ਅੜਿਲ ॥

ਅੜਿਲ:

ਧਨਦ ਧਨੀ ਹਮ ਲਹਿਯੋ ਤਪੀ ਇਕ ਰੁਦ੍ਰ ਨਿਹਾਰਿਯੋ ॥

ਅਸੀਂ ਧਨ ਵਾਲਾ (ਇਕ) ਧਨੀ (ਕੁਬੇਰ) ਵੇਖਿਆ ਹੈ ਅਤੇ ਇਕ ਤਪਸਵੀ ਰੁਦ੍ਰ ਨੂੰ ਵੀ ਵੇਖਿਆ ਹੈ।

ਇੰਦ੍ਰ ਰਾਜ ਇਕ ਲਹਿਯੋ ਸੂਰ ਬਿਸੁਇਸਹਿ ਬਿਚਾਰਿਯੋ ॥

ਇਕ ਇੰਦ੍ਰ-ਰਾਜ ਵੀ ਵੇਖਿਆ ਹੈ। (ਇਸ ਨੂੰ) ਸੰਸਾਰ ਦਾ ਸੁਆਮੀ ਵਿਚਾਰਿਆ ਜਾਂਦਾ ਹੈ।

ਲੋਕ ਚਤ੍ਰਦਸ ਬਿਖੈ ਤੁਹੀ ਸੁੰਦਰੀ ਨਿਹਾਰੀ ॥

ਚੌਦਾਂ ਲੋਕਾਂ ਵਿਚ ਇਕ ਤੂੰ ਹੀ ਸੁੰਦਰੀ ਵੇਖੀ ਹੈਂ।

ਹੋ ਰੂਪਮਾਨ ਨਲ ਰਾਜ ਤਾਹਿ ਤੁਮ ਬਰੋ ਪ︀ਯਾਰੀ ॥੧੧॥

ਨਲ ਬਹੁਤ ਰੂਪਮਾਨ ਹੈ, ਹੇ ਪਿਆਰੀ! ਤੂੰ ਉਸ ਨੂੰ ਵਰ ਲੈ ॥੧੧॥