ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥
Saloks In Addition To The Vaars. First Mehl:
ਬਾਣੀ 'ਸਲੋਕ ਵਾਰਾਂ ਤੇ ਵਧੀਕ'। ਗੁਰੂ ਨਾਨਕ ਦੀ। ਤੇ-ਤੋਂ। ਸਲੋਕ ਵਾਰਾਂ ਤੇ ਵਧੀਕ-'ਵਾਰਾਂ' (ਵਿਚ ਦਰਜ ਹੋਣ) ਤੋਂ ਵਧੇ ਹੋਏ ਸਲੋਕ।
ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥
O you with swollen breasts, let your consciousness become deep and profound.
ਉੱਚੇ ਲੰਮੇ ਕੱਦ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ, ਮਾਣ ਵਿਚ ਮੱਤੀ ਹੋਈ ਮਸਤ ਚਾਲ ਵਾਲੀ (ਆਪਣੀ ਸਹੇਲੀ ਨੂੰ ਆਖਦੀ ਹੈ-ਹੇ ਸਹੇਲੀਏ!) ਉਤੰਗੀ = (उत्तुंग = Lofty, high, tall) ਲੰਮੀ, ਲੰਮੇ ਕੱਦ ਵਾਲੀ। ਪੈਓਹਰੀ = (पयस् = ਦੁੱਧ! पयोधर = ਥਣ) ਥਣਾਂ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ। ਗਹਿਰੀ = ਡੂੰਘੀ, ਮਗਨ। ਗੰਭੀਰੀ = ਗੰਭੀਰ ਸੁਭਾਅ ਵਾਲੀ। ਗਹਿਰੀ ਗੰਭੀਰੀ = ਮਾਣ ਵਿਚ ਮੱਤੀ ਹੋਈ, ਮਸਤ ਚਾਲ ਵਾਲੀ।
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥
O mother-in-law, how can I bow? Because of my stiff nipples, I cannot bow.
ਭਰਵੀਂ ਛਾਤੀ ਦੇ ਕਾਰਨ ਮੈਥੋਂ ਲਿਫ਼ਿਆ ਨਹੀਂ ਜਾਂਦਾ। (ਦੱਸ) ਮੈਂ (ਆਪਣੀ) ਸੱਸ ਨੂੰ ਨਮਸਕਾਰ ਕਿਵੇਂ ਕਰਾਂ? (ਮੱਥਾ ਕਿਵੇਂ ਟੇਕਾਂ?)। ਸਸੁੜੀ = ਸਸੁੜੀ ਨੂੰ, ਸੱਸ ਨੂੰ। ਸੁਹੀਆ = ਨਮਸਕਾਰ। ਕਿਵ = ਕਿਵੇਂ? ਕਰੀ = ਕਰੀਂ, ਮੈਂ ਕਰਾਂ। ਥਣੀ = ਥਣੀਂ, ਥਣਾਂ ਦੇ ਕਾਰਨ, ਭਰਵੀਂ ਛਾਤੀ ਦੇ ਕਾਰਨ।
ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥
O sister, those mansions built as high as mountains
(ਅਗੋਂ ਸਹੇਲੀ ਉੱਤਰ ਦੇਂਦੀ ਹੈ-) ਹੇ ਸਹੇਲੀਏ! (ਇਸ) ਭਰਵੀਂ ਜੁਆਨੀ ਦੇ ਕਾਰਨ ਅਹੰਕਾਰ ਨਾ ਕਰ (ਇਹ ਜੁਆਨੀ ਜਾਂਦਿਆਂ ਚਿਰ ਨਹੀਂ ਲੱਗਣਾ।) (ਵੇਖ!) ਜਿਹੜੇ ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ, ਗਚੁ = ਚੂਨੇ ਦਾ ਪਲਸਤਰ। ਜਿ ਧਉਲਹਰੀ = ਜਿਨ੍ਹਾਂ ਧੌਲਰਾਂ ਨੂੰ, ਜਿਨ੍ਹਾਂ ਪੱਕੇ ਮਹਲਾਂ ਨੂੰ। ਗਿੜਵੜੀ ਧਉਲਹਰੀ = ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ! ਸਖੀਏ = ਹੇ ਸਖੀ!
ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥
- I have seen them come crumbling down. O bride, do not be so proud of your nipples. ||1||
ਉਹ (ਪੱਕੇ ਮਹੱਲ) ਭੀ ਡਿਗਦੇ ਮੈਂ ਵੇਖ ਲਏ ਹਨ (ਤੇਰੀ ਜੁਆਨੀ ਦੀ ਤਾਂ ਕੋਈ ਪਾਂਇਆਂ ਹੀ ਨਹੀਂ ਹੈ) ॥੧॥ ਸੇ = ਉਹ (ਬਹੁ-ਵਚਨ)। ਡਿਠੁ = ਡਿੱਠੇ ਹਨ। ਮੁੰਧ = ਹੇ ਮੁੰਧ! (मुग्धा = A young girl attractive by her youthful simplicity) ਹੇ ਭੋਲੀ ਜੁਆਨ ਕੁੜੀਏ! ਨ ਗਰਬੁ = ਅਹੰਕਾਰ ਨਾਹ ਕਰ। ਥਣੀ = ਥਣੀਂ, ਥਣਾਂ ਦੇ ਕਾਰਨ, ਜੁਆਨੀ ਦੇ ਕਾਰਨ ॥੧॥
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥
O bride with deer-like eyes, listen to the words of deep and infinite wisdom.
ਹੇ ਸੁੰਦਰ ਨੇਤ੍ਰਾਂ ਵਾਲੀਏ ਭੋਲੀਏ ਜੁਆਨ ਕੁੜੀਏ! (ਹੇ ਜਗਤ-ਰਚਨਾ ਵਿਚੋਂ ਸੋਹਣੀ ਜੀਵ-ਇਸਤ੍ਰੀਏ!) ਮੇਰੀ ਇਕ ਬਹੁਤ ਡੂੰਘੀ ਭੇਤ ਦੀ ਗੱਲ ਸੁਣ। ਹਰਣਾਖੀਏ = (ਹਰਣ = ਅਖੀ) ਹਰਣ ਦੀਆਂ ਅੱਖਾਂ ਵਾਲੀਏ! ਹੇ ਸੋਹਣੇ ਨੇਤ੍ਰਾਂ ਵਾਲੀਏ! ਮੁੰਧੇ = ਹੇ ਭੋਲੀ ਜੁਆਨ ਕੁੜੀਏ! ਗੂੜਾ = ਡੂੰਘਾ, ਭੇਦ-ਭਰਿਆ। ਅਪਾਰੁ = ਬਹੁਤ। ਵੈਣੁ = ਵਚਨ, ਬੋਲ।
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥
First, examine the merchandise, and then, make the deal.
(ਜਦੋਂ ਕੋਈ ਚੀਜ਼ ਖ਼ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਪਰਖ ਕੇ ਤਦੋਂ ਉਸ ਦਾ ਵਪਾਰ ਕਰਨਾ ਚਾਹੀਦਾ ਹੈ (ਤਦੋਂ ਉਹ ਖ਼ਰੀਦਣੀ ਚਾਹੀਦੀ ਹੈ)। ਕੀਚੈ = ਕਰਨਾ ਚਾਹੀਦਾ ਹੈ।
ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥
Proclaim that you will not associate with evil people; celebrate victory with your friends.
ਹੇ ਭੋਲੀਏ ਜੁਆਨ ਕੁੜੀਏ! (ਕਾਮਾਦਿਕ ਵਿਕਾਰ ਆਤਮਕ ਜੀਵਨ ਦੇ ਵੈਰੀ ਹਨ, ਇਹਨਾਂ) ਦੁਸ਼ਟਾਂ ਨੂੰ (ਅੰਦਰੋਂ ਕੱਢਣ ਲਈ ਪ੍ਰਭੂ ਦੀ ਸਿਫ਼ਤ-ਸਾਲਾਹ ਦੀ) ਦੁਹਾਈ ਦੇਂਦੇ ਰਹਿਣਾ ਚਾਹੀਦਾ ਹੈ (ਭਲੇ ਗੁਣ ਆਤਮਕ ਜੀਵਨ ਦੇ ਅਸਲ ਮਿੱਤਰ ਹਨ, ਇਹਨਾਂ) ਮਿੱਤਰਾਂ ਦੇ ਸਾਥ ਦੀ ਖ਼ਾਤਰ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਦੋਹੀ = ਦੁਹਾਈ, ਰੱਬ ਦੀ ਦੁਹਾਈ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਦੁਹਾਈ। ਦਿਚੈ = ਦੇਣੀ ਚਾਹੀਦੀ ਹੈ। ਦੁਰਜਨਾ = (ਕਾਮਾਦਿਕ) ਦੁਸਟਾਂ (ਨੂੰ ਕੱਢਣ ਲਈ)। ਕੂੰ = ਦੀ ਖ਼ਾਤਰ। ਜੈਕਾਰੁ = ਪ੍ਰਭੂ ਦੀ ਜੈਕਾਰ, ਪ੍ਰਭੂ ਦੀ ਸਿਫ਼ਤ-ਸਾਲਾਹ। ਮਿਤ੍ਰਾਂ ਕੂੰ = ਭਲੇ ਗੁਣਾਂ ਦੀ ਖ਼ਾਤਰ।
ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ ॥
This proclamation, to meet with your friends, O bride - give it some thought.
ਹੇ ਭੋਲੀਏ! ਜਿਸ ਦੁਹਾਈ ਦੀ ਬਰਕਤਿ ਨਾਲ ਇਹ ਸੱਜਣ ਮਿਲੇ ਰਹਿਣ, (ਉਸ ਦੁਹਾਈ ਦੀ) ਵਿਚਾਰ ਨੂੰ (ਆਪਣੇ ਅੰਦਰ) ਸਾਂਭ ਰੱਖ। ਜਿਤੁ ਦੋਹੀ = ਜਿਸ ਦੁਹਾਈ ਦੀ ਰਾਹੀਂ, ਜਿਸ ਰੱਬੀ ਸਿਫ਼ਤ-ਸਾਲਾਹ ਦੀ ਰਾਹੀਂ। ਮਿਲਨਿ = ਮਿਲਦੇ ਹਨ। ਲਹੁ ਵੀਚਾਰੁ = (ਉਸ ਦੁਹਾਈ ਨੂੰ) ਮਨ ਵਿਚ ਵਸਾਈ ਰੱਖ।
ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ ॥
Surrender mind and body to the Lord your Friend; this is the most excellent pleasure.
(ਇਹਨਾਂ) ਸੱਜਣਾਂ (ਦੇ ਮਿਲਾਪ) ਦੀ ਖ਼ਾਤਰ ਆਪਣਾ ਤਨ ਆਪਣਾ ਮਨ ਭੇਟ ਕਰ ਦੇਣਾ ਚਾਹੀਦਾ ਹੈ (ਆਪਣੇ ਮਨ ਅਤੇ ਇੰਦ੍ਰਿਆਂ ਦੀ ਨੀਵੀਂ ਪ੍ਰੇਰਨਾ ਤੋਂ ਬਚੇ ਰਹਿਣਾ ਚਾਹੀਦਾ ਹੈ) (ਇਸ ਤਰ੍ਹਾਂ ਇਕ) ਅਜਿਹਾ (ਆਤਮਕ) ਆਨੰਦ ਪੈਦਾ ਹੁੰਦਾ ਹੈ (ਜੋ ਹੋਰ ਸਾਰੀਆਂ ਖ਼ੁਸ਼ੀਆਂ ਨਾਲੋਂ ਸ੍ਰੇਸ਼ਟ ਹੁੰਦਾ ਹੈ। ਦੀਜੈ = ਦੇਣਾ ਚਾਹੀਦਾ ਹੈ। ਹਸਣੁ = ਖ਼ੁਸ਼ੀ, ਆਨੰਦ। ਸਾਰੁ = ਸ੍ਰੇਸ਼ਟ।
ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ ॥
Do not fall in love with one who is destined to leave.
