ਸਵੈਯਾ

Savaiyya

ਸਵੈਯਾ:

ਸ੍ਰੋਨਨ ਮੋ ਖਰਕੋ ਸੁਨਿ ਕੈ ਤਬ ਹੀ ਮੁਨਿ ਨਾਯਕ ਚੌਕਿ ਪਰਿਯੋ ਹੈ

Hearing the tidings, the supreme of the sages was astonished,

(ਧਿਆਨ ਵਿਚ ਮਗਨ) ਮੁਨੀ ਰਾਜ ਕੰਨਾਂ ਨਾਲ ਖੜਕਾ ਸੁਣ ਕੇ ਤਦੋਂ ਚੌਂਕ ਪਿਆ।

ਧਿਯਾਨ ਦਿਯੋ ਤਜਿ ਕੇ ਸਭ ਹੀ ਤਬ ਹੀ ਰਿਸ ਕੇ ਤਨ ਸਾਥ ਜਰਿਯੋ ਹੈ

Abandoning all his tasks, he flew into a rage,

ਉਸ ਨੇ ਸਾਰਾ ਧਿਆਨ ਛਡ ਦਿੱਤਾ ਅਤੇ ਕ੍ਰੋਧ ਨਾਲ ਸੜ ਬਲ ਗਿਆ।

ਧਾਮ ਕੀ ਓਰ ਚਲਿਯੋ ਉਠਿ ਕੈ ਸੁਰ ਰਾਜ ਲਖਿਯੋ ਤਰ ਖਾਟ ਦੁਰਿਯੋ ਹੈ

He walked over to that house, and, seeing him, Indra hid under the bed.

ਉਹ ਉਠ ਕੇ ਘਰ ਵਲ ਚਲ ਪਿਆ ਅਤੇ (ਉਸ ਨੂੰ) ਵੇਖ ਕੇ ਇੰਦਰ ਮੰਜੇ ਹੇਠਾਂ ਲੁਕ ਗਿਆ।

ਚੌਕਿ ਰਹਿਯੋ ਚਿਤ ਮਾਝ ਕਹਿਯੋ ਯਹ ਕਾਹੂੰ ਨਿਲਾਜ ਕੁਕਾਜ ਕਰਿਯੋ ਹੈ ॥੧੫॥

And he thought some shameless person had committed a hideous misdeed.(15)

(ਮੁਨੀ) ਨੇ ਹੈਰਾਨ ਹੋ ਕੇ ਚਿਤ ਵਿਚ ਇਹ ਕਿਹਾ ਕਿ ਕਿਸੇ ਨਿਰਲਜ ਨੇ ਇਹ ਕੁਕਰਮ ਕੀਤਾ ਹੈ ॥੧੫॥