ਕਬਿਯੋ ਬਾਚ

Speech of the poet:

ਕਵੀ ਨੇ ਕਿਹਾ:

ਸਵੈਯਾ

SWAYYA

ਸਵੈਯਾ:

ਸ੍ਰੀ ਜਦੁਬੀਰ ਕੀ ਜੇਤੀ ਤ੍ਰੀਆ ਸਭ ਕੋ ਦਸ ਹੂ ਦਸ ਪੁਤ੍ਰ ਦੀਏ

All the wives that Krishna had, he was pleased to bestow on each of them ten sons and daughter

ਸ੍ਰੀ ਕ੍ਰਿਸ਼ਨ ਦੀਆਂ ਜਿਤਨੀਆਂ ਵੀ ਇਸਤਰੀਆਂ ਸਨ, ਸਭ ਨੂੰ ਦਸ ਦਸ ਪੁੱਤਰ ਦਿੱਤੇ।

ਅਰੁ ਏਕਹਿ ਏਕ ਦਈ ਦੁਹਿਤਾ ਤਿਨ ਕੇ ਸੁ ਹੁਲਾਸ ਬਢਾਇ ਹੀਏ

They wore yellow raiment on their shoulders,

ਅਤੇ ਇਕ ਇਕ ਪੁੱਤਰੀ ਵੀ ਦੇ ਕੇ ਉਨ੍ਹਾਂ ਦੇ ਹਿਰਦੇ ਵਿਚ ਖੁਸ਼ੀ ਨੂੰ ਵਧਾਇਆ।

ਸਭ ਕਾਨ੍ਰਹ ਕੀ ਮੂਰਤਿ ਸ︀ਯਾਮ ਭਨੈ ਸਭ ਕੰਧਿ ਪਟੰਬਰ ਪੀਤ ਲੀਏ

(ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਦਾ ਸਰੂਪ ਸ੍ਰੀ ਕ੍ਰਿਸ਼ਨ ਵਰਗਾ ਸੀ ਅਤੇ ਸਾਰਿਆਂ ਨੇ ਮੋਢਿਆ ਉਤੇ ਪੀਲੇ ਦੁਪਟੇ ਲਏ ਹੋਏ ਸਨ।

ਕਰੁਨਾਨਿਧਿ ਕਉਤੁਕ ਦੇਖਨ ਕਉ ਇਹ ਭੂ ਪਰ ਆਇ ਚਰਿਤ੍ਰ ਕੀਏ ॥੨੧੬੦॥

They were all the representations of Krishna. Krishna, the ocean of mercy had incarnated on this earth for seeing the wonderful play (of the world).2160.

ਕਰੁਣਾਨਿਧੀ (ਸ੍ਰੀ ਕ੍ਰਿਸ਼ਨ) ਨੇ ਕੌਤਕ ਵੇਖਣ ਲਈ, ਭੂਮੀ ਉਤੇ ਆ ਕੇ ਇਹ ਚਰਿਤ੍ਰ ਕੀਤਾ ਸੀ ॥੨੧੬੦॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰੁਕਮਿਨੀ ਉਪਹਾਸ ਬਰਨਨ ਸਮਾਪਤੰ

End fo the description of pleasantry with Rukmani in Bachittar Natak of (Dasam Skandh Purana)

ਇਥੇ ਸ੍ਰੀ ਦਸਮ ਸਿਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ ਰੁਕਮਨੀ ਉਪਹਾਸ ਪ੍ਰਸੰਗ ਸਮਾਪਤ ॥