ਤੋਟਕ ਛੰਦ

Totak Chhand

ਤੋਟਕ ਛੰਦ:

ਲਖਿ ਰੂਪ ਲਲਾ ਜੂ ਕੋ ਰੀਝ ਰਹੀ

(ਆਪਣੇ) ਪ੍ਰੀਤਮ ਦਾ ਰੂਪ ਵੇਖ ਕੇ ਪ੍ਰਸੰਨ ਹੋ ਗਈ।

ਜਿਹ ਜੋਤ ਪ੍ਰਭਾ ਨਹਿ ਜਾਤ ਕਹੀ

She was so much delighted with the sight of her loved one that it could not be narrated.

ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਨਿਸ ਏਕ ਤ੍ਰਿਯਾ ਤਿਹ ਬੋਲ ਲਿਯੋ

ਇਕ ਦਿਨ ਉਸ ਇਸਤਰੀ ਨੇ ਰਾਜੇ ਨੂੰ ਬੁਲਾ ਲਿਆ

ਮਨ ਭਾਵਤ ਭੂਪ ਸੌ ਭੋਗ ਕਿਯੋ ॥੮॥

One night she invited the Raja and, desirously, made love with him.(8)

ਅਤੇ ਉਸ ਨਾਲ ਮਨ ਭਾਉਂਦੀ ਕਾਮ-ਕ੍ਰੀੜਾ ਕੀਤੀ ॥੮॥

ਸਿਗਰੀ ਨਿਸ ਭੂਪ ਸੌ ਭੋਗ ਕਰਿਯੋ

While she was keeping herself absorbed in sensual acts, the woman’s

ਸਾਰੀ ਰਾਤ ਰਾਜੇ ਨਾਲ ਕਾਮ-ਕ੍ਰੀੜਾ ਕੀਤੀ।

ਇਹ ਬੀਚ ਤ੍ਰਿਯਾ ਪਤਿ ਆਨ ਪਰਿਯੋ

Husband seemed to be coming.

ਇਸ ਦੌਰਾਨ ਉਸ ਇਸਤਰੀ ਦਾ ਪਤੀ ਆ ਗਿਆ।

ਤਿਹ ਆਵਤ ਜਾਨਿ ਡਰੀ ਹਿਯ ਮੈ

Seeing him proceeding (towards her) she was frightened and she

ਉਸ ਨੂੰ ਆਉਂਦੇ ਜਾਣ ਕੇ ਹਿਰਦੇ ਵਿਚ ਡਰ ਗਈ।

ਇਹ ਭਾਤਿ ਚਰਿਤ੍ਰ ਠਟਿਯੋ ਜਿਯ ਮੈ ॥੯॥

Planned to dupe him this way.(9)

(ਉਸ ਨੇ) ਮਨ ਵਿਚ ਇਸ ਤਰ੍ਹਾਂ ਦਾ ਚਰਿਤ੍ਰ ਸੋਚਿਆ ॥੯॥