ਭੁਜੰਗ ਛੰਦ ॥

ਭੁਜੰਗ ਛੰਦ:

ਕਿਤੇ ਛਤ੍ਰਿ ਛੇਕੇ ਕਿਤੇ ਛੈਲ ਛੋਰੇ ॥

ਕਿਤਨੇ ਛਤ੍ਰ ਛੇਕ ਦਿੱਤੇ ਅਤੇ ਕਿਤੇ ਨੌਜਵਾਨ ਸੂਰਮੇ ਛਡ ਦਿੱਤੇ।

ਕਿਤੇ ਛਤ੍ਰ ਧਾਰੀਨ ਕੇ ਛਤ੍ਰ ਤੋਰੇ ॥

ਕਿਤਨੇ ਛਤ੍ਰਧਾਰੀਆਂ ਦੇ ਛਤ੍ਰ ਤੋੜ ਦਿੱਤੇ।

ਕਿਤੇ ਹਾਕਿ ਮਾਰੇ ਕਿਤੇ ਮਾਰਿ ਡਾਰੈ ॥

ਕਿਤਨਿਆਂ ਨੂੰ ਵੰਗਾਰ ਕੇ ਮਾਰਿਆ ਅਤੇ ਕਿਤਨਿਆਂ ਨੂੰ (ਉਂਜ ਹੀ) ਮਾਰ ਦਿੱਤਾ।

ਚਹੂੰ ਓਰ ਬਾਜੇ ਸੁ ਮਾਰੂ ਨਗਾਰੇ ॥੨੩॥

ਚੌਹਾਂ ਪਾਸਿਆਂ ਵਿਚ ਮਾਰੂ ਨਗਾਰੇ ਵਜਣ ਲਗੇ ॥੨੩॥