ਸਲੋਕ ਮਃ

Salok, Fifth Mehl:

ਸਲੋਕ ਪੰਜਵੀਂ ਪਾਤਸ਼ਾਹੀ।

ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ

Blind inwardly, and blind outwardly, he sings falsely, falsely.

ਜੇ ਮਨੁੱਖ ਮਨੋਂ ਮਾਇਆ ਵਿਚ ਫਸਿਆ ਹੋਇਆ ਹੈ ਤੇ ਕਰਤੂਤਾਂ ਭੀ ਕਾਲੀਆਂ ਹਨ, ਪਰ ਝੂਠੀ ਮੂਠੀ (ਬਿਸ਼ਨ-ਪਦੇ) ਗਾਉਂਦਾ ਹੈ, ਅੰਦਰਹੁ ਬਾਹਰਹੁ = ਮਨੋਂ ਭੀ ਤੇ ਕਰਤੂਤਾਂ ਤੋਂ ਭੀ। ਕੂੜੀ ਕੂੜੀ = ਝੂਠ-ਮੂਠ।

ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ

He washes his body, and draws ritual marks on it, and totally runs after wealth.

ਸਰੀਰ ਨੂੰ ਇਸ਼ਨਾਨ ਕਰਾਉਂਦਾ ਹੈ (ਪਿੰਡ ਉਤੇ) ਚੱਕਰ ਬਣਾਉਂਦਾ ਹੈ, ਤੇ ਉਂਞ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ, ਦੇਹੀ = ਸਰੀਰ। ਧਾਵੈ = ਭਟਕਦਾ ਹੈ।

ਅੰਦਰਿ ਮੈਲੁ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ

But the filth of his egotism is not removed from within, and over and over again, he comes and goes in reincarnation.

(ਇਹਨਾਂ ਚੱਕ੍ਰ ਆਦਿਕਾਂ ਨਾਲ) ਮਨ ਵਿਚੋਂ ਹਉਮੈ ਦੀ ਮੈਲ ਨਹੀਂ ਉਤਰਦੀ, ਉਹ ਮੁੜ ਮੁੜ ਜਨਮ ਦੇ ਚੱਕ੍ਰ ਵਿਚ ਪਿਆ ਰਹਿੰਦਾ ਹੈ;

ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ

Engulfed in sleep, and tormented by frustrated sexual desire, he chants the Lord's Name with his mouth.

ਗ਼ਫ਼ਲਤਿ ਦੀ ਨੀਂਦ ਦਾ ਦੱਬਿਆ ਹੋਇਆ, ਕਾਮ ਦਾ ਮਾਰਿਆ ਹੋਇਆ, ਮੂੰਹ ਨਾਲ ਹੀ 'ਹਰੇ! ਹਰੇ!' ਆਖਦਾ ਹੈ, ਕਾਮਿ = ਕਾਮ ਦੀ ਰਾਹੀਂ।

ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ

He is called a Vaishnav, but he is bound to deeds of egotism; by threshing only husks, what rewards can be obtained?

ਆਪਣਾ ਨਾਮ ਭੀ ਵੈਸ਼ਨੋ (ਵਿਸ਼ਨੂੰ ਦਾ ਭਗਤ) ਰੱਖਿਆ ਹੋਇਆ ਹੈ, ਪਰ ਕਰਤੂਤਾਂ ਕਰਕੇ ਹਉਮੈ ਵਿਚ ਜਕੜਿਆ ਪਿਆ ਹੈ, (ਸੋ, ਸਰੀਰ ਧੋਣ, ਚੱਕ੍ਰ ਬਨਾਉਣ ਆਦਿਕ ਕਰਮ ਤੋਹ ਕੁੱਟਣ ਸਮਾਨ ਹਨ) ਤੋਹ ਕੁੱਟਿਆਂ (ਉਹਨਾਂ ਵਿਚੋਂ) ਚਉਲ ਨਹੀਂ ਲੱਭ ਪੈਣੇ। ਬੈਸਨੋ = ਵਿਸ਼ਨੂੰ ਦਾ ਭਗਤ। ਹਉ = ਹਉਮੈ। ਜੁਗਤਾ = ਜੁੜਿਆ ਹੋਇਆ। ਤੁਹੁ = ਚਾਉਲਾਂ ਦੇ ਛਿੱਲੜ।

ਹੰਸਾ ਵਿਚਿ ਬੈਠਾ ਬਗੁ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ

Sitting among the swans, the crane does not become one of them; sitting there, he keeps staring at the fish.

ਹੰਸਾਂ ਵਿਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣ ਜਾਂਦਾ, (ਹੰਸਾਂ ਵਿਚ) ਬੈਠਾ ਹੋਇਆ ਭੀ ਉਹ ਸਦਾ ਮੱਛੀ (ਫੜਨ) ਲਈ ਤਾੜੀ ਲਾਂਦਾ ਹੈ; ਬਗੁ = ਬਗਲਾ। ਤਾਰ = ਤਾੜੀ, ਸੁਰਤ।

ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਆਵੈ

And when the gathering of swans looks and sees, they realize that they can never form an alliance with the crane.

ਜਦੋਂ ਹੰਸ ਰਲ ਕੇ ਵਿਚਾਰ ਕਰ ਕੇ ਵੇਖਦੇ ਹਨ ਤਾਂ (ਇਹੀ ਸਿੱਟਾ ਨਿਕਲਦਾ ਹੈ ਕਿ) ਬਗਲਿਆਂ ਨਾਲ ਉਹਨਾਂ ਦਾ ਜੋੜ ਫਬਦਾ ਨਹੀਂ,

ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ

The swans peck at the diamonds and pearls, while the crane chases after frogs.

