ਸਲੋਕੁ ॥
Salok:
ਸਲੋਕ।
ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥
With pen in hand, the Inaccessible Lord writes man's destiny on his forehead.
ਅਪਹੁੰਚ ਹਰੀ ਦੇ ਹੱਥ ਵਿਚ (ਹੁਕਮ ਰੂਪ) ਕਲਮ (ਫੜੀ ਹੋਈ) ਹੈ, (ਸਭ ਜੀਵਾਂ ਦੇ) ਮੱਥੇ ਉਤੇ (ਆਪਣੇ ਹੁਕਮ ਰੂਪ ਕਲਮ ਨਾਲ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਲੇਖ) ਲਿਖੀ ਜਾ ਰਿਹਾ ਹੈ। ਹਥਿ = ਹੱਥ ਵਿਚ। ਅਗੰਮ = ਅਪਹੁੰਚ। ਅਗੰਮ ਹਥਿ = ਅਪਹੁੰਚ ਹਰੀ ਦੇ ਹੱਥ ਵਿਚ। ਮਸਤਕਿ = ਮੱਥੇ ਉਤੇ।
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥
The Lord of Incomparable Beauty is involved with all.
ਉਹ ਸੋਹਣੇ ਰੂਪ ਵਾਲਾ ਪ੍ਰਭੂ ਸਭ ਜੀਵਾਂ ਦੇ ਨਾਲ (ਤਾਣੇ ਪੇਟੇ ਵਾਂਗ) ਮਿਲਿਆ ਹੋਇਆ ਹੈ (ਇਸ ਵਾਸਤੇ ਕੋਈ ਲੇਖ ਗ਼ਲਤ ਨਹੀਂ ਲਿਖਿਆ ਜਾਂਦਾ)। ਉਰਝਿ ਰਹਿਓ = ਮਿਲਿਆ ਹੋਇਆ ਹੈ (ਤਾਣੇ ਪੇਟੇ ਵਾਂਗ)। ਅਨੂਪ = ਸੋਹਣਾ। ਰੂਪਾਵਤੀ = ਰੂਪ ਵਾਲਾ।
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥
I cannot describe Your Praises with my mouth, O Lord.
ਹੇ ਪ੍ਰਭੂ! ਮੈਥੋਂ ਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਮੁਖਹੁ = ਮੂੰਹ ਤੋਂ।
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥
Nanak is fascinated, gazing upon the Blessed Vision of Your Darshan; he is a sacrifice to You. ||1||
ਹੇ ਨਾਨਕ! (ਆਖ-) ਤੇਰਾ ਦਰਸਨ ਕਰ ਕੇ ਮੇਰੀ ਜਿੰਦ ਮਸਤ ਹੋ ਰਹੀ ਹੈ, ਸਦਕੇ ਸਦਕੇ ਹੋ ਰਹੀ ਹੈ ॥੧॥ ਮੋਹੀ = ਮਸਤ ਹੋ ਗਈ ਹੈ ॥੧॥