ਹੇ ਭੋਲੀਏ! (ਇਹ ਜਗਤ-ਪਸਾਰਾ) ਨਾਸਵੰਤ ਦਿੱਸ ਰਿਹਾ ਹੈ; ਇਸ ਨਾਲ ਮੋਹ ਨਹੀਂ ਕਰਨਾ ਚਾਹੀਦਾ। ਸਉ = ਸਿਉ, ਨਾਲ। ਨ ਕੀਚਈ = ਨਹੀਂ ਕਰਨਾ ਚਾਹੀਦਾ। ਨੇਹੁ = ਪਿਆਰ, ਮੋਹ। ਜਿ = ਜਿਹੜਾ। ਚਲਣਹਾਰੁ = ਨਾਸਵੰਤ।
ਨਾਨਕ ਜਿਨੑੀ ਇਵ ਕਰਿ ਬੁਝਿਆ ਤਿਨੑਾ ਵਿਟਹੁ ਕੁਰਬਾਣੁ ॥੨॥
O Nanak, I am a sacrifice to those who understand this. ||2||
ਹੇ ਨਾਨਕ! ਜਿਨ੍ਹਾਂ (ਵਡ-ਭਾਗੀਆਂ ਨੇ) (ਆਤਮਕ ਜੀਵਨ ਦੇ ਭੇਤ ਨੂੰ) ਇਸ ਤਰ੍ਹਾਂ ਸਮਝਿਆ ਹੈ, ਮੈਂ ਉਹਨਾਂ ਤੋਂ ਸਦਕੇ (ਜਾਂਦਾ ਹਾਂ) ॥੨॥ ਇਵ ਕਰਿ = ਇਸ ਤਰ੍ਹਾਂ, ਇਸ ਤਰੀਕੇ ਨਾਲ। ਵਿਟਹੁ = ਤੋਂ ॥੨॥
ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨੑ ਕਲ ॥
If you wish to swim across the water, then consult those who know how to swim.
ਜੇ ਤੂੰ (ਸੰਸਾਰ-ਸਮੁੰਦਰ ਦੇ) ਪਾਣੀਆਂ ਦਾ ਤਾਰੂ (ਬਣਨਾ ਚਾਹੁੰਦਾ ਹੈਂ), (ਤਾਂ ਤਰਨ ਦੀ ਜਾਚ) ਉਹਨਾਂ ਪਾਸੋਂ ਪੁੱਛ (ਜਿਨ੍ਹਾਂ ਨੂੰ ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਣ ਦੀ ਜਾਚ ਹੈ। ਪਾਣਿ = ਪਾਣੀ। ਤਾਰੂ ਪਾਣਿ = ਪਾਣੀ ਦਾ ਤਾਰੂ (ਬਣਨਾ ਚਾਹੇਂ)। ਤਾਹੂ = ਉਹਨਾਂ ਨੂੰ। ਕਲ = ਕਲਾ, ਹੁਨਰ, ਜਾਚ। ਤਿੜੰਨ੍ਹ੍ਹ ਕਲ = ਤਰਨ ਦਾ ਹੁਨਰ, ਤਰਨ ਦੀ ਜਾਚ।
ਤਾਹੂ ਖਰੇ ਸੁਜਾਣ ਵੰਞਾ ਏਨੑੀ ਕਪਰੀ ॥੩॥
Those who have survived these treacherous waves are very wise. ||3||
ਉਹ ਮਨੁੱਖ ਹੀ ਅਸਲ ਸਿਆਣੇ (ਤਾਰੂ ਹਨ, ਜੋ ਸੰਸਾਰ-ਸਮੁੰਦਰ ਦੀਆਂ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਦੇ ਹਨ)। ਮੈਂ (ਭੀ ਉਹਨਾਂ ਦੀ ਸੰਗਤ ਵਿਚ ਹੀ) ਇਹਨਾਂ ਲਹਿਰਾਂ ਤੋਂ ਪਾਰ ਲੰਘ ਸਕਦਾ ਹਾਂ ॥੩॥ ਤਾਹੂ = ਉਹ (ਮਨੁੱਖ) ਹੀ। ਖਰੇ ਸੁਜਾਣ = ਅਸਲ ਸਿਆਣੇ। ਏਨੀ ਕਪਰੀ = ਏਨੀ ਕਪਰੀਂ, ਇਹਨਾਂ ਲਹਿਰਾਂ ਵਿਚੋਂ। ਵੰਞਾ = ਵੰਞਾਂ, ਮੈਂ ਲੰਘਦਾ ਹਾਂ, ਮੈਂ ਲੰਘ ਸਕਦਾ ਹਾਂ ॥੩॥
ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥
The storm rages and the rain floods the land; thousands of waves rise and surge.
(ਇਸ ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ) ਝੜੀਆਂ (ਲੱਗੀਆਂ ਹੋਈਆਂ ਹਨ, ਵਿਕਾਰਾਂ ਦੇ) ਝੱਖੜ (ਝੁੱਲ ਰਹੇ ਹਨ, ਵਿਕਾਰਾਂ ਦੇ) ਹੜ੍ਹ (ਆ ਰਹੇ ਹਨ, ਵਿਕਾਰਾਂ ਦੀਆਂ) ਲੱਖਾਂ ਹੀ ਠਿੱਲਾਂ ਪੈ ਰਹੀਆਂ ਹਨ। ਓਹਾੜ = ਹੜ੍ਹ। ਲਹਰੀ ਲਖੇਸਰੀ = (ਵਿਕਾਰਾਂ ਦੀਆਂ) ਲੱਖਾਂ ਹੀ ਲਹਿਰਾਂ। ਵਹਨਿ = ਵਹਿੰਦੀਆਂ ਹਨ, ਚੱਲ ਰਹੀਆਂ ਹਨ।
ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ ॥੪॥
If you cry out for help from the True Guru, you have nothing to fear - your boat will not sink. ||4||
(ਜੇ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਬਚਾਣਾ ਚਾਹੁੰਦਾ ਹੈਂ, ਤਾਂ) ਗੁਰੂ ਪਾਸ ਪੁਕਾਰ ਕਰ (ਇਸ ਤਰ੍ਹਾਂ ਤੇਰੀ ਜੀਵਨ-) ਬੇੜੀ ਦੇ (ਇਸ ਸੰਸਾਰ-ਸਮੁੰਦਰ ਵਿਚ) ਡੁੱਬ ਜਾਣ ਬਾਰੇ ਕੋਈ ਖ਼ਤਰਾ ਨਹੀਂ ਰਹਿ ਜਾਇਗਾ ॥੪॥ ਸਿਉ = ਪਾਸ। ਆਲਾਇ = ਪੁਕਾਰ ਕਰ। ਡੁਬਣਿ = ਡੁਬਣ ਵਿਚ। ਭਉ = ਡਰ, ਖ਼ਤਰਾ ॥੪॥
ਨਾਨਕ ਦੁਨੀਆ ਕੈਸੀ ਹੋਈ ॥
O Nanak, what has happened to the world?
ਹੇ ਨਾਨਕ! ਦੁਨੀਆ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ।
ਸਾਲਕੁ ਮਿਤੁ ਨ ਰਹਿਓ ਕੋਈ ॥
There is no guide or friend.
ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ। ਸਾਲਕੁ = ਸੱਚਾ ਸੰਤ ਜੋ ਆਪ ਜਪੇ ਤੇ ਹੋਰਨਾਂ ਤੋਂ ਜਪਾਏ, ਸਹੀ ਜੀਵਨ-ਰਾਹ ਦੱਸਣ ਵਾਲਾ। ਮਿਤੁ = ਮਿੱਤਰ।
ਭਾਈ ਬੰਧੀ ਹੇਤੁ ਚੁਕਾਇਆ ॥
There is no love, even among brothers and relatives.
ਭਰਾਵਾਂ ਸਨਬੰਧੀਆਂ ਦੇ ਮੋਹ ਵਿਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ) ਮੁਕਾਈ ਬੈਠਾ ਹੈ। ਭਾਈ ਬੰਧੀ = ਭਰਾਵਾਂ ਸਨਬੰਧੀਆਂ (ਦੇ ਮੋਹ ਵਿਚ ਫਸ ਕੇ)। ਹੇਤੁ = (ਪਰਮਾਤਮਾ ਦਾ) ਪਿਆਰ। ਚੁਕਾਇਆ = ਮੁਕਾ ਦਿੱਤਾ ਹੈ।
ਦੁਨੀਆ ਕਾਰਣਿ ਦੀਨੁ ਗਵਾਇਆ ॥੫॥
For the sake of the world, people have lost their faith. ||5||
ਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ ॥੫॥ ਕਾਰਣਿ = ਦੀ ਖ਼ਾਤਰ, ਵਾਸਤੇ। ਦੀਨੁ = ਧਰਮ, ਆਤਮਕ ਜੀਵਨ ਦਾ ਸਰਮਾਇਆ ॥੫॥
ਹੈ ਹੈ ਕਰਿ ਕੈ ਓਹਿ ਕਰੇਨਿ ॥
They cry and weep and wail.
(ਕਿਸੇ ਪਿਆਰੇ ਸਨਬੰਧੀ ਦੇ ਮਰਨ ਤੇ ਜ਼ਨਾਨੀਆਂ) 'ਹਾਇ ਹਾਇ' ਆਖ ਆਖ ਕੇ 'ਓਇ ਓਇ' ਕਰਦੀਆਂ ਹਨ (ਮੂੰਹੋਂ ਆਖਦੀਆਂ ਹਨ। ਆਪਣੀਆਂ) ਹੈ ਹੈ = ਹਾਇ ਹਾਇ। ਕਰਿ ਕੈ = ਆਖ ਆਖ ਕੇ। ਓਹਿ ਕਰੇਨਿ = 'ਓਏ ਓਏ' ਕਰਦੀਆਂ ਹਨ।
ਗਲੑਾ ਪਿਟਨਿ ਸਿਰੁ ਖੋਹੇਨਿ ॥
They slap their faces and pull their hair out.
ਗੱਲ੍ਹਾਂ ਪਿੱਟਦੀਆਂ ਹਨ (ਆਪਣੇ) ਸਿਰ (ਦੇ ਵਾਲ) ਖੁੰਹਦੀਆਂ ਹਨ (ਇਹ ਬਹੁਤ ਹੀ ਮਾੜਾ ਕਰਮ ਹੈ)। ਪਿਟਨਿ = ਪਿੱਟਦੀਆਂ ਹਨ। ਖੋਹੇਨਿ = ਖੁੰਹਦੀਆਂ ਹਨ।
ਨਾਉ ਲੈਨਿ ਅਰੁ ਕਰਨਿ ਸਮਾਇ ॥
But if they chant the Naam, the Name of the Lord, they shall be absorbed into it.
ਜਿਹੜੇ ਪ੍ਰਾਣੀ (ਅਜਿਹੇ ਸਦਮੇ ਦੇ ਸਮੇ ਭੀ ਪਰਮਾਤਮਾ ਦਾ) ਨਾਮ ਜਪਦੇ ਹਨ, ਅਤੇ (ਪਰਮਾਤਮਾ ਦੀ) ਰਜ਼ਾ ਨੂੰ ਮੰਨਦੇ ਹਨ, ਨਾਉ = (ਪਰਮਾਤਮਾ ਦਾ) ਨਾਮ। ਲੈਨਿ = ਲੈਂਦੇ ਹਨ, ਲੈਂਦੀਆਂ ਹਨ। ਅਰੁ = ਅਤੇ। ਸਮਾਇ = ਸਮਾਈ, ਸ਼ਾਂਤੀ। ਕਰਨਿ ਸਮਾਇ = ਸਮਾਈ ਕਰਦੇ ਹਨ, ਸ਼ਾਂਤੀ ਕਰਦੇ ਹਨ, ਭਾਣਾ ਮੰਨਦੇ ਹਨ।
ਨਾਨਕ ਤਿਨ ਬਲਿਹਾਰੈ ਜਾਇ ॥੬॥
O Nanak, I am a sacrifice to them. ||6||
ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੬॥ ਜਾਇ = ਜਾਂਦਾ ਹੈ। ਨਾਨਕ ਜਾਇ = ਨਾਨਕ ਜਾਂਦਾ ਹੈ ॥੬॥
ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ ॥
O my mind, do not waver or walk on the crooked path; take the straight and true path.
ਹੇ ਮਨ! (ਵਿਕਾਰਾਂ-ਭਰੇ) ਵਿੰਗੇ (ਜੀਵਨ-) ਰਸਤੇ ਉੱਤੇ ਨਹੀਂ ਭਟਕਦੇ ਫਿਰਨਾ ਚਾਹੀਦਾ। ਹੇ ਮਨ! ਸਿੱਧੇ (ਜੀਵਨ-) ਰਾਹ ਉੱਤੇ ਦੌੜ। ਡੀਗਿ = ਡਿੰਗੇ (ਰਸਤੇ) ਉੱਤੇ। ਨ ਡੋਲੀਐ = ਡੋਲਣਾ ਨਹੀਂ ਚਾਹੀਦਾ, ਭਟਕਣਾ ਨਹੀਂ ਚਾਹੀਦਾ। ਸੀਧੈ ਮਾਰਗਿ = ਸਿੱਧੇ ਰਸਤੇ ਉੱਤੇ। ਧਾਉ = ਦੌੜ।
ਪਾਛੈ ਬਾਘੁ ਡਰਾਵਣੋ ਆਗੈ ਅਗਨਿ ਤਲਾਉ ॥
The terrible tiger is behind you, and the pool of fire is ahead.
(ਵਿੰਗੇ ਰਸਤੇ ਤੁਰਿਆਂ) ਇਸ ਲੋਕ ਵਿਚ ਭਿਆਨਕ ਆਤਮਕ ਮੌਤ (ਆਤਮਕ ਜੀਵਨ ਨੂੰ ਖਾਈ ਜਾਂਦੀ ਹੈ, ਤੇ) ਅਗਾਂਹ ਪਰਲੋਕ ਵਿਚ ਜਠਰਾਗਨੀ ਦੀ ਘੁੰਮਣ-ਘੇਰੀ (ਡੋਬ ਲੈਂਦੀ ਹੈ ਭਾਵ, ਜਨਮ ਮਰਨ ਦਾ ਗੇੜ ਗ੍ਰਸ ਲੈਂਦਾ ਹੈ)। ਪਾਛੈ = ਇਸ ਜਗਤ ਵਿਚ। ਬਾਘੁ = ਬਘਿਆੜ, (ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ, ਆਤਮਕ ਮੌਤ। ਡਰਾਵਣੋ = ਭਿਆਨਕ। ਆਗੈ = ਅਗਲੇ ਆ ਰਹੇ ਸਮੇ ਵਿਚ, ਪਰਲੋਕ ਵਿਚ। ਅਗਨਿ ਤਲਾਉ = ਅੱਗ ਦਾ ਤਲਾਬ, ਜਠਰਾਗਨੀ ਦੀ ਘੁੰਮਣ-ਘੇਰੀ।
ਸਹਸੈ ਜੀਅਰਾ ਪਰਿ ਰਹਿਓ ਮਾ ਕਉ ਅਵਰੁ ਨ ਢੰਗੁ ॥
My soul is skeptical and doubtful, but I cannot see any other way to go.
(ਵਿੰਗੇ ਰਸਤੇ ਤੁਰਿਆਂ ਹਰ ਵੇਲੇ ਇਹ) ਜਿੰਦ ਸਹਮ ਵਿਚ ਪਈ ਰਹਿੰਦੀ ਹੈ। ਹੇ ਮਨ! (ਇਸ ਵਿੰਗੇ ਰਸਤੇ ਤੋਂ ਬਚਣ ਲਈ ਗੁਰੂ ਦੀ ਸਰਨ ਤੋਂ ਬਿਨਾ) ਮੈਨੂੰ ਕੋਈ ਹੋਰ ਤਰੀਕਾ ਨਹੀਂ ਸੁੱਝਦਾ। ਸਹਸੈ = ਸਹਮ ਵਿਚ। ਜੀਅਰਾ = ਜਿੰਦ। ਪਰਿ ਰਹਿਓ = ਪਿਆ ਰਹਿੰਦਾ ਹੈ। ਮਾ ਕਉ = ਮੈਨੂੰ। ਅਵਰੁ = (ਕੋਈ) ਹੋਰ।
ਨਾਨਕ ਗੁਰਮੁਖਿ ਛੁਟੀਐ ਹਰਿ ਪ੍ਰੀਤਮ ਸਿਉ ਸੰਗੁ ॥੭॥
O Nanak, as Gurmukh, dwell with your Beloved Lord, and you shall be saved. ||7||
ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਹੀ ਇਸ ਵਿੰਗੇ ਰਸਤੇ ਤੋਂ) ਬਚ ਸਕੀਦਾ ਹੈ, ਅਤੇ ਪ੍ਰੀਤਮ ਪ੍ਰਭੂ ਨਾਲ ਸਾਥ ਬਣ ਸਕਦਾ ਹੈ ॥੭॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਛੁਟੀਐ = ਬਚ ਸਕੀਦਾ ਹੈ। ਸਿਉ = ਨਾਲ। ਸੰਗੁ = ਸਾਥ, ਪਿਆਰ ॥੭॥
ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ ॥
The tiger is killed, and the mind is killed, through the Teachings of the True Guru.
ਜਿਸ (ਮਨੁੱਖ) ਨੂੰ ਗੁਰੂ ਦੀ ਸਿੱਖਿਆ (ਪ੍ਰਾਪਤ) ਹੁੰਦੀ ਹੈ, (ਉਸ ਦਾ) ਮਨ ਵੱਸ ਵਿਚ ਆ ਜਾਂਦਾ ਹੈ, (ਉਸ ਦੇ ਅੰਦਰੋਂ ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ ਮਰ ਜਾਂਦਾ ਹੈ। ਬਾਘੁ = ਬਘਿਆੜ, (ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ, ਆਤਮਕ ਮੌਤ। ਮਾਰੀਐ = ਵੱਸ ਵਿਚ ਕਰ ਸਕੀਦਾ ਹੈ। ਜਿਸੁ = ਜਿਸ (ਮਨੁੱਖ) ਨੂੰ। ਦੀਖਿਆ = ਸਿੱਖਿਆ।
ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ ॥
One who understands himself, meets with the Lord, and never dies again.
(ਉਹ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ, ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਹੁੰਦਾ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪਰਖਦਾ ਹੈ। ਬਹੁੜਿ = ਮੁੜ।
ਕੀਚੜਿ ਹਾਥੁ ਨ ਬੂਡਈ ਏਕਾ ਨਦਰਿ ਨਿਹਾਲਿ ॥
One who sees the One and Only Lord with his eyes - his hands shall not get muddy and dirty.
ਪਰਮਾਤਮਾ (ਉਸ ਮਨੁੱਖ ਨੂੰ) ਮਿਹਰ ਦੀ ਨਿਗਾਹ ਨਾਲ ਵੇਖਦਾ ਹੈ (ਇਸ ਵਾਸਤੇ ਉਸ ਦਾ) ਹੱਥ ਚਿੱਕੜ ਵਿਚ ਨਹੀਂ ਡੁੱਬਦਾ (ਉਸ ਦਾ ਮਨ ਵਿਕਾਰਾਂ ਵਿਚ ਨਹੀਂ ਫਸਦਾ)। ਕੀਚੜਿ = ਚਿੱਕੜ ਵਿਚ। ਏਕਾ ਨਦਰਿ = ਇਕ ਮਿਹਰ ਦੀ ਨਿਗਾਹ ਨਾਲ। ਨਿਹਾਲਿ = (ਪਰਮਾਤਮਾ) ਵੇਖਦਾ ਹੈ।
ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ ॥੮॥
O Nanak, the Gurmukhs are saved; the Guru has surrounded the ocean with the embankment of Truth. ||8||
ਹੇ ਨਾਨਕ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ (ਹੀ ਵਿਕਾਰਾਂ ਦੇ ਚਿੱਕੜ ਵਿਚ ਡੁੱਬਣੋਂ) ਬਚ ਨਿਕਲਦੇ ਹਨ। ਗੁਰੂ ਹੀ (ਨਾਮ ਦਾ) ਸਰੋਵਰ ਹੈ, ਗੁਰੂ ਹੀ ਸਦਾ-ਥਿਰ ਰਹਿਣ ਵਾਲੀ ਕੰਧ ਹੈ (ਜੋ ਵਿਕਾਰਾਂ ਦੇ ਚਿੱਕੜ ਵਿਚ ਲਿੱਬੜਨ ਤੋਂ ਬਚਾਂਦਾ ਹੈ) ॥੮॥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਉਬਰੇ = ਬਚ ਨਿਕਲੇ। ਸਚੀ = ਸਦਾ-ਥਿਰ ਰਹਿਣ ਵਾਲੀ। ਪਾਲਿ = ਕੰਧ ॥੮॥
ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ ॥
If you wish to put out the fire, then look for water; without the Guru, the ocean of water is not found.
(ਗੁਰੂ ਦੀ ਸਰਨ ਪੈ ਕੇ ਨਾਮ-) ਜਲ ਢੂੰਢ ਲੈ (ਇਸ ਨਾਮ-ਜਲ ਦੀ ਬਰਕਤਿ ਨਾਲ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। (ਪਰ) ਗੁਰੂ (ਦੀ ਸਰਨ) ਤੋਂ ਬਿਨਾ ਨਾਮ-ਸਰੋਵਰ ਦਾ ਇਹ ਜਲ ਮਿਲਦਾ ਨਹੀਂ। ਅਗਨਿ = ਅੱਗ। ਲੋੜਿ ਲਹੁ = ਲੱਭ ਲਵੋ। ਨਿਧਿ = ਸਰੋਵਰ, ਨਾਮ ਦਾ ਸਰੋਵਰ।
ਜਨਮਿ ਮਰੈ ਭਰਮਾਈਐ ਜੇ ਲਖ ਕਰਮ ਕਮਾਹਿ ॥
You shall continue to wander lost in reincarnation through birth and death, even if you do thousands of other deeds.
(ਇਸ ਜਲ ਤੋਂ ਬਿਨਾ) ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਹੇ ਭਾਈ ਜੇ ਮਨੁੱਖ (ਨਾਮ ਨੂੰ ਭੁਲਾ ਕੇ ਹੋਰ) ਲੱਖਾਂ ਕਰਮ ਕਮਾਂਦੇ ਰਹਿਣ (ਤਾਂ ਭੀ ਇਹ ਅੰਦਰਲੀ ਅੱਗ ਨਹੀਂ ਮਰਦੀ)। ਜਨਮਿ ਮਰੈ = ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਭਰਮਾਈਐ = ਜੂਨਾਂ ਵਿਚ ਭਵਾਇਆ ਜਾਂਦਾ ਹੈ। ਕਮਾਹਿ = ਕਮਾਂਦੇ ਰਹਿਣ (ਬਹੁ-ਵਚਨ)।
ਜਮੁ ਜਾਗਾਤਿ ਨ ਲਗਈ ਜੇ ਚਲੈ ਸਤਿਗੁਰ ਭਾਇ ॥
But you shall not be taxed by the Messenger of Death, if you walk in harmony with the Will of the True Guru.
ਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਰਹੇ, ਤਾਂ ਜਮਰਾਜ ਮਸੂਲੀਆ (ਉਸ ਉਤੇ) ਆਪਣਾ ਵਾਰ ਨਹੀਂ ਕਰ ਸਕਦਾ। ਜਾਗਾਤਿ = ਜਾਗਾਤੀ, ਮਸੂਲੀਆ। ਨ ਲਗਈ = (ਆਪਣਾ) ਵਾਰ ਨਹੀਂ ਕਰ ਸਕਦਾ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ।
ਨਾਨਕ ਨਿਰਮਲੁ ਅਮਰ ਪਦੁ ਗੁਰੁ ਹਰਿ ਮੇਲੈ ਮੇਲਾਇ ॥੯॥
O Nanak, the immaculate, immortal status is obtained, and the Guru will unite you in the Lord's Union. ||9||
ਹੇ ਨਾਨਕ! ਗੁਰੂ (ਮਨੁੱਖ) ਨੂੰ ਪਵਿੱਤਰ ਉੱਚਾ ਆਤਮਕ ਦਰਜਾ ਬਖ਼ਸ਼ਦਾ ਹੈ, ਗੁਰੂ (ਮਨੁੱਖ ਨੂੰ) ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੯॥ ਅਮਰ ਪਦੁ = ਆਤਮਕ ਜੀਵਨ ਵਾਲਾ ਦਰਜਾ ॥੯॥
ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥
The crow rubs and washes itself in the mud puddle.
(ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ (ਵਿਕਾਰਾਂ ਦੇ) ਕੱਲਰ ਦੀ ਛੱਪੜੀ ਵਿਚ ਬੜੇ ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ। ਕੇਰੀ = ਦੀ। ਮਲਿ ਮਲਿ = ਮਲ ਮਲ ਕੇ ਬੜੇ ਸ਼ੌਕ ਨਾਲ। ਕਊਆ = (ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ। ਨਾਇ = ਨ੍ਹਾਉਂਦਾ ਹੈ।
ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥
Its mind and body are polluted with its own mistakes and demerits, and its beak is filled with dirt.
(ਇਸ ਕਰਕੇ ਉਸ ਦਾ) ਮਨ (ਉਸ ਦਾ) ਤਨ ਵਿਕਾਰਾਂ (ਦੀ ਮੈਲ) ਨਾਲ ਮੈਲਾ ਹੋਇਆ ਰਹਿੰਦਾ ਹੈ (ਜਿਵੇਂ ਕਾਂ ਦੀ) ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ (ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਭੀ ਨਿੰਦਾ ਆਦਿਕ ਗੰਦ ਨਾਲ ਹੀ ਭਰਿਆ ਰਹਿੰਦਾ ਹੈ)। ਅਵਗੁਣੀ = ਵਿਕਾਰਾਂ ਨਾਲ। ਗੰਧੀ = ਬਦਬੂ ਨਾਲ। ਆਇ = ਆ ਕੇ।
ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥
The swan in the pool associated with the crow, not knowing that it was evil.
ਭੈੜੇ ਪੰਛੀ ਕਾਵਾਂ ਦੀ ਸੰਗਤ ਵਿਚ (ਵਿਕਾਰੀ ਬੰਦਿਆਂ ਦੀ ਸੁਹਬਤ ਵਿਚ ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ (ਗੁਰੂ-) ਸਰੋਵਰ (ਦੀ ਕਦਰ) ਨਾਹ ਸਮਝੀ। ਹੰਸਿ = (ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ। ਕੁਪੰਖੀ = ਭੈੜੇ ਪੰਛੀ। ਸੰਗਿ = ਨਾਲ।
ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥
Such is the love of the faithless cynic; understand this, O spiritually wise ones, through love and devotion.
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੀ ਹੁੰਦੀ ਹੈ। ਹੇ ਆਤਮਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ! ਪਰਮਾਤਮਾ ਦੇ ਪ੍ਰੇਮ ਵਿਚ ਟਿਕ ਕੇ (ਜੀਵਨ-ਰਾਹ ਨੂੰ) ਸਮਝ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਗਿਆਨੀ = ਹੇ ਗਿਆਨਵਾਨ! ਹੇ ਆਤਮਕ ਜੀਵਨ ਦੀ ਸੂਝ ਵਾਲੇ! ਰੰਗਿ = (ਪ੍ਰਭੂ ਦੇ ਪਿਆਰ-) ਰੰਗ ਵਿਚ।
ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥
So proclaim the victory of the Society of the Saints, and act as Gurmukh.
ਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ-ਇਹੀ ਹੈ ਪਵਿੱਤਰ ਇਸ਼ਨਾਨ। ਸੰਤ ਸਭਾ = ਸਾਧ-ਸੰਗਤ ਵਿਚ। ਜੈਕਾਰੁ = (ਪਰਮਾਤਮਾ ਦੀ) ਸਿਫ਼ਤ-ਸਾਲਾਹ। ਗੁਰਮੁਖਿ ਕਰਮ = ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ।
ਨਿਰਮਲੁ ਨੑਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥
Immaculate and pure is that cleansing bath, O Nanak, at the sacred shrine of the Guru's river. ||10||
ਹੇ ਨਾਨਕ! ਗੁਰੂ ਹੀ ਤੀਰਥ ਹੈ ਗੁਰੂ ਹੀ ਦਰੀਆਉ ਹੈ (ਗੁਰੂ ਵਿਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ) ॥੧੦॥ ਨਿਰਮਲੁ = ਪਵਿੱਤਰ। ਨ੍ਹ੍ਹਾਵਣੁ = ਇਸ਼ਨਾਨ ॥੧੦॥
ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥
What should I account as the rewards of this human life, if one does not feel love and devotion to the Lord?
ਜਦ ਤਕ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਭੀ ਲਾਭ ਨਹੀਂ। ਜਨਮੇ ਕਾ = ਜੰਮੇ ਦਾ, ਮਨੁੱਖਾ ਜਨਮ ਹਾਸਲ ਕੀਤੇ ਦਾ। ਗਣੀ = ਗਣੀਂ, ਮੈਂ ਗਿਣਾਂ। ਕਿਆ ਗਣੀ = ਮੈਂ ਕੀਹ ਗਿਣਾਂ? ਮੈਂ ਕੀਹ ਦੱਸਾਂ? ਜਾਂ = ਜਦੋਂ। ਭਾਉ = ਪ੍ਰੇਮ, ਪਿਆਰ।
ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥
Wearing clothes and eating food is useless, if the mind is filled with the love of duality.
ਜਦ ਤਕ (ਮਨੁੱਖ ਦੇ) ਮਨ ਵਿਚ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਪਿਆਰ ਵੱਸਦਾ ਹੈ, ਤਦ ਤਕ ਉਸ ਦਾ ਪਹਿਨਿਆ (ਕੀਮਤੀ ਕੱਪੜਾ ਉਸ ਦਾ) ਖਾਧਾ ਹੋਇਆ (ਕੀਮਤੀ ਭੋਜਨ ਸਭ) ਵਿਅਰਥ ਜਾਂਦਾ ਹੈ ਕਿਉਂਕਿ ਉਹ) ਪੈਧਾ = ਪਹਿਨਿਆ ਹੋਇਆ। ਬਾਦਿ = ਵਿਅਰਥ। ਮਨਿ = ਮਨ ਵਿਚ। ਦੂਜਾ ਭਾਉ = ਪਰਮਾਤਮਾ ਤੋਂ ਬਿਨਾ ਹੋਰ ਦਾ ਪ੍ਰੇਮ।
ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥
Seeing and hearing is false, if one speaks lies.
ਨਾਸਵੰਤ ਜਗਤ ਨੂੰ ਹੀ ਤੱਕ ਵਿਚ ਰੱਖਦਾ ਹੈ, ਨਾਸਵੰਤ ਜਗਤ ਨੂੰ ਹੀ ਕੰਨਾਂ ਵਿਚ ਵਸਾਈ ਰੱਖਦਾ ਹੈ, ਨਾਸਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ ਹੈ। ਝੂਠੁ = ਨਾਸਵੰਤ ਜਗਤ। ਮੁਖਿ = ਮੂੰਹ ਨਾਲ। ਆਲਾਉ = ਆਲਾਪ, ਬੋਲ।
ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥
O Nanak, praise the Naam, the Name of the Lord; everything else is coming and going in egotism. ||11||
ਹੇ ਨਾਨਕ! ਤੂੰ (ਸਦਾ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਰਹੁ। (ਸਿਫ਼ਤ-ਸਾਲਾਹ ਨੂੰ ਭੁਲਾ ਕੇ) ਹੋਰ (ਸਾਰਾ ਉੱਦਮ) ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਾਈ ਰੱਖਦਾ ਹੈ ॥੧੧॥ ਸਲਾਹਿ = ਸਲਾਹਿਆ ਕਰ। ਆਵਉ ਜਾਉ = ਆਉਣਾ ਜਾਣਾ, ਜਨਮ ਮਰਨ ਦਾ ਗੇੜ ॥੧੧॥
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥
The Saints are few and far between; everything else in the world is just a pompous show. ||12||
(ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਵਾਲੇ ਮਨੁੱਖ) ਕੋਈ ਵਿਰਲੇ ਵਿਰਲੇ ਹਨ, ਬਹੁਤੇ ਨਹੀਂ ਹਨ। (ਆਮ ਤੌਰ ਤੇ) ਜਗਤ ਵਿਖਾਵੇ ਦੇ ਕੰਮ ਹੀ (ਕਰਦਾ ਰਹਿੰਦਾ ਹੈ, ਆਤਮਕ ਜੀਵਨ ਨੂੰ) ਨੀਵਾਂ ਕਰਨ ਵਾਲਾ ਬੋਲ ਹੀ (ਬੋਲਦਾ ਰਹਿੰਦਾ ਹੈ) ॥੧੨॥ ਹੈਨਿ = ਹਨ (ਬਹੁ-ਵਚਨ)। ਘਣੇ = ਬਹੁਤੇ। ਫੈਲ = ਵਿਖਾਵੇ ਦੇ ਕੰਮ। ਫਕੜੁ = ਗੰਦਾ ਮੰਦਾ ਬੋਲ। ਸੰਸਾਰੁ = ਜਗਤ ॥੧੨॥
ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥
O Nanak, one who is struck by the Lord dies instantaneously; the power to live is lost.
ਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦੀ ਚੋਟ) ਲੱਗਦੀ ਹੈ (ਉਹ ਮਨੁੱਖ) ਤੁਰਤ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦੇ ਅੰਦਰੋਂ ਸੁਆਰਥ ਖ਼ਤਮ ਹੋ ਜਾਂਦਾ ਹੈ), (ਉਸ ਦੇ ਅੰਦਰ ਸੁਆਰਥ ਦੇ) ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ। ਤੁਰਿ = (तुर = speed. तुरग = = तुरेणगच्छति) ਤੁਰਤ, ਛੇਤੀ ਹੀ। ਮਰੈ = ਆਪਾ-ਭਾਵ ਵਲੋਂ ਮਰ ਜਾਂਦਾ ਹੈ। ਜੀਵਣ ਤਾਣੁ = (ਸੁਆਰਥ ਦੇ) ਜੀਵਨ ਦਾ ਜ਼ੋਰ।
ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥
If someone dies by such a stroke, then he is accepted.
ਜਿਹੜਾ ਮਨੁੱਖ (ਪ੍ਰਭੂ-ਚਰਨਾਂ ਦੀ ਪ੍ਰੀਤ ਦੀ) ਚੋਟ ਨਾਲ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦਾ ਜੀਵਨ ਪ੍ਰਭੂ-ਦਰ ਤੇ ਕਬੂਲ ਹੋ ਜਾਂਦਾ ਹੈ) ਉਹੀ ਲੱਗੀ ਹੋਈ ਚੋਟ (ਪ੍ਰਭੂ-ਦਰ ਤੇ) ਪਰਵਾਨ ਹੁੰਦੀ ਹੈ। ਸੇਤੀ = ਨਾਲ। ਲਗੀ = ਲੱਗੀ ਹੋਈ ਚੋਟ।
ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥
He alone is struck, who is struck by the Lord; after such a stroke, he is approved.
ਪਰ (ਇਹ ਪ੍ਰੇਮ ਦੀ ਚੋਟ) ਉਸ ਮਨੁੱਖ ਨੂੰ ਹੀ ਲੱਗਦੀ ਹੈ ਜਿਸ ਨੂੰ (ਪਰਮਾਤਮਾ ਆਪ) ਲਾਂਦਾ ਹੈ (ਜਦੋਂ ਇਹ ਚੋਟ ਪਰਮਾਤਮਾ ਵਲੋਂ ਲੱਗਦੀ ਹੈ) ਤਦੋਂ ਹੀ ਇਹ ਲੱਗੀ ਹੋਈ (ਚੋਟ) ਕਬੂਲ ਹੁੰਦੀ ਹੈ (ਸਫਲ ਹੁੰਦੀ ਹੈ)। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਤਾ = ਤਾਂ, ਤਦੋਂ। ਪਰਵਾਣੁ = (ਪ੍ਰਭੂ-ਦਰ ਤੇ) ਕਬੂਲ।
ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥
The arrow of love, shot by the All-knowing Lord, cannot be pulled out. ||13||
ਉਸ ਸਿਆਣੇ (ਤੀਰੰਦਾਜ਼-ਪ੍ਰਭੂ) ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦਾ ਤੀਰ) ਵਿੰਨ੍ਹ ਦਿੱਤਾ; (ਉਸ ਹਿਰਦੇ ਵਿਚੋਂ ਇਹ) ਪ੍ਰੇਮ ਦਾ ਤੀਰ ਫਿਰ ਨਹੀਂ ਨਿਕਲਦਾ ॥੧੩॥ ਪੈਕਾਮੁ = ਤੀਰ। ਪਿਰਮ ਪੈਕਾਮੁ = ਪ੍ਰੇਮ ਦਾ ਤੀਰ। ਤਿਨਿ = ਉਸ (ਪਰਮਾਤਮਾ) ਨੇ। ਸੁਜਾਣਿ = ਸਿਆਣੇ (ਪ੍ਰਭੂ) ਨੇ। ਤਿਨਿ ਸੁਜਾਣਿ = ਉਸ ਸਿਆਣੇ (ਪਰਮਾਤਮਾ) ਨੇ ॥੧੩॥
ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥
Who can wash the unbaked clay pot?
(ਤੀਰਥ-ਇਸ਼ਨਾਨ ਆਦਿਕ ਨਾਲ) ਕੋਈ ਭੀ ਮਨੁੱਖ ਸਰੀਰ ਘੜੇ ਨੂੰ ਪਵਿੱਤਰ ਨਹੀਂ ਕਰ ਸਕਦਾ, ਕਿਉਂਕਿ ਇਹ ਬਣਾਇਆ ਹੀ ਅਜਿਹਾ ਹੈ ਕਿ ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ। ਭਾਂਡਾ = ਸਰੀਰ-ਭਾਂਡਾ। ਧੋਵੈ ਕਉਣੁ = ਕੌਣ ਧੋ ਸਕਦਾ ਹੈ? ਕੌਣ ਸੁੱਧ ਪਵਿੱਤਰ ਕਰ ਸਕਦਾ ਹੈ? ਕੋਈ ਪਵਿੱਤਰ ਨਹੀਂ ਕਰ ਸਕਦਾ। ਜਿ = ਜਿਹੜਾ ਸਰੀਰ-ਭਾਂਡਾ। ਕਚਾ = ਕੱਚਾ। ਕਚਾ ਭਾਂਡਾ = ਕੱਚਾ ਘੜਾ (ਕੱਚੇ ਘੜੇ ਨੂੰ ਪਾਣੀ ਨਾਲ ਧੋਤਿਆਂ ਉਸ ਦੀ ਮਿੱਟੀ ਖੁਰ ਖੁਰ ਕੇ ਭਾਂਡੇ ਨੂੰ ਚਿੱਕੜ ਨਾਲ ਲਿਬੇੜੀ ਜਾਇਗੀ। ਸਰੀਰ ਕੱਚਾ ਭਾਂਡਾ ਹੈ, ਇਸ ਨੂੰ ਵਿਕਾਰਾਂ ਦਾ ਚਿੱਕੜ ਸਦਾ ਲੱਗਦਾ ਰਹਿੰਦਾ ਹੈ। ਤੀਰਥ-ਇਸ਼ਨਾਨ ਆਦਿਕ ਨਾਲ ਇਹ ਚਿੱਕੜ ਉਤਰ ਨਹੀਂ ਸਕਦਾ)।
ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥
Joining the five elements together, the Lord made a false cover.
(ਹਵਾ, ਪਾਣੀ, ਮਿੱਟੀ, ਅੱਗ, ਆਕਾਸ਼) ਪੰਜ ਤੱਤ ਇਕੱਠੇ ਕਰ ਕੇ ਇਹ ਸਰੀਰ-ਭਾਂਡਾ ਇਕ ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ। ਧਾਤੂ ਪੰਜਿ = (ਹਵਾ, ਪਾਣੀ, ਮਿੱਟੀ, ਅੱਗ, ਆਕਾਸ਼,) ਪੰਜ ਤੱਤ। ਕੂੜਾ ਪਾਜਿਆ = ਨਾਸਵੰਤ ਖਿਡੌਣਾ ਜਿਹਾ ਬਣਾਇਆ ਗਿਆ ਹੈ।
ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ ॥
When it pleases Him, He makes it right.
ਹਾਂ, ਜਦੋਂ ਉਸ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਨੂੰ ਗੁਰੂ ਮਿਲਦਾ ਹੈ, ਗੁਰੂ ਮਨੁੱਖ ਦੇ) ਸਰੀਰ-ਭਾਂਡੇ ਨੂੰ ਪਵਿੱਤਰ ਕਰ ਦੇਂਦਾ ਹੈ। ਆਣਗੁ = ਲਿਆਵੇਗਾ। ਆਣਗੁ ਰਾਸਿ = (ਗੁਰੂ) ਸੁੱਧ-ਪਵਿੱਤਰ ਕਰ ਦੇਵੇਗਾ। ਜਾਂ = ਜਦੋਂ। ਤਿਸੁ = ਉਸ (ਪਰਮਾਤਮਾ) ਨੂੰ।
ਪਰਮ ਜੋਤਿ ਜਾਗਾਇ ਵਾਜਾ ਵਾਵਸੀ ॥੧੪॥
The supreme light shines forth, and the celestial song vibrates and resounds. ||14||
(ਗੁਰੂ ਮਨੁੱਖ ਦੇ ਅੰਦਰ) ਸਭ ਤੋਂ ਉੱਚੀ ਰੱਬੀ ਜੋਤਿ ਜਗਾ ਕੇ (ਰੱਬੀ ਜੋਤਿ ਦਾ) ਵਾਜਾ ਵਜਾ ਦੇਂਦਾ ਹੈ। (ਰੱਬੀ ਜੋਤਿ ਦਾ ਰੱਬੀ ਸਿਫ਼ਤ-ਸਾਲਾਹ ਦਾ ਇਤਨਾ ਪ੍ਰਬਲ ਪ੍ਰਭਾਵ ਬਣਾ ਦੇਂਦਾ ਹੈ ਕਿ ਮਨੁੱਖ ਦੇ ਅੰਦਰ ਵਿਕਾਰਾਂ ਦਾ ਰੌਲਾ ਸੁਣਿਆ ਹੀ ਨਹੀਂ ਜਾਂਦਾ। ਵਿਕਾਰਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ ਕਿ ਕੁਕਰਮਾਂ ਦਾ ਕੋਈ ਚਿੱਕੜ ਖਿਲਾਰ ਸਕਣ) ॥੧੪॥ ਪਰਮ = ਸਭ ਤੋਂ ਉੱਚੀ। ਵਾਜਾ = ਰੱਬੀ ਜੋਤਿ ਦਾ ਵਾਜਾ। ਵਾਵਸੀ = ਵਜਾਇਗਾ ॥੧੪॥
ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥
Those who are totally blind in their minds, do not have the integrity to keep their word.
ਜਿਹੜੇ ਮਨੁੱਖ ਮਨੋਂ ਘੁੱਪ ਅੰਨ੍ਹੇ ਹਨ (ਪੁੱਜ ਕੇ ਮੂਰਖ ਹਨ) ਉਹ ਦੱਸਿਆਂ ਭੀ (ਇਨਸਾਨੀ) ਫ਼ਰਜ਼ ਨਹੀਂ ਜਾਣਦੇ। ਜਿ = ਜੇਹੜੇ ਮਨੁੱਖ। ਅੰਧੇ ਘੂਪ = ਘੁੱਪ ਅੰਨ੍ਹੇ, ਬਹੁਤ ਹੀ ਮੂਰਖ। ਬਿਰਦੁ = (ਇਨਸਾਨੀ) ਫ਼ਰਜ਼। ਕਹਿਆ = ਦੱਸਿਆਂ ਭੀ, ਕਹਿਆਂ, ਆਖਿਆਂ ਭੀ।
ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ ॥
With their blind minds, and their upside-down heart-lotus, they look totally ugly.
ਮਨ ਅੰਨ੍ਹਾ ਹੋਣ ਕਰਕੇ, ਹਿਰਦਾ ਕੇਵਲ (ਧਰਮ ਵਲੋਂ) ਉਲਟਿਆ ਹੋਇਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ (ਕੋਝੇ ਜੀਵਨ ਵਾਲੇ) ਲੱਗਦੇ ਹਨ। ਮਨਿ ਅੰਧੈ = ਅੰਨ੍ਹੇ ਮਨ ਦੇ ਕਾਰਨ। ਊਂਧੈ ਕਵਲ = ਉਲਟੇ ਹੋਏ (ਹਿਰਦੇ-) ਕੰਵਲ ਦੇ ਕਾਰਨ। ਖਰੇ ਕਰੂਪ = ਬਹੁਤ ਕੋਝੇ।
ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ ॥
Some know how to speak and understand what they are told. Those people are wise and good-looking.
ਕਈ ਮਨੁੱਖ ਐਸੇ ਹੁੰਦੇ ਹਨ ਜੋ (ਆਪ) ਗੱਲ ਕਰਨੀ ਭੀ ਜਾਣਦੇ ਹਨ, ਤੇ, ਕਿਸੇ ਦੀ ਆਖੀ ਭੀ ਸਮਝਦੇ ਹਨ, ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ। ਕਹਿ ਜਾਣਨਿ = ਗੱਲ ਕਰਨੀ ਜਾਣਦੇ ਹਨ। ਸੁਘੜ = ਸੁ-ਘੜ, ਸੁਚੱਜੇ।
ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ॥
Some do not know the Sound-current of the Naad, spiritual wisdom or the joy of song. They do not even understand good and bad.
ਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ-ਕਿਸੇ ਤਰ੍ਹਾਂ ਦੇ ਕੋਮਲ ਉਨਰ ਵੱਲ ਰੁਚੀ ਨਹੀਂ ਹੈ, ਨਾਦ ਰਸੁ = ਨਾਦ ਦਾ ਰਸ। ਬੇਦ ਰਸੁ = ਗੀਤ ਦਾ ਰਸ। ਰਸੁ ਕਸੁ = ਕਸੈਲਾ ਰਸ।
ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥
Some have no idea of perfection, wisdom or understanding; they know nothing about the mystery of the Word.
ਕਈ ਬੰਦਿਆਂ ਨੂੰ ਨਾਹ (ਵਿਚਾਰ ਵਿਚ) ਸਫਲਤਾ, ਨਾਹ ਸੁਚੱਜੀ ਬੁੱਧੀ, ਨਾਹ ਅਕਲ ਦੀ ਸਾਰ ਹੈ, ਤੇ, ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ (ਫਿਰ ਭੀ, ਆਕੜ ਹੀ ਆਕੜ ਵਿਖਾਲਦੇ ਹਨ)। ਸਿਧਿ = ਸਿੱਧੀ। ਬੁਧਿ = ਅਕਲ। ਸਰ = ਸਾਰ, ਸਮਝ। ਭੇਉ = ਭੇਤ। ਅਖਰ ਕਾ ਭੇਉ = ਪੜ੍ਹਨ ਦੀ ਜਾਚ।
ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ॥੧੫॥
O Nanak, those people are really donkeys; they have no virtue or merit, but still, they are very proud. ||15||
ਹੇ ਨਾਨਕ! ਜਿਨ੍ਹਾਂ ਵਿਚ ਕੋਈ ਗੁਣ ਨਾਹ ਹੋਵੇ, ਤੇ, ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ ॥੧੫॥ ਅਸਲਿ ਖਰ = ਨਿਰੇ ਖੋਤੇ (ਖ਼ਰ = ਖੋਤਾ)। ਜਿ = ਜਿਹੜੇ ਮਨੁੱਖ। ਗਰਬੁ = ਅਹੰਕਾਰ ॥੧੫॥
ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ ॥
He alone is a Brahmin, who knows God.
(ਸਾਡੀਆਂ ਨਜ਼ਰਾਂ ਵਿਚ) ਉਹ (ਮਨੁੱਖ ਅਸਲ) ਬ੍ਰਾਹਮਣ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਬਿੰਦੈ = (विद੍ਹ੍ਹ = to know) ਜਾਣਦਾ ਹੈ, ਜਾਣ-ਪਛਾਣ ਪੈਦਾ ਕਰਦਾ ਹੈ, ਡੂੰਘੀ ਸਾਂਝ ਪਾਂਦਾ ਹੈ। ਬ੍ਰਹਮੁ = ਪਰਮਾਤਮਾ।
ਜਪੁ ਤਪੁ ਸੰਜਮੁ ਕਮਾਵੈ ਕਰਮੁ ॥
He chants and meditates, and practices austerity and good deeds.
ਜੋ ਇਹੀ ਜਪ-ਕਰਮ ਕਰਦਾ ਹੈ, ਇਹੀ ਤਪ-ਕਰਮ ਕਰਦਾ ਹੈ, ਇਹੀ ਸੰਜਮ-ਕਰਮ ਕਰਦਾ ਹੈ (ਜੋ ਪਰਮਾਤਮਾ ਦੀ ਭਗਤੀ ਨੂੰ ਹੀ ਜਪ ਤਪ ਸੰਜਮ ਸਮਝਦਾ ਹੈ) ਸੰਜਮੁ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦਾ ਜਤਨ।
ਸੀਲ ਸੰਤੋਖ ਕਾ ਰਖੈ ਧਰਮੁ ॥
He keeps to the Dharma, with faith, humility and contentment.
ਜੋ ਮਿੱਠੇ ਸੁਭਾਅ ਅਤੇ ਸੰਤੋਖ ਦਾ ਫ਼ਰਜ਼ ਨਿਬਾਹੁੰਦਾ ਹੈ, ਸੀਲ = ਚੰਗਾ ਮਿੱਠਾ ਸੁਭਾਉ। ਸੰਤੋਖ = ਮਾਇਆ ਦੀ ਤ੍ਰਿਸ਼ਨਾ ਵਲੋਂ ਤ੍ਰਿਪਤੀ। ਰਖੈ = ਰੱਖਦਾ ਹੈ, ਨਿਬਾਹੁੰਦਾ ਹੈ।
ਬੰਧਨ ਤੋੜੈ ਹੋਵੈ ਮੁਕਤੁ ॥
Breaking his bonds, he is liberated.
ਜੋ ਮਾਇਆ ਦੇ ਮੋਹ ਦੀਆਂ ਫਾਹੀਆਂ ਤੋੜ ਲੈਂਦਾ ਹੈ ਅਤੇ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ। ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਮੁਕਤੁ = ਮਾਇਆ ਦੇ ਮੋਹ ਤੋਂ ਆਜ਼ਾਦ।
ਸੋਈ ਬ੍ਰਹਮਣੁ ਪੂਜਣ ਜੁਗਤੁ ॥੧੬॥
Such a Brahmin is worthy of being worshipped. ||16||
ਉਹੀ ਬ੍ਰਾਹਮਣ ਆਦਰ-ਸਤਕਾਰ ਦਾ ਹੱਕਦਾਰ ਹੈ ॥੧੬॥ ਪੂਜਣ ਜੁਗਤੁ = ਪੂਜਣ ਦੇ ਲਾਇਕ ॥੧੬॥
ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥
He alone is a Kh'shaatriyaa, who is a hero in good deeds.
(ਸਾਡੀਆਂ ਨਜ਼ਰਾਂ ਵਿਚ) ਉਹ ਮਨੁੱਖ ਖੱਤ੍ਰੀ ਹੈ ਜੋ (ਕਾਮਾਦਿਕ ਵੈਰੀਆਂ ਨੂੰ ਮਾਰ-ਮੁਕਾਣ ਲਈ) ਨੇਕ ਕਰਮ ਕਰਨ ਵਾਲਾ ਸੂਰਮਾ ਬਣਦਾ ਹੈ, ਸੂਰੁ = ਸੂਰਮਾ। ਕਰਮਾ ਕਾ ਸੂਰੁ = (ਕਾਮਾਦਿਕ ਬਲੀ ਸੂਰਮਿਆਂ ਦੇ ਮੁਕਾਬਲੇ ਤੇ) ਨੇਕ ਕਰਮ ਕਰਨ ਵਾਲਾ ਸੂਰਮਾ।
ਪੁੰਨ ਦਾਨ ਕਾ ਕਰੈ ਸਰੀਰੁ ॥
He uses his body to give in charity;
ਜੋ ਆਪਣੇ ਸਰੀਰ ਨੂੰ (ਆਪਣੇ ਜੀਵਨ ਨੂੰ, ਹੋਰਨਾਂ ਵਿਚ) ਭਲੇ ਕਰਮ ਵੰਡਣ ਲਈ ਵਸੀਲਾ ਬਣਾਂਦਾ ਹੈ, ਪੁੰਨ = ਭਲੇ ਕਰਮ। ਪੁੰਨ ਦਾਨ = ਭਲੇ ਕਰਮ ਵੰਡਣੇ। ਸਰੀਰੁ = (ਭਾਵ,) ਆਪਣਾ ਜੀਵਨ।
ਖੇਤੁ ਪਛਾਣੈ ਬੀਜੈ ਦਾਨੁ ॥
he understands his farm, and plants the seeds of generosity.
ਜੋ (ਆਪਣੇ ਸਰੀਰ ਨੂੰ ਕਿਸਾਨ ਦੇ ਖੇਤ ਵਾਂਗ) ਖੇਤ ਸਮਝਦਾ ਹੈ (ਤੇ, ਇਸ ਖੇਤ ਵਿਚ ਪਰਮਾਤਮਾ ਦੇ ਨਾਮ ਦੀ) ਦਾਤ (ਨਾਮ-ਬੀਜ) ਬੀਜਦਾ ਹੈ। ਖੇਤੁ = ਸਰੀਰ-ਖੇਤ। ਦਾਨੁ = ਨਾਮ ਦੀ ਦਾਤਿ।
ਸੋ ਖਤ੍ਰੀ ਦਰਗਹ ਪਰਵਾਣੁ ॥
Such a Kh'shaatriyaa is accepted in the Court of the Lord.
ਅਜਿਹਾ ਖੱਤ੍ਰੀ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ। ਦਰਗਹ = ਪਰਮਾਤਮਾ ਦੀ ਹਜ਼ੂਰੀ ਵਿਚ।
ਲਬੁ ਲੋਭੁ ਜੇ ਕੂੜੁ ਕਮਾਵੈ ॥
Whoever practices greed, possessiveness and falsehood,
ਪਰ ਜਿਹੜਾ ਮਨੁੱਖ ਲੱਬ ਲੋਭ ਅਤੇ ਹੋਰ ਠੱਗੀ ਆਦਿਕ ਕਰਦਾ ਰਹਿੰਦਾ ਹੈ,
ਅਪਣਾ ਕੀਤਾ ਆਪੇ ਪਾਵੈ ॥੧੭॥
shall receive the fruits of his own labors. ||17||
(ਉਹ ਜਨਮ ਦਾ ਚਾਹੇ ਖੱਤ੍ਰੀ ਹੀ ਹੋਵੇ) ਉਹ ਮਨੁੱਖ (ਲੱਬ ਆਦਿਕ) ਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਦਾ ਹੈ (ਉਹ ਮਨੁੱਖ ਕਾਮਾਦਿਕ ਵਿਕਾਰਾਂ ਦਾ ਸ਼ਿਕਾਰ ਹੋਇਆ ਹੀ ਰਹਿੰਦਾ ਹੈ, ਉਹ ਨਹੀਂ ਹੈ ਸੂਰਮਾ) ॥੧੭॥ ਆਪੇ = ਆਪ ਹੀ ॥੧੭॥
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
Do not heat your body like a furnace, or burn your bones like firewood.
(ਆਪਣੇ) ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ, ਤੇ, ਹੱਡਾਂ ਨੂੰ (ਧੂਣੀਆਂ ਨਾਲ) ਇਉਂ ਨਾਹ ਬਲਾ ਜਿਵੇਂ ਇਹ ਬਾਲਣ ਹੈ। ਜਿਉ = ਵਾਂਗ।
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮੑਾਲਿ ॥੧੮॥
What have your head and feet done wrong? See your Husband Lord within yourself. ||18||
(ਤੇਰੇ) ਸਿਰ ਨੇ (ਤੇਰੇ) ਪੈਰਾਂ ਨੇ ਕੁਝ ਨਹੀਂ ਵਿਗਾੜਿਆ (ਇਹਨਾਂ ਨੂੰ ਧੂਣੀਆਂ ਨਾਲ ਕਿਉਂ ਦੁਖੀ ਕਰਦਾ ਹੈਂ? ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ॥੧੮॥ ਸਿਰਿ = ਸਿਰ ਨੇ। ਪੈਰੀ = ਪੈਰੀਂ, ਪੈਰਾਂ ਨੇ। ਫੇੜਿਆ = ਵਿਗਾੜਿਆ। ਅੰਦਰਿ = ਆਪਣੇ ਹਿਰਦੇ ਵਿਚ ਹੀ। ਪਿਰੀ = ਪ੍ਰੀਤਮ ਪ੍ਰਭੂ ਨੂੰ। ਸਮ੍ਹ੍ਹਾਲਿ = ਸਾਂਭ ਕੇ ਰੱਖ ॥੧੮॥
ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥
God the Cosmic Husband dwells within all hearts; without Him, there is no heart at all.
ਖਸਮ-ਪ੍ਰਭੂ ਸਾਰੇ ਹੀ ਸਰੀਰਾਂ ਵਿਚ ਵੱਸਦਾ ਹੈ। ਕੋਈ ਭੀ ਸਰੀਰ (ਐਸਾ) ਨਹੀਂ ਹੈ ਜੋ ਖਸਮ-ਪ੍ਰਭੂ ਤੋਂ ਬਿਨਾ ਹੋਵੇ (ਜਿਸ ਵਿਚ ਖਸਮ-ਪ੍ਰਭੂ ਵੱਸਦਾ ਨਾਹ ਹੋਵੇ। ਪਰ ਵੱਸਦਾ ਹੈ ਗੁਪਤ)। ਘਟੁ = ਸਰੀਰ। ਸਭਨੀ ਘਟੀ = ਸਭਨੀਂ ਘਟੀਂ, ਸਾਰੇ ਸਰੀਰਾਂ ਵਿਚ। ਸਹੁ = ਖਸਮ-ਪ੍ਰਭੂ। ਸਹ ਬਿਨੁ = ਖਸਮ-ਪ੍ਰਭੂ ਤੋਂ ਬਿਨਾ।
ਨਾਨਕ ਤੇ ਸੋਹਾਗਣੀ ਜਿਨੑਾ ਗੁਰਮੁਖਿ ਪਰਗਟੁ ਹੋਇ ॥੧੯॥
O Nanak, the Gurmukhs are the happy, virtuous soul-brides; the Lord is revealed to them. ||19||
ਹੇ ਨਾਨਕ! ਉਹ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਅੰਦਰ (ਉਹ ਖਸਮ-ਪ੍ਰਭੂ) ਗੁਰੂ ਦੀ ਰਾਹੀਂ ਪਰਗਟ ਹੋ ਜਾਂਦਾ ਹੈ ॥੧੯॥ ਨਾਨਕ = ਹੇ ਨਾਨਕ! ਤੇ = ਉਹ ਜੀਵ-ਇਸਤ੍ਰੀਆਂ। ਸੋਹਾਗਣੀ = ਖਸਮ ਵਾਲੀਆਂ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ ॥੧੯॥
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
If you desire to play this game of love with Me,
ਜੇ ਤੈਨੂੰ (ਪ੍ਰਭੂ-ਪ੍ਰੇਮ ਦੀ) ਖੇਡ ਖੇਡਣ ਦਾ ਸ਼ੌਕ ਹੈ, ਜਉ = ਜੇ। ਤਉ = ਤੈਨੂੰ, ਤੇਰਾ। ਚਾਉ = ਸ਼ੌਕ।
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
then step onto My Path with your head in hand.
ਤਾਂ (ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆ (ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆ)। ਧਰਿ = ਧਰ ਕੇ, ਰੱਖ ਕੇ। ਸਿਰੁ = (ਭਾਵ,) ਹਉਮੈ, ਅਹੰਕਾਰ।
ਇਤੁ ਮਾਰਗਿ ਪੈਰੁ ਧਰੀਜੈ ॥
When you place your feet on this Path,
(ਪ੍ਰਭੂ-ਪ੍ਰੀਤ ਦੇ) ਇਸ ਰਸਤੇ ਉੱਤੇ (ਤਦੋਂ ਹੀ) ਪੈਰ ਧਰਿਆ ਜਾ ਸਕਦਾ ਹੈ, ਇਤੁ = ਇਸ ਵਿਚ। ਮਾਰਗਿ = ਰਸਤੇ ਵਿਚ। ਇਤੁ ਮਾਰਗਿ = ਇਸ ਰਸਤੇ ਵਿਚ, (ਪ੍ਰੇਮ ਦੇ) ਇਸ ਰਸਤੇ ਤੇ। ਧਰੀਜੈ = ਧਰਨਾ ਚਾਹੀਦਾ ਹੈ।
ਸਿਰੁ ਦੀਜੈ ਕਾਣਿ ਨ ਕੀਜੈ ॥੨੦॥
give Me your head, and do not pay any attention to public opinion. ||20||
(ਜਦੋਂ) ਸਿਰ ਭੇਟਾ ਕੀਤਾ ਜਾਏ, ਪਰ ਕੋਈ ਝਿਜਕ ਨਾਹ ਕੀਤੀ ਜਾਏ (ਜਦੋਂ ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈ ਛੱਡੀ ਜਾਏ) ॥੨੦॥ ਕਾਣਿ = ਝਿਜਕ। ਨ ਕੀਜੈ = ਨਹੀਂ ਚਾਹੀਦੀ ॥੨੦॥
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥
False is friendship with the false and greedy. False is its foundation.
ਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਮਨੁੱਖ ਨਾਲ ਦੋਸਤੀ ਬਣਾਈ ਜਾਏ, (ਤਾਂ ਉਸ ਕਿਰਾੜ ਦੇ ਅੰਦਰਲੇ) ਮਾਇਆ ਦੇ ਮੋਹ ਦੇ ਕਾਰਨ (ਉਸ ਦੀ ਦੋਸਤੀ ਦੀ) ਪਾਂਇਆਂ ਭੀ ਇਤਬਾਰ-ਜੋਗ ਨਹੀਂ ਹੁੰਦੀ। ਕਿਰਾੜਾ = ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ, ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲਾ ਮਨੁੱਖ। ਦੋਸਤੀ = ਮਿੱਤ੍ਰਤਾ। ਕੂੜੈ = ਕੂੜ ਦੇ ਕਾਰਨ, ਮਾਇਆ ਦੇ ਮੋਹ ਦੇ ਕਾਰਨ। ਪਾਇ = ਪਾਂਇਆਂ, (ਦੋਸਤੀ ਦੀ) ਪਾਂਇਆਂ। ਕੂੜੀ = ਜਿਸ ਉਤੇ ਇਤਬਾਰ ਨਾਹ ਹੋ ਸਕੇ।
ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥੨੧॥
O Moollah, no one knows where death shall strike. ||21||
ਹੇ ਮੂਲਿਆ! (ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ, ਪਰ ਉਸ ਨੂੰ ਇਹ ਗੱਲ) ਸੁੱਝਦੀ ਹੀ ਨਹੀਂ ਕਿ ਮੌਤ ਕਿਸੇ ਭੀ ਥਾਂ ਤੇ (ਕਿਸੇ ਭੀ ਵੇਲੇ) ਆ ਸਕਦੀ ਹੈ ॥੨੧॥ ਨ ਜਾਪੈ = (ਇਹ ਗੱਲ) ਸੁਝਦੀ ਹੀ ਨਹੀਂ। ਕਿਤੈ ਥਾਂਇ = ਕਿਸੇ ਭੀ ਥਾਂ ਤੇ। ਆਵੈ = ਆ ਜਾਂਦੀ ਹੈ। ਮਰਣੁ = ਮੌਤ ॥੨੧॥
ਗਿਆਨ ਹੀਣੰ ਅਗਿਆਨ ਪੂਜਾ ॥
Without spiritual wisdom, the people worship ignorance.
ਜਿਹੜੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹੁੰਦੇ ਹਨ, ਉਹ ਆਤਮਕ ਜੀਵਨ ਵਲੋਂ ਬੇ-ਸਮਝੀ ਨੂੰ ਹੀ ਸਦਾ ਪਸੰਦ ਕਰਦੇ ਹਨ। ਗਿਆਨ = ਆਤਮਕ ਜੀਵਨ ਦੀ ਸੂਝ। ਹੀਣੰ = ਸੱਖਣੇ। ਅਗਿਆਨ = ਆਤਮਕ ਜੀਵਨ ਵਲੋਂ ਬੇਸਮਝੀ।
ਅੰਧ ਵਰਤਾਵਾ ਭਾਉ ਦੂਜਾ ॥੨੨॥
They grope in the darkness, in the love of duality. ||22||
(ਜਿਨ੍ਹਾਂ ਮਨੁੱਖਾਂ ਦੇ ਅੰਦਰ) ਮਾਇਆ ਦਾ ਮੋਹ (ਸਦਾ ਟਿਕਿਆ ਰਹਿੰਦਾ ਹੈ, ਉਹਨਾਂ ਦਾ) ਵਰਤਣ-ਵਿਹਾਰ (ਆਤਮਕ ਜੀਵਨ ਵਲੋਂ) ਅੰਨ੍ਹਾ (ਬਣਾਈ ਰੱਖਣ ਵਾਲਾ ਹੁੰਦਾ) ਹੈ ॥੨੨॥ ਅੰਧ = ਅੰਨ੍ਹਾ, ਆਤਮਕ ਜੀਵਨ ਵਲੋਂ ਅੰਨ੍ਹਾ ਬਣਾਈ ਰੱਖਣ ਵਾਲਾ। ਵਰਤਾਵਾ = ਵਰਤਣ-ਵਿਹਾਰ। ਭਾਉ = ਪਿਆਰ। ਭਾਉ ਦੂਜਾ = ਪਰਮਾਤਮਾ ਤੋਂ ਬਿਨਾ ਹੋਰ ਦਾ ਪਿਆਰ, ਮਾਇਆ ਦਾ ਮੋਹ ॥੨੨॥
ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥
Without the Guru, there is no spiritual wisdom; without Dharma, there is no meditation.
ਗੁਰੂ (ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣਦੀ। (ਇਸ ਡੂੰਘੀ ਸਾਂਝ ਨੂੰ ਮਨੁੱਖਾ ਜੀਵਨ ਦਾ ਜ਼ਰੂਰੀ) ਫ਼ਰਜ਼ ਬਣਾਣ ਤੋਂ ਬਿਨਾ (ਹਰਿ-ਨਾਮ ਸਿਮਰਨ ਦੀ) ਲਗਨ ਨਹੀਂ ਬਣਦੀ। ਗਿਆਨੁ = ਆਤਮਕ ਜੀਵਨ ਦੀ ਸੂਝ, ਪਰਮਾਤਮਾ ਨਾਲ ਸਾਂਝ। ਧਰਮ = ਫ਼ਰਜ਼, ਕਰਤੱਬ। ਧਿਆਨੁ = ਲਗਨ, ਸੁਰਤ।
ਸਚ ਬਿਨੁ ਸਾਖੀ ਮੂਲੋ ਨ ਬਾਕੀ ॥੨੩॥
Without Truth, there is no credit; without capital, there is no balance. ||23||
ਸਦਾ-ਥਿਰ ਹਰਿ-ਨਾਮ ਸਿਮਰਨ ਤੋਂ ਬਿਨਾ (ਹੋਰ ਹੋਰ ਮਾਇਕ ਉੱਦਮਾਂ ਦੀ ਜੀਵਨ-) ਰਾਹਦਾਰੀ ਦੇ ਕਾਰਨ (ਆਤਮਕ ਜੀਵਨ ਦਾ ਉਹ) ਸਰਮਾਇਆ ਭੀ ਪੱਲੇ ਨਹੀਂ ਰਹਿ ਜਾਂਦਾ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ) ॥੨੩॥ ਸਚ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਖੀ = ਗਵਾਹੀ, ਪਰਵਾਨਾ, ਜੀਵਨ-ਰਾਹਦਾਰੀ। ਮੂਲੋ = ਮੂਲ ਭੀ, ਸਰਮਾਇਆ ਭੀ, (ਆਤਮਕ ਜੀਵਨ ਦਾ ਉਹ) ਸਰਮਾਇਆ ਭੀ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ)। ਨ ਬਾਕੀ = ਬਾਕੀ ਨਹੀਂ ਰਹਿੰਦਾ, ਪੱਲੇ ਨਹੀਂ ਰਹਿੰਦਾ ॥੨੩॥
ਮਾਣੂ ਘਲੈ ਉਠੀ ਚਲੈ ॥
The mortals are sent into the world; then, they arise and depart.
(ਪਰਮਾਤਮਾ) ਮਨੁੱਖ ਨੂੰ (ਜਗਤ ਵਿਚ ਕੋਈ ਆਤਮਕ ਲਾਭ ਖੱਟਣ ਲਈ) ਭੇਜਦਾ ਹੈ, (ਪਰ ਜੇ ਆਤਮਕ ਜੀਵਨ ਦੀ ਖੱਟੀ ਖੱਟਣ ਤੋਂ ਬਿਨਾ ਹੀ ਮਨੁੱਖ ਜਗਤ ਤੋਂ) ਉੱਠ ਕੇ ਤੁਰ ਪੈਂਦਾ ਹੈ, ਮਾਣੂ = ਮਨੁੱਖ (ਨੂੰ)। ਘਲੈ = ਘੱਲੈ, (ਪਰਮਾਤਮਾ) ਭੇਜਦਾ ਹੈ। ਉਠੀ = ਉਠਿ, ਉੱਠ ਕੇ। ਚਲੈ = ਚੱਲੈ, (ਜਗਤ ਤੋਂ) ਤੁਰ ਪੈਂਦਾ ਹੈ।
ਸਾਦੁ ਨਾਹੀ ਇਵੇਹੀ ਗਲੈ ॥੨੪॥
There is no joy in this. ||24||
(ਤਾਂ) ਇਹੋ ਜਿਹਾ ਜੀਵਨ ਜੀਊਣ ਵਿਚ ਮਨੁੱਖ ਨੂੰ ਕੋਈ) ਆਤਮਕ ਆਨੰਦ ਹਾਸਲ ਨਹੀਂ ਹੁੰਦਾ ॥੨੪॥ ਸਾਦੁ = ਸੁਆਦ, ਆਨੰਦ। ਇਵੇਹੀ ਗਲੈ = ਇਹੋ ਜਿਹੀ ਗੱਲ ਵਿਚ ॥੨੪॥
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥
Raam Chand, sad at heart, assembled his army and forces.
(ਸ੍ਰੀ ਰਾਮਚੰਦ੍ਰ ਉਸ ਕਰਤਾਰ ਦੀ ਬਰਾਬਰੀ ਨਹੀਂ ਕਰ ਸਕਦਾ। ਵੇਖੋ! ਰਾਵਣ ਨਾਲ ਲੜਾਈ ਕਰਨ ਵਾਸਤੇ) ਸ੍ਰੀ ਰਾਮਚੰਦ੍ਰ ਫ਼ੌਜਾਂ ਇਕੱਠੀਆਂ ਕਰਦਾ ਹੈ, (ਉਸ ਦੇ) ਅੰਦਰ (ਫ਼ੌਜਾਂ ਇਕੱਠੀਆਂ ਕਰਨ ਦੇ) ਅਧਿਕਾਰ ਦੀ ਤਾਕਤ ਭੀ ਹੈ, (ਫਿਰ ਭੀ ਸ੍ਰੀ) ਰਾਮਚੰਦ੍ਰ ਦੁਖੀ ਹੁੰਦਾ ਹੈ ਰਾਮੁ = (ਸ੍ਰੀ) ਰਾਮਚੰਦ੍ਰ। ਝੁਰੈ = ਦੁਖੀ ਹੁੰਦਾ ਹੈ। ਦਲ = ਫ਼ੌਜਾਂ। ਮੇਲਵੈ = ਇਕੱਠੀਆਂ ਕਰਦਾ ਹੈ। ਅੰਤਰਿ = (ਸ੍ਰੀ ਰਾਮਚੰਦ੍ਰ ਦੇ) ਅੰਦਰ। ਅਧਿਕਾਰ = ਇਖ਼ਤਿਆਰ। ਬਲੁ ਅਧਿਕਾਰ = ਅਧਿਕਾਰ ਦੀ ਤਾਕਤ।
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥
The army of monkeys was at his service; his mind and body became eager for war.
(ਹਾਲਾਂਕਿ) ਵਾਨਰਾਂ ਦੀ (ਉਸ) ਫ਼ੌਜ ਦੀ ਰਾਹੀਂ (ਉਸ ਦੀ) ਸੇਵਾ ਭੀ ਹੋ ਰਹੀ ਹੈ (ਜਿਸ ਸੈਨਾ ਦੇ) ਮਨ ਵਿਚ ਤਨ ਵਿਚ ਜੁੱਧ ਕਰਨ ਦਾ ਬੇਅੰਤ ਚਾਉ ਹੈ, ਬੰਤਰ ਕੀ ਸੈਨਾ = ਵਾਨਰਾਂ ਦੀ ਫ਼ੌਜ ਦੀ ਰਾਹੀਂ। ਸੇਵੀਐ = (ਸ੍ਰੀ ਰਾਮਚੰਦ੍ਰ ਦੀ) ਸੇਵਾ ਕੀਤੀ ਜਾ ਰਹੀ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ। ਜੁਝੁ = ਜੁੱਧ ਦਾ ਚਾਉ।
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥
Raawan captured his wife Sita, and Lachhman was cursed to die.
(ਫਿਰ ਭੀ ਜਦੋਂ) ਸੀਤਾ (ਜੀ) ਨੂੰ ਰਾਵਣ ਲੈ ਗਿਆ ਸੀ, (ਤੇ, ਫਿਰ ਜਦੋਂ ਸ੍ਰੀ ਰਾਮਚੰਦ੍ਰ ਜੀ ਦਾ ਭਾਈ) ਲਛਮਨ ਸਰਾਪ ਨਾਲ ਮਰ ਗਿਆ ਸੀ, (ਤਦੋਂ ਰਾਮਚੰਦ੍ਰ ਦੁਖੀ ਹੋਇਆ।) ਦਹਸਿਰੋ = ਦਸ ਸਿਰਾਂ ਵਾਲਾ ਰਾਵਣ। ਮੂਓ = ਮਰ ਗਿਆ। ਸਰਾਪਿ = ਸਰਾਪ ਨਾਲ।
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥੨੫॥
O Nanak, the Creator Lord is the Doer of all; He watches over all, and destroys what He has created. ||25||
ਹੇ ਨਾਨਕ! ਕਰਤਾਰ ਸਭ ਕੁਝ ਕਰ ਸਕਣ ਦੀ ਸਮਰਥਾ ਵਾਲਾ ਹੈ (ਉਸ ਨੂੰ ਕਦੇ ਝੁਰਨ ਦੀ ਦੁਖੀ ਹੋਣ ਦੀ ਲੋੜ ਨਹੀਂ), ਉਹ ਤਾਂ ਪੈਦਾ ਕਰ ਕੇ ਨਾਸ ਕਰ ਕੇ (ਸਭ ਕੁਝ ਕਰ ਕੇ ਆਪ ਹੀ) ਵੇਖਦਾ ਹੈ ॥੨੫॥ ਕਰਣਹਾਰੁ = ਸਭ ਕੁਝ ਕਰ ਸਕਣ ਵਾਲਾ। ਕਰਤਾ = ਕਰਤਾਰ। ਕਰਿ = ਕਰ ਕੇ। ਥਾਪਿ = ਪੈਦਾ ਕਰ ਕੇ। ਉਥਾਪਿ = ਨਾਸ ਕਰ ਕੇ ॥੨੫॥
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥
In his mind, Raam Chand mourned for Sita and Lachhman.
(ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿਚ ਲਛਮਨ ਬਰਛੀ ਨਾਲ ਮੂਰਛਿਤ ਹੋਇਆ)। ਝੂਰੈ = ਦੁਖੀ ਹੁੰਦਾ ਹੈ (ਦੁਖੀ ਹੋਇਆ)। ਜੋਗੁ = ਦੀ ਖ਼ਾਤਰ, ਵਾਸਤੇ।
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥
Then, he remembered Hanuman the monkey-god, who came to him.
(ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ ਜੋ (ਪਰਮਾਤਮਾ ਵਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ। ਹਣਵੰਤਰੁ = ਹਨੂਮਾਨ (ਹਨੂ = हनु = ਠੋਡੀ। ਹਨੂਮਾਨ = ਲੰਮੀ ਠੋਡੀ ਵਾਲਾ)। ਆਰਾਧਿਆ = ਯਾਦ ਕੀਤਾ। ਕਰਿ = ਕਰਕੇ, ਦੇ ਕਾਰਨ। ਸੰਜੋਗੁ = ਮਿਲਾਪ, (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਮਿਲਾਪ। ਸੰਜੋਗੁ ਕਰਿ = (ਪਰਮਾਤਮਾ ਵਲੋਂ ਬਣੇ) ਸੰਜੋਗ ਨਾਲ।
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥
The misguided demon did not understand that God is the Doer of deeds.
ਮੂਰਖ ਰਾਵਣ (ਭੀ) ਇਹ ਗੱਲ ਨਾਹ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨ ਦੈਤੁ = ਰਾਵਣ ਦੈਂਤ। ਨ ਸਮਝਈ = ਨਹੀਂ ਸਮਝਦਾ (ਨਾਹ ਸਮਝਿਆ)। ਤਿਨਿ ਪ੍ਰਭ = ਉਸ ਪਰਮਾਤਮਾ ਨੇ। ਤਿਨਿ = ਉਸ ਨੇ। ਕਾਮ = ਸਾਰੇ ਕੰਮ।
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥੨੬॥
O Nanak, the actions of the Self-existent Lord cannot be erased. ||26||
ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ, (ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ) (ਸ੍ਰੀ) ਰਾਮਚੰਦ (ਜੀ) ਪਾਸੋਂ ਭਾਵੀ ਨਾਹ ਮਿਟ ਸਕੀ ॥੨੬॥ ਵੇਪਰਵਾਹੁ = ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ। ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ, ਭਾਵੀ। ਨ ਮਿਟਈ ਰਾਮ = (ਸ੍ਰੀ) ਰਾਮਚੰਦ੍ਰ ਪਾਸੋਂ (ਭੀ) ਨਾਹ ਮਿਟੀ ॥੨੬॥
ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥
The city of Lahore suffered terrible destruction for four hours. ||27||
ਲਾਹੌਰ ਦਾ ਸ਼ਹਰ (ਸ਼ਹਰ-ਨਿਵਾਸੀਆਂ ਵਾਸਤੇ ਆਤਮਕ ਮੌਤ ਲਿਆਈ ਰੱਖਣ ਦੇ ਕਾਰਣ) ਜ਼ਹਰ (ਬਣਿਆ ਪਿਆ ਹੈ, ਕਿਉਂਕਿ ਇੱਥੇ ਨਿੱਤ ਸਵੇਰੇ ਰੱਬੀ ਸਿਫ਼ਤ-ਸਾਲਾਹ ਦੀ ਥਾਂ) ਸਵਾ ਪਹਰ (ਦਿਨ ਚੜ੍ਹੇ ਤਕ ਮਾਸ ਦੀ ਖ਼ਾਤਰ ਪਸ਼ੂਆਂ ਉਤੇ) ਕਹਰ (ਹੁੰਦਾ ਰਹਿੰਦਾ ਹੈ। ਮਾਸ ਆਦਿਕ ਖਾਣਾ ਅਤੇ ਵਿਸ਼ੇ ਭੋਗਣਾ ਹੀ ਲਾਹੌਰ-ਨਿਵਾਸੀਆਂ ਦਾ ਜੀਵਨ-ਮਨੋਰਥ ਬਣ ਰਿਹਾ ਹੈ) ॥੨੭॥ ਜਹਰੁ = (ਆਤਮਕ ਮੌਤ ਲਿਆਉਣ ਵਾਲਾ) ਜ਼ਹਿਰ ॥੨੭॥