ਦੇਵਗੰਧਾਰੀ ੫ ॥
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥
I have seen that God with my eyes everywhere.
ਉਸ ਪ੍ਰਭੂ ਨੂੰ ਮੈਂ (ਗੁਰੂ ਦੀ ਕਿਰਪਾ ਨਾਲ) ਹਰ ਥਾਂ ਆਪਣੀ ਅੱਖੀਂ ਵੇਖ ਲਿਆ ਹੈ, ਜਤ ਕਤ = ਜਿਥੇ ਕਿਥੇ, ਹਰ ਥਾਂ। ਪੇਖਿਓ = ਮੈਂ ਵੇਖ ਲਿਆ ਹੈ। ਨੈਣੀ = ਆਪਣੀਆਂ ਅੱਖਾਂ ਨਾਲ।
ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥
The Giver of peace, the Giver of souls, His Speech is Ambrosial Nectar. ||1||Pause||
ਜੇਹੜਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਤੇ ਜਿਸ ਦੀ ਸਿਫ਼ਤ ਸਾਲਾਹ-ਭਰੇ ਗੁਰ-ਸ਼ਬਦਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ ॥੧॥ ਰਹਾਉ ॥ ਕੋ = ਦਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਜਾ ਕੀ ਬੈਣੀ = ਜਿਸ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਬਚਨਾਂ ਵਿਚ ॥੧॥ ਰਹਾਉ ॥
ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥
The Saints dispel the darkness of ignorance; the Guru is the Giver of the gift of life.
ਸੰਤ ਜਨਾਂ ਨੇ (ਮੇਰੇ ਅੰਦਰੋਂ) ਅਗਿਆਨ-ਹਨੇਰਾ ਕੱਟ ਦਿੱਤਾ ਹੈ, ਦੇਣਹਾਰ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖਸ਼ੀ ਹੈ। ਅਧੇਰਾ = ਹਨੇਰਾ। ਸੰਤੀ = ਸੰਤ ਜਨਾਂ ਨੇ। ਜੀਅ ਦਾਨੁ = ਆਤਮਕ ਜੀਵਨ ਦੀ ਦਾਤ। ਗੁਰ ਦੈਣੀ = ਦੇਣਹਾਰ ਗੁਰੂ ਨੇ।
ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥
Granting His Grace, the Lord has made me His own; I was on fire, but now I am cooled. ||1||
ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਆਪਣਾ (ਸੇਵਕ) ਬਣਾ ਲਿਆ ਹੈ (ਤ੍ਰਿਸ਼ਨਾ-ਅੱਗ ਵਿਚ) ਸੜ ਰਿਹਾ (ਸਾਂ, ਹੁਣ) ਮੈਂ ਸ਼ਾਂਤ-ਚਿੱਤ ਹੋ ਗਿਆ ਹਾਂ ॥੧॥ ਜਲਤੇ = ਸੜਦੇ। ਸੀਤਲ = ਠੰਢਾ-ਠਾਰ, ਸ਼ਾਂਤ-ਚਿੱਤ ॥੧॥
ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥
The karma of good deeds, and the Dharma of righteous faith, have not been produced in me, in the least; nor has pure conduct welled up in me.
(ਸ਼ਾਸਤ੍ਰਾਂ ਅਨੁਸਾਰ ਮਿਥਿਆ ਹੋਇਆ ਕੋਈ) ਧਾਰਮਿਕ ਕੰਮ ਮੈਥੋਂ ਹੋ ਨਹੀਂ ਸਕਿਆ, (ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਸਰੀਰਕ ਸੁੱਚਤਾ ਵਾਲਾ ਕੋਈ ਕੰਮ ਮੈਂ ਕਰ ਨਹੀਂ ਸਕਿਆ। ਕਰਮੁ ਧਰਮੁ = (ਸ਼ਾਸਤ੍ਰਾਂ ਅਨੁਸਾਰ ਮਿਥਿਆ ਹੋਇਆ) ਧਾਰਮਿਕ ਕੰਮ। ਉਪਜਿ ਨ ਆਇਓ = ਮੈਥੋਂ ਹੋ ਨਹੀਂ ਸਕਿਆ। ਨਿਰਮਲ ਕਰਣੀ = (ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਸੁੱਚਤਾ ਵਾਲਾ ਕੰਮ।
ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥
Renouncing cleverness and self-mortification, O Nanak, I fall at the Guru's feet. ||2||9||
ਹੇ ਨਾਨਕ! ਆਪਣੀ ਚਤੁਰਾਈ ਤੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਯਤਨ ਛੱਡ ਕੇ ਮੈਂ ਗੁਰੂ ਦੀ ਚਰਨੀਂ ਆ ਪਿਆ ਹਾਂ ॥੨॥੯॥ ਛਾਡਿ = ਛੱਡ ਕੇ। ਸੰਜਮ = ਇੰਦ੍ਰਿਆਂ ਨੂੰ ਵੱਸ ਕਰਨ ਦੇ ਯਤਨ ॥੨॥੯॥