ਚੌਪਈ

Chaupaee

ਚੌਪਈ:

ਐਸੀ ਭਾਤਿ ਖੇਤ ਜਬ ਪਰਿਯੋ

ਇਸ ਤਰ੍ਹਾਂ ਦਾ ਜਦੋਂ ਯੁੱਧ ਹੋਇਆ

ਅਰਬ ਰਾਇ ਕੁਪਿ ਬਚਨ ਉਚਰਿਯੋ

When such a situation arose, Arth Rai (the enemy) said aloud,

ਤਾਂ ਅਰਬ ਦੇਸ਼ ਦੇ ਰਾਜੇ ਨੇ ਕ੍ਰੋਧਿਤ ਹੋ ਕੇ ਕਿਹਾ,

ਯਾ ਕੋ ਜਿਯਤ ਜਾਨ ਨਹੀ ਦੀਜੈ

ਇਨ੍ਹਾਂ ਨੂੰ ਜੀਉਂਦੇ ਜਾਣ ਨਹੀਂ ਦੇਣਾ

ਘੇਰਿ ਦਸੋ ਦਿਸਿ ਤੇ ਬਧੁ ਕੀਜੈ ॥੩੩॥

‘Don’t let them go, surround them and give tough fight.’(33)

ਅਤੇ ਹਰ ਪਾਸਿਓਂ ਘੇਰ ਕੇ ਮਾਰ ਦੇਣਾ ਹੈ ॥੩੩॥

ਅਰਬ ਰਾਇ ਕੁਪਿ ਬਚਨ ਉਚਾਰੇ

ਅਰਬ ਦੇ ਰਾਜੇ ਨੇ ਕ੍ਰੋਧਿਤ ਹੋ ਕੇ ਬਚਨ ਉਚਾਰੇ,

ਕੋਪੇ ਸੂਰਬੀਰ ਐਠ੍ਰਯਾਰੇ

Listening to his spirited talk, his egoist ones got ready.

(ਜਿਨ੍ਹਾਂ ਨੂੰ ਸੁਣ ਕੇ) ਹੰਕਾਰੀ ਸੂਰਮੇ ਕ੍ਰੋਧਵਾਨ ਹੋ ਗਏ।

ਤਾਨਿ ਕਮਾਨਨ ਬਾਨ ਚਲਾਏ

(ਉਨ੍ਹਾਂ ਨੇ) ਕਮਾਨਾਂ ਕਸ ਕੇ ਬਾਣ ਚਲਾਏ,

ਬੇਧਿ ਬਾਲ ਕੋ ਪਾਰ ਪਰਾਏ ॥੩੪॥

They shot the arrows from their bows and hit through the lady.(34)

ਜੋ ਉਸ ਇਸਤਰੀ (ਪਠਾਣੀ) ਨੂੰ ਵਿੰਨ ਕੇ ਪਾਰ ਹੋ ਗਏ ॥੩੪॥