ਦੋਹਰਾ

DOHRA

ਦੋਹਰਾ:

ਸਕਲ ਪਸੁਨ ਕੇ ਨਾਮ ਲੈ ਸਤ੍ਰੁ ਸਬਦ ਕਹਿ ਅੰਤਿ

ਸਾਰਿਆਂ ਪਸ਼ੂਆਂ ਦਾ ਨਾਮ ਲੈ ਕੇ, ਅੰਤ ਵਿਚ 'ਸਤ੍ਰੁ' ਸ਼ਬਦ ਜੋੜੋ।

ਸਭ ਹੀ ਨਾਮ ਤੁਫੰਗ ਕੇ ਨਿਕਸਤ ਚਲਤ ਅਨੰਤ ॥੭੩੨॥

Naming all the animals and then adding the word “Shatru” at the end, all the names of Tupak continue to be evolved.732.

(ਇਸ ਤਰ੍ਹਾਂ) ਸਾਰੇ ਤੁਪਕ ਦੇ ਨਾਮ ਬਣਦੇ ਚਲੇ ਜਾਣਗੇ ॥੭੩੨॥

ਮ੍ਰਿਗ ਪਦ ਆਦਿ ਬਖਾਨਿ ਕੈ ਪਤਿ ਪਦ ਬਹੁਰਿ ਉਚਾਰ

ਪਹਿਲਾਂ 'ਮ੍ਰਿਗ' (ਪਸ਼ੁ) ਸ਼ਬਦ ਕਹਿ ਕੇ ਫਿਰ 'ਪਤਿ' ਪਦ ਰਖੋ।

ਅਰਿ ਕਹਿ ਨਾਮ ਤੁਫੰਗ ਕੇ ਲੀਜੈ ਸੁਕਬਿ ਸੁ ਧਾਰ ॥੭੩੩॥

Saying the word “Mrag” in the beginning and then uttering the word “Pati” and afterwards adding the word “Ari”, comprehend the names of Tupak (Tuphang) correctly.733.

ਫਿਰ 'ਅਰਿ' ਸ਼ਬਦ ਕਹੋ। (ਇਹ) ਨਾਮ ਤੁਫੰਗ ਦਾ ਹੈ। ਕਵੀਓ! ਵਿਚਾਰ ਲਵੋ ॥੭੩੩॥