ਸਲੋਕੁ ॥

Salok:

ਸਲੋਕੁ

ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥

The perfect person never wavers; God Himself made him perfect.

ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ ਉਹ ਪੂਰਨ ਮਨੁੱਖ ਕਦੇ (ਮਾਇਆ ਦੇ ਅਸਰ ਹੇਠ ਆ ਕੇ) ਨਹੀਂ ਡੋਲਦਾ, ਪੂਰਨ = ਉਕਾਈ-ਹੀਣ ਜੀਵਨ ਵਾਲਾ। ਪ੍ਰਭ ਆਪਿ = ਪ੍ਰਭੂ ਨੇ ਆਪ।

ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥੧੬॥

Day by day, he prospers; O Nanak, he shall not fail. ||16||

ਉਸ ਦਾ ਆਤਮਕ ਜੀਵਨ ਦਿਨੋ ਦਿਨ ਵਧੀਕ ਚਮਕਦਾ ਹੈ। ਹੇ ਨਾਨਕ! ਉਸ ਦੇ ਆਤਮਕ ਜੀਵਨ ਵਿਚ ਕਦੇ ਕਮੀ ਨਹੀਂ ਹੁੰਦੀ ॥੧੬॥ ਦਿਨੁ ਦਿਨੁ = ਦਿਨੋ ਦਿਨ। ਚੜੈ ਸਵਾਇਆ = ਵਧਦਾ ਹੈ, ਆਤਮਕ ਜੀਵਨ ਵਿਚ ਚਮਕਦਾ ਹੈ। ਘਾਟਿ = (ਆਤਮਕ ਜੀਵਨ ਵਿਚ) ਕਮੀ ॥੧੬॥