ਮਃ ੪ ॥
Fourth Mehl:
ਚੌਥੀ ਪਾਤਿਸ਼ਾਹੀ।
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥
O Nanak, without Him, we could not live for a moment. Forgetting Him, we could not succeed for an instant.
ਨਾਨਕ ਆਖਦਾ ਹੈ- ਜਿਸ ਪ੍ਰਭੂ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦਾ, ਜਿਸ ਨੂੰ ਇਕ ਘੜੀ ਭੀ ਵਿਸਾਰਿਆਂ ਨਿੱਭਦੀ ਨਹੀਂ, ਸਰੈ ਨ ਬਿੰਦ = ਇਕ ਘੜੀ ਭੀ ਨਹੀਂ ਨਿੱਭਦੀ। ਵਿਸਰੈ ਸਰੈ ਨ ਬਿੰਦ = ਇਕ ਘੜੀ ਭਰ ਭੀ ਵਿਸਾਰਨਾ ਨਹੀਂ ਪੁੱਜਦਾ।
ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥
O mortal, how can you be angry with the One who cares for you? ||2||
ਹੇ ਮਨ! ਜਿਸ ਪ੍ਰਭੂ ਨੂੰ ਅਸਾਡਾ (ਹਰ ਵੇਲੇ) ਫ਼ਿਕਰ ਹੈ, ਉਸ ਨਾਲ ਰੁੱਸਣਾ ਠੀਕ ਨਹੀਂ ॥੨॥ ਜਿਸਹਿ = ਜਿਸੈ, ਜਿਸ ਨੂੰ। ਚਿੰਦ = ਫ਼ਿਕਰ ॥੨॥