispelled. ||1||

(ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਗਏ, ਹੇ ਨਾਨਕ! (ਉਹਨਾਂ ਦੇ) ਮਨ ਵਿਚ (ਉਹਨਾਂ ਦੇ) ਤਨ ਵਿਚ ਸ਼ਾਂਤੀ ਪੈਦਾ ਹੋ ਗਈ ॥੧॥ ਦੁਤੀਆ ਭ੍ਰਾਂਤਿ = (ਪ੍ਰਭੂ ਨੂੰ ਭੁਲਾ ਕੇ) ਹੋਰ ਪਾਸੇ ਦੀ ਭਟਕਣਾ, ਮਾਇਆ ਦੀ ਖ਼ਾਤਰ ਭਟਕਣਾ ॥੧॥

ਸਾਧ ਪਠਾਏ ਆਪਿ ਹਰਿ ਹਮ ਤੁਮ ਤੇ ਨਾਹੀ ਦੂਰਿ

The Lord Himself sent His Holy Saints, to tell us that He is not far away.

ਪ੍ਰਭੂ ਨੇ ਆਪ (ਹੀ) ਗੁਰੂ ਨੂੰ (ਜਗਤ ਵਿਚ) ਭੇਜਿਆ। (ਗੁਰੂ ਨੇ ਆ ਕੇ ਦੱਸਿਆ ਕਿ) ਪਰਮਾਤਮਾ ਅਸਾਂ ਜੀਵਾਂ ਤੋਂ ਦੂਰ ਨਹੀਂ ਹੈ। ਸਾਧ = ਗੁਰੂ, ਸੰਤ ਜਨ। ਪਠਾਏ = ਘੱਲੇ। ਤੇ = ਤੋਂ। ਹਮ ਤੁਮ ਤੇ = ਅਸਾਂ ਜੀਵਾਂ ਤੋਂ।

ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥

O Nanak, doubt and fear are dispelled, chanting the Name of the all-pervading Lord. ||2||

ਹੇ ਨਾਨਕ! (ਗੁਰੂ ਨੇ ਦੱਸਿਆ ਕਿ) ਸਰਬ-ਵਿਆਪਕ ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨ ਦੀਆਂ ਭਟਕਣਾਂ ਅਤੇ ਸਾਰੇ ਡਰ ਦੂਰ ਹੋ ਜਾਂਦੇ ਹਨ ॥੨॥ ਭ੍ਰਮ = ਭਰਮ, ਭਟਕਣ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਰਮਣ = ਸਿਮਰਨ। ਭਰਪੂਰਿ = ਸਰਬ-ਵਿਆਪਕ ॥੨॥