ਭੁਜੰਗ ਛੰਦ

Bhujang Chhand

ਭੁਜੰਗ ਛੰਦ:

ਛਕੀ ਪ੍ਰੇਮ ਬਾਲਾ ਤਿਸੀ ਠੌਰ ਧਾਈ

Imbued in love, she ran to the direction,

ਪ੍ਰੇਮ ਵਿਚ ਮਗਨ (ਉਹ) ਇਸਤਰੀ ਉਸ ਥਾਂ ਤੇ ਪਹੁੰਚੀ

ਜਹਾ ਦਾਬਿ ਕੈ ਬੂਟ ਮੈ ਮਾਟ ਆਈ

Where, under the bush, she had hidden the pitcher.

ਜਿਥੇ ਉਹ ਬ੍ਰਿਛ ਹੇਠਾਂ ਘੜਾ ਲੁਕਾ ਕੇ ਆਈ ਸੀ।

ਲੀਯੌ ਹਾਥ ਤਾ ਕੌ ਧਸੀ ਨੀਰ ਮ︀ਯਾਨੇ

She picked up the pitcher, jumped into the water,

ਉਸ (ਘੜੇ) ਨੂੰ ਹੱਥ ਵਿਚ ਲੈ ਕੇ ਉਹ ਪਾਣੀ ਵਿਚ ਵੜ ਗਈ

ਮਿਲੀ ਜਾਇ ਤਾ ਕੌ ਯਹੀ ਭੇਦ ਜਾਨੇ ॥੪॥

And came to meet her lover but none could fathom the secret.(4)

ਅਤੇ ਉਸ (ਪ੍ਰੇਮੀ) ਨੂੰ ਜਾ ਕੇ ਮਿਲੀ। (ਉਸ ਦੇ ਭਰਾ ਨੇ) ਇਹ ਸਾਰਾ ਭੇਦ ਪਾ ਲਿਆ ॥੪॥

ਮਿਲੀ ਜਾਇ ਤਾ ਕੌ ਫਿਰੀ ਫੇਰਿ ਬਾਲਾ

ਜਦੋਂ ਉਸ ਨੂੰ ਮਿਲ ਕੇ ਇਸਤਰੀ ਵਾਪਸ ਪਰਤੀ,

ਦਿਪੈ ਚਾਰਿ ਸੋਭਾ ਮਨੋ ਆਗਿ ਜ੍ਵਾਲਾ

Thus she would go to meet him again and again, to quench her thirst of the fire of passion.

ਤਾਂ ਉਸ ਦੀ ਪ੍ਰਭਾ ਬਹੁਤ ਜੋਤੀਮਾਨ ਸੀ ਮਾਨੋ ਅੱਗ (ਦੀ ਲਾਟ) ਹੋਵੇ।

ਲਏ ਹਾਥ ਮਾਟਾ ਨਦੀ ਪੈਰਿ ਆਈ

(ਉਹ) ਹੱਥ ਵਿਚ ਘੜਾ ਲੈ ਕੇ ਨਦੀ ਦੇ ਇਸ ਪਾਰ ਆ ਗਈ।

ਕੋਊ ਨਾਹਿ ਜਾਨੈ ਤਿਨੀ ਬਾਤ ਪਾਈ ॥੫॥

She would row back with the pitcher, as if nothing had happened.(5)

(ਉਹ) ਸਮਝ ਰਹੀ ਸੀ ਕਿ ਉਸ ਦਾ ਭੇਦ ਕਿਸੇ ਨੇ ਨਹੀਂ ਪਾਇਆ ॥੫॥

ਭਯੋ ਪ੍ਰਾਤ ਲੈ ਕਾਚ ਮਾਟਾ ਸਿਧਾਯੋ

ਸਵੇਰ ਹੁੰਦਿਆਂ ਹੀ (ਉਸ ਦਾ ਭਰਾ) ਕੱਚਾ ਘੜਾ ਲੈ ਕੇ (ਉਥੇ) ਗਿਆ।

ਤਿਸੈ ਡਾਰਿ ਦੀਨੋ ਉਸੇ ਰਾਖਿ ਆਯੋ

(One day) Her brother reached there early in the morning with an unbaked earthen pitcher.

(ਉਸ ਨੇ ਪਹਿਲੇ ਨੂੰ ਪਰੇ) ਸੁਟ ਦਿੱਤਾ ਅਤੇ ਕੱਚਾ ਘੜਾ ਉਥੇ ਰਖ ਆਇਆ।

ਭਏ ਸੋਹਨੀ ਰੈਨਿ ਜਬ ਹੀ ਸਿਧਾਈ

He broke into pieces the baked one and put the unbaked-one in its place.

ਜਦੋਂ ਰਾਤ ਪਈ ਤਾਂ ਸੋਹਣੀ ਤੁਰ ਪਈ

ਵਹੈ ਮਾਟ ਲੈ ਕੇ ਛਕੀ ਪ੍ਰੇਮ ਆਈ ॥੬॥

The night fell, Sohani came and, taking that pitcher, plunged into water.(6)

ਅਤੇ ਉਹੋ (ਕੱਚਾ) ਘੜਾ ਲੈ ਕੇ ਪ੍ਰੇਮ ਵਿੱਚ ਮਸਤ ਹੋ ਕੇ (ਦਰਿਆ ਦੇ ਕਿਨਾਰੇ) ਆ ਗਈ ॥੬॥