ਦੋਹਰਾ ॥

ਦੋਹਰਾ:

ਤਾ ਕੋ ਰੂਪ ਬਿਲੋਕਿ ਕੈ ਹਜਰਤਿ ਰਹਿਯੋ ਲੁਭਾਇ ॥

ਉਸ (ਇਸਤਰੀ) ਦਾ ਰੂਪ ਵੇਖ ਕੇ ਸਿਕੰਦਰ ਮੋਹਿਤ ਹੋ ਗਿਆ

ਲੈ ਆਪੁਨੀ ਇਸਤ੍ਰੀ ਕਰੀ ਢੋਲ ਮ੍ਰਿਦੰਗ ਬਜਾਇ ॥੪੦॥

ਅਤੇ ਢੋਲ ਮ੍ਰਿਦੰਗ ਵਜਾ ਕੇ ਉਸ ਨੂੰ ਆਪਣੀ ਇਸਤਰੀ ਬਣਾ ਲਿਆ ॥੪੦॥

ਬਹੁਰਿ ਜਹਾ ਅੰਮ੍ਰਿਤ ਸੁਨ︀ਯੋ ਗਯੋ ਤਵਨ ਕੀ ਓਰ ॥

ਫਿਰ ਜਿਥੇ ਅੰਮ੍ਰਿਤ-ਕੁੰਡ ਸੁਣਿਆ ਸੀ, ਉਧਰ ਵਲ ਚਲ ਪਿਆ।

ਕਰਿ ਇਸਤ੍ਰੀ ਚੇਰੀ ਲਈ ਔਰ ਬੇਗਮਨ ਛੋਰਿ ॥੪੧॥

(ਉਸ ਨੇ) ਦਾਸੀ ਨੂੰ ਇਸਤਰੀ ਬਣਾ ਲਿਆ ਅਤੇ ਹੋਰਨਾਂ ਬੇਗਮਾਂ ਨੂੰ ਛਡ ਦਿੱਤਾ ॥੪੧॥