ਰਾਗੁ ਕਾਨੜਾ ਬਾਣੀ ਨਾਮਦੇਵ ਜੀਉ ਕੀ ॥
Raag Kaanraa, The Word Of Naam Dayv Jee:
ਰਾਗ ਕਾਨੜਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਐਸੋ ਰਾਮ ਰਾਇ ਅੰਤਰਜਾਮੀ ॥
Such is the Sovereign Lord, the Inner-knower, the Searcher of Hearts;
ਸੁੱਧ-ਸਰੂਪ ਪਰਮਾਤਮਾ ਐਸਾ ਹੈ ਕਿ ਉਹ ਹਰੇਕ ਜੀਵ ਦੇ ਅੰਦਰ ਬੈਠਾ ਹੋਇਆ ਹੈ, ਰਾਮ ਰਾਇ = ਪਰਕਾਸ਼-ਰੂਪ ਪਰਮਾਤਮਾ, ਸੁੱਧ ਸਰੂਪ ਹਰੀ। ਅੰਤਰਜਾਮੀ = (अन्तर-या। ਯਾ = ਜਾਣਾ, ਪਹੁੰਚਣਾ। ਅੰਤਰ = ਅੰਦਰ) ਹਰੇਕ ਜੀਵ ਦੇ ਧੁਰ ਅੰਦਰ ਅਪੜਨ ਵਾਲਾ, ਹਰੇਕ ਦੇ ਅੰਦਰ ਬੈਠਾ ਹੋਇਆ।
ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥੧॥ ਰਹਾਉ ॥
He sees everything as clearly as one's face reflected in a mirror. ||1||Pause||
(ਪਰ ਹਰੇਕ ਦੇ ਅੰਦਰ ਵੱਸਦਾ ਭੀ ਇਉਂ) ਪ੍ਰਤੱਖ (ਨਿਰਲੇਪ ਰਹਿੰਦਾ ਹੈ) ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਮੂੰਹ ॥੧॥ ਰਹਾਉ ॥ ਦਰਪਨ = ਸ਼ੀਸ਼ਾ। ਬਦਨ = ਮੂੰਹ। ਪਰਵਾਨੀ = ਪ੍ਰਤੱਖ ॥੧॥ ਰਹਾਉ ॥
ਬਸੈ ਘਟਾ ਘਟ ਲੀਪ ਨ ਛੀਪੈ ॥
He dwells in each and every heart; no stain or stigma sticks to Him.
ਉਹ ਸੁੱਧ-ਸਰੂਪ ਹਰੇਕ ਘਟ ਵਿਚ ਵੱਸਦਾ ਹੈ, ਪਰ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਸ ਨੂੰ ਮਾਇਆ ਦਾ ਦਾਗ਼ ਨਹੀਂ ਲੱਗਦਾ, ਘਟਾ ਘਟ = ਹਰੇਕ ਘਟ ਵਿਚ। ਲੀਪ = ਮਾਇਆ ਦਾ ਲੇਪ, ਮਾਇਆ ਦਾ ਅਸਰ। ਛੀਪੇ = (Skt. क्षेप painting, besmearing) ਲੇਪ, ਦਾਗ਼।
ਬੰਧਨ ਮੁਕਤਾ ਜਾਤੁ ਨ ਦੀਸੈ ॥੧॥
He is liberated from bondage; He does not belong to any social class. ||1||
ਉਹ (ਸਦਾ ਮਾਇਆ ਦੇ) ਬੰਧਨਾਂ ਤੋਂ ਨਿਰਾਲਾ ਹੈ, ਕਦੇ ਭੀ ਉਹ (ਬੰਧਨਾਂ ਵਿਚ ਫਸਿਆ) ਨਹੀਂ ਦਿੱਸਦਾ ॥੧॥ ਜਾਤੁ = (Skt. जातु = at all, ever, at any time, possibly. न जातु = not at all, never, not at any time) ਕਦੇ ਭੀ, ਕਿਸੇ ਵਕਤ। {ਨੋਟ: ਇਸ ਲਫ਼ਜ਼ ਦਾ ਜੋੜ ਗਹੁ ਨਾਲ ਤੱਕੋ, ਅਖ਼ੀਰ ਤੇ (ੁ) ਹੈ। ਜਿਸ ਲਫ਼ਜ਼ 'ਜਾਤਿ' ਦਾ ਅਰਥ ਹੈ 'ਕੁਲ', ਉਸ ਦੇ ਅਖ਼ੀਰ ਵਿਚ (ਿ) ਹੈ। ਸੋ, ਲਫ਼ਜ਼ 'ਜਾਤੁ' ਤੇ 'ਜਾਤਿ' ਇੱਕੋ ਚੀਜ਼ ਨਹੀਂ}। ਨ ਜਾਤੁ = ਕਦੇ ਭੀ ਨਹੀਂ ॥੧॥
ਪਾਨੀ ਮਾਹਿ ਦੇਖੁ ਮੁਖੁ ਜੈਸਾ ॥
As one's face is reflected in the water,
ਤੁਸੀਂ ਜਿਵੇਂ ਪਾਣੀ ਵਿਚ (ਆਪਣਾ) ਮੂੰਹ ਵੇਖਦੇ ਹੋ, (ਮੂੰਹ ਪਾਣੀ ਵਿਚ ਟਿਕਿਆ ਦਿੱਸਦਾ ਹੈ, ਪਰ ਉਸ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ),
ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥
so does Naam Dayv's Beloved Lord and Master appear. ||2||1||
ਇਸੇ ਤਰ੍ਹਾਂ ਹੈ ਨਾਮੇ ਦਾ ਮਾਲਕ (ਜਿਸ ਨੂੰ ਨਾਮਾ) ਬੀਠਲ (ਆਖਦਾ) ਹੈ ॥੨॥੧॥ ਬੀਠਲੁ = ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਹੈ (ਵੇਖੋ ਮਲਾਰ ਨਾਮਦੇਵ ਜੀ ਸ਼ਬਦ ਨੰ: ੧) ॥੨॥੧॥