ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
To ask for any other than You, Lord, is the most miserable of miseries.
ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਤੈਥੋਂ) ਕੁਝ ਹੋਰ ਮੰਗਣਾ ਭਾਰੇ ਦੁੱਖ ਸਹੇੜਨੇ ਹਨ। ਜਿ = ਜੋ ਕੁਝ। ਦੁਖਾ ਕੈ ਸਿਰਿ ਦੁਖ = ਦੁੱਖਾਂ ਦੇ ਸਿਰ ਤੇ ਦੁੱਖ, ਭਾਰੇ ਦੁੱਖ।
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
Please bless me with Your Name, and make me content; may the hunger of my mind be satisfied.
(ਹੇ ਪ੍ਰਭੂ!) ਮੈਨੂੰ ਆਪਣਾ ਨਾਮ ਦੇਹ ਤਾਂ ਜੁ ਮੈਨੂੰ ਸੰਤੋਖ ਆ ਜਾਏ ਤੇ ਮੇਰੇ ਮਨ ਦੀ ਤ੍ਰਿਸ਼ਨਾ ਮੁੱਕ ਜਾਏ। ਸੰਤੋਖੀਆ = ਮੈਨੂੰ ਸੰਤੋਖ ਆ ਜਾਏ। ਭੁਖ = ਤ੍ਰਿਸ਼ਨਾ।
ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥
The Guru has made the woods and meadows green again. O Nanak, is it any wonder that He blesses human beings as well? ||2||
ਹੇ ਨਾਨਕ! ਜਿਸ ਗੁਰੂ ਨੇ ਜੰਗਲ ਤੇ (ਜੰਗਲ ਦਾ ਸੁੱਕਾ) ਘਾਹ ਹਰਾ ਕਰ ਦਿੱਤਾ, ਮਨੁੱਖਾਂ ਨੂੰ ਹਰਾ ਕਰਨਾ ਉਸ ਦੇ ਵਾਸਤੇ ਕੇਹੜੀ ਵੱਡੀ ਗੱਲ ਹੈ? ॥੨॥ ਗੁਰਿ = ਗੁਰੂ ਨੇ। ਵਣੁ = ਬਨ, ਜੰਗਲ। ਤਿਣੁ = ਤੀਲਾ, ਘਾਹ ਦਾ ਤੀਲਾ ॥੨॥