ਸਲੋਕੁ

Salok:

ਸਲੋਕ।

ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ

The Destroyer of fear, the Eradicator of sin and sorrow - enshrine that Lord in your mind.

(ਹੇ ਭਾਈ! ਸਭ ਪਾਪਾਂ ਦੇ) ਹਰਨ ਵਾਲੇ ਨੂੰ ਆਪਣੇ ਮਨ ਵਿਚ ਯਾਦ ਰੱਖ। ਉਹੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਉਹੀ ਸਾਰੇ ਪਾਪਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਭੰਜਨ = ਤੋੜਨ ਵਾਲਾ। ਅਘ = ਪਾਪ। ਮਨਹਿ = ਮਨ ਵਿਚ। ਹਰੇ = ਹਰੀ ਨੂੰ।

ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਭ੍ਰਮੇ ॥੧॥

One whose heart abides in the Society of the Saints, O Nanak, does not wander around in doubt. ||1||

ਹੇ ਨਾਨਕ! ਸਤਸੰਗ ਵਿਚ ਰਹਿ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਉਹ ਹਰੀ ਆ ਟਿਕਦਾ ਹੈ, ਉਹ ਪਾਪਾਂ ਵਿਕਾਰਾਂ ਦੀ ਭਟਕਣਾ ਵਿਚ ਨਹੀਂ ਪੈਂਦੇ ॥੧॥ ਸੰਗਿ = ਸੰਗ ਵਿਚ। ਜਿਹ = ਜਿਨ੍ਹਾਂ ਦੇ। ਤੇ = ਉਹ ਬੰਦੇ। ਭ੍ਰਮੇ = ਭੁਲੇਖੇ ਵਿਚ ਪਏ ॥੧॥