ਸਲੋਕ ਮਹਲਾ ੫ ॥
Salok, Fifth Mehl:
ਗੁਰੂ ਅਰਜਨਦੇਵ ਜੀ ਦੇ ਸਲੋਕ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਤੇ ਸੇਈ ਜਿ ਮੁਖੁ ਨ ਮੋੜੰਨੑਿ ਜਿਨੑੀ ਸਿਞਾਤਾ ਸਾਈ ॥
They alone are imbued with the Lord, who do not turn their faces away from Him - they realize Him.
ਉਹ ਮਨੁੱਖ ਹੀ (ਪ੍ਰੇਮ ਰੰਗ ਵਿਚ) ਰੰਗੇ ਹੋਏ ਹਨ, ਜਿਹੜੇ (ਖਸਮ-ਪ੍ਰਭੂ ਦੀ ਯਾਦ ਵਲੋਂ ਕਦੇ ਭੀ) ਮੂੰਹ ਨਹੀਂ ਮੋੜਦੇ (ਕਦੇ ਭੀ ਪ੍ਰਭੂ ਦੀ ਯਾਦ ਨਹੀਂ ਭੁਲਾਂਦੇ), ਜਿਨ੍ਹਾਂ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ। ਰਤੇ = ਰੱਤੇ, (ਪ੍ਰੇਮ-ਰੰਗ ਵਿਚ) ਰੰਗੇ ਹੋਏ। ਸੋਈ = ਉਹ (ਮਨੁੱਖ) ਹੀ (ਬਹੁ-ਵਚਨ)। ਜਿ = ਜਿਹੜੇ (ਮਨੁੱਖ)। ਜਿਨੀ = ਜਿਨ੍ਹਾਂ ਨੇ। ਸਿਞਾਤਾ = ਡੂੰਘੀ ਸਾਂਝ ਪਾਈ ਹੋਈ ਹੈ। ਸਾਈ = ਸਾਈਂ, ਖਸਮ-ਪ੍ਰਭੂ।
ਝੜਿ ਝੜਿ ਪਵਦੇ ਕਚੇ ਬਿਰਹੀ ਜਿਨੑਾ ਕਾਰਿ ਨ ਆਈ ॥੧॥
The false, immature lovers do not know the way of love, and so they fall. ||1||
ਪਰ ਜਿਨ੍ਹਾਂ ਨੂੰ (ਪ੍ਰੇਮ ਦੀ ਦਵਾਈ) ਮੁਆਫ਼ਿਕ ਨਹੀਂ ਬੈਠਦੀ (ਠੀਕ ਅਸਰ ਨਹੀਂ ਕਰਦੀ,) ਉਹ ਕਮਜ਼ੋਰ ਪ੍ਰੇਮ ਵਾਲੇ ਮਨੁੱਖ (ਪ੍ਰਭੂ ਚਰਨਾਂ ਨਾਲੋਂ ਇਉਂ) ਮੁੜ ਮੁੜ ਟੁੱਟਦੇ ਹਨ (ਜਿਵੇਂ ਕਮਜ਼ੋਰ ਕੱਚੇ ਫਲ ਟਾਹਣੀ ਨਾਲੋਂ) ॥੧॥ ਝੜਿ ਝੜਿ ਪਵਦੇ = ਮੁੜ ਮੁੜ ਝੜਦੇ ਹਨ। ਕਚੇ ਬਿਰਹੀ = ਕਮਜ਼ੋਰ ਪ੍ਰੀਤ ਵਾਲੇ। ਕਾਰਿ = ਕਾਰੀ, ਮੁਆਫ਼ਿਕ (ਵੇਖੋ, 'ਗੁਰ ਕੀ ਮੱਤ ਜੀਇ ਆਈ ਕਾਰਿ' , ਪੰਨਾ ੨੨੦) ॥੧॥
ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥
Without my Master, I will burn my silk and satin clothes in the fire.
(ਹੇ ਭਾਈ!) (ਮੈਂ ਤਾਂ ਉਹ) ਰੇਸ਼ਮੀ ਕਪੜੇ (ਭੀ) ਅੱਗ ਨਾਲ ਸਾੜ ਦਿੱਤੇ ਹਨ (ਜਿਨ੍ਹਾਂ ਦੇ ਕਾਰਨ ਜੀਵਨ) ਖਸਮ-ਪ੍ਰਭੂ (ਦੀ ਯਾਦ) ਤੋਂ ਵਾਂਜਿਆ ਹੀ ਰਹੇ। ਧਣੀ = ਮਾਲਕ-ਪ੍ਰਭੂ। ਵਿਹੂਣਾ = ਬਿਨਾ। ਪਾਟ = ਰੇਸ਼ਮ। ਪਟੰਬਰ = ਪਟ-ਅੰਬਰ, ਪੱਟ ਦੇ ਕੱਪੜੇ। ਭਾਹਿ = ਅੱਗ। ਸੇਤੀ = ਨਾਲ। ਭਾਹੀ ਸੇਤੀ = ਅੱਗ ਨਾਲ। ਜਾਲੇ = ਸਾੜ ਦਿੱਤੇ ਹਨ।
ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥
Even rolling in the dust, I look beautiful, O Nanak, if my Husband Lord is with me. ||2||
ਨਾਨਕ ਆਖਦਾ ਹੈ, ਹੇ ਖਸਮ-ਪ੍ਰਭੂ! ਤੇਰੇ ਨਾਲ (ਤੇਰੇ ਚਰਨਾਂ ਵਿਚ ਰਹਿ ਕੇ) ਮੈਂ ਘੱਟੇ-ਮਿੱਟੀ ਵਿਚ ਲਿਬੜੀ ਹੋਈ ਭੀ ਸੋਹਣੀ ਲੱਗਦੀ ਹਾਂ ॥੨॥ ਲੁਡੰਦੜੀ = ਲੇਟਦੀ। ਸੋਹਾਂ = ਮੈਂ ਸੋਹਣੀ ਲੱਗਦੀ ਹਾਂ। ਨਾਨਕ = ਹੇ ਨਾਨਕ! ਸਹ ਨਾਲੇ = ਖਸਮ ਨਾਲ। ਤੈ ਨਾਲੇ = ਤੇਰੇ ਨਾਲ। ਤੈ ਸਹ ਨਾਲੇ = ਹੇ ਖਸਮ! ਤੇਰੇ ਨਾਲ ॥੨॥
ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥
Through the Word of the Guru's Shabad, I worship and adore the Naam, with love and balanced detachment.
ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। (ਪ੍ਰਭੂ ਦੇ) ਨਾਮ ਦੀ ਬਰਕਤਿ ਨਾਲ, (ਪ੍ਰਭੂ ਦੇ ਪ੍ਰੇਮ-) ਰੰਗ ਦੀ ਬਰਕਤਿ ਨਾਲ (ਮਨ ਵਿਚ ਵਿਕਾਰਾਂ ਵਲੋਂ) ਉਪਰਾਮਤਾ (ਪੈਦਾ ਹੋ ਜਾਂਦੀ ਹੈ), ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਅਰਾਧੀਐ = ਸਿਮਰਨਾ ਚਾਹੀਦਾ ਹੈ। ਨਾਮਿ = ਨਾਮ ਵਿਚ (ਜੁੜਿਆਂ), ਨਾਮ ਦੀ ਰਾਹੀਂ। ਰੰਗਿ = ਪ੍ਰੇਮ-ਰੰਗ ਦੀ ਰਾਹੀਂ। ਬੈਰਾਗੁ = ਵਿਕਾਰਾਂ ਵਲੋਂ ਉਪਰਾਮਤਾ।
ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥
When the five enemies are overcome, O Nanak, this musical measure of Raga Maaroo becomes frtuiful. ||3||
(ਕਾਮਾਦਿਕ) ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ। ਹੇ ਨਾਨਕ! ਇਹ ਪ੍ਰੇਮ-ਹੁਲਾਰਾ (ਵਿਕਾਰ-ਰੋਗਾਂ ਨੂੰ) ਮਾਰ-ਮੁਕਾਣ ਵਾਲੀ ਕਾਰੀ ਦਵਾਈ ਹੈ ॥੩॥ ਜੀਤੇ = ਜਿੱਤੇ ਜਾਂਦੇ ਹਨ, ਵੱਸ ਵਿਚ ਆ ਜਾਂਦੇ ਹਨ। ਪੰਚ ਬੈਰਾਈਆ = (ਕਾਮਾਦਿਕ) ਪੰਜੇ ਵੈਰੀ। ਸਫਲ = ਕਾਮਯਾਬ, ਕਾਰੀ। ਮਾਰੂ = ਮਾਰ-ਮੁਕਾਣ ਵਾਲੀ (ਦਵਾਈ)। ਰਾਗੁ = ਹੁਲਾਰਾ, ਪਿਆਰ ਦਾ ਹੁਲਾਰਾ (emotion, feeling) ॥੩॥
ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥
When I have the One Lord, I have tens of thousands. Otherwise, people like me beg from door to door.
ਹੇ ਪ੍ਰਭੂ! ਜਦੋਂ ਇਕ ਤੂੰ ਮੇਰੇ ਵੱਲ ਹੈਂ, ਤਦੋਂ (ਤੇਰੇ ਪੈਦਾ ਕੀਤੇ ਲੱਖਾਂ ਹੀ (ਜੀਵ ਮੇਰੇ ਵੱਲ ਹੋ ਜਾਂਦੇ ਹਨ)। (ਇਹ) ਤੇਰੀ ਜਿਤਨੀ ਭੀ (ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ, ਤੇਰੇ) ਦਰ ਤੇ (ਇਹ ਸਾਰੇ) ਅਨੇਕਾਂ ਹੀ ਮੰਗਤੇ ਹਨ। ਜਾਂ = ਜਦੋਂ। ਮੂੰ = ਮੇਰਾ, ਮੇਰੇ ਵੱਲ। ਤ = ਤਦੋਂ, ਤਾਂ। ਲਖ = ਲੱਖਾਂ ਹੀ (ਮੇਰੇ ਵੱਲ)। ਤਉ = ਤੇਰੀ। ਜਿਤੀ = ਜਿਤਨੀ ਭੀ। ਤਉ ਜਿਤੀ = ਤੇਰੀ ਜਿਤਨੀ ਭੀ (ਸ੍ਰਿਸ਼ਟੀ ਹੈ)। ਦਰਿ = (ਤੇਰੇ) ਦਰ ਤੇ। ਕਿਤੜੇ = ਕਿਤਨੇ ਹੀ, ਅਨੇਕਾਂ, ਇਹ ਸਾਰੇ ਅਨੇਕਾਂ। ਪਿਨਣੇ = ਮੰਗਣ ਵਾਲੇ, ਮੰਗਤੇ।
ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥
O Brahmin, your life has passed away uselessly; you have forgotten the One who created you. ||4||
ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇ ਉਹ ਭੁੱਲਿਆ ਰਹੇ, ਤਾਂ (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ) ਵਿਅਰਥ ਚਲਾ ਗਿਆ ॥੪॥ ਬਾਮਣੁ ਜਨੰਮੁ = (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ)। ਜਿਨਿ = ਜਿਸ (ਪਰਮਾਤਮਾ) ਨੇ। ਕੀਤੋ = ਪੈਦਾ ਕੀਤਾ ਹੈ। ਸੋ = ਉਹ (ਪਰਮਾਤਮਾ) ॥੪॥
ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥
In Raga Sorat'h, drink in this sublime essence, which never loses its taste.
ਉਹ (ਹਰਿ-ਨਾਮ-) ਰਸ ਪੀਂਦੇ ਰਹਿਣਾ ਚਾਹੀਦਾ ਹੈ, ਜੋ ਕਦੇ ਭੀ ਬੇ-ਸੁਆਦਾ ਨਹੀਂ ਹੁੰਦਾ। ਸੋਰਠਿ = ਇਕ ਰਾਗਣੀ। ਸੋ ਰਸੁ = ਉਹ (ਨਾਮ-) ਰਸ। ਪੀਜੀਐ = ਪੀਣਾ ਚਾਹੀਦਾ ਹੈ। ਕਬਹੂ = ਕਦੇ ਭੀ। ਫੀਕਾ = ਬੇ-ਸੁਆਦਾ।
ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥
O Nanak, singing the Glorious Praises of the Lord's Name, one's reputation is immaculate in the Court of the Lord. ||5||
ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਗੁਣ (ਸਦਾ) ਗਾਏ ਜਾਣੇ ਚਾਹੀਦੇ ਹਨ (ਇਸ ਤਰ੍ਹਾਂ ਪਰਮਾਤਮਾ ਦੀ) ਹਜ਼ੂਰੀ ਵਿਚ ਬੇ-ਦਾਗ਼ ਸੋਭਾ (ਮਿਲਦੀ ਹੈ) ॥੫॥ ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਸੋਇ = ਸੋਭਾ। ਨਿਰਮਲ ਸੋਇ = ਬੇ-ਦਾਗ਼ ਸੋਭਾ ॥੫॥
ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ ॥
No one can kill those whom God Himself protects.
