ਗੂਜਰੀ ਮਹਲਾ ਘਰੁ

Goojaree, Third Mehl, First House:

ਰਾਗ ਗੂਜਰੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਿਰਤਿ ਕਰੀ ਇਹੁ ਮਨੁ ਨਚਾਈ

I dance, and make this mind dance as well.

(ਰਾਸਧਾਰੀਏ ਰਾਸਾਂ ਪਾ ਪਾ ਕੇ ਨੱਚਦੇ ਹਨ ਤੇ ਭਗਤ ਅਖਵਾਂਦੇ ਹਨ) ਮੈਂ ਭੀ ਨੱਚਦਾ ਹਾਂ (ਪਰ ਸਰੀਰ ਨੂੰ ਨਚਾਣ ਦੇ ਥਾਂ) ਮੈਂ (ਆਪਣੇ) ਇਸ ਮਨ ਨੂੰ ਨਚਾਂਦਾ ਹਾਂ, ਨਿਰਤਿ = ਨਾਚ। ਕਰੀ = ਕਰੀਂ, ਮੈਂ ਕਰਦਾ ਹਾਂ। ਨਚਾਈ = ਮੈਂ ਨਚਾਂਦਾ ਹਾਂ।

ਗੁਰ ਪਰਸਾਦੀ ਆਪੁ ਗਵਾਈ

By Guru's Grace, I eliminate my self-conceit.

ਗੁਰੂ ਦੀ ਕਿਰਪਾ ਨਾਲ (ਆਪਣੇ ਅੰਦਰੋਂ) ਮੈਂ ਆਪਾ-ਭਾਵ ਦੂਰ ਕਰਦਾ ਹਾਂ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਆਪੁ = ਆਪਾ-ਭਾਵ। ਗਵਾਈ = ਗਵਾਈਂ, ਮੈਂ ਗਵਾਂਦਾ ਹਾਂ।

ਚਿਤੁ ਥਿਰੁ ਰਾਖੈ ਸੋ ਮੁਕਤਿ ਹੋਵੈ ਜੋ ਇਛੀ ਸੋਈ ਫਲੁ ਪਾਈ ॥੧॥

One who keeps his consciousness focused on the Lord is liberated; he obtains the fruits of his desires. ||1||

(ਰਾਸਾਂ ਵਿਚ ਨੱਚਿਆਂ ਟੱਪਿਆਂ ਮੁਕਤੀ ਨਹੀਂ ਮਿਲਦੀ, ਨਾਹ ਹੀ ਭਗਤ ਬਣ ਸਕੀਦਾ ਹੈ) ਜੇਹੜਾ ਮਨੁੱਖ ਆਪਣੇ ਚਿੱਤ ਨੂੰ (ਪ੍ਰਭੂ-ਚਰਨਾਂ ਵਿਚ) ਅਡੋਲ ਰੱਖਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ (ਦਾ ਆਸਵੰਦ) ਹੋ ਜਾਂਦਾ ਹੈ, (ਤੇ ਇਸ ਤਰ੍ਹਾਂ) ਮੈਂ ਜੇਹੜੀ ਇੱਛਾ ਕਰਦਾ ਹਾਂ (ਪਰਮਾਤਮਾ ਦੇ ਦਰ ਤੋਂ) ਉਹੀ ਫਲ ਪਾ ਲੈਂਦਾ ਹਾਂ ॥੧॥ ਥਿਰ = ਅਡੋਲ। ਰਾਖੈ = ਰੱਖਦਾ ਹੈ। ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ (ਦਾ ਆਸਵੰਦ)। ਇਛੀ = ਇੱਛੀਂ, ਮੈਂ ਇੱਛਾ ਕਰਦਾ ਹਾਂ। ਪਾਈ = ਮੈਂ ਪਾਂਦਾ ਹਾਂ ॥੧॥

ਨਾਚੁ ਰੇ ਮਨ ਗੁਰ ਕੈ ਆਗੈ

So dance, O mind, before your Guru.