(ਕਿਉਂਕਿ) ਹੰਸਾਂ ਦੀ ਖ਼ੁਰਾਕ ਹੀਰੇ ਮੋਤੀ ਹਨ ਤੇ ਬਗਲਾ ਡੱਡੀਆਂ ਲੱਭਣ ਜਾਂਦਾ ਹੈ;

ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ

The poor crane flies away, so that his secret will not be exposed.

ਵਿਚਾਰਾ ਬਗਲਾ (ਆਖ਼ਰ ਹੰਸਾਂ ਦੀ ਡਾਰ ਵਿਚੋਂ) ਉੱਡ ਹੀ ਜਾਂਦਾ ਹੈ ਕਿ ਮਤਾਂ ਮੇਰਾ ਪਾਜ ਖੁਲ੍ਹ ਨ ਜਾਏ। ਮੰਞੁ = ਮੇਰਾ ਆਪਾ। ਹੋਵੈ ਲਖਾਵੈ = ਲਖਿਆ ਜਾਏ, ਉੱਘੜ ਆਵੇ।

ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ

Whatever the Lord attaches one to, to that he is attached. Who is to blame, when the Lord wills it so?

ਪਰ, ਦੋਸ ਕਿਸ ਨੂੰ ਦਿੱਤਾ ਜਾਏ? ਪਰਮਾਤਮਾ ਨੂੰ ਵੀ ਇਹੀ ਗੱਲ ਚੰਗੀ ਲੱਗਦੀ ਹੈ; ਜਿੱਧਰ ਕੋਈ ਜੀਵ ਲਾਇਆ ਜਾਂਦਾ ਹੈ ਓਧਰ ਹੀ ਉਹ ਲੱਗਦਾ ਹੈ। ਜਿਤੁ = ਜਿਸ ਪਾਸੇ। ਦਿਚੈ = ਦਿੱਤਾ ਜਾਏ। ਭਾਵੈ = ਚੰਗਾ ਲੱਗਦਾ ਹੈ। ਤਿਤ ਹੀ = {ਲਫ਼ਜ਼ 'ਤਿਤੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}

ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ

The True Guru is the lake, overflowing with pearls. One who meets the True Guru obtains them.

ਸਤਿਗੁਰੂ (ਮਾਨੋ) ਇਕ ਸਰੋਵਰ ਹੈ ਜੋ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ, ਜਿਸ ਦੇ ਭਾਗ ਹੋਣ ਉਸੇ ਨੂੰ ਹੀ ਮਿਲਦਾ ਹੈ। ਸਰਵਰੁ = ਸੋਹਣਾ ਤਲਾਬ।

ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ

The Sikh-swans gather at the lake, according to the Will of the True Guru.

ਸਤਿਗੁਰੂ ਦੇ ਹੁਕਮ ਅਨੁਸਾਰ ਹੀ ਸਿੱਖ-ਹੰਸ (ਗੁਰੂ ਦੀ ਸਰਨ-ਰੂਪ) ਸਰੋਵਰ ਵਿਚ ਆ ਇਕੱਠੇ ਹੁੰਦੇ ਹਨ। ਸਰਵਰਿ = ਸਰੋਵਰ ਵਿਚ। ਹੁਕਮਾਵੈ = ਹੁਕਮ ਅਨੁਸਾਰ।

ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਆਵੈ

The lake is filled with the wealth of these jewels and pearls; they are spent and consumed, but they never run out.

ਉਸ ਸਰੋਵਰ ਵਿਚ (ਪ੍ਰਭੂ ਦੇ ਗੁਣ ਰੂਪ) ਹੀਰੇ-ਮੋਤੀ ਨਕਾ-ਨਕ ਭਰੇ ਹੋਏ ਹਨ, ਸਿੱਖ ਇਹਨਾਂ ਨੂੰ ਆਪ ਵਰਤਦੇ ਤੇ ਹੋਰਨਾਂ ਨੂੰ ਵੰਡਦੇ ਹਨ ਇਹ ਹੀਰੇ-ਮੋਤੀ ਮੁੱਕਦੇ ਨਹੀਂ।

ਸਰਵਰ ਹੰਸੁ ਦੂਰਿ ਹੋਈ ਕਰਤੇ ਏਵੈ ਭਾਵੈ

The swan never leaves the lake; such is the Pleasure of the Creator's Will.

ਕਰਤਾਰ ਨੂੰ ਇਉਂ ਹੀ ਭਾਉਂਦਾ ਹੈ ਕਿ ਸਿੱਖ-ਹੰਸ ਗੁਰੂ-ਸਰੋਵਰ ਤੋਂ ਦੂਰ ਨਹੀਂ ਜਾਂਦਾ।

ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ

O servant Nanak, one who has such pre-ordained destiny inscribed upon his forehead - that Sikh comes to the Guru.

ਹੇ ਨਾਨਕ! ਧੁਰੋਂ ਜਿਸ ਦੇ ਮੱਥੇ ਉਤੇ ਲਿਖਿਆ ਲੇਖ ਹੋਵੇ ਉਹ ਸਿੱਖ ਸਤਿਗੁਰੂ ਦੀ ਸਰਨੀਂ ਆਉਂਦਾ ਹੈ,

ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥

He saves himself, and saves all his generations as well; he emancipates the whole world. ||1||

(ਗੁਰ-ਸਰਨ ਆ ਕੇ) ਉਹ ਆਪ ਤਰ ਜਾਂਦਾ ਹੈ, ਸਾਰੇ ਸਨਬੰਧੀਆਂ ਨੂੰ ਤਾਰ ਲੈਂਦਾ ਹੈ ਤੇ ਸਾਰੇ ਜਗਤ ਨੂੰ ਬਚਾ ਲੈਂਦਾ ਹੈ ॥੧॥