ਚੌਪਈ ॥
ਚੌਪਈ:
ਪਤਿ ਤ੍ਰਿਯ ਬਚਨ ਭਾਖਿ ਭਜਿ ਗਏ ॥
ਪਤੀ ਅਤੇ ਪਤਨੀ ਗੱਲ ਕਹਿ ਕੇ ਭਜ ਗਏ
ਹੇਰਤ ਤੇ ਅਕਬਰ ਕਹ ਭਏ ॥
ਅਤੇ ਅਕਬਰ ਨੂੰ ਵੇਖਣ ਲਗੇ।
ਹਜਰਤਿ ਲਜਤ ਬਚਨ ਨਹਿ ਬੋਲੈ ॥
ਬਾਦਸ਼ਾਹ ਸ਼ਰਮ ਦਾ ਮਾਰਿਆ ਬਚਨ ਬੋਲਦਾ ਨਹੀਂ ਸੀ।
ਨ︀ਯਾਇ ਰਹਿਯੋ ਸਿਰ ਆਂਖਿ ਨ ਖੋਲੈ ॥੧੦॥
ਸਿਰ ਨੀਵਾਂ ਕੀਤਾ ਹੋਇਆ ਸੀ ਅਤੇ ਅੱਖ ਖੋਲ੍ਹਦਾ ਨਹੀਂ ਸੀ ॥੧੦॥
ਜੇ ਕੋਈ ਧਾਮ ਕਿਸੀ ਕੇ ਜਾਵੈ ॥
ਜੇ ਕੋਈ (ਵਿਅਕਤੀ) ਕਿਸੇ ਦੇ ਘਰ (ਅਜਿਹੇ ਕੰਮ ਲਈ) ਜਾਵੇ,
ਕ︀ਯੋ ਨਹਿ ਐਸ ਤੁਰਤ ਫਲੁ ਪਾਵੈ ॥
ਤਾਂ ਤੁਰਤ ਅਜਿਹਾ ਕਿਉਂ ਨਾ ਫਲ ਪਾਵੇ।
ਜੇ ਕੋਊ ਪਰ ਨਾਰੀ ਸੋ ਪਾਗੈ ॥
ਜੇ ਕੋਈ ਪਰਾਈ ਇਸਤਰੀ ਵਿਚ ਮਗਨ ਹੋਵੇ
ਪਨਹੀ ਇਹਾ ਨਰਕ ਤਿਹ ਆਗੈ ॥੧੧॥
ਤਾਂ ਇਥੇ ਉਸ ਨੂੰ ਜੁਤੀਆਂ ਪੈਣ ਗੀਆਂ ਅਤੇ ਅਗੇ ਨਰਕ ਮਿਲੇਗੀ ॥੧੧॥
ਜਬ ਇਹ ਭਾਤਿ ਹਜਰਤਿਹਿ ਭਯੋ ॥
ਜਦ ਬਾਦਸ਼ਾਹ ਨਾਲ ਇਸ ਤਰ੍ਹਾਂ ਦੀ (ਘਟਨਾ) ਹੋਈ,
ਬਹੁਰਿ ਕਿਸੂ ਕੇ ਧਾਮ ਨ ਗਯੋ ॥
ਤਾਂ ਫਿਰ ਉਹ ਕਿਸੇ ਦੇ ਘਰ ਨਾ ਗਿਆ।
ਜੈਸਾ ਕਿਯ ਤੈਸਾ ਫਲ ਪਾਯੋ ॥
ਜਿਹੋ ਜਿਹਾ ਕੀਤਾ ਸੀ, ਉਹੋ ਜਿਹਾ ਫਲ ਪ੍ਰਾਪਤ ਕਰ ਲਿਆ
ਦੁਰਾਚਾਰ ਚਿਤ ਤੇ ਬਿਸਰਾਯੋ ॥੧੨॥
ਅਤੇ ਦੁਰਾਚਾਰ ਨੂੰ ਮਨ ਵਿਚੋਂ ਵਿਸਾਰ ਦਿੱਤਾ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੫॥੩੫੫੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੫॥੩੫੫੫॥ ਚਲਦਾ॥