ਜਿਨ੍ਹਾਂ (ਮਨੁੱਖਾਂ) ਦੀ ਪ੍ਰਭੂ ਨੇ ਆਪ ਰੱਖਿਆ ਕੀਤੀ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਪ੍ਰਭਿ = ਪ੍ਰਭੂ ਨੇ। ਨ ਮਾਰਈ = ਨ ਮਾਰੈ, ਨਹੀਂ ਮਾਰਦਾ, ਨਹੀਂ ਮਾਰ ਸਕਦਾ।
ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥
The treasure of the Naam, the Name of the Lord, is within them. They cherish His Glorious Virtues forever.
(ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਖ਼ਜ਼ਾਨਾ ਵੱਸ ਰਿਹਾ ਹੈ, ਉਹ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ। ਨਿਧਾਨੁ = ਖ਼ਜ਼ਾਨਾ। ਸਾਰਈ = ਸਾਰੈ, ਸੰਭਾਲਦਾ ਹੈ, ਹਿਰਦੇ ਵਿਚ ਵਸਾਈ ਰੱਖਦਾ ਹੈ।
ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ ॥
They take the Support of the One, the Inaccessible Lord; they enshrine God in their mind and body.
ਜਿਸ ਨੂੰ ਇਕ ਅਪਹੁੰਚ ਪ੍ਰਭੂ ਦਾ (ਸਦਾ) ਆਸਰਾ ਹੈ, ਉਹ ਆਪਣੇ ਮਨ ਵਿਚ ਤਨ ਵਿਚ ਪ੍ਰਭੂ ਨੂੰ ਵਸਾਈ ਰੱਖਦਾ ਹੈ। ਅਗੰਮ = ਅਪਹੁੰਚ। ਟੇਕ ਅਗੰਮ = ਅਪਹੁੰਚ ਪ੍ਰਭੂ ਦਾ ਆਸਰਾ। ਮਨਿ = ਮਨ ਵਿਚ। ਤਨਿ = ਤਨ ਵਿਚ। ਧਾਰਈ = ਧਾਰੈ, ਵਸਾਂਦਾ ਹੈ, ਵਸਾਈ ਰੱਖਦਾ ਹੈ।
ਲਗਾ ਰੰਗੁ ਅਪਾਰੁ ਕੋ ਨ ਉਤਾਰਈ ॥
They are imbued with the Love of the Infinite Lord, and no one can wipe it away.
(ਜਿਸ ਦੇ ਹਿਰਦੇ ਵਿਚ) ਕਦੇ ਨਾਹ ਮੁੱਕਣ ਵਾਲਾ ਪ੍ਰਭੂ-ਪ੍ਰੇਮ ਬਣ ਜਾਂਦਾ ਹੈ, ਉਸ ਪ੍ਰੇਮ-ਰੰਗ ਨੂੰ ਕੋਈ ਉਤਾਰ ਨਹੀਂ ਸਕਦਾ। ਰੰਗੁ = ਪ੍ਰੇਮ-ਰੰਗ। ਅਪਾਰ = ਕਦੇ ਨਾਹ ਮੁੱਕਣ ਵਾਲਾ (ਅ-ਪਾਰੁ)। ਕੋ = ਕੋਈ ਜੀਵ। ਨ ਉਤਾਰਈ = ਨ ਉਤਾਰੈ, ਦੂਰ ਨਹੀਂ ਕਰ ਸਕਦਾ।
ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ ॥
The Gurmukhs sing the Glorious Praises of the Lord; they obtain the most excellent celestial peace and poise.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਤਮਕ ਅਡੋਲਤਾ ਵਿਚ (ਟਿਕ ਕੇ ਆਤਮਕ) ਅਨੰਦ ਮਾਣਦਾ ਰਹਿੰਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਗਾਇ = ਗਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸਾਰਈ = ਸਾਰੈ, ਸੰਭਾਲਦਾ ਹੈ, ਮਾਣਦਾ ਹੈ।
ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥
O Nanak, they enshrine the treasure of the Naam in their hearts. ||6||
ਹੇ ਨਾਨਕ! (ਗੁਰੂ ਨੇ ਸਨਮੁਖ ਰਹਿਣ ਵਾਲਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ (ਇਉਂ) ਟਿਕਾਈ ਰੱਖਦਾ ਹੈ (ਜਿਵੇਂ ਹਾਰ ਗਲ ਵਿਚ ਪਾ ਰੱਖੀਦਾ ਹੈ) ॥੬॥ ਰਿਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਹਾਰਈ = ਧਾਰਈ, ਧਾਰੈ, ਟਿਕਾਈ ਰੱਖਦਾ ਹੈ ॥੬॥
ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥
Whatever God does, accept that as good; leave behind all other judgements.
(ਜਿਹੜਾ ਕੰਮ ਪਰਮਾਤਮਾ) ਕਰਦਾ ਹੈ, ਉਸ (ਕੰਮ) ਨੂੰ ਚੰਗਾ ਸਮਝ, (ਅਤੇ ਆਪਣੇ ਅੰਦਰੋਂ) ਹੋਰ ਹੋਰ ਚਿੰਤਾ-ਫ਼ਿਕਰ ਦੂਰ ਕਰ। ਕਰੇ = (ਜਿਹੜਾ ਕੰਮ ਪਰਮਾਤਮਾ) ਕਰਦਾ ਹੈ। ਸੁ = ਉਸ (ਕੰਮ) ਨੂੰ। ਮਾਨਿ = ਮੰਨ, ਸਮਝ। ਦੁਯੀ = ਦੂਜੀ, ਹੋਰ ਹੋਰ। ਗਣਤ = ਚਿੰਤਾ। ਲਾਹਿ = ਦੂਰ ਕਰ।
ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥
He shall cast His Glance of Grace, and attach you to Himself.