ਹੇ ਮਨ! ਗੁਰੂ ਦੀ ਹਜ਼ੂਰੀ ਵਿਚ ਨੱਚ (ਗੁਰੂ ਦੇ ਹੁਕਮ ਵਿਚ ਤੁਰ)। ਗੁਰ ਕੈ ਆਗੈ = ਗੁਰੂ ਦੇ ਸਾਹਮਣੇ, ਗੁਰੂ ਦੇ ਸਨਮੁਖ ਰਹਿ ਕੇ।

ਗੁਰ ਕੈ ਭਾਣੈ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ ਰਹਾਉ

If you dance according to the Guru's Will, you shall obtain peace, and in the end, the fear of death shall leave you. ||Pause||

ਜੇ ਤੂੰ ਉਵੇਂ ਨੱਚੇਂਗਾ ਜਿਵੇਂ ਗੁਰੂ ਨਚਾਏਗਾ (ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ) ਤਾਂ ਆਨੰਦ ਮਾਣੇਂਗਾ, ਅਖ਼ੀਰ ਵੇਲੇ ਮੌਤ ਦਾ ਡਰ (ਭੀ ਤੈਥੋਂ ਦੂਰ) ਭੱਜ ਜਾਇਗਾ। ਰਹਾਉ॥ ਭਾਣੈ ਨਾਚਹਿ = ਜੇ ਤੂੰ ਹੁਕਮ ਵਿਚ ਨੱਚੇਂ, ਹੁਕਮ ਵਿਚ ਤੁਰੇਂ, ਜਿਵੇਂ ਨਚਾਏ ਤਿਵੇਂ ਨੱਚੇਂ। ਅੰਤੇ = ਅਖ਼ੀਰ ਵੇਲੇ। ਜਮ ਭਉ = ਮੌਤ ਦਾ ਡਰ ॥ ਰਹਾਉ॥

ਆਪਿ ਨਚਾਏ ਸੋ ਭਗਤੁ ਕਹੀਐ ਆਪਣਾ ਪਿਆਰੁ ਆਪਿ ਲਾਏ

One whom the Lord Himself causes to dance, is called a devotee. He Himself links us to His Love.

ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਇਸ਼ਾਰਿਆਂ ਤੇ ਤੋਰਦਾ ਹੈ ਜਿਸ ਮਨੁੱਖ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ ਉਹ ਮਨੁੱਖ (ਅਸਲ) ਭਗਤ ਕਿਹਾ ਜਾ ਸਕਦਾ ਹੈ। ਨਚਾਏ = ਮਰਜ਼ੀ ਵਿਚ ਤੋਰੇ, ਇਸ਼ਾਰਿਆਂ ਤੇ ਚਲਾਏ। ਕਹੀਐ = ਆਖਿਆ ਜਾਂਦਾ ਹੈ।

ਆਪੇ ਗਾਵੈ ਆਪਿ ਸੁਣਾਵੈ ਇਸੁ ਮਨ ਅੰਧੇ ਕਉ ਮਾਰਗਿ ਪਾਏ ॥੨॥

He Himself sings, He Himself listens, and He puts this blind mind on the right path. ||2||

ਪਰਮਾਤਮਾ ਆਪ ਹੀ (ਉਸ ਮਨੁੱਖ ਵਾਸਤੇ, ਰਜ਼ਾ ਵਿਚ ਤੁਰਨ ਦਾ ਗੀਤ) ਗਾਂਦਾ ਹੈ ਆਪ ਹੀ (ਇਹ ਗੀਤ ਉਸ ਮਨੁੱਖ ਨੂੰ) ਸੁਣਾਂਦਾ ਹੈ, ਤੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਇਸ ਮਨ ਨੂੰ ਸਹੀ ਜੀਵਨ-ਰਾਹ ਉਤੇ ਲਿਆਉਂਦਾ ਹੈ ॥੨॥ ਆਪੇ = ਆਪ ਹੀ। ਮਾਰਗਿ = (ਸਹੀ) ਰਸਤੇ ਉਤੇ ॥੨॥

ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਹੋਈ

One who dances night and day, and banishes Shakti's Maya, enters the House of the Lord Shiva, where there is no sleep.

ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ ਉਹ (ਆਪਣੇ ਅੰਦਰੋਂ) ਮਾਇਆ (ਦਾ ਪ੍ਰਭਾਵ) ਦੂਰ ਕਰ ਲੈਂਦਾ ਹੈ। ਕਲਿਆਣ-ਸਰੂਪ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਮਾਇਆ ਦੇ ਮੋਹ ਦੀ ਨੀਂਦ ਜ਼ੋਰ ਨਹੀਂ ਪਾ ਸਕਦੀ। ਅਨਦਿਨੁ = ਹਰ ਰੋਜ਼, ਹਰ ਵੇਲੇ। ਨਾਚੈ = ਨੱਚਦਾ ਹੈ, (ਪਰਮਾਤਮਾ ਦੇ ਇਸ਼ਾਰਿਆਂ ਤੇ) ਨੱਚਦਾ ਹੈ, ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ। ਸਕਤਿ = ਮਾਇਆ (ਦਾ ਪ੍ਰਭਾਵ)। ਨਿਵਾਰੈ = ਦੂਰ ਕਰਦਾ ਹੈ। ਸਿਵ = ਕਲਿਆਣ-ਸਰੂਪ ਪਰਮਾਤਮਾ। ਸਿਵ ਘਰਿ = ਪ੍ਰਭੂ ਦੇ ਚਰਨਾਂ ਵਿਚ। ਨੀਦ = ਗ਼ਫ਼ਲਤ ਦੀ ਨੀਂਦ।

ਸਕਤੀ ਘਰਿ ਜਗਤੁ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨਮੁਖਿ ਭਗਤਿ ਹੋਈ ॥੩॥

The world is asleep in Maya, the house of Shakti; it dances, jumps and sings in duality. The self-willed manmukh has no devotion. ||3||

ਜਗਤ ਮਾਇਆ ਦੇ ਮੋਹ ਵਿਚ ਸੁੱਤਾ ਹੋਇਆ (ਮਾਇਆ ਦੇ ਹੱਥਾਂ ਉੱਤੇ) ਨੱਚਦਾ ਟੱਪਦਾ ਰਹਿੰਦਾ ਹੈ (ਦੁਨੀਆ ਵਾਲੀ ਦੌੜ-ਭੱਜ ਕਰਦਾ ਰਹਿੰਦਾ ਹੈ)। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਾਸੋਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ॥੩॥ ਅਵਰੋ = ਮਾਇਆ ਦਾ ਹੀ ਗੀਤ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ॥੩॥

ਸੁਰਿ ਨਰ ਵਿਰਤਿ ਪਖਿ ਕਰਮੀ ਨਾਚੇ ਮੁਨਿ ਜਨ ਗਿਆਨ ਬੀਚਾਰੀ

The angels, mortals, renunciates, ritualists, silent sages and beings of spiritual wisdom dance.

ਦੈਵੀ ਸੁਭਾਵ ਵਾਲੇ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ, ਰਿਸ਼ੀ-ਮੁਨੀ ਲੋਕ ਆਤਮਕ ਜੀਵਨ ਦੀ ਸੂਝ ਨਾਲ ਵਿਚਾਰਵਾਨ ਹੋ ਕੇ, ਪਰਮਾਤਮਾ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਤੁਰਨ ਵਾਲਾ) ਨਾਚ ਨੱਚਦੇ ਹਨ। ਸੁਰਿਨਰ = ਦੇਵਤਾ-ਸੁਭਾਵ ਮਨੁੱਖ। ਵਿਰਤਿ = ਪ੍ਰਵਿਰਤੀ। ਵਿਰਤਿ ਪਖਿ = ਪ੍ਰਵਿਰਤੀ ਦੇ ਪੱਖ ਵਿਚ, ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ। ਕਰਮੀ = ਕਰਮਿ, (ਪਰਮਾਤਮਾ ਦੀ) ਕਿਰਪਾ ਨਾਲ। ਨਾਚੇ = (ਪ੍ਰਭੂ ਦੇ ਇਸ਼ਾਰਿਆਂ ਤੇ) ਨੱਚਦੇ ਆ ਰਹੇ ਹਨ, ਰਜ਼ਾ ਵਿਚ ਤੁਰਦੇ ਹਨ। ਮੁਨਿਜਨ = ਰਿਸ਼ੀ-ਮੁਨੀ ਲੋਕ। ਬੀਚਾਰੀ = ਵਿਚਾਰਵਾਨ।

ਸਿਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖਿ ਬੁਧਿ ਵੀਚਾਰੀ ॥੪॥

The Siddhas and seekers, lovingly focused on the Lord, dance, as do the Gurmukhs, whose minds dwell in reflective meditation. ||4||

ਆਤਮਕ ਜੀਵਨ ਦੀ ਭਾਲ ਵਾਸਤੇ ਸਾਧਨ ਕਰਨ ਵਾਲੇ ਜੇਹੜੇ ਮਨੁੱਖ ਗੁਰੂ ਦੀ ਰਾਹੀਂ ਸ੍ਰੇਸ਼ਟ ਬੁੱਧੀ ਪ੍ਰਾਪਤ ਕਰ ਕੇ ਵਿਚਾਰਵਾਨ ਹੋ ਜਾਂਦੇ ਹਨ ਉਹਨਾਂ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹ (ਭੀ ਰਜ਼ਾ ਵਿਚ ਤੁਰਨ ਵਾਲਾ) ਨਾਚ ਨੱਚਦੇ ਹਨ ॥੪॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥

ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰਿ ਲਿਵ ਤੁਮਾਰੀ

The planets and solar systems dance in the three qualities, as do those who bear love for You, Lord.

ਹੇ ਪ੍ਰਭੂ! ਸਾਰੇ ਜੀਵ ਜੰਤ (ਮਾਇਆ ਦੇ ਹੱਥਾਂ ਤੇ) ਨੱਚ ਰਹੇ ਹਨ, ਚੌਹਾਂ ਖਾਣੀਆਂ ਦੇ ਜੀਵ ਨੱਚ ਰਹੇ ਹਨ, ਖੰਡਾਂ ਬ੍ਰਹਮੰਡਾਂ ਦੇ ਸਾਰੇ ਜੀਵ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਵਿਚ ਨੱਚ ਰਹੇ ਹਨ; ਤ੍ਰੈਗੁਣ = ਮਾਇਆ ਦੇ ਤਿੰਨ ਗੁਣ।

ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ॥੫॥

The beings and creatures all dance, and the four sources of creation dance. ||5||

ਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੇਰੇ ਚਰਨਾਂ ਦੀ ਲਗਨ ਲੱਗੀ ਹੈ ਉਹ ਤੇਰੀ ਰਜ਼ਾ ਵਿਚ ਤੁਰਨ ਦਾ ਨਾਚ ਨੱਚਦੇ ਹਨ ॥੫॥ ਖਾਣੀ ਚਾਰੀ = ਚਾਰ ਖਾਣੀਆਂ ਦੇ ਜੀਵ (ਅੰਡਜ, ਜੇਰਜ, ਸੇਤਜ, ਉਤਭੁਜ) ॥੫॥

ਜੋ ਤੁਧੁ ਭਾਵਹਿ ਸੇਈ ਨਾਚਹਿ ਜਿਨ ਗੁਰਮੁਖਿ ਸਬਦਿ ਲਿਵ ਲਾਏ

They alone dance, who are pleasing to You, and who, as Gurmukhs, embrace love for the Word of the Shabad.

ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਪਿਆਰੇ ਲੱਗਦੇ ਹਨ ਉਹੀ ਤੇਰੇ ਇਸ਼ਾਰਿਆਂ ਤੇ ਤੁਰਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਸਨਮੁਖ ਕਰ ਕੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈਂ, ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ। ਸੇਈ = ਉਹੀ ਬੰਦੇ। ਸਬਦਿ = ਸ਼ਬਦ ਦੀ ਰਾਹੀਂ।

ਸੇ ਭਗਤ ਸੇ ਤਤੁ ਗਿਆਨੀ ਜਿਨ ਕਉ ਹੁਕਮੁ ਮਨਾਏ ॥੬॥

They are devotees, with the essence of spiritual wisdom, who obey the Hukam of His Command. ||6||

ਜਿਨ੍ਹਾਂ ਨੂੰ ਆਪਣਾ ਭਾਣਾ ਮਿੱਠਾ ਕਰ ਕੇ ਮਨਾਂਦਾ ਹੈ ਉਹੀ ਮਨੁੱਖ ਅਸਲ ਭਗਤ ਹਨ (ਰਾਸਾਂ ਵਿਚ ਨੱਚਣ ਵਾਲੇ ਭਗਤ ਨਹੀਂ ਹਨ), ਉਹੀ ਮਨੁੱਖ ਸਾਰੇ ਜਗਤ ਦੇ ਮੂਲ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ ॥੬॥ ਤਤੁ = ਜਗਤ ਦਾ ਮੂਲ-ਪ੍ਰਭੂ। ਗਿਆਨੀ = ਡੂੰਘੀ ਸਾਂਝ ਪਾਣ ਵਾਲੇ। ਕਉ = ਨੂੰ ॥੬॥

ਏਹਾ ਭਗਤਿ ਸਚੇ ਸਿਉ ਲਿਵ ਲਾਗੈ ਬਿਨੁ ਸੇਵਾ ਭਗਤਿ ਹੋਈ

This is devotional worship, that one loves the True Lord; without service, one cannot be a devotee.

ਉਹੀ ਉੱਤਮ ਭਗਤੀ ਅਖਵਾ ਸਕਦੀ ਹੈ ਜਿਸ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣਿਆ ਰਹੇ। ਅਜੇਹੀ ਭਗਤੀ (ਗੁਰੂ ਦੀ ਦੱਸੀ) ਸੇਵਾ ਕਰਨ ਤੋਂ ਬਿਨਾ ਨਹੀਂ ਹੋ ਸਕਦੀ। ਸਚੇ ਸਿਉ = ਸਦਾ ਕਾਇਮ ਰਹਿਣ ਵਾਲੇ ਹਰੀ ਨਾਲ। ਲਿਵ = ਲਗਨ।

ਜੀਵਤੁ ਮਰੈ ਤਾ ਸਬਦੁ ਬੀਚਾਰੈ ਤਾ ਸਚੁ ਪਾਵੈ ਕੋਈ ॥੭॥

If one remains dead while yet alive, he reflects upon the Shabad, and then, he obtains the True Lord. ||7||

ਜਦੋਂ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ ਤਦੋਂ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਤਦੋਂ ਹੀ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰਦਾ ਹੈ ॥੭॥ ਜੀਵਤੁ ਮਰੈ = ਜੀਊਂਦਾ ਮਰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ ॥੭॥

ਮਾਇਆ ਕੈ ਅਰਥਿ ਬਹੁਤੁ ਲੋਕ ਨਾਚੇ ਕੋ ਵਿਰਲਾ ਤਤੁ ਬੀਚਾਰੀ

So many people dance for the sake of Maya; how rare are those who contemplate reality.

ਮਾਇਆ ਕਮਾਣ ਦੀ ਖ਼ਾਤਰ ਤਾਂ ਬਹੁਤ ਲੁਕਾਈ (ਮਾਇਆ ਦੇ ਹੱਥਾਂ ਉਤੇ) ਨੱਚ ਰਹੀ ਹੈ, ਕੋਈ ਵਿਰਲਾ ਮਨੁੱਖ ਹੈ ਜੇਹੜਾ ਅਸਲ ਆਤਮਕ ਜੀਵਨ ਨੂੰ ਪਛਾਣਦਾ ਹੈ। ਕੈ ਅਰਥਿ = ਦੇ ਵਾਸਤੇ।

ਗੁਰ ਪਰਸਾਦੀ ਸੋਈ ਜਨੁ ਪਾਏ ਜਿਨ ਕਉ ਕ੍ਰਿਪਾ ਤੁਮਾਰੀ ॥੮॥

By Guru's Grace, that humble being obtains You, Lord, upon whom You show Mercy. ||8||

ਹੇ ਪ੍ਰਭੂ! ਉਹੀ ਉਹੀ ਮਨੁੱਖ ਗੁਰੂ ਦੀ ਕਿਰਪਾ ਨਾਲ ਤੇਰਾ ਮਿਲਾਪ ਹਾਸਲ ਕਰਦਾ ਹੈ ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ ॥੮॥

ਇਕੁ ਦਮੁ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਇ

If I forget the True Lord, even for an instant, that time passes in vain.

ਜੇਹੜਾ ਭੀ ਇਕ ਸਾਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਭੁੱਲਿਆ ਰਹੇ ਉਹ ਸਮਾ ਵਿਅਰਥ ਚਲਾ ਜਾਂਦਾ ਹੈ। ਦਮੁ = ਸਾਹ। ਬਿਰਥਾ = ਵਿਅਰਥ।

ਸਾਹਿ ਸਾਹਿ ਸਦਾ ਸਮਾਲੀਐ ਆਪੇ ਬਖਸੇ ਕਰੇ ਰਜਾਇ ॥੯॥

With each and every breath, constantly remember the Lord; He Himself shall forgive you, according to His Will. ||9||

ਹਰੇਕ ਸਾਹ ਦੇ ਨਾਲ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ। (ਪਰ ਇਹ ਉੱਦਮ ਉਹੀ ਮਨੁੱਖ ਕਰ ਸਕਦਾ ਹੈ ਜਿਸ ਉਤੇ) ਪਰਮਾਤਮਾ ਆਪ ਹੀ ਮੇਹਰ ਕਰ ਕੇ ਬਖ਼ਸ਼ਸ਼ ਕਰੇ ॥੯॥ ਸਾਹਿ ਸਾਹਿ = ਹਰੇਕ ਸਾਹ ਦੇ ਨਾਲ। ਰਜਾਇ = ਹੁਕਮ ॥੯॥

ਸੇਈ ਨਾਚਹਿ ਜੋ ਤੁਧੁ ਭਾਵਹਿ ਜਿ ਗੁਰਮੁਖਿ ਸਬਦੁ ਵੀਚਾਰੀ

They alone dance, who are pleasing to Your Will, and who, as Gurmukhs, contemplate the Word of the Shabad.

ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਚੰਗੇ ਲੱਗਦੇ ਹਨ ਉਹੀ ਤੇਰੀ ਰਜ਼ਾ ਵਿਚ ਤੁਰਦੇ ਹਨ ਕਿਉਂਕਿ ਉਹ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਲੈਂਦੇ ਹਨ।

ਕਹੁ ਨਾਨਕ ਸੇ ਸਹਜ ਸੁਖੁ ਪਾਵਹਿ ਜਿਨ ਕਉ ਨਦਰਿ ਤੁਮਾਰੀ ॥੧੦॥੧॥੬॥

Says Nanak, they alone find celestial peace, whom You bless with Your Grace. ||10||1||6||

ਨਾਨਕ ਆਖਦਾ ਹੈ- (ਹੇ ਪ੍ਰਭੂ!) ਜਿਨ੍ਹਾਂ ਉੱਤੇ ਤੇਰੀ ਮੇਹਰ ਦੀ ਨਜ਼ਰ ਪੈਂਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ ॥੧੦॥੧॥੬॥ ਸਹਜ = ਆਤਮਕ ਅਡੋਲਤਾ ॥੧੦॥੧॥੬॥