ਦੋਹਰਾ ॥
ਦੋਹਰਾ:
ਘਰ ਖੋਏ ਬੈਠਿਯੋ ਕਹਾ ਪਰੀ ਧਾਮ ਤਵ ਧਾਰ ॥
(ਕਹਿਣ ਲਗੀ, ਹੇ ਰਾਜਨ!) ਘਰ ਖੋਹਾ ਕੇ ਕਿਥੇ ਬੈਠੇ ਹੋ, ਤੁਹਾਡੇ ਘਰ ਵਿਚ ਧਾੜ ਪੈ ਗਈ ਹੈ।
ਖੜਗ ਹਾਥ ਗਹਿ ਦੇਖ ਚਲ ਆਂਖੈ ਦੋਊ ਪਸਾਰਿ ॥੧੦॥
ਹੱਥ ਵਿਚ ਤਲਵਾਰ ਪਕੜ ਕੇ ਖ਼ੁਦ ਅੱਖਾਂ ਖੋਲ ਕੇ ਵੇਖੋ ॥੧੦॥
ਤਬ ਰਾਜਾ ਚੇਰੀ ਭਏ ਤਾ ਕੌ ਰਮਤ ਨਿਹਾਰਿ ॥
ਤਦ ਰਾਜੇ ਨੇ ਦਾਸੀ (ਅਤੇ ਉਸ ਵਿਅਕਤੀ) ਨੂੰ ਰਮਣ ਕਰਦਿਆਂ ਵੇਖਿਆ
ਦੁਹੂੰਅਨ ਕੌ ਮਾਰਤ ਭਯੋ ਸਕਿਯੋ ਨ ਮੂੜ ਬਿਚਾਰਿ ॥੧੧॥
ਅਤੇ ਦੋਹਾਂ ਨੂੰ ਮਾਰ ਦਿੱਤਾ, ਪਰ ਮੂਰਖ ਭੇਦ ਨੂੰ ਸਮਝ ਨਾ ਸਕਿਆ ॥੧੧॥
ਇਹ ਚਰਿਤ੍ਰ ਕੈ ਚੰਚਲਾ ਰਾਜਾ ਸੌ ਛਲ ਕੀਨ ॥
ਇਸ ਚਰਿਤ੍ਰ ਨਾਲ ਇਸਤਰੀ ਨੇ ਰਾਜੇ ਨੂੰ ਛਲ ਲਿਆ
ਜਾਰ ਤਵਨ ਚੇਰੀ ਸਹਿਤ ਪਠੈ ਧਾਮ ਜਮ ਦੀਨ ॥੧੨॥
ਅਤੇ ਉਸ ਯਾਰ ਨੂੰ ਦਾਸੀ ਸਮੇਤ ਯਮਲੋਕ ਭੇਜ ਦਿੱਤਾ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੦॥੩੩੫੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੦॥੩੩੫੫॥ ਚਲਦਾ॥