ਸਵੈਯਾ

SWAYYA

ਸਵੈਯਾ:

ਜੋਊ ਤਾਹਿ ਸਹਾਇ ਕਉ ਆਵਤ ਭੇ ਸੁ ਹਨੇ ਸਭ ਹੀ ਚਿਤ ਮੈ ਚਹਿ ਕੈ

Those who came for his support, they were also killed as Krishna willed

ਜੋ ਵੀ ਉਸ ਦੀ ਸਹਾਇਤਾ ਲਈ ਆਇਆ, ਉਨ੍ਹਾਂ ਸਾਰਿਆਂ ਨੂੰ (ਸ੍ਰੀ ਕ੍ਰਿਸ਼ਨ ਨੇ) ਮਨ ਮਰਜ਼ੀ ਨਾਲ ਮਾਰ ਸੁਟਿਆ।

ਜੋਊ ਸੂਰ ਹਨਿਯੋ ਹਨਿਯੋ ਛਲ ਸੋ ਅਰੇ ਮਾਰਤ ਹਉ ਤੁਹਿ ਯੌ ਕਹਿ ਕੈ

The warrior who was killed, he was not killed by deception but killed after challenging him

ਜੋ ਯੁੱਧ-ਵੀਰ ਮਾਰੇ ਹਨ, ਉਨ੍ਹਾਂ ਨੂੰ ਛਲ ਨਾਲ ਨਹੀਂ ਮਾਰਿਆ ਸਗੋਂ 'ਓਇ ਤੈਨੂੰ ਮਾਰਦਾ ਹਾਂ', ਇਹ ਕਹਿ ਕੇ ਮਾਰਿਆ ਹੈ।

ਬਹੁ ਭੂਪ ਹਨੇ ਗਜਬਾਜ ਰਥੀ ਸਰਤਾ ਬਹੁ ਸ੍ਰੋਨ ਚਲੀ ਬਹਿ ਕੈ

Many kings, elephants, horses and chariot riders were killed and the stream of blood flowed there

ਬਹੁਤ ਸਾਰੇ ਰਾਜੇ, ਹਾਥੀ, ਘੋੜੇ, ਰਥਾਂ ਵਾਲੇ ਮਾਰ ਦਿੱਤੇ ਅਤੇ (ਉਥੇ) ਲਹੂ ਦੀਆਂ ਬਹੁਤ ਨਦੀਆਂ ਵਗ ਤੁਰੀਆਂ।

ਫਿਰਿ ਤ੍ਰੀਯ ਕੋ ਕਹੇ ਪੀਯ ਛੋਡ ਦਯੋ ਰੁਕਮੀ ਰਨਿ ਜੀਤਿ ਭਲੇ ਗਹਿ ਕੈ ॥੨੦੦੪॥

On the request of Rukmani, Krishna caught and released many warriors of the side of Rukmi.2004.

ਫਿਰ ਇਸਤਰੀ (ਰੁਕਮਨੀ) ਦੇ ਕਹੇ ਤੇ ਪ੍ਰੀਤਮ (ਸ੍ਰੀ ਕ੍ਰਿਸ਼ਨ) ਨੇ ਰੁਕਮੀ ਨੂੰ ਚੰਗੀ ਤਰ੍ਹਾਂ ਜਿਤ ਕੇ ਅਤੇ ਪਕੜ ਕੇ ਛਡ ਦਿੱਤਾ ॥੨੦੦੪॥

ਤਉ ਲਉ ਗਦਾ ਗਹਿ ਕੈ ਬਲਿਭਦ੍ਰ ਪਰਿਓ ਤਿਨ ਮੈ ਚਿਤਿ ਰੋਸ ਬਢਾਯੋ

ਇਤਨੇ ਤਕ ਬਲਰਾਮ ਗਦਾ ਪਕੜ ਕੇ ਅਤੇ ਮਨ ਵਿਚ ਰੋਸ ਵਧਾ ਕੇ ਉਨ੍ਹਾਂ ਵਿਚ ਜਾ ਧਸਿਆ।

ਸਤ੍ਰਨ ਸੈਨ ਭਜਿਯੋ ਜੋਊ ਜਾਤ ਹੋ ਸ︀ਯਾਮ ਭਨੈ ਸਭ ਕਉ ਮਿਲਿ ਘਾਯੋ

Till that time, Balram also, getting enraged and carrying his mace, fell upon the army and he knocked down the running army

(ਕਵੀ) ਸ਼ਿਆਮ ਕਹਿੰਦੇ ਹਨ, ਵੈਰੀ ਦੀ ਸੈਨਾ ਦਾ ਜੋ ਕੋਈ ਭਜਿਆ ਜਾਂਦਾ ਸੀ, ਉਨ੍ਹਾਂ ਸਾਰਿਆ ਨੂੰ ਮਿਲ ਕੇ ਮਾਰ ਦਿੱਤਾ।

ਘਾਇ ਕੈ ਸੈਨ ਭਲੀ ਬਿਧਿ ਸੋ ਫਿਰਿ ਕੇ ਬ੍ਰਿਜ ਨਾਇਕ ਕੀ ਢਿਗ ਆਯੋ

ਚੰਗੀ ਤਰ੍ਹਾਂ ਸੈਨਾ ਨੂੰ ਮਾਰ ਕੇ ਫਿਰ ਉਹ ਸ੍ਰੀ ਕ੍ਰਿਸ਼ਨ ਕੋਲ ਹੀ ਆ ਗਿਆ।

ਸੀਸ ਮੁੰਡਿਓ ਰੁਕਮੀ ਕੋ ਸੁਨਿਯੋ ਜਬ ਤੋ ਹਰਿ ਸਿਉ ਇਹ ਬੈਨ ਸੁਨਾਯੋ ॥੨੦੦੫॥

After killing the army, he came to Krishna and hearing about the shaving of the head of Rukmi, he said this to Krishna,2005

ਜਦ (ਉਸ ਨੇ) ਰੁਕਮੀ ਦਾ ਸਿਰ ਮੁੰਨਿਆ ਗਿਆ ਸੁਣਿਆ, ਤਾਂ ਸ੍ਰੀ ਕ੍ਰਿਸ਼ਨ ਨੂੰ ਇਹ ਬਚਨ ਸੁਣਾਏ ॥੨੦੦੫॥