ਕਾਨੜਾ ਮਹਲਾ ੪ ਪੜਤਾਲ ਘਰੁ ੫ ॥
Kaanraa, Fourth Mehl, Partaal, Fifth House:
ਰਾਗ ਕਾਨੜਾ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਨ ਜਾਪਹੁ ਰਾਮ ਗੁਪਾਲ ॥
O mind, meditate on the Lord, the Lord of the World.
ਹੇ (ਮੇਰੇ) ਮਨ! ਸ੍ਰਿਸ਼ਟੀ ਦੇ ਪਾਲਣਹਾਰ ਪਰਮਾਤਮਾ (ਦਾ ਨਾਮ) ਜਪਿਆ ਕਰ। ਮਨ = ਹੇ ਮਨ! ਗੁਪਾਲ = ਗੋਪਾਲ, ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ।
ਹਰਿ ਰਤਨ ਜਵੇਹਰ ਲਾਲ ॥
The Lord is the Jewel, the Diamond, the Ruby.
ਹੇ ਮਨ! ਹਰੀ ਦਾ ਨਾਮ ਰਤਨ ਹਨ, ਜਵਾਹਰ ਹਨ, ਲਾਲ ਹਨ।
ਹਰਿ ਗੁਰਮੁਖਿ ਘੜਿ ਟਕਸਾਲ ॥
The Lord fashions the Gurmukhs in His Mint.
ਹੇ ਮਨ! ਹਰੀ ਦਾ ਨਾਮ (ਤੇਰੇ ਵਾਸਤੇ ਇਕ ਸੁੰਦਰ ਗਹਿਣਾ ਹੈ, ਇਸ ਨੂੰ) ਗੁਰੂ ਦੀ ਸਰਨ ਪੈ ਕੇ (ਸਾਧ ਸੰਗਤ ਦੀ) ਟਕਸਾਲ ਵਿਚ ਘੜਿਆ ਕਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
ਹਰਿ ਹੋ ਹੋ ਕਿਰਪਾਲ ॥੧॥ ਰਹਾਉ ॥
O Lord, please, please, be Merciful to me. ||1||Pause||
ਹੇ ਮਨ! ਹਰੀ ਸਦਾ ਦਇਆਵਾਨ ਹੈ ॥੧॥ ਰਹਾਉ ॥ ਹੋ = ਹੇ (ਮਨ)! ॥੧॥ ਰਹਾਉ ॥
ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ ਰਾਮ ਰਾਮ ਰਾਮ ਰਾਮ ਲਾਲ ॥
Your Glorious Virtues are inaccessible and unfathomable; how can my one poor tongue describe them? O my Beloved Lord, Raam, Raam, Raam, Raam.
ਹੇ ਪ੍ਰਭੂ! ਹੇ ਸੋਹਣੇ ਲਾਲ! ਤੇਰੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਜੀਵ ਦੀ) ਵਿਚਾਰੀ ਇੱਕ ਜੀਭ (ਤੇਰੇ ਗੁਣਾਂ ਨੂੰ) ਬਿਆਨ ਨਹੀਂ ਕਰ ਸਕਦੀ। ਅਗਮ = ਅਪਹੁੰਚ। ਅਗੋਚਰ = (ਅ-ਗੋ-ਚਰ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੀਹ = ਜੀਭ। ਕਿਆ ਕਥੈ = ਕੀਹ ਕਹਿ ਸਕਦੀ ਹੈ? ਦੱਸ ਨਹੀਂ ਸਕਦੀ। ਲਾਲ = ਹੇ ਸੋਹਣੇ ਪ੍ਰਭੂ!
ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੧॥
O Dear Lord, You, You, You alone know Your Unspoken Speech. I have become enraptured, enraptured, enraptured, meditating on the Lord. ||1||
ਹੇ ਪ੍ਰਭੂ ਜੀ! ਤੇਰੀ ਸਿਫ਼ਤ-ਸਾਲਾਹ ਬਿਆਨ ਤੋਂ ਪਰੇ ਹੈ, ਤੂੰ ਆਪ ਹੀ (ਆਪਣੀਆਂ ਸਿਫ਼ਤਾਂ) ਜਾਣਦਾ ਹੈਂ। ਹੇ ਹਰੀ! ਮੈਂ (ਤੇਰਾ ਨਾਮ) ਜਪ ਕੇ ਸਦਾ ਲਈ ਪ੍ਰਸੰਨ-ਚਿੱਤ ਹੋ ਗਈ ਹਾਂ ॥੧॥ ਜੀ = ਹੇ ਪ੍ਰਭੂ ਜੀ! ਅਕਥ = ਜੋ ਪੂਰਨ ਤੌਰ ਤੇ ਬਿਆਨ ਨਾਹ ਕੀਤੀ ਜਾ ਸਕੇ। ਹਉ = ਹਉਂ, ਮੈਂ। ਜਪਿ = ਜਪ ਕੇ। ਨਿਹਾਲ = ਪ੍ਰਸੰਨ-ਚਿੱਤ ॥੧॥
ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥
The Lord, my Lord and Master, is my Companion and my Breath of Life; the Lord is my Best Friend. My mind, body and tongue are attuned to the Lord, Har, Haray, Haray. The Lord is my Wealth and Property.
ਪ੍ਰਭੂ ਜੀ ਅਸਾਂ ਜੀਵਾਂ ਦੇ ਪ੍ਰਾਣਾਂ ਦੇ ਮਿੱਤਰ ਹਨ, ਸਾਡੇ ਮਾਲਕ ਹਨ, ਸਾਡੇ ਮਿੱਤਰ ਹਨ। ਮੇਰੇ ਮਨ ਵਿਚ, ਮੇਰੇ ਤਨ ਵਿਚ, ਮੇਰੀ ਜੀਭ ਵਾਸਤੇ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ। ਪ੍ਰਾਨ ਸਖਾ = ਪ੍ਰਾਣਾਂ ਦੇ ਮਿੱਤਰ। ਮਨਿ = ਮਨ ਵਿਚ। ਤਨਿ = ਤਨ ਵਿਚ। ਜੀਹ = ਜੀਭ।
ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥
She alone obtains her Husband Lord, who is so pre-destined. Through the Guru's Teachings, she sings the Glorious Praises of the Lord Har. am a sacrifice, a sacrifice to the Lord, O servant Nanak. Meditating on the Lord, I have become enraptured.
ਹੇ ਸਹੇਲੀ! ਜਿਸ ਦੇ ਮੱਥੇ ਦਾ ਭਾਗ ਜਾਗ ਪਿਆ, ਉਸ ਨੇ ਆਪਣਾ ਖਸਮ-ਪ੍ਰਭੂ ਲੱਭ ਲਿਆ, ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਸਦਾ ਪ੍ਰਭੂ ਦੇ ਗੁਣ ਗਾਂਦੀ ਹੈ। ਹੇ ਦਾਸ ਨਾਨਕ! ਮੈਂ ਪ੍ਰਭੂ ਤੋਂ ਸਦਾ ਸਦਕੇ ਹਾਂ, ਉਸ ਦਾ ਨਾਮ ਜਪ ਜਪ ਕੇ ਮੇਰੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ॥੨॥੧॥੭॥ ਕੋ = ਦਾ। ਤਿਨਿ = ਉਸ (ਮਨੁੱਖ) ਨੇ। ਰੀ = ਹੇ ਸਖੀ! ਲੀਓ ਸੁਹਾਗੁ = ਸੁਹਾਗ ਲੱਭ ਲਿਆ, ਖਸਮ-ਪ੍ਰਭੂ ਲੱਭ ਲਿਆ। ਹਉ = ਹਉਂ, ਮੈਂ। ਬਲਿ ਬਲੇ = ਕੁਰਬਾਨ ॥੨॥੧॥੭॥