ਹੇ ਪ੍ਰਭੂ! ਤੂੰ ਆਪਣੀ ਮਿਹਰ ਦੀ ਨਿਗਾਹ ਨਾਲ ਤੱਕ, ਆਪ ਹੀ (ਆਪਣੇ ਸੇਵਕ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਿ = ਵੇਖ ਕੇ, ਤੱਕ ਕੇ। ਆਪੇ = ਆਪ ਹੀ। ਲੈਹੁ ਲਾਇ = (ਆਪਣੇ ਚਰਨਾਂ ਵਿਚ) ਜੋੜ ਲੈ।
ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥
Instruct yourself with the Teachings, and doubt will depart from within.
(ਆਪਣੇ) ਸੇਵਕ ਨੂੰ (ਉਹ) ਅਕਲ ਦੇਹ (ਉਹ) ਸਿੱਖਿਆ ਦੇਹ (ਜਿਸ ਦੀ ਰਾਹੀਂ ਇਸ ਦੇ) ਅੰਦਰੋਂ ਭਟਕਣਾ ਦੂਰ ਹੋ ਜਾਏ। ਮਤੀ = ਮੱਤ, ਅਕਲ। ਉਪਦੇਸੁ = ਸਿੱਖਿਆ। ਵਿਚਹੁ = (ਸੇਵਕ ਦੇ) ਅੰਦਰੋਂ। ਭਰਮੁ = ਭਟਕਣਾ। ਜਾਇ = ਦੂਰ ਹੋ ਜਾਏ।
ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥
Everyone does that which is pre-ordained by destiny.
(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਇਹਨਾਂ ਦੇ ਮੱਥੇ ਉੱਥੇ) ਲਿਖਿਆ ਜਾਂਦਾ ਹੈ, ਸਾਰੀ ਲੁਕਾਈ (ਉਸ ਲੇਖ ਅਨੁਸਾਰ ਹੀ ਹਰੇਕ) ਕਾਰ ਕਰਦੀ ਹੈ, ਧੁਰਿ = ਧੁਰ ਦਰਗਾਹ ਤੋਂ। ਸੋਈ = ਉਹ (ਲਿਖਿਆ ਲੇਖ) ਹੀ। ਸਭ = ਸਾਰੀ ਲੁਕਾਈ।
ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥
Everything is under His control; there is no other place at all.
(ਕਿਉਂਕਿ) ਹਰੇਕ ਕਾਰ ਉਸ (ਪਰਮਾਤਮਾ) ਦੇ ਵੱਸ ਵਿਚ ਹੈ; (ਉਸ ਤੋਂ ਬਿਨਾ ਜੀਵਾਂ ਵਾਸਤੇ) ਕੋਈ ਹੋਰ ਥਾਂ (ਆਸਰਾ) ਨਹੀਂ ਹੈ। ਤਿਸ ਦੈ = (ਸੰਬੰਧਕ 'ਦੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ)। ਤਿਸ ਦੈ ਵਸਿ = ਉਸ (ਪਰਮਾਤਮਾ) ਦੇ ਵੱਸ ਵਿਚ। ਜਾਇ = ਥਾਂ।
ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥
Nanak is in peace and bliss, accepting the Will of God. ||7||
ਹੇ ਨਾਨਕ! ਪਰਮਾਤਮਾ ਦੀ ਰਜ਼ਾ ਨੂੰ ਮੰਨ ਕੇ (ਜੀਵ ਦੇ ਅੰਦਰ ਆਤਮਕ) ਸੁਖ ਆਨੰਦ ਬਣੇ ਰਹਿੰਦੇ ਹਨ ॥੭॥ ਭਏ = ਹੋ ਜਾਂਦੇ ਹਨ। ਮਨਿ = ਮੰਨਿ, ਮੰਨ ਕੇ। ਰਜਾਇ = ਰਜ਼ਾ, ਭਾਣਾ, ਹੁਕਮ ॥੭॥
ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥
Those who meditate in remembrance on the Perfect Guru, are exalted and uplifted.
ਜਿਸ ਜਿਸ ਮਨੁੱਖ ਨੇ ਪੂਰੇ ਗੁਰੂ ਨੂੰ (ਗੁਰੂ ਦੇ ਉਪਦੇਸ਼ ਨੂੰ) ਚੇਤੇ ਰੱਖਿਆ, ਉਹ ਸਾਰੇ ਪ੍ਰਸੰਨ-ਚਿੱਤ ਹੋ ਗਏ। ਜਿਨਿ = ਜਿਸ (ਜਿਸ) ਨੇ। ਸੇਈ = ਉਹ (ਸਾਰੇ) ਹੀ। ਨਿਹਾਲ = ਪ੍ਰਸੰਨ-ਚਿੱਤ।
ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥
O Nanak, dwelling on the Naam, the Name of the Lord, all affairs are resolved. ||8||
ਹੇ ਨਾਨਕ! (ਗੁਰੂ ਦਾ ਉਪਦੇਸ਼ ਇਹ ਹੈ ਕਿ ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਸਿਮਰਨ ਦੀ ਬਰਕਤਿ ਨਾਲ) ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੮॥ ਕਾਰਜੁ = (ਹਰੇਕ) ਕੰਮ। ਆਵੈ ਰਾਸਿ = ਸਿਰੇ ਚੜ੍ਹ ਜਾਂਦਾ ਹੈ, ਸਫਲ ਹੋ ਜਾਂਦਾ ਹੈ ॥੮॥
ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥
The sinners act, and generate bad karma, and then they weep and wail.
