ਆਸਾ ਮਹਲਾ

Aasaa, Fifth Mehl:

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ ਰਸ ਫੀਕੀ ਰੇ ॥੧॥ ਰਹਾਉ

The Sublime Sermon of the Lord is the best thing for the soul. All other tastes are insipid. ||1||Pause||

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਜਿੰਦ ਵਾਸਤੇ ਇਹ ਸ੍ਰੇਸ਼ਟ ਤੇ ਸੋਹਣੀ ਚੀਜ਼ ਹੈ। (ਦੁਨੀਆ ਦੇ) ਹੋਰ ਸਾਰੇ ਪਰਾਰਥਾਂ ਦੇ ਸੁਆਦ (ਇਸ ਦੇ ਟਾਕਰੇ ਤੇ) ਫਿੱਕੇ ਹਨ ॥੧॥ ਰਹਾਉ ॥ ਨੀਕੀ = ਚੰਗੀ (ਚੀਜ਼)। ਜੀਅ ਕੀ = ਜਿੰਦ ਦੀ, ਜਿੰਦ ਵਾਸਤੇ। ਊਤਮ = ਸ੍ਰੇਸ਼ਟ। ਆਨ = {अन्य} ਹੋਰ। ਸਗਲ = ਸਾਰੇ। ਫੀਕੀ = ਫੀਕੇ, ਬੇ-ਸੁਆਦੇ ॥੧॥ ਰਹਾਉ ॥

ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਕਿਛੁ ਲਾਈਕੀ ਰੇ ॥੧॥

The worthy beings, heavenly singers, silent sages and the knowers of the six Shaastras proclaim that nothing else is worthy of consideration. ||1||

ਇਹ ਹਰਿ-ਕਥਾ ਬਹੁਤ ਗੁਣਾਂ ਵਾਲੀ ਹੈ (ਜੀਵ ਦੇ ਅੰਦਰ ਗੁਣ ਪੈਦਾ ਕਰਨ ਵਾਲੀ ਹੈ) ਮਿਠਾਸ-ਭਰੀ ਹੈ, ਛੇ ਸ਼ਾਸਤਰਾਂ ਨੂੰ ਜਾਣਨ ਵਾਲੇ ਰਿਸ਼ੀ ਲੋਕ (ਹੀ ਹਰਿ-ਕਥਾ ਤੋਂ ਬਿਨਾ) ਕਿਸੇ ਹੋਰ ਉੱਦਮ ਨੂੰ (ਜਿੰਦ ਵਾਸਤੇ) ਲਾਭਦਾਇਕ ਨਹੀਂ ਮੰਨਦੇ ॥੧॥ ਬਹੁ ਗੁਨਿ = ਬਹੁਤ ਗੁਣਾਂ ਵਾਲੀ ਹੈ। ਧੁਨਿ = ਮਿਠਾਸ ਵਾਲੀ। ਖਟ = ਛੇ (ਸ਼ਾਸਤਰ)। ਬੇਤੇ = ਜਾਣਨ ਵਾਲੇ। ਲਾਈਕੀ = ਲਾਇਕ, ਯੋਗ, ਲਾਭਦਾਇਕ। ਰੇ = ਹੇ ਭਾਈ! ॥੧॥

ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ ॥੨॥੪॥੧੩੩॥

It is the cure for evil passions, unique, unequalled and peace-giving; in the Saadh Sangat, the Company of the Holy, O Nanak, drink it in. ||2||4||133||

ਇਹ ਹਰਿ-ਕਥਾ (ਮਾਨੋ, ਅੰਮ੍ਰਿਤ ਦੀ ਧਾਰ ਹੈ ਜੋ) ਵਿਸ਼ਿਆਂ ਦੇ ਜ਼ਹਰ ਦੇ ਅਸਰ ਨੂੰ ਨਾਸ ਕਰਦੀ ਹੈ, ਅਨੋਖੇ ਸੁਆਦ ਵਾਲੀ ਹੈ, ਅਕੱਥ ਹੈ, ਆਤਮਕ ਅਡੋਲਤਾ ਪੈਦਾ ਕਰਦੀ ਹੈ। ਹੇ ਨਾਨਕ! (ਇਹ ਹਰਿ-ਕਥਾ, ਇਹ ਅੰਮ੍ਰਿਤ ਦੀ ਧਾਰ) ਸਾਧ ਸੰਗਤਿ ਵਿਚ (ਟਿਕ ਕੇ ਹੀ) ਪੀਤੀ ਜਾ ਸਕਦੀ ਹੈ ॥੨॥੪॥੧੩੩॥ ਬਿਖਾਰੀ = {ਬਿਖ-ਅਰਿ} ਵਿਸ਼ਿਆਂ ਦੀ ਵੈਰਨ, ਵਿਸ਼ਿਆਂ ਦਾ ਦਬਾਉ ਹਟਾਣ ਵਾਲੀ। ਨਿਰਾਰੀ = ਨਿਰਾਲੀ, ਅਨੋਖੀ। ਅਪਾਰੀ = ਬੇਅੰਤ; ਅਕੱਥ। ਸਹਜਾਰੀ = ਆਤਮਕ ਅਡੋਲਤਾ ਪੈਦਾ ਕਰਨ ਵਾਲੀ। ਪੀਕੀ = ਪੀਤੀ ਜਾਂਦੀ ਹੈ, ਮਾਣੀ ਜਾਂਦੀ ਹੈ ॥੨॥੪॥੧੩੩॥