ਚੌਪਈ ॥
ਚੌਪਈ:
ਬਾਲਕ ਹੁਤੋ ਪੂਤ ਤਬ ਹਰਿਯੋ ॥
(ਜਦ) ਪੁੱਤਰ ਬਾਲਕ ਹੁੰਦਾ ਸੀ, ਤਦ ਚੁਰਾ ਲਿਆ ਗਿਆ।
ਮੋਰੇ ਭਾਗ ਸੁ ਜਿਯਤ ਉਬਰਿਯੋ ॥
ਪਰ ਮੇਰੇ ਚੰਗੇ ਭਾਗਾਂ ਕਰ ਕੇ ਹੀ ਜੀਵਿਤ ਬਚਿਆ ਹੈ।
ਕੌਨਹੂੰ ਕਾਜ ਦੇਸ ਇਹ ਆਯੋ ॥
ਇਹ ਕਿਸੇ ਕੰਮ ਲਈ ਹੀ (ਇਸ) ਦੇਸ ਵਲ ਆਇਆ ਸੀ।
ਸੋ ਹਮ ਆਜੁ ਖੋਜ ਤੇ ਪਾਯੋ ॥੨੦॥
ਸੋ ਅਜ ਮੈਂ ਖੋਜ ਕੇ ਪ੍ਰਾਪਤ ਕਰ ਲਿਆ ਹੈ ॥੨੦॥
ਗਹਿ ਗਹਿ ਤਾ ਕੋ ਗਰੇ ਲਗਾਵੈ ॥
ਉਸ ਨੂੰ ਫੜ ਫੜ ਕੇ ਗਲੇ ਲਗਾਉਂਦੀ
ਦੇਖਤ ਰਾਵ ਚੂੰਬਿ ਮੁਖ ਜਾਵੈ ॥
ਅਤੇ ਰਾਜੇ ਦੇ ਵੇਖਦਿਆਂ (ਉਸ ਦਾ) ਮੂੰਹ ਚੁੰਮ ਲੈਂਦੀ।
ਅਪਨੇ ਧਾਮ ਸੇਜ ਡਸਵਾਈ ॥
ਉਸ ਦੀ ਆਪਣੇ ਘਰ ਵਿਚ ਸੇਜ ਵਿਛਵਾਈ
ਤਾ ਸੌ ਰੈਨਿ ਬਿਰਾਜਤ ਜਾਈ ॥੨੧॥
ਅਤੇ ਰਾਤ ਨੂੰ ਉਸ ਨਾਲ ਬਿਰਾਜਣ ਲਗੀ ॥੨੧॥
ਆਠੋ ਜਾਮ ਧਾਮ ਤਿਹ ਰਾਖੈ ॥
ਅੱਠੇ ਪਹਿਰ ਉਸ ਨੂੰ ਘਰ ਵਿਚ ਰਖਦੀ
ਪੂਤ ਪੂਤ ਮੁਖ ਤੇ ਤਿਹ ਭਾਖੈ ॥
ਅਤੇ ਉਸ ਨੂੰ ਮੂੰਹੋਂ ਪੁੱਤਰ ਪੁੱਤਰ ਕਹਿੰਦੀ।
ਕਾਮ ਕੇਲ ਨਿਸਿ ਭਈ ਕਮਾਵੈ ॥
ਰਾਤ ਦਿਨ ਉਸ ਨਾਲ ਕਾਮ-ਕ੍ਰੀੜਾ ਕਰਦੀ।
ਮੂਰਖ ਰਾਵ ਭੇਦ ਨਹਿ ਪਾਵੈ ॥੨੨॥
ਪਰ ਮੂਰਖ ਰਾਜਾ ਕੋਈ ਭੇਦ ਸਮਝ ਨਾ ਸਕਦਾ ॥੨੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਆਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੬॥੩੨੯੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੬॥੩੨੯੬॥ ਚਲਦਾ॥