ਮਾਰੂ ਮਹਲਾ

Maaroo, Fourth Mehl:

ਮਾਰੂ ਚੌਥੀ ਪਾਤਿਸ਼ਾਹੀ।

ਹਰਿ ਹਰਿ ਨਾਮੁ ਜਪਹੁ ਮਨ ਮੇਰੇ

Chant the Name of the Lord, Har, Har, O my mind.

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ, ਮਨ = ਹੇ ਮਨ!

ਸਭਿ ਕਿਲਵਿਖ ਕਾਟੈ ਹਰਿ ਤੇਰੇ

The Lord shall eradicate all your sins.

ਪਰਮਾਤਮਾ ਤੇਰੇ ਸਾਰੇ ਪਾਪ ਕੱਟ ਸਕਦਾ ਹੈ। ਸਭਿ = ਸਾਰੇ। ਕਿਲਬਿਖ = ਪਾਪ। ਕਾਟੈ = ਕੱਟਦਾ ਹੈ।

ਹਰਿ ਧਨੁ ਰਾਖਹੁ ਹਰਿ ਧਨੁ ਸੰਚਹੁ ਹਰਿ ਚਲਦਿਆ ਨਾਲਿ ਸਖਾਈ ਜੀਉ ॥੧॥

Treasure the Lord's wealth, and gather in the Lord's wealth; when you depart in the end, the Lord shall go along with you as your only friend and companion. ||1||

ਹੇ ਮਨ! ਹਰਿ-ਨਾਮ ਦਾ ਧਨ ਸਾਂਭ ਕੇ ਰੱਖ, ਹਰਿ-ਨਾਮ-ਧਨ ਇਕੱਠਾ ਕਰਦਾ ਰਹੁ, ਇਹੀ ਧਨ ਹਰ ਵੇਲੇ ਮਨੁੱਖ ਦੇ ਨਾਲ ਮਦਦਗਾਰ ਬਣਦਾ ਹੈ ॥੧॥ ਰਾਖਹੁ = ਸਾਂਭ ਲਵੋ। ਸੰਚਹੁ = ਇਕੱਠਾ ਕਰੋ। ਚਲਦਿਆ = ਚੱਲਦਿਆਂ, ਤੁਰਦਿਆਂ-ਫਿਰਦਿਆਂ, ਹਰ ਵੇਲੇ। ਸਖਾਈ = ਮਿੱਤਰ, ਮਦਦਗਾਰ ॥੧॥

ਜਿਸ ਨੋ ਕ੍ਰਿਪਾ ਕਰੇ ਸੋ ਧਿਆਵੈ

He alone meditates on the Lord, unto whom He grants His Grace.

ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਨੂੰ ਧਿਆਉਂਦਾ ਹੈ। ਜਿਸ ਨੋ = ਜਿਸ ਮਨੁੱਖ ਉੱਤੇ। ਧਿਆਵੈ = ਧਿਆਉਂਦਾ ਹੈ।

ਨਿਤ ਹਰਿ ਜਪੁ ਜਾਪੈ ਜਪਿ ਹਰਿ ਸੁਖੁ ਪਾਵੈ

He continually chants the Lord's Chant; meditating on the Lord, one finds peace.

ਉਹ ਮਨੁੱਖ ਸਦਾ ਹਰਿ-ਨਾਮ ਦਾ ਜਾਪ ਜਪਦਾ ਹੈ ਅਤੇ ਹਰਿ-ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ। ਹਰਿ ਜਪੁ = ਹਰਿ-ਨਾਮ ਦਾ ਜਾਪ। ਜਾਪੈ = ਜਪਦਾ ਹੈ। ਜਪਿ ਹਰਿ = ਹਰਿ-ਨਾਮ ਜਪ ਕੇ।

ਗੁਰ ਪਰਸਾਦੀ ਹਰਿ ਰਸੁ ਆਵੈ ਜਪਿ ਹਰਿ ਹਰਿ ਪਾਰਿ ਲੰਘਾਈ ਜੀਉ ॥੧॥ ਰਹਾਉ

By Guru's Grace, the sublime essence of the Lord is obtained. Meditating on the Lord, Har, Har, one is carried across. ||1||Pause||

ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਹਰਿ-ਨਾਮ ਦਾ ਸੁਆਦ ਆਉਂਦਾ ਹੈ ਉਹ ਹਰਿ-ਨਾਮ ਸਦਾ ਜਪ ਕੇ (ਆਪਣੀ ਜੀਵਨ-ਬੇੜੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ ॥੧॥ ਰਹਾਉ ॥

ਨਿਰਭਉ ਨਿਰੰਕਾਰੁ ਸਤਿ ਨਾਮੁ

The fearless, formless Lord - the Name is Truth.

ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਦੀ ਕੋਈ ਖ਼ਾਸ ਸ਼ਕਲ ਦੱਸੀ ਨਹੀਂ ਜਾ ਸਕਦੀ, ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਨਿਰੰਕਾਰੁ = ਆਕਾਰ-ਰਹਿਤ। ਸਤਿ ਨਾਮੁ = ਜਿਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ।

ਜਗ ਮਹਿ ਸ੍ਰੇਸਟੁ ਊਤਮ ਕਾਮੁ

To chant it is the most sublime and exalted activity in this world.

(ਉਸ ਦਾ ਨਾਮ ਜਪਣਾ) ਦੁਨੀਆ ਵਿਚ (ਹੋਰ ਸਾਰੇ ਕੰਮ ਨਾਲੋਂ) ਵਧੀਆ ਤੇ ਚੰਗਾ ਕੰਮ ਹੈ। ਕਾਮੁ = ਕੰਮ।

ਦੁਸਮਨ ਦੂਤ ਜਮਕਾਲੁ ਠੇਹ ਮਾਰਉ ਹਰਿ ਸੇਵਕ ਨੇੜਿ ਜਾਈ ਜੀਉ ॥੨॥

Doing so, the Messenger of Death, the evil enemy, is killed. Death does not even approach the Lord's servant. ||2||

(ਜਿਹੜਾ ਮਨੁੱਖ ਨਾਮ ਜਪਦਾ ਹੈ ਉਹ) ਵੈਰੀ ਜਮਦੂਤਾਂ ਨੂੰ ਆਤਮਕ ਮੌਤ ਨੂੰ ਜ਼ਰੂਰ ਉੱਕਾ ਹੀ ਮਾਰ ਸਕਦਾ ਹੈ। ਇਹ ਆਤਮਕ ਮੌਤ ਪਰਮਾਤਮਾ ਦੀ ਸੇਵਾ-ਭਗਤੀ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੀ ॥੨॥ ਜਮਕਾਲੁ = ਮੌਤ, ਆਤਮਕ ਮੌਤ, ਮੌਤ ਦਾ ਡਰ। ਠੇਹ = ਥਾਂ ਹੀ। ਮਾਰਉ = ਬੇਸ਼ੱਕ ਮਾਰ ਦੇਵੇ, ਜ਼ਰੂਰ ਮਾਰ ਦੇਂਦਾ ਹੈ {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ}। ਠੇਹ ਮਾਰਉ = ਬੇਸ਼ੱਕ ਥਾਂ ਹੀ ਮਾਰ ਦੇਵੇ, ਜ਼ਰੂਰ ਉੱਕਾ ਹੀ ਮਾਰ ਦੇਂਦਾ ਹੈ। ਨੇੜਿ ਨ ਜਾਈ = ਨੇੜੇ ਨਹੀਂ ਢੁਕਦਾ ॥੨॥

ਜਿਸੁ ਉਪਰਿ ਹਰਿ ਕਾ ਮਨੁ ਮਾਨਿਆ

One whose mind is satisfied with the Lord

ਜਿਸ ਸੇਵਕ ਉੱਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ, ਜਿਸ ਉਪਰਿ = ਜਿਸ ਜੀਵ ਉਤੇ। ਮਾਨਿਆ = ਪਤੀਜ ਜਾਂਦਾ ਹੈ, ਪ੍ਰਸੰਨ ਹੁੰਦਾ ਹੈ।

ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ

that servant is known throughout the four ages, in all four directions.

ਉਹ ਸੇਵਕ ਸਦਾ ਲਈ ਸਾਰੇ ਸੰਸਾਰ ਵਿਚ ਸੋਭਾ ਵਾਲਾ ਹੋ ਜਾਂਦਾ ਹੈ। ਚਹੁ ਜੁਗ = ਸਾਰੇ ਜੁਗਾਂ ਵਿਚ, ਸਦਾ ਵਾਸਤੇ ਹੀ। ਚਹੁ ਕੁੰਟ = ਚਾਰ ਕੂਟਾਂ ਵਿਚ, ਸਾਰੇ ਸੰਸਾਰ ਵਿਚ। ਜਾਨਿਆ = ਸੋਭਾ ਖੱਟਦਾ ਹੈ, ਪ੍ਰਸਿੱਧ ਹੋ ਜਾਂਦਾ ਹੈ।

ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸੁ ਜਮਕੰਕਰੁ ਖਾਈ ਜੀਉ ॥੩॥

If some sinner speaks evil of him, the Messenger of Death chews him up. ||3||

ਜੇ ਕੋਈ ਮੰਦ-ਕਰਮੀ ਉਸ ਸੇਵਕ ਦੀ ਬਖ਼ੀਲੀ ਕਰੇ, ਉਸ ਨੂੰ ਜਮਦੂਤ ਖਾ ਜਾਂਦਾ ਹੈ। (ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ) ॥੩॥ ਕੰਕਰੁ = {किंकर} ਨੌਕਰ। ਜਮ ਕੰਕਰੁ = ਜਮਰਾਜ ਦਾ ਨੌਕਰ, ਜਮਦੂਤ। ਖਾਈ = ਖਾ ਜਾਂਦਾ ਹੈ ॥੩॥

ਸਭ ਮਹਿ ਏਕੁ ਨਿਰੰਜਨ ਕਰਤਾ

The One Pure Creator Lord is in all.

(ਸਭ ਜੀਵਾਂ ਵਿਚ ਇਕੋ ਨਿਰਲੇਪ ਕਰਤਾਰ ਵੱਸ ਰਿਹਾ ਹੈ, ਨਿਰੰਜਨ = {ਨਿਰ-ਅੰਜਨ} ਨਿਰਲੇਪ।

ਸਭਿ ਕਰਿ ਕਰਿ ਵੇਖੈ ਅਪਣੇ ਚਲਤਾ

He stages all His wondrous plays, and watches them.

ਆਪਣੇ ਸਾਰੇ ਚੋਜ-ਤਮਾਸ਼ੇ ਕਰ ਕਰ ਕੇ ਉਹ ਆਪ ਹੀ ਵੇਖ ਰਿਹਾ ਹੈ। ਸਭਿ = ਸਾਰੇ। ਕਰਿ = ਕਰ ਕੇ। ਚਲਤਾ = ਚੋਜ = ਤਮਾਸ਼ੇ।

ਜਿਸੁ ਹਰਿ ਰਾਖੈ ਤਿਸੁ ਕਉਣੁ ਮਾਰੈ ਜਿਸੁ ਕਰਤਾ ਆਪਿ ਛਡਾਈ ਜੀਉ ॥੪॥

Who can kill that person, whom the Lord has saved? The Creator Lord Himself delivers him. ||4||

ਕਰਤਾਰ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ, ਕਰਤਾਰ ਜਿਸ ਨੂੰ ਆਪ ਬਚਾਂਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ॥੪॥ ਕਉਣੁ ਮਾਰੈ = ਕੌਣ ਮਾਰ ਸਕਦਾ ਹੈ? ਕੋਈ ਨਹੀਂ ਮਾਰ ਸਕਦਾ। ਛਡਾਈ = ਬਚਾਂਦਾ ਹੈ ॥੪॥

ਹਉ ਅਨਦਿਨੁ ਨਾਮੁ ਲਈ ਕਰਤਾਰੇ

I chant the Name of the Creator Lord, night and day.

ਮੈਂ ਹਰ ਵੇਲੇ (ਉਸ) ਕਰਤਾਰ ਦਾ ਨਾਮ ਜਪਦਾ ਹਾਂ, ਹਉ = ਹਉਂ, ਮੈਂ। ਅਨਦਿਨੁ = ਹਰ ਰੋਜ਼ {अनुदिनं}, ਹਰ ਵੇਲੇ। ਲਈ = ਲਈਂ, ਮੈਂ ਲੈਂਦਾ ਹਾਂ।

ਜਿਨਿ ਸੇਵਕ ਭਗਤ ਸਭੇ ਨਿਸਤਾਰੇ

He saves all His servants and devotees.

ਜਿਸ ਨੇ ਆਪਣੇ ਸਾਰੇ ਸੇਵਕ-ਭਗਤ ਸੰਸਾਰ-ਸਮੁੰਦਰ ਤੋਂ (ਸਦਾ ਹੀ) ਪਾਰ ਲੰਘਾਏ ਹਨ। ਜਿਨਿ = ਜਿਸ (ਕਰਤਾਰ) ਨੇ। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ਹਨ।

ਦਸ ਅਠ ਚਾਰਿ ਵੇਦ ਸਭਿ ਪੂਛਹੁ ਜਨ ਨਾਨਕ ਨਾਮੁ ਛਡਾਈ ਜੀਉ ॥੫॥੨॥੮॥

Consult the eighteen Puraanas and the four Vedas; O servant Nanak, only the Naam, the Name of the Lord, will deliver you. ||5||2||8||

ਹੇ ਦਾਸ ਨਾਨਕ! ਅਠਾਰਾਂ ਪੁਰਾਣ ਚਾਰ ਵੇਦ (ਆਦਿਕ ਧਰਮ-ਪੁਸਤਕਾਂ) ਨੂੰ ਪੁੱਛ ਵੇਖੋ (ਉਹ ਭੀ ਇਹੀ ਆਖਦੇ ਹਨ ਕਿ) ਪਰਮਾਤਮਾ ਦਾ ਨਾਮ ਹੀ ਜੀਵ ਨੂੰ ਬਚਾਂਦਾ ਹੈ ॥੫॥੨॥੮॥ ਦਸ ਅਠ = ਦਸ ਤੇ ਅੱਠ, ਅਠਾਰਾਂ (ਪੁਰਾਣ)। ਸਭਿ = ਸਾਰੇ। ਜਨ ਨਾਨਕ = ਹੇ ਦਾਸ ਨਾਨਕ! ॥੫॥੨॥੮॥