ਸਲੋਕ ਮਃ ੪ ॥
Salok, Fourth Mehl:
ਸਲੋਕ ਚੌਥੀ ਪਾਤਿਸ਼ਾਹੀ।
ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥
I have only one tongue, and the Glorious Virtues of the Lord God are Unapproachable and Unfathomable.
ਹੇ ਪ੍ਰਭੂ! ਹੇ ਹਰੀ! ਅਸਾਂ ਜੀਵਾਂ ਦੀ (ਸਿਰਫ਼) ਇੱਕ ਜੀਭ ਹੈ, ਪਰ ਤੇਰੇ ਗੁਣ ਬੇਅੰਤ ਹਨ (ਇਕ ਐਸਾ ਸਮੁੰਦਰ ਹਨ) ਜਿਸ ਦੀ ਹਾਥ ਨਹੀਂ ਪੈ ਸਕਦੀ। ਪ੍ਰਭ = ਹੇ ਪ੍ਰਭੂ! ਹਰਿ ਕੇ ਗੁਣ = ਹੇ ਹਰੀ! ਤੇਰੇ ਗੁਣ। ਅਥਾਹ = (ਐਸਾ ਸਮੁੰਦਰ) ਜਿਸ ਦੀ ਹਾਥ ਨ ਪੈ ਸਕੇ। ਅਗਮ = (ਇਤਨੇ ਬੇਅੰਤ ਕਿ ਉਹਨਾਂ ਦੇ ਅੰਤ ਤਕ) ਪਹੁੰਚਿਆ ਨਾ ਜਾ ਸਕੇ।
ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ ॥
I am ignorant - how can I meditate on You, Lord? You are Great, Unapproachable and Immeasurable.
ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ ਤੇ ਡੂੰਘਾ ਹੈਂ ਅਸੀਂ ਅੰਞਾਣ ਜੀਵ ਤੈਨੂੰ ਕਿਵੇਂ ਜਪ ਸਕਦੇ ਹਾਂ? ਕਿਉ ਕਰਿ = ਕਿਵੇਂ? ਜਪਹ = ਅਸੀਂ ਜਪੀਏ। ਇਆਣਿਆ = ਅੰਞਾਣੇ। ਅਗਾਹ = ਅਗਾਧ, (ਉਹ ਸਮੁੰਦਰ) ਜਿਸ ਦੀ ਡੂੰਘਾਈ ਨਾਹ ਲੱਭ ਸਕੇ।
ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥
O Lord God, please bless me with that sublime wisdom, that I may fall at the Feet of the Guru, the True Guru.
ਹੇ ਹਰੀ! ਸਾਨੂੰ ਕੋਈ ਸ੍ਰੇਸ਼ਟ ਅਕਲ ਬਖ਼ਸ਼ ਜਿਸ ਦਾ ਸਦਕਾ ਅਸੀਂ ਗੁਰੂ ਦੇ ਚਰਨਾਂ ਉਤੇ ਢਹਿ ਪਈਏ। ਕੈ ਪਗਿ = ਦੇ ਕਦਮ ਤੇ। ਪਾਹ = ਅਸੀਂ ਪੈ ਜਾਈਏ।
ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ ॥
O Lord God, please lead me to the Sat Sangat, the True Congregation, where even a sinner like myself may be saved.
ਹੇ ਪ੍ਰਭੂ! ਹੇ ਹਰੀ! ਸਾਨੂੰ ਸਾਧ ਸੰਗਤ ਮਿਲਾ ਕਿ (ਸਤ ਸੰਗੀਆਂ ਦੀ) ਸੰਗਤ ਵਿਚ ਅਸੀਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਏ। ਹਮ ਤਰਾਹ = ਅਸੀਂ ਤਰ ਸਕੀਏ।
ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ ॥
O Lord, please bless and forgive servant Nanak; please unite him in Your Union.
ਹੇ ਹਰੀ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ, ਜੇ ਤੂੰ ਮਿਹਰ ਕਰੇਂ ਤਾਂ ਹੀ ਅਸੀਂ ਤੇਰੇ ਚਰਨਾਂ ਵਿਚ ਮਿਲ ਸਕਦੇ ਹਾਂ। ਕਉ = ਨੂੰ। ਤੁਠੈ = ਜੇ ਤੂੰ ਪ੍ਰਸੰਨ ਹੋਵੇਂ। ਮੇਲਿ ਮਿਲਾਹ = (ਤੇਰੇ) ਮਿਲਾਪ ਵਿਚ ਅਸੀਂ ਮਿਲ ਸਕਦੇ ਹਾਂ।
ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥
O Lord, please be merciful and hear my prayer; I am a sinner and a worm - please save me! ||1||
ਹੇ ਹਰੀ! ਕਿਰਪਾ ਕਰ, (ਅਸਾਡੀ) ਬੇਨਤੀ ਸੁਣ, ਅਸੀਂ ਪਾਪੀ ਅਸੀਂ ਕੀੜੇ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਏ ॥੧॥ ਕਿਰਮ = ਕੀੜੇ ॥੧॥