ਚੌਪਈ

Chaupaee

ਚੌਪਈ:

ਦੁਤਿਯ ਪਿਟਾਰ ਮਿਠਾਈ ਡਾਰੀ

ਦੂਜੇ ਪਿਟਾਰੇ ਵਿਚ ਮਠਿਆਈ ਪਾ ਦਿੱਤੀ

ਵਹ ਪਿਟਾਰ ਨਹਿ ਦੇਤ ਦਿਖਾਰੀ

‘The second basket in which she had put sweetmeats, nothing else was visible.

(ਜਿਸ ਕਰ ਕੇ) ਉਹ (ਅੰਦਰਲਾ) ਪਿਟਾਰਾ ਵਿਖਾਈ ਨਹੀਂ ਦਿੰਦਾ ਸੀ।

ਸਭ ਕੋ ਦ੍ਰਿਸਟਿ ਸਿਰੀਨੀ ਆਵੈ

ਸਭ ਨੂੰ ਮਠਿਆਈ ਹੀ ਨਜ਼ਰ ਆਉਂਦੀ।

ਤਾ ਕੋ ਭੇਦ ਕੋਉ ਪਾਵੈ ॥੧੧॥

Every body thought it was full of sweetmeats and no body knew the secret.(11)

ਉਸ ਦੇ ਭੇਦ ਨੂੰ ਕੋਈ ਨਾ ਸਮਝ ਸਕਿਆ ॥੧੧॥

ਪਠੇ ਚੇਰਿ ਯਹ ਨ੍ਰਿਪਤਿ ਬੁਲਾਯੋ

ਉਸ (ਰਾਣੀ) ਨੇ ਦਾਸੀ ਭੇਜ ਕੇ ਰਾਜੇ ਨੂੰ ਬੁਲਾਇਆ

ਗਹਿ ਬਹਿਯਾ ਸਭ ਸਦਨ ਦਿਖਾਯੋ

Now she sent a maid to call Raja. Leading him, she took him around the whole household (and said),

ਅਤੇ ਬਾਂਹ ਪਕੜ ਕੇ ਸਾਰਾ ਮਹੱਲ ਵਿਖਾਇਆ।

ਹਮ ਕਾ ਤੁਮ ਤੇ ਨੈਕ ਡਰਿ ਹੈ

ਕੀ ਸਾਨੂੰ ਤੁਹਾਡਾ ਜ਼ਰਾ ਜਿੰਨਾ ਵੀ ਡਰ ਨਹੀਂ ਹੈ

ਬਿਨੁ ਤਵ ਕਹੇ ਸਗਾਈ ਕਰਿ ਹੈ ॥੧੨॥

‘Aren’t we afraid of you? How could we arrange their engagement without your consent?’(12)

ਕਿ ਤੁਹਾਡੇ ਕਹੇ ਬਿਨਾ (ਅਸੀਂ) ਮੰਗਣੀ ਕਰ ਦਿੱਤੀ ਹੈ ॥੧੨॥