ਵਿਕਾਰੀ ਮਨੁੱਖ (ਵਿਕਾਰਾਂ ਦੇ) ਕੰਮ ਕਰਦੇ ਹੋਏ ਦੁਖੀ ਹੁੰਦੇ ਰਹਿੰਦੇ ਹਨ। ਕਰਦੇ ਹਾਇ ਹਾਇ = ਦੁਖੀ ਹੁੰਦੇ ਰਹਿੰਦੇ ਹਨ।
ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥
O Nanak, just as the churning stick churns the butter, so does the Righteous Judge of Dharma churn them. ||9||
ਹੇ ਨਾਨਕ! (ਵਿਕਾਰੀਆਂ ਨੂੰ) ਧਰਮਰਾਜ (ਹਰ ਵੇਲੇ) ਇਉਂ ਦੁਖੀ ਕਰਦਾ ਰਹਿੰਦਾ ਹੈ ਜਿਵੇਂ ਮਧਾਣੀਆਂ (ਦੁੱਧ) ਰਿੜਕਦੀਆਂ ਹਨ ॥੯॥ ਮਥਨਿ = ਮਥਦੀਆਂ ਹਨ, ਰਿੜਕਦੀਆਂ ਹਨ। ਧ੍ਰਮਰਾਇ = ਧਰਮਰਾਜ ॥੯॥
ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥
Meditating on the Naam, O friend, the treasure of life is won.
ਜਿਹੜੇ ਭਲੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਇਸ ਕੀਮਤੀ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਕੇ (ਜਾਂਦੇ ਹਨ)। ਧਿਆਇਨਿ = (ਬਹੁ-ਵਚਨ) ਧਿਆਉਂਦੇ ਹਨ। ਪਦਾਰਥੁ = ਕੀਮਤੀ ਚੀਜ਼। ਜੀਤਿ = ਜਿੱਤ ਕੇ।
ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥
O Nanak, speaking in Righteousness, one's world becomes sanctified. ||10||
ਹੇ ਨਾਨਕ! ਜਿਹੜੇ ਮਨੁੱਖ (ਮਨੁੱਖਾ ਜੀਵਨ ਦਾ) ਮਨੋਰਥ (ਹਰਿ-ਨਾਮ) ਉਚਾਰਦੇ ਰਹਿੰਦੇ ਹਨ, ਉਹ ਜਗਤ ਨੂੰ ਭੀ ਪਵਿੱਤਰ ਕਰ ਦੇਂਦੇ ਹਨ ॥੧੦॥ ਚਵਹਿ = ਬੋਲਦੇ ਹਨ। ਐਸੇ = ਇਉਂ, ਇਸ ਤਰ੍ਹਾਂ। ਭਵਨੁ = ਜਗਤ, ਸੰਸਾਰ। ਪਨੀਤ = ਪਵਿੱਤਰ ॥੧੦॥
ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ ॥
I am stuck in an evil place, trusting the sweet words of an evil advisor.
ਭੈੜੀ ਮੱਤ ਲੈਣ ਵਾਲੀ (ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਜਿਲ੍ਹਣ ਵਿਚ) ਕੋਝੇ ਥਾਂ ਵਿਚ ਬੁਰੇ ਹਾਲੇ ਖੁੱਭੀ ਰਹਿੰਦੀ ਹੈ, (ਪਰ ਇਹ) ਜਿਲ੍ਹਣ (ਉਸ ਨੂੰ) ਮਿੱਠੀ (ਭੀ ਲੱਗਦੀ ਹੈ)। ਖੁਭੜੀ = ਭੈੜੀ ਤਰ੍ਹਾਂ ਖੁੱਭੀ ਰਹਿੰਦੀ ਹੈ। ਕੁਥਾਇ = ਕੋਝੇ ਥਾਂ ਵਿਚ। ਗਲਣਿ = ਜਿੱਲ੍ਹਣ। ਮੰਤ੍ਰ = ਉਪਦੇਸ਼, ਸਿੱਖਿਆ। ਕੁਮੰਤ੍ਰ = ਭੈੜੀ ਸਿੱਖਿਆ। ਕੁਮੰਤ੍ਰੀਆ = ਭੈੜੀ ਮੱਤ ਲੈਣ ਵਾਲੀ।
ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥
O Nanak, they alone are saved, who have such good destiny inscribed upon their foreheads. ||11||
ਹੇ ਨਾਨਕ! ਉਹ ਮਨੁੱਖ ਹੀ (ਮਾਇਆ ਦੇ ਮੋਹ ਦੀ ਇਸ ਜਿਲ੍ਹਣ ਵਿਚੋਂ) ਬਚ ਨਿਕਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਭਾਗ (ਜਾਗ ਪੈਂਦਾ ਹੈ) ॥੧੧॥ ਸੇਈ = ਉਹ ਬੰਦੇ ਹੀ। ਉਬਰੇ = ਬਚਦੇ ਹਨ। ਜਿਨਾ ਮਥਾਹਿ = ਜਿਨ੍ਹਾਂ ਦੇ ਮੱਥੇ ਉੱਤੇ ॥੧੧॥
ਸੁਤੜੇ ਸੁਖੀ ਸਵੰਨੑਿ ਜੋ ਰਤੇ ਸਹ ਆਪਣੈ ॥
They alone sleep and dream in peace, who are imbued with the Love of their Husband Lord.
ਜਿਹੜੇ ਮਨੁੱਖ ਆਪਣੇ ਖਸਮ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ ਉਹ ਮਨੁੱਖ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ। ਸੁਤੜੇ = ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ। ਸਵੰਨ੍ਹ੍ਹਿ = ਸੌਂਦੇ ਹਨ, ਜੀਵਨ ਬਿਤੀਤ ਕਰਦੇ ਹਨ। ਸਹੁ = ਸ਼ਹੁ, ਖਸਮ। ਸਹ ਆਪਣੈ = ਸ਼ਹੁ ਦੇ (ਪ੍ਰੇਮ-ਰੰਗ) ਵਿਚ। ਰਤੇ = ਰੰਗੇ ਹੋਏ।
ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨੑਿ ॥੧੨॥
Those who have been separated from the Love of their Master, scream and cry twenty-four hours a day. ||12||
ਪਰ ਜਿਨ੍ਹਾਂ ਮਨੁੱਖਾਂ ਨੂੰ ਖਸਮ ਨਾਲੋਂ ਪ੍ਰੇਮ ਦਾ ਵਿਛੋੜਾ ਰਹਿੰਦਾ ਹੈ, ਉਹ (ਮਾਇਆ ਦੀ ਖ਼ਾਤਰ) ਅੱਠੇ ਪਹਰ (ਕਾਂ ਵਾਂਗ) ਲੌ ਲੌਂ ਕਰਦੇ ਰਹਿੰਦੇ ਹਨ ॥੧੨॥ ਵਿਛੋਹਾ = ਵਿਛੋੜਾ। ਧਣੀ = ਮਾਲਕ-ਪ੍ਰਭੂ। ਸਉ = ਸਿਉਂ, ਨਾਲੋਂ। ਲਵੰਨ੍ਹ੍ਹਿ = ਲੌਂ ਲੌਂ ਕਰਦੇ ਰਹਿੰਦੇ ਹਨ ॥੧੨॥
ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥
Millions are asleep, in the false illusion of Maya.
ਨਾਸਵੰਤ ਮਾਇਆ ਦੀ ਖ਼ਾਤਰ ਅਣਗਿਣਤ ਜੀਵ (ਮੋਹ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ। ਅਸੰਖ = ਅਣਗਿਣਤ। ਕਾਰਣੇ = ਦੀ ਖ਼ਾਤਰ।
ਨਾਨਕ ਸੇ ਜਾਗੰਨੑਿ ਜਿ ਰਸਨਾ ਨਾਮੁ ਉਚਾਰਣੇ ॥੧੩॥
O Nanak, they alone are awake and aware, who chant the Naam with their tongues. ||13||
ਹੇ ਨਾਨਕ! (ਮੋਹ ਦੀ ਇਸ ਨੀਂਦ ਵਿਚੋਂ ਸਿਰਫ਼) ਉਹ ਬੰਦੇ ਜਾਗਦੇ ਰਹਿੰਦੇ ਹਨ, ਜਿਹੜੇ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ॥੧੩॥ ਸੇ = ਉਹ (ਬਹੁ-ਵਚਨ)। ਜਿ = ਜਿਹੜੇ ॥੧੩॥
ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥
Seeing the mirage, the optical illusion, the people are confused and deluded.
(ਜਿਵੇਂ) ਠਗਨੀਰੇ ਨੂੰ ਵੇਖ ਕੇ (ਹਰਨ ਭੁੱਲ ਜਾਂਦੇ ਹਨ ਤੇ ਜਾਨ ਗੰਵਾ ਲੈਂਦੇ ਹਨ, ਤਿਵੇਂ ਮਾਇਆ ਦੀ) ਬਣੀ ਗੰਧਰਬ-ਨਗਰੀ ਨੂੰ ਵੇਖ ਕੇ (ਜੀਵ) ਕੁਰਾਹੇ ਪਏ ਰਹਿੰਦੇ ਹਨ। ਮ੍ਰਿਗ ਤਿਸਨਾ = ਠਗ-ਨੀਰਾ। ਪੇਖਿ = ਵੇਖ ਕੇ। ਵੁਠੇ = ਜਦੋਂ ਆ ਵੱਸੇ, ਜਦੋਂ ਦਿੱਸ ਪਏ। ਨਗਰ ਗੰਧ੍ਰਬ = ਗੰਧਰਬ ਨਗਰ, ਹਰਿਚੰਦ ਦੀ ਨਗਰੀ, ਹਵਾਈ ਕਿਲ੍ਹਾ।
ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥
Those who worship and adore the True Lord, O Nanak, their minds and bodies are beautiful. ||14||
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਜੀਵਨ ਦੀ) ਸੁੰਦਰਤਾ ਪੈਦਾ ਹੋ ਗਈ ॥੧੪॥ ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਮਨਿ = ਮਨ ਵਿਚ। ਤਨਿ = ਤਨ ਵਿਚ। ਛਬ = ਸੁੰਦਰਤਾ, ਸੁਹਣੱਪ ॥੧੪॥
ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥
The All-powerful Supreme Lord God, the Infinite Primal Being, is the Saving Grace of sinners.
ਅਕਾਲ ਪੁਰਖ ਪਰਮਾਤਮਾ ਬੇਅੰਤ ਹੈ, ਸਭ ਤਾਕਤਾਂ ਦਾ ਮਾਲਕ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਤਿਤ ਉਧਾਰਣ = ਵਿਕਾਰੀਆਂ ਨੂੰ ਵਿਕਾਰਾਂ ਵਿਚੋਂ ਕੱਢਣ ਵਾਲਾ। ਸੰਮ੍ਰਥ = ਸਾਰੀਆਂ ਤਾਕਤਾਂ ਦਾ ਮਾਲਕ। ਅਪਾਰ = ਬੇਅੰਤ।
ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥
Those whom He saves, meditate in remembrance on the Creator Lord. ||15||
ਹੇ ਨਾਨਕ! ਜਿਸ (ਜੀਵ) ਨੂੰ ਉਹ ਵਿਕਾਰਾਂ ਵਿਚੋਂ ਕੱਢਦਾ ਹੈ, ਉਹ ਉਸ ਸਿਰਜਣਹਾਰ ਕਰਤਾਰ ਨੂੰ ਸਿਮਰਨ ਲੱਗ ਪੈਂਦਾ ਹੈ ॥੧੫॥ ਜਿਸਹਿ = ਜਿਸ (ਮਨੁੱਖ) ਨੂੰ। ਉਧਾਰੇ = (ਵਿਕਾਰਾਂ ਤੋਂ) ਬਚਾਂਦਾ ਹੈ। ਸੋ = ਉਹ ਮਨੁੱਖ (ਇਕ-ਵਚਨ) ॥੧੫॥
ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥
Forsake duality and the ways of evil; focus your consciousness on the One Lord.
ਸਿਰਫ਼ ਇਕ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖ, (ਪ੍ਰਭੂ ਦੀ ਯਾਦ ਤੋਂ ਬਿਨਾ) ਮਾਇਆ ਦੇ ਮੋਹ ਵਾਲਾ ਕੋਝਾ ਰਸਤਾ ਛੱਡ ਦੇਹ। ਛੋਡਿ = ਛੱਡ ਦੇਹ। ਦੂਜੀ ਕੁਵਾਟੜੀ = (ਪਰਮਾਤਮਾ ਦੀ ਯਾਦ ਤੋਂ ਬਿਨਾ) ਹੋਰ ਕੋਝਾ ਰਸਤਾ। ਸਉ = ਸਿਉਂ, ਨਾਲ। ਭਾਵ = ਪਿਆਰ।
ਦੂਜੈ ਭਾਵੀਂ︀ ਨਾਨਕਾ ਵਹਣਿ ਲੁੜੑੰਦੜੀ ਜਾਇ ॥੧੬॥
In the love of duality, O Nanak, the mortals are being washed downstream. ||16||
ਹੇ ਨਾਨਕ! ਹੋਰ ਪਿਆਰਾਂ ਵਿਚ (ਫਸਿਆਂ), ਜੀਵ-ਇਸਤ੍ਰੀ (ਵਿਕਾਰਾਂ ਦੇ) ਵਹਣ ਵਿਚ ਰੁੜ੍ਹਦੀ ਜਾਂਦੀ ਹੈ ॥੧੬॥ ਭਾਵੀਂ = ਪਿਆਰਾਂ ਵਿਚ। ਦੂਜੇ ਭਾਵੀ = (ਪਰਮਾਤਮਾ ਤੋਂ ਬਿਨਾ) ਹੋਰ ਪਿਆਰਾਂ ਵਿਚ (ਫਸਿਆਂ)। ਵਹਣਿ = ਵਹਣ ਵਿਚ। ਲੁੜ੍ਹ੍ਹੰਦੜੀ = ਰੁੜ੍ਹਦੀ। ਜਾਇ = ਜਾਂਦੀ ਹੈ ॥੧੬॥
ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥
In the markets and bazaars of the three qualities, the merchants make their deals.
(ਜਗਤ ਵਿਚ ਹਰਿ-ਨਾਮ ਦਾ) ਵਣਜ ਕਰਨ ਆਏ ਹੋਏ ਜੀਵ (ਆਮ ਤੌਰ ਤੇ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਹੀ ਦੁਨੀਆ ਦਾ ਕਾਰ-ਵਿਹਾਰ ਕਰਦੇ ਰਹਿੰਦੇ ਹਨ। ਤਿਹਟੜੇ = ਤਿ-ਹੱਟੜੇ, ਤਿੰਨ ਹੱਟਾਂ ਵਾਲੇ। ਤਿਹਟੜੇ ਬਾਜਾਰ = ਤਿੰਨ ਹੱਟਾਂ ਵਾਲੇ ਬਾਜ਼ਾਰਾਂ ਵਿਚ, ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿਚ। ਕਰਨਿ = ਕਰਦੇ ਹਨ। ਸਉਦਾ = ਦੁਨੀਆ ਦਾ ਕਾਰ-ਵਿਹਾਰ। ਵਣਜਾਰਿਆ = ਜਗਤ ਵਿਚ ਵਣਜ ਕਰਨ ਆਏ ਜੀਵ।
ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥
Those who load the true merchandise are the true traders. ||17||
ਅਸਲ ਵਪਾਰੀ ਉਹ ਹਨ ਜਿਨ੍ਹਾਂ ਨੇ (ਇਥੋਂ) ਸਦਾ-ਥਿਰ ਹਰਿ-ਨਾਮ (ਦਾ) ਸਉਦਾ ਲੱਦਿਆ ਹੈ ॥੧੭॥ ਸਚੁ = ਸਦਾ-ਥਿਰ ਹਰਿ-ਨਾਮ। ਪਾਸਾਰ = ਪਸਾਰੀ ॥੧੭॥
ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥
Those who do not know the way of love are foolish; they wander lost and confused.
ਜਿਹੜੀ ਜੀਵ-ਇਸਤ੍ਰੀ (ਪਰਮਾਤਮਾ ਦੇ) ਪ੍ਰੇਮ ਦਾ ਰਸਤਾ ਨਹੀਂ ਜਾਣਦੀ, ਉਹ ਮੂਰਖ ਇਸਤ੍ਰੀ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਭਟਕਦੀ ਫਿਰਦੀ ਹੈ। ਪੰਥਾ = ਰਸਤਾ। ਪੰਥਾ ਪ੍ਰੇਮ = ਪ੍ਰੇਮ ਦਾ ਰਸਤਾ। ਜਾਣਈ = ਜਾਣੈ, ਜਾਣਦੀ (ਇਕ-ਵਚਨ)। ਗਵਾਰਿ = ਮੂਰਖ ਜੀਵ-ਇਸਤ੍ਰੀ। ਭੂਲੀ = ਸਹੀ ਜੀਵਨ-ਰਾਹ ਤੋਂ ਖੁੰਝੀ ਹੋਈ।
ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧੵਾਰ ॥੧੮॥
O Nanak, forgetting the Lord, they fall into the deep, dark pit of hell. ||18||
ਹੇ ਨਾਨਕ! ਪਰਮਾਤਮਾ (ਦੀ ਯਾਦ) ਭੁਲਾ ਕੇ ਜੀਵ ਘੋਰ ਨਰਕ ਵਿਚ ਪਏ ਰਹਿੰਦੇ ਹਨ ॥੧੮॥ ਬਿਸਰਾਇ ਕੈ = ਭੁਲਾ ਕੇ। ਨਰਕਿ = ਨਰਕ ਵਿਚ। ਨਰਕਿ ਅੰਧ੍ਯ੍ਯਾਰ = ਹਨੇਰੇ ਨਰਕ ਵਿਚ ॥੧੮॥
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ ॥
In his mind, the mortal does not forget Maya; he begs for more and more wealth.
(ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ। ਮਨਹੁ = ਮਨ ਤੋਂ। ਵੀਸਰੈ = ਭੁੱਲਦੀ। ਮਾਂਗੈ = ਮੰਗਦਾ ਰਹਿੰਦਾ ਹੈ। ਦੰਮਾਂ ਦੰਮ = ਪੈਸੇ ਹੀ ਪੈਸੇ, ਧਨ ਹੀ ਧਨ।
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥੧੯॥
That God does not even come into his consciousness; O Nanak, it is not in his karma. ||19||
ਉਹ ਪਰਮਾਤਮਾ (ਜੋ ਸਭ ਕੁਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿਚ ਨਹੀਂ ਆਉਂਦਾ। ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿਚ ਹੀ ਨਹੀਂ ॥੧੯॥ ਚਿਤਿ = ਚਿੱਤ ਵਿਚ। ਨ ਆਵਈ = ਨ ਆਵੈ, ਨਹੀਂ ਆਉਂਦਾ। ਕਰੰਮਿ = ਕਰਮ ਵਿਚ, ਭਾਗ ਵਿਚ, ਕਿਸਮਤ ਵਿਚ ॥੧੯॥
ਤਿਚਰੁ ਮੂਲਿ ਨ ਥੁੜੀਂ︀ਦੋ ਜਿਚਰੁ ਆਪਿ ਕ੍ਰਿਪਾਲੁ ॥
The mortal does not run out of capital, as long as the Lord Himself is merciful.
ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ (ਨਾਮ) ਧਨ ਕਦੇ ਭੀ ਨਹੀਂ ਮੁੱਕਦਾ। ਤਿਚਰੁ = ਉਤਨਾ ਚਿਰ। ਮੂਲਿ ਨ = ਬਿਲਕੁਲ ਨਹੀਂ। ਥੁੜੀਦੋ = ਥੁੜਦਾ, ਮੁੱਕਦਾ। ਜਿਚਰੁ = ਜਿਤਨਾ ਚਿਰ।
ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥
The Word of the Shabad is Guru Nanak's inexhaustible treasure; this wealth and capital never runs out, no matter how much it is spent and consumed. ||20||
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਐਸਾ ਧਨ ਹੈ ਐਸਾ ਮਾਲ ਹੈ ਜੋ ਕਦੇ ਮੁੱਕਦਾ ਨਹੀਂ। (ਇਸ ਧਨ ਨੂੰ ਆਪ) ਵਰਤਿਆ ਕਰ, (ਹੋਰਨਾਂ ਵਿਚ ਭੀ) ਵੰਡਿਆ ਕਰ ॥੨੦॥ ਸਬਦੁ = ਪਰਮਾਤਮਾ ਦੀ ਸਿਫ਼ਤ-ਸਾਲਾਹ। ਅਖੁਟੁ = ਕਦੇ ਨਾਹ ਮੁੱਕਣ ਵਾਲਾ (ਧਨ)। ਬਾਬਾ = ਹੇ ਭਾਈ! ਖਾਹਿ = ਆਪ ਵਰਤ। ਖਰਚਿ = ਹੋਰਨਾਂ ਨੂੰ ਵੰਡ ॥੨੦॥
ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥
If I could find wings for sale, I would buy them with an equal weight of my flesh.
ਜੇ ਮੈਂ ਕਿਤੇ ਖੰਭ ਲੱਭ ਲਵਾਂ, ਤਾਂ ਮੈਂ ਆਪਣਾ ਆਪ ਦੇ ਕੇ ਉਸ ਦੇ ਬਰਾਬਰ ਤੋਲ ਕੇ ਉਹ ਖੰਭ ਲੈ ਲਵਾਂ। ਵਿਕਾਂਦੜੇ = ਵਿਕਦੇ। ਲਹਾਂ = ਮੈਂ ਲੱਭ ਲਵਾਂ। ਘਿੰਨਾ = ਘਿੰਨਾਂ, ਮੈਂ ਲੈ ਲਵਾਂ। ਸਾਵੀ = ਬਰਾਬਰ, ਸਾਂਵੀ। ਤੋਲਿ = ਤੋਲ ਕੇ। ਸਾਵੀ ਤੋਲਿ = ਆਪਣੇ ਆਪੇ ਦੇ ਬਰਾਬਰ ਤੋਲ ਕੇ।
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥
I would attach them to my body, and seek out and find my Friend. ||21||
ਮੈਂ ਉਹ ਖੰਭ ਆਪਣੇ ਸਰੀਰ ਉੱਤੇ ਜੜ ਲਵਾਂ ਅਤੇ (ਉਡਾਰੀ ਲਾ ਕੇ) ਭਾਲ ਕਰ ਕੇ ਉਸ ਸੱਜਣ ਪ੍ਰਭੂ ਦਾ ਮਿਲਾਪ ਹਾਸਲ ਕਰ ਲਵਾਂ (ਭਾਵ, ਆਪਾ-ਭਾਵ ਸਦਕੇ ਕੀਤਿਆਂ ਹੀ ਉਹ ਆਤਮਕ ਉਡਾਰੀ ਲੱਗਦੀ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਲੱਭ ਪੈਂਦਾ ਹੈ) ॥੨੧॥ ਤੰਨਿ = ਸਰੀਰ ਉਤੇ। ਟੋਲਿ = ਖੋਜ ਕੇ। ਸਜਣੁ = ਮਿੱਤਰ ॥੨੧॥
ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥
My Friend is the True Supreme King, the King over the heads of kings.
(ਅਸਲ) ਮਿੱਤਰ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਹੈ ਜੋ (ਦੁਨੀਆ ਦੇ ਸਾਰੇ) ਪਾਤਿਸ਼ਾਹਾਂ ਦੇ ਸਿਰ ਤੇ ਪਾਤਿਸ਼ਾਹ ਹੈ (ਸਭ ਦੁਨੀਆਵੀ ਪਾਤਿਸ਼ਾਹਾਂ ਤੋਂ ਵੱਡਾ ਹੈ)। ਸਦਾ-ਸਦਾ ਕਾਇਮ ਰਹਿਣ ਵਾਲਾ। ਸਾਹਾਂ ਦੈ ਸਿਰਿ = ਸ਼ਾਹਾਂ ਦੇ ਸਿਰਿ, ਸ਼ਾਹਾਂ ਦੇ ਸਿਰ ਉੱਤੇ। ਸਾਹੁ = ਸ਼ਾਹੁ, ਪਾਤਿਸ਼ਾਹ।
ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥
Sitting by His side, we are exalted and beautified; He is the Support of all. ||22||
ਉਹ ਪ੍ਰਭੂ-ਪਾਤਿਸ਼ਾਹ ਸਭ ਜੀਵਾਂ ਦਾ ਆਸਰਾ ਹੈ, (ਉਹ ਐਸਾ ਹੈ ਕਿ) ਉਸ ਦੇ ਪਾਸ ਬੈਠਿਆਂ (ਲੋਕ ਪਰਲੋਕ ਦੀ) ਸੋਭਾ ਖੱਟ ਲਈਦੀ ਹੈ ॥੨੨॥ ਸੋਹੀਐ = ਸੋਹਣਾ ਲੱਗੀਦਾ ਹੈ, ਸੋਭਾ ਖੱਟੀਦੀ ਹੈ। ਵੇਸਾਹੁ = ਆਸਰਾ ॥੨੨॥