ਚੌਪਈ ॥

ਚੌਪਈ:

ਦਰਪ ਕਲਾ ਇਹ ਭਾਤਿ ਉਚਾਰੀ ॥

ਦਰਪ ਕਲਾ ਨੇ ਇਸ ਤਰ੍ਹਾਂ ਕਿਹਾ

ਜੋ ਰਾਜਾ ਸਭ ਤ੍ਰਿਯਾ ਤੁਹਾਰੀ ॥

ਕਿ ਹੇ ਰਾਜਾ ਜੀ! ਜੋ ਤੁਹਾਡੀਆਂ ਸਾਰੀਆਂ ਇਸਤਰੀਆਂ ਹਨ।

ਤਿਨ ਸਭਹਿਨ ਇਹ ਠੌਰ ਬੁਲਾਵਹੁ ॥

ਉਨ੍ਹਾਂ ਸਾਰੀਆਂ ਨੂੰ ਇਸ ਥਾਂ ਤੇ ਬੁਲਾਓ

ਕੰਚਨ ਦੇ ਕਰਿ ਹਾਥ ਬਿਜਾਵਹੁ ॥੨੧॥

ਅਤੇ ਸੋਨਾ ਉਨ੍ਹਾਂ ਦੇ ਹੱਥ ਨਾਲ ਬਿਜਵਾਓ ॥੨